ਪੈਰਿਸ ਉਲੰਪਿਕ ਵਿਚ ਇਤਿਹਾਸ ਰਚਣ ਵਾਲੀ ਖਿਡਾਰਨ ਮਨੂ ਭਾਕਰ ਅੱਜ ਸ੍ਰੀ ਹਰਿਮੰਦਰ ਸਾਹਿਬ ਜੀ ਨਤਮਸਤਕ ਹੋਈ
Amritsar Sahib,14 Sep,2024,(Azad Soch News):- ਪੈਰਿਸ ਉਲੰਪਿਕ (Paris Olympics) ਵਿਚ ਇਤਿਹਾਸ ਰਚਣ ਵਾਲੀ ਖਿਡਾਰਨ ਮਨੂ ਭਾਕਰ ਅੱਜ ਸ੍ਰੀ ਹਰਿਮੰਦਰ ਸਾਹਿਬ ਜੀ (Shri Harmandir Sahib Ji) ਨਤਮਸਤਕ ਹੋਈ,ਮਨੂ ਭਾਕਰ ਨੇ ਕਿਹਾ ਕਿ ਉਹ ਪਹਿਲੀ ਵਾਰ ਪੰਜਾਬ ਆਈ ਹੈ ਅਤੇ ਉਹ ਸ੍ਰੀ ਹਰਿਮੰਦਰ ਸਾਹਿਬ ਜੀ (Shri Harmandir Sahib Ji) ਵਿਖੇ ਪ੍ਰਮਾਤਮਾ ਦਾ ਸ਼ੁਕਰਾਨਾ ਕਰਨ ਲਈ ਆਈ ਹੈ,ਮਨੂ ਮਨ ਪਰਿਵਾਰਤ ਸਣੇ ਮੱਥਾ ਟੇਕਿਆ ਅਤੇ ਪਰਿਕਰਮਾ ਕੀਤੀ,ਮਨੂ ਨੇ ਕੇਹਾ ਕਿ ਇੱਥੇ ਆ ਕੇ ਉਸ ਨੂੰ ਆਤਮਿਕ ਤੌਰ ’ਤੇ ਖੁਸ਼ੀ ਮਿਲੀ ਹੈ,ਉਸ ਨੇ ਅੱਗੇ ਕਿਹਾ ਕਿ ਇੱਥੇ ਕੀਤੀ ਹੋਈ ਹਰ ਅਰਦਾਸ ਪੂਰੀ ਹੁੰਦੀ ਹੈ,ਮੈਂ ਵੀ ਅੱਜ ਅਰਦਾਸ ਕਰਾਂਗੀ ਤੇ ਉਹ ਜ਼ਰੂਰ ਪੂਰੀ ਹੋਵੇਗੀ,ਇਸ ਤੋਂ ਪਹਿਲਾਂ ਬੀਤੇ ਕੱਲ੍ਹ ਉਨ੍ਹਾਂ ਨੇ ਪਰਿਵਾਰ ਸਣੇ ਵਾਹਗਾ ਬਾਰਡਰ (Wagah Border) ‘ਤੇ ਪਰਿਵਾਰ ਸਣੇ ਰਿਟ੍ਰੀਟ ਸੈਰੇਮਨੀ (Retreat Ceremony) ਦਾ ਆਨੰਦ ਮਾਣਿਆ ਸੀ,ਇੱਥੇ ਬੀਐਸਐਫ ਦੇ ਜਵਾਨਾਂ ਨੇ ਮਨੂ ਭਾਕਰ ਨੂੰ ਸਨਮਾਨਿਤ ਕੀਤਾ ਸੀ,ਮਨੂ ਭਾਕਰ ਅਤੇ ਉਨ੍ਹਾਂ ਦੇ ਪਰਿਵਾਰ ਨੇ ਵੀ ਬੀਤੀ ਸ਼ਾਮ ਵਾਹਗਾ ਬਾਰਡਰ ‘ਤੇ ਰਿਟ੍ਰੀਟ ਸਮਾਰੋਹ ਦਾ ਆਨੰਦ ਲਿਆ,ਇਸ ਮੌਕੇ ਉਨ੍ਹਾਂ ਸਮਾਗਮ ਵਿੱਚ ਬੀ.ਐਸ.ਐਫ ਦੇ ਜਵਾਨਾਂ ਦੀ ਹੌਸਲਾ ਅਫਜ਼ਾਈ ਵੀ ਕੀਤੀ,ਬੀਐਸਐਫ (BSF) ਦੇ ਅਧਿਕਾਰੀਆਂ ਨੇ ਉਨ੍ਹਾਂ ਨੂੰ ਵਧਾਈ ਦਿੱਤੀ,ਉੱਥੇ ਰੀਟਰੀਟ ਸੈਰੇਮਨੀ (Retreat Ceremony) ਤੋਂ ਬਾਅਦ ਮਨੂ ਭਾਕਰ ਨੇ ਕਿਹਾ ਕਿ ਸਾਡੇ ਬੀਐਸਐਫ (BSF) ਦੇ ਜਵਾਨ ਦੇਸ਼ ਦੀ ਰਾਖੀ ਲਈ ਦਿਨ ਰਾਤ ਕੰਮ ਕਰਦੇ ਹਨ,ਸਾਨੂੰ ਉਨ੍ਹਾਂ ‘ਤੇ ਮਾਣ ਹੈ।