ਹਰਜੋਤ ਬੈਂਸ ਨੇ ਇੰਡੀਆ ਏ.ਆਈ. ਇੰਪੈਕਟ ਐਕਸਪੋ ‘ਚ ਪੰਜਾਬ ਦੇ ਸਕੂਲਾਂ ਲਈ ਆਰਟੀਫੀਸ਼ੀਅਲ ਇੰਟੈਲੀਜੈਂਸ ਆਧਾਰਤ ਸੰਭਾਵਨਾਵਾਂ ਨੂੰ ਤਲਾਸ਼ਿਆ

ਹਰਜੋਤ ਬੈਂਸ ਨੇ ਇੰਡੀਆ ਏ.ਆਈ. ਇੰਪੈਕਟ ਐਕਸਪੋ ‘ਚ ਪੰਜਾਬ ਦੇ ਸਕੂਲਾਂ ਲਈ ਆਰਟੀਫੀਸ਼ੀਅਲ ਇੰਟੈਲੀਜੈਂਸ ਆਧਾਰਤ ਸੰਭਾਵਨਾਵਾਂ ਨੂੰ ਤਲਾਸ਼ਿਆ

ਚੰਡੀਗੜ੍ਹ/ ਨਵੀਂ ਦਿੱਲੀ, 20 ਫਰਵਰੀ:-

ਸੂਬੇ ਦੇ ਵਿੱਦਿਅਕ ਢਾਂਚੇ ਦੇ ਭਵਿੱਖ ਨੂੰ ਤਕਨਾਲੋਜੀ ਪੱਖੋਂ ਹੋਰ ਨਿਪੁੰਨ ਬਣਾਉਣ ਦੀ ਦਿਸ਼ਾ ਵਿੱਚ ਮਹੱਤਵਪੂਰਨ ਕਦਮ ਚੁੱਕਦਿਆਂ ਪੰਜਾਬ ਦੇ ਸਿੱਖਿਆ ਮੰਤਰੀ ਸ. ਹਰਜੋਤ ਸਿੰਘ ਬੈਂਸ ਦੀ ਅਗਵਾਈ ਵਿੱਚ ਸਕੂਲ ਸਿੱਖਿਆ ਵਿਭਾਗ ਦਾ ਉੱਚ-ਪੱਧਰੀ ਵਫ਼ਦ ਅੱਜ ਭਾਰਤ ਮੰਡਪਮ, ਨਵੀਂ ਦਿੱਲੀ ਵਿਖੇ ਇੰਡੀਆ ਏ.ਆਈ. ਇੰਪੈਕਟ ਐਕਸਪੋ 2026 ਵਿੱਚ ਸ਼ਾਮਲ ਹੋਇਆ, ਜਿੱਥੇ ਉਨ੍ਹਾਂ ਨੇ ਸੂਬੇ ਦੇ ਵਿਸ਼ਾਲ ਸਕੂਲੀ ਢਾਂਚੇ ਲਈ ਮਨਸੂਈ ਬੌਧਿਕਤਾ ਅਧਾਰਤ ਵਿਸਥਾਰਤ ਸੰਭਾਵਨਾਵਾਂ ਅਤੇ ਸਿੱਖਿਆ ਦੇ ਹੋਰ ਉਸਾਰੂ ਨਤੀਜਿਆਂ ਵਾਸਤੇ ਸਮਾਧਾਨ ਤਲਾਸ਼ਣ ਲਈ ਵਿਸ਼ਵ ਪੱਧਰੀ ਤਕਨੀਕੀ ਖੇਤਰ ਦੇ ਦਿੱਗਜਾਂ ਅਤੇ ਕੇਂਦਰ ਸਰਕਾਰ ਦੇ ਅਦਾਰਿਆਂ ਨਾਲ ਲੜੀਵਾਰ ਰਣਨੀਤਕ ਵਿਚਾਰ-ਵਟਾਂਦਰਿਆਂ ‘ਚ ਹਿੱਸਾ ਲਿਆ।

ਪ੍ਰਦਰਸ਼ਨੀ ਹਾਲਾਂ ਦੇ ਵਿਆਪਕ ਦੌਰੇ, ਜਿਸ ਮੌਕੇ ਉਨ੍ਹਾਂ ਨਾਲ ਸਕੂਲ ਸਿੱਖਿਆ ਦੇ ਸਕੱਤਰ ਸੋਨਾਲੀ ਗਿਰਿ, ਪੀ.ਐਸ.ਈ.ਬੀ. ਦੇ ਚੇਅਰਮੈਨ ਡਾ. ਅਮਰਪਾਲ ਸਿੰਘ ਅਤੇ ਡੀ.ਜੀ.ਐਸ.ਈ ਸ੍ਰੀ ਅਰਵਿੰਦ ਵੀ ਮੌਜੂਦ ਸਨ, ਦੌਰਾਨ ਸਿੱਖਿਆ ਮੰਤਰੀ ਨੇ ਗੂਗਲ, ਡੇਲੋਇਟ, ਇੰਟੈਲ, ਓਪਨ ਏਆਈ, ਨਵੀਡੀਆ ਅਤੇ ਡੈਲ ਸਮੇਤ ਪ੍ਰਮੁੱਖ ਵਿਸ਼ਵ ਤਕਨਾਲੋਜੀ ਫਰਮਾਂ ਨਾਲ ਗੱਲਬਾਤ ਕਰਦਿਆਂ ਪੰਜਾਬ ਦੀ ਸਿੱਖਿਆ ਪ੍ਰਣਾਲੀ ਵਿੱਚ ਉੱਨਤ ਏਆਈ ਤਕਨੀਕਾਂ ਅਪਨਾਉਣ ਵੱਲ ਵਿਸ਼ੇਸ਼ ਧਿਆਨ ਦੇ ਨਾਲ ਭਵਿੱਖ ਦੀ ਸਿੱਖਿਆ ਬਾਰੇ ਵਿਚਾਰ-ਚਰਚਾ ਕੀਤੀ। ਇਸ ਦੌਰਾਨ ਵਫ਼ਦ ਨੇ ਇਲੈਕਟ੍ਰਾਨਿਕਸ ਤੇ ਸੂਚਨਾ ਤਕਨਾਲੋਜੀ ਅਤੇ ਸਿੱਖਿਆ ਮੰਤਰਾਲੇ ਦੇ ਨੁਮਾਇੰਦਿਆਂ ਨਾਲ ਵੀ ਗੱਲਬਾਤ ਕੀਤੀ ਅਤੇ ਦੇਸ਼ ਦੀ ਏਆਈ ਰਣਨੀਤੀ, ਡਿਜੀਟਲ ਜਨਤਕ ਬੁਨਿਆਦੀ ਢਾਂਚੇ ਅਤੇ ਗਵਰਨੈਂਸ ਮਾਡਲਾਂ, ਜੋ ਪੰਜਾਬ ਦੇ ਕਲਾਸਰੂਮਾਂ ਲਈ ਅਨੁਕੂਲ ਹੋ ਸਕਦੇ ਹਨ, ਬਾਰੇ ਮਹੱਤਵਪੂਰਨ ਜਾਣਕਾਰੀ ਹਾਸਲ ਕੀਤੀ।

ਸਿੱਖਿਆ ਮੰਤਰੀ ਨੇ ਸਿੱਖਿਆ ਅਤੇ ਏ.ਆਈ. ਈਕੋਸਿਸਟਮ ਵਿੱਚ ਮੋਹਰੀ ਕੰਪਨੀਆਂ, ਜਿਨ੍ਹਾਂ ਵਿੱਚ ਵਾਧਵਾਨੀ ਏਆਈ, ਜੀਐਨਏਐਨਆਈ.ਏਆਈ ਅਤੇ ਬੋਧ ਏਆਈ ਸ਼ਾਮਲ ਹਨ, ਨਾਲ ਵਿਸਥਾਰਪੂਰਵਕ ਵਿਚਾਰ-ਵਟਾਂਦਰਾ ਵੀ ਕੀਤਾ। ਇਹ ਵਿਚਾਰ-ਵਟਾਂਦਰਾ ਏਆਈ-ਸਮਰੱਥ ਸਕੂਲ ਸਿੱਖਿਆ ਐਪਲੀਕੇਸ਼ਨਾਂ ’ਤੇ ਕੇਂਦ੍ਰਿਤ ਸੀ, ਜਿਸ ਵਿੱਚ ਵਿਅਕਤੀਗਤ ਅਨੁਕੂਲ ਸਿਖਲਾਈ (ਪੀ.ਏ.ਐਲ.), ਬੁਨਿਆਦੀ ਸਾਖ਼ਰਤਾ ਅਤੇ ਗਣਿਤ ਸਿੱਖਿਆ (ਐਫਐਲਐਨ), ਏਆਈ-ਸਮਰਥਿਤ ਮੁਲਾਂਕਣ, ਬਹੁ-ਭਾਸ਼ਾਈ ਸਿਖਲਾਈ ਟੂਲਜ਼, ਅਧਿਆਪਕ ਸਹਾਇਤਾ ਅਤੇ ਮਜ਼ਬੂਤ ਸ਼ਾਸਨ ਅਤੇ ਬੁਨਿਆਦੀ ਢਾਂਚੇ ਦੀ ਨਿਗਰਾਨੀ ਲਈ ਸਮਾਂ-ਅਧਾਰਤ ਨਿਗਰਾਨ ਪ੍ਰਣਾਲੀਆਂ ਦੇ ਵਿਸ਼ਲੇਸ਼ਣ ਬਾਰੇ ਚਰਚਾ ਕੀਤੀ ਗਈ।

ਸ. ਹਰਜੋਤ ਸਿੰਘ ਬੈਂਸ ਨੇ ਐਕਸਪੋ ਵਿਖੇ ਪੰਜਾਬ ਸਟਾਰਟਅੱਪ ਪੈਵੇਲੀਅਨ ਦਾ ਦੌਰਾ ਕੀਤਾ, ਜਿੱਥੇ ਉਨ੍ਹਾਂ ਨੇ ਪੰਜਾਬ ਸਰਕਾਰ ਦੇ ਪ੍ਰੋਗਰਾਮਾਂ ਅਧੀਨ ਤਿਆਰ ਕੀਤੇ ਗਏ ਕਈ ਖਾਸ, ਖੇਤਰ-ਵਿਸ਼ੇਸ਼ ਏਆਈ ਸਟਾਰਟਅੱਪਸ ਨਾਲ ਗੱਲਬਾਤ ਕੀਤੀ, ਜੋ ਵਿਦਿਅਕ ਤਕਨਾਲੋਜੀ ਨਵੀਨਤਾ ਦੇ ਖੇਤਰ ਵਿੱਚ ਇੱਕ ਧੁਰੇ ਵਜੋਂ ਉਭਰ ਰਹੇ ਪੰਜਾਬ ਨੂੰ ਉਜਾਗਰ ਕਰਦੇ ਹਨ।

ਸ. ਹਰਜੋਤ ਸਿੰਘ ਬੈਂਸ ਨੇ ਕਿਹਾ ਕਿ ਇਹ ਦੌਰਾ ਪੰਜਾਬ ਦੀਆਂ ਆਉਣ ਵਾਲੀਆਂ ਪੀੜ੍ਹੀਆਂ ਨੂੰ ਭਵਿੱਖ ਦੇ ਸਾਧਨਾਂ ਨਾਲ ਲੈਸ ਕਰਨ ਵਿੱਚ ਮਦਦ ਕਰੇਗਾ। ਐਨਵੀਆਈਡੀਆਈ (ਨਵੀਡੀਆ), ਗੂਗਲ, ਅਤੇ ਓਪਨ ਏਆਈ ਵਰਗੀਆਂ ਆਲਮੀ ਕੰਪਨੀਆਂ ਨਾਲ ਚੱਲ ਰਹੀ ਸਾਡੀ ਵਿਚਾਰ-ਚਰਚਾ ਅਤੇ ਸਾਡੇ ਘਰੇਲੂ ਸਟਾਰਟਅੱਪਸ ਨੇ ਸਾਨੂੰ ਇੱਕ ਸਪੱਸ਼ਟ ਭਵਿੱਖੀ ਦਿਸ਼ਾ ਦਿੱਤੀ ਹੈ। ਅਸੀਂ ਹੁਣ ਵਿਸ਼ੇਸ਼ ਤੌਰ ’ਤੇ ਵਿਅਕਤੀਗਤ ਅਨੁਕੂਲ ਸਿਖਲਾਈ ਅਤੇ ਏਆਈ ਰਾਹੀਂ ਫਾਊਂਡੇਸ਼ਨ ਲਿਟ੍ਰੇਸੀ ਅਤੇ ਨਿਊਮਰੇਸੀ ਨੂੰ ਮਜ਼ਬੂਤ ਕਰਨ ’ਤੇ ਕੇਂਦ੍ਰਿਤ ਹਾਂ। ਇਹਨਾਂ ਤਕਨਾਲੋਜੀਆਂ ਨੂੰ ਐਮਈਆਈਟੀਵਾਈ  ਅਤੇ ਸਿੱਖਿਆ ਮੰਤਰਾਲੇ ਵੱਲੋਂ ਸਾਂਝੇ ਕੀਤੇ ਗਏ ਮਜ਼ਬੂਤ ਨੀਤੀਗਤ ਢਾਂਚੇ ਨਾਲ ਜੋੜ ਕੇ, ਅਸੀਂ ਅਜਿਹਾ ਮਾਡਲ ਤਿਆਰ ਕਰਾਂਗੇ ਜਿੱਥੇ ਤਕਨਾਲੋਜੀ ਸਾਡੇ ਅਧਿਆਪਕਾਂ ਲਈ ਇੱਕ ਸਾਰਥਕ ਸਾਧਨ ਅਤੇ ਪੰਜਾਬ ਦੇ ਹਰੇਕ ਵਿਦਿਆਰਥੀ ਲਈ ਇੱਕ ਵਿਅਕਤੀਗਤ ਗਾਈਡ ਵਜੋਂ ਕੰਮ ਕਰੇਗੀ। 

Advertisement

Latest News

ਹਰਜੋਤ ਬੈਂਸ ਨੇ ਇੰਡੀਆ ਏ.ਆਈ. ਇੰਪੈਕਟ ਐਕਸਪੋ ‘ਚ ਪੰਜਾਬ ਦੇ ਸਕੂਲਾਂ ਲਈ ਆਰਟੀਫੀਸ਼ੀਅਲ ਇੰਟੈਲੀਜੈਂਸ ਆਧਾਰਤ ਸੰਭਾਵਨਾਵਾਂ ਨੂੰ ਤਲਾਸ਼ਿਆ ਹਰਜੋਤ ਬੈਂਸ ਨੇ ਇੰਡੀਆ ਏ.ਆਈ. ਇੰਪੈਕਟ ਐਕਸਪੋ ‘ਚ ਪੰਜਾਬ ਦੇ ਸਕੂਲਾਂ ਲਈ ਆਰਟੀਫੀਸ਼ੀਅਲ ਇੰਟੈਲੀਜੈਂਸ ਆਧਾਰਤ ਸੰਭਾਵਨਾਵਾਂ ਨੂੰ ਤਲਾਸ਼ਿਆ
ਚੰਡੀਗੜ੍ਹ/ ਨਵੀਂ ਦਿੱਲੀ, 20 ਫਰਵਰੀ:-ਸੂਬੇ ਦੇ ਵਿੱਦਿਅਕ ਢਾਂਚੇ ਦੇ ਭਵਿੱਖ ਨੂੰ ਤਕਨਾਲੋਜੀ ਪੱਖੋਂ ਹੋਰ ਨਿਪੁੰਨ ਬਣਾਉਣ ਦੀ ਦਿਸ਼ਾ ਵਿੱਚ ਮਹੱਤਵਪੂਰਨ...
ਪੰਜਾਬ ਦੀਆਂ ਸਮੂਹ ਐਸ.ਸੀ. ਮੁਲਾਜਮ ਜਥੇਬੰਦੀਆਂ ਦੀਆਂ ਮੁਸ਼ਕਲਾਂ ਸੁਣਨ ਲਈ 23 ਫਰਵਰੀ ਨੂੰ ਵਿਸ਼ੇਸ਼ ਮੀਟਿੰਗ: ਜਸਵੀਰ ਸਿੰਘ ਗੜ੍ਹੀ
ਗੈਂਗਸਟਰਾਂ ’ਤੇ ਵਾਰ: ਇੱਕ ਮਹੀਨੇ ਵਿੱਚ 10 ਹਜ਼ਾਰ ਤੋਂ ਵੱਧ ਵਿਅਕਤੀ 205 ਹਥਿਆਰਾਂ ਸਮੇਤ ਗ੍ਰਿਫ਼ਤਾਰ
ਵਿਧਾਇਕ ਨਰਿੰਦਰ ਕੌਰ ਭਰਾਜ ਨੇ ਸਰਬਸੰਮਤੀ ਨਾਲ ਚੁਣੀਆਂ ਪੰਚਾਇਤਾਂ ਨੂੰ 05-05 ਲੱਖ ਰੁਪਏ ਦੇ ਚੈੱਕ ਵੰਡੇ
ਵਿਧਾਇਕ ਗੁਰਦਿੱਤ ਸਿੰਘ ਸੇਖੋਂ ਨੇ ਹਲਕੇ ਦੇ ਤਿੰਨ ਅਹਿਮ ਵਿਕਾਸ ਪ੍ਰੋਜੈਕਟਾਂ ਦੇ ਨੀਂਹ ਪੱਥਰ ਰੱਖੇ
ਟਰਾਂਸਜੈਂਡਰ ਪ੍ਰੋਟੈਕਸ਼ਨ ਸੈੱਲ ਦੇ ਪ੍ਰਤੀਨਿਧੀਆਂ ਦੀਆਂ ਸਮੱਸਿਆਵਾਂ ਸੁਣੀਆਂ
ਸਰਕਾਰੀ ਹਾਈ ਸਕੂਲ ਸਾਧੂ ਚੱਕ ਨੇ ਰਾਜ ਪੱਧਰੀ ਸਾਇੰਸ ਪ੍ਰਦਰਸ਼ਨੀ ਵਿੱਚ ਪਹਿਲਾ ਸਥਾਨ ਹਾਸਲ ਕੀਤਾ