ਪੀਐਸਈਬੀ ਮੋਹਾਲੀ ਵੱਲੋਂ 8ਵੀਂ ਅਤੇ 12ਵੀਂ ਬੋਰਡ ਦੀ ਪ੍ਰੀਖਿਆ ਦੇ ਨਤੀਜੇ ਅੱਜ 30 ਅਪ੍ਰੈਲ ਨੂੰ ਐਲਾਨੇ ਜਾਣਗੇ
Mohali,30 April,2024,(Azad Soch News):- ਪੰਜਾਬ ਸਕੂਲ ਸਿੱਖਿਆ ਬੋਰਡ (ਪੀਐਸਈਬੀ) ਮੋਹਾਲੀ ਵੱਲੋਂ 8ਵੀਂ ਅਤੇ 12ਵੀਂ ਬੋਰਡ ਦੀ ਪ੍ਰੀਖਿਆ ਦੇ ਨਤੀਜੇ ਅੱਜ 30 ਅਪ੍ਰੈਲ ਨੂੰ ਐਲਾਨੇ ਜਾਣਗੇ,ਨਤੀਜਾ ਅਧਿਕਾਰਤ ਵੈੱਬਸਾਈਟ pseb.ac.in ‘ਤੇ ਜਾਰੀ ਕੀਤਾ ਜਾ ਸਕੇਗਾ,ਇੰਟਰਮੀਡੀਏਟ ਪ੍ਰੀਖਿਆ (Intermediate Exam) ਵਿੱਚ ਸ਼ਾਮਲ ਹੋਣ ਵਾਲੇ ਵਿਦਿਆਰਥੀ ਆਪਣੇ ਰੋਲ ਨੰਬਰ ਰਾਹੀਂ ਸਕੋਰਕਾਰਡ (Scorecard) ਦੀ ਜਾਂਚ 1 ਮਈ ਨੂੰ ਬੋਰਡ ਦੀ ਵੈਬਸਾਈਟ www.pseb.ac.in ਅਤੇ www.indiaresults.com ‘ਤੇੇ ਜਾ ਕੇ ਕਰ ਸਕਦੇ ਹਨ,ਦੱਸ ਦੇੇਈਏ ਕਿ ਪੰਜਾਬ ਬੋਰਡ ਦੀ 12ਵੀਂ ਦੀ ਪ੍ਰੀਖਿਆ ਸੂਬੇ ਭਰ ਵਿੱਚ 13 ਫਰਵਰੀ ਤੋਂ 30 ਮਾਰਚ ਤੱਕ ਲਈ ਗਈ ਸੀ।
ਪੰਜਾਬ ਸਕੂਲ ਸਿੱਖਿਆ ਬੋਰਡ 12ਵੀਂ ਦੇ ਨਤੀਜੇ 2024 ਇੰਝ ਕਰੋ ਚੈੱਕ
ਪੰਜਾਬ ਬੋਰਡ ਦੀ ਅਧਿਕਾਰਤ ਵੈੱਬਸਾਈਟ pseb.ac.in ‘ਤੇ ਜਾਓ।
ਇੱਥੇ ਪੰਜਾਬ ਸਕੂਲ ਸਿੱਖਿਆ ਬੋਰਡ 12ਵੀਂ ਦੇ ਨਤੀਜੇ 2024 ਦੇ ਲਿੰਕ ‘ਤੇ ਕਲਿੱਕ ਕਰੋ।
ਹੁਣ 12ਵੀਂ ਬੋਰਡ ਦੀ ਪ੍ਰੀਖਿਆ ਦਾ ਰੋਲ ਨੰਬਰ ਦਾਖਲ ਕਰੋ।
ਮਾਰਕ ਸ਼ੀਟ ਤੁਹਾਡੀ ਸਕਰੀਨ ‘ਤੇ ਦਿਖਾਈ ਦੇਵੇਗੀ।