ਪੰਜਾਬ ਗਊ ਸੇਵਾ ਕਮਿਸ਼ਨ ਦੇ ਚੇਅਰਮੈਨ ਅਸ਼ੋਕ ਕੁਮਾਰ ਸਿੰਗਲਾ ਵੱਲੋਂ ਝਨੇੜੀ ਗਊਸ਼ਾਲਾ ਦਾ ਦੌਰਾ
By Azad Soch
On
ਭਵਾਨੀਗੜ੍ਹ/ਸੰਗਰੂਰ, 4 ਫਰਵਰੀ:
ਪੰਜਾਬ ਗਊ ਸੇਵਾ ਕਮਿਸ਼ਨ ਦੇ ਚੇਅਰਮੈਨ ਅਸ਼ੋਕ ਕੁਮਾਰ ਸਿੰਗਲਾ ਵੱਲੋਂ ਅੱਜ ਅਧਿਕਾਰੀਆਂ ਸਮੇਤ ਭਵਾਨੀਗੜ੍ਹ ਨੇੜਲੇ ਪਿੰਡ ਝਨੇੜੀ ਵਿਖੇ ਬਣੀ ਸਰਕਾਰੀ ਗਊਸ਼ਾਲਾ ਵਿਖੇ ਪਸ਼ੂ ਧਨ ਲਈ ਉਪਲਬਧ ਸਹੂਲਤਾਂ ਦਾ ਅਚਨਚੇਤ ਨਿਰੀਖਣ ਕੀਤਾ ਗਿਆ।
ਉਹਨਾਂ ਕਿਹਾ ਕਿ ਬੇਸਹਾਰਾ ਪਸ਼ੂਧਨ ਨੂੰ ਸੜਕਾਂ ਉੱਤੇ ਰੁਲਣ ਤੋਂ ਬਚਾਉਣ ਅਤੇ ਢੁਕਵੀਂ ਸਾਂਭ ਸੰਭਾਲ ਨੂੰ ਯਕੀਨੀ ਬਣਾਇਆ ਜਾ ਰਿਹਾ ਹੈ ਅਤੇ ਇਸ ਉਦੇਸ਼ ਹਿਤ ਇਸ ਗਊਸ਼ਾਲਾ ਵਿੱਚ ਪਸ਼ੂ ਧਨ ਲਈ ਹਰ ਲੋੜੀਂਦੀ ਸੁਵਿਧਾ ਉਪਲਬਧ ਕਰਵਾਉਣੀ ਲਾਜ਼ਮੀ ਹੈ। ਉਹਨਾਂ ਨੇ ਅਧਿਕਾਰੀਆਂ ਨੂੰ ਹਦਾਇਤ ਕੀਤੀ ਕਿ ਪਸ਼ੂ ਧਨ ਲਈ ਸੈਡਾਂ ਦੇ ਨਿਰਮਾਣ ਦੀ ਪ੍ਰਕਿਰਿਆ ਵਿੱਚ ਤੇਜ਼ੀ ਲਿਆਂਦੀ ਜਾਵੇ। ਉਹਨਾਂ ਨੇ ਕਿਹਾ ਕਿ ਗਰਮੀ ਦੀ ਰੁੱਤ ਦੌਰਾਨ ਪਸ਼ੂ ਧਨ ਦੀਆਂ ਜਰੂਰਤਾਂ ਦੇ ਮੱਦੇਨਜ਼ਰ ਢੁਕਵੇਂ ਪ੍ਰਬੰਧ ਕਰਨੇ ਸਮੇਂ ਸਿਰ ਯਕੀਨੀ ਬਣਾਏ ਜਾਣ ਅਤੇ ਭਵਿੱਖ ਵਿੱਚ ਹੋਰ ਬੇਸਹਾਰਾ ਪਸ਼ੂਆਂ ਨੂੰ ਇਸ ਗਊਸ਼ਾਲਾ ਵਿੱਚ ਤਬਦੀਲ ਕਰਨ ਦੀਆਂ ਸੰਭਾਵਨਾਵਾਂ ਮੌਜੂਦ ਹਨ।
ਇਸ ਮੌਕੇ ਐਸ.ਡੀ.ਐਮ. ਭਵਾਨੀਗੜ੍ਹ ਮਨਜੀਤ ਕੌਰ, ਡੀਐਸਪੀ ਡੀ.ਐਸ ਵਿਰਕ, ਬਲਾਕ ਵਿਕਾਸ ਤੇ ਪੰਚਾਇਤ ਅਫਸਰ ਲੈਨਿਨ ਗਰਗ, ਸਹਾਇਕ ਨਿਰਦੇਸ਼ਕ ਪਸੂ ਪਾਲਣ ਡਾ. ਜਸਕਰਨ ਸਿੰਘ, ਡਿਪਟੀ ਡਾਇਰੈਕਟਰ ਪਸ਼ੂ ਪਾਲਣ ਡਾ. ਸੁਖਵਿੰਦਰ ਸਿੰਘ, ਡਾ. ਗਗਨ ਬਜਾਜ, ਡਾ. ਗਗਨਪ੍ਰੀਤ ਸਮੇਤ ਹੋਰ ਅਧਿਕਾਰੀ ਵੀ ਹਾਜ਼ਰ ਸਨ।
Tags:
Related Posts
Latest News
17 Jun 2025 19:30:53
ਚੰਡੀਗੜ੍ਹ, 17 ਜੂਨ:ਸੂਬੇ ਵਿੱਚੋਂ ਨਸ਼ਿਆਂ ਦੇ ਮੁਕੰਮਲ ਖਾਤਮੇ ਲਈ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੇ ਨਿਰੇਦਸ਼ਾਂ ‘ਤੇ ਵਿੱਢੇ ਗਏ “ਯੁੱਧ...
ਲੁਧਿਆਣਾ ਪੱਛਮੀ ਜ਼ਿਮਨੀ ਚੋਣ ਵਿੱਚ ਵੋਟਰਾਂ ਦੀ ਸੁਵਿਧਾ ਲਈ ਚੋਣ ਕਮਿਸ਼ਨ ਵੱਲੋਂ ਮੋਬਾਈਲ ਜਮ੍ਹਾਂ ਕਰਵਾਉਣ ਦੀ ਸਹੂਲਤ ਸ਼ੁਰੂ