ਪੰਜਾਬ ਪੁਲਿਸ ਵੱਲੋਂ ਹੈਰੋਇਨ ਦੀ ਖੇਪ ਪਹੁੰਚਾਉਣ ਦੀ ਕੋਸ਼ਿਸ਼ ਕਰਦੇ ਤਿੰਨ ਵਿਅਕਤੀ ਗ੍ਰਿਫਤਾਰ; 5 ਕਿਲੋ ਹੈਰੋਇਨ, 4.45 ਲੱਖ ਰੁਪਏ ਡਰੱਗ ਮਨੀ ਬਰਾਮਦ

ਪੰਜਾਬ ਪੁਲਿਸ ਵੱਲੋਂ ਹੈਰੋਇਨ ਦੀ ਖੇਪ ਪਹੁੰਚਾਉਣ ਦੀ ਕੋਸ਼ਿਸ਼ ਕਰਦੇ ਤਿੰਨ ਵਿਅਕਤੀ ਗ੍ਰਿਫਤਾਰ; 5 ਕਿਲੋ ਹੈਰੋਇਨ, 4.45 ਲੱਖ ਰੁਪਏ ਡਰੱਗ ਮਨੀ ਬਰਾਮਦ


ਚੰਡੀਗੜ੍ਹ/ਅੰਮ੍ਰਿਤਸਰ, 5 ਦਸੰਬਰ:


  ਨਸ਼ਿਆਂ ਵਿਰੁੱਧ ਚੱਲ ਰਹੀ ਫ਼ੈਸਲਾਕੁਨ ਜੰਗ ਤਹਿਤ ਇੱਕ ਵੱਡੀ ਸਫ਼ਲਤਾ ਹਾਸਲ ਕਰਦਿਆਂ ਕਾਊਂਟਰ ਇੰਟੈਲੀਜੈਂਸ (ਸੀ.ਆਈ.) ਅੰਮ੍ਰਿਤਸਰ ਨੇ ਤਿੰਨ ਨਸ਼ਾ ਤਸਕਰਾਂ ਨੂੰ ਗ੍ਰਿਫ਼ਤਾਰ ਕੀਤਾ ਹੈ ਅਤੇ ਉਨ੍ਹਾਂ ਦੇ ਕਬਜ਼ੇ ਚੋਂ 5 ਕਿਲੋ ਹੈਰੋਇਨ ਅਤੇ 4.45 ਲੱਖ ਰੁਪਏ ਦੀ ਡਰੱਗ ਮਨੀ ਬਰਾਮਦ ਕੀਤੀ ਹੈ।  

ਇਸ ਸਬੰਧੀ ਹੋਰ ਜਾਣਕਾਰੀ ਦਿੰਦਿਆਂ ਅੱਜ ਇੱਥੇ ਪੰਜਾਬ ਦੇ ਡਾਇਰੈਕਟਰ ਜਨਰਲ ਆਫ਼ ਪੁਲਿਸ (ਡੀਜੀਪੀ) ਗੌਰਵ ਯਾਦਵ ਨੇ ਦੱਸਿਆ ਕਿ  ਫੜੇ ਗਏ ਵਿਅਕਤੀਆਂ ਦੀ ਪਛਾਣ ਹੁਸਨਪ੍ਰੀਤ ਸਿੰਘ ਵਾਸੀ ਪ੍ਰਾਈਮ ਸਿਟੀ, ਛੇਹਰਟਾ (ਅੰਮ੍ਰਿਤਸਰ), ਕਰਨਦੀਪ ਸਿੰਘਾ ਉਰਫ ਮੰਨਾ ਅਤੇ ਮਨਿੰਦਰ ਸਿੰਘ ਦੋਵੇਂ ਵਾਸੀ ਅਟਾਰੀ ਮੰਡੀ, ਅੰਮ੍ਰਿਤਸਰ ਵਜੋਂ ਹੋਈ ਹੈ। ਹੈਰੋਇਨ ਅਤੇ ਡਰੱਗ ਮਨੀ ਦੀ ਬਰਾਮਦਗੀ ਤੋਂ ਇਲਾਵਾ ਪੁਲਿਸ ਟੀਮਾਂ ਨੇ ਉਕਤ ਮੁਲਜ਼ਮਾਂ ਦੀ ਹੌਂਡਾ ਐਕਟਿਵਾ (ਪੀਬੀ 02 ਡੀ ਕੇ 8780) ਅਤੇ ਹੀਰੋ ਡੀਲਕਸ ਐਚ.ਐਫ. (ਪੀਬੀ 02 ਈ 5854) ਵੀ ਜ਼ਬਤ ਕੀਤਾ ਹੈ, ਜਿਸ ਉੱਤੇ ਉਹ ਸਵਾਰ ਸਨ।

  ਡੀਜੀਪੀ ਗੌਰਵ ਯਾਦਵ ਨੇ ਦੱਸਿਆ ਕਿ ਸੀ.ਆਈ. ਅੰਮ੍ਰਿਤਸਰ ਦੀ ਟੀਮ ਨੂੰ ਪੁਖ਼ਤਾ ਇਤਲਾਹ ਮਿਲੀ ਸੀ ਕਿ ਮੁਲਜ਼ਮ ਕਰਨਦੀਪ ਸਿੰਘ ਅਤੇ ਮਨਿੰਦਰ ਸਿੰਘ ਹੈਰੋਇਨ ਦੀ ਤਸਕਰੀ ਵਿੱਚ ਸ਼ਾਮਲ ਹਨ ਅਤੇ ਹਾਲ ਹੀ ਵਿੱਚ ਉਨ੍ਹਾਂ ਨੇ ਪਾਕਿਸਤਾਨੀ ਸਮੱਗਲਰਾਂ ਵੱਲੋਂ ਡਰੋਨ ਰਾਹੀਂ ਸੁੱਟੀ ਗਈ ਹੈਰੋਇਨ ਦੀ ਵੱਡੀ ਖੇਪ ਬਰਾਮਦ ਕੀਤੀ ਹੈ, ਜੋ ਉਨ੍ਹਾਂ ਨੇ ਅੱਗੇ ਨਸ਼ਾ ਤਸਕਰ ਹੁਸਨਪ੍ਰੀਤ ਸਿੰਘ ਨੂੰ ਸਪਲਾਈ ਕਰਨੀ ਸੀ।

  ਇਤਲਾਹ ਤੋਂ ਇਹ ਵੀ  ਪਤਾ ਲੱਗਾ ਕਿ ਦੋਵੇਂ ਦੋਸ਼ੀ ਚਿੱਟੇ ਰੰਗ ਦੀ ਹੌਂਡਾ ਐਕਟਿਵਾ ’ਤੇ ਪੰਜਾਬੀ ਬਾਗ ਪੈਲੇਸ ਨੇੜੇ ਅੰਮ੍ਰਿਤਸਰ-ਅਟਾਰੀ ਰੋਡ ’ਤੇ ਨਸ਼ੇ ਦੀ ਖੇਪ ਨਸ਼ਾ ਤਸਕਰ ਹੁਸਨਪ੍ਰੀਤ ਸਿੰਘ ਤੱਕ ਪਹੁੰਚਾਉਣ ਲਈ ਆ ਰਹੇ ਹਨ ਅਤੇ ਹੁਸਨਪ੍ਰੀਤ ਸਿੰਘ ਆਪਣੇ ਕਾਲੇ ਰੰਗ ਦੇ ਮੋਟਰਸਾਈਕਲ ਹੀਰੋ ਡੀਲਕਸ ਐਚ.ਐਫ. ’ਤੇ ਖੇਪ ਹਾਸਲ ਕਰਨ ਲਈ ਉੱਥੇ ਪਹੁੰਚ ਰਿਹਾ ਹੈ।

  ਡੀਜੀਪੀ ਨੇ ਦੱਸਿਆ ਕਿ ਸੀ.ਆਈ.ਅੰਮ੍ਰਿਤਸਰ ਦੀਆਂ ਟੀਮਾਂ ਨੇ ਮੁਸਤੈਦੀ ਨਾਲ ਕਾਰਵਾਈ ਕਰਦੇ ਹੋਏ ਅਟਾਰੀ ਰੋਡ ਸਥਿਤ ਪੰਜਾਬੀ ਬਾਗ ਰਿਜ਼ੋਰਟ ਨੇੜੇ ਇੱਕ ਵਿਸ਼ੇਸ਼ ਨਾਕਾ ਲਗਾਇਆ ਅਤੇ ਮੁਲਜ਼ਮਾਂ ਨੂੰ  ਹੈਰੋਇਨ ਦੀ ਖੇਪ ਅਤੇ ਡਰੱਗ ਮਨੀ ਸਮੇਤ ਗ੍ਰਿਫਤਾਰ ਕੀਤਾ। ਉਨ੍ਹਾਂ ਅੱਗੇ ਕਿਹਾ ਕਿ ਇਸ ਮਾਮਲੇ ਵਿੱਚ ਅਗਲੇਰੇ-ਪਿਛਲੇਰੇ ਸਬੰਧਾਂ ਨੂੰ ਸਥਾਪਿਤ ਕਰਨ ਅਤੇ ਪਾਕਿ-ਅਧਾਰਤ ਨਸ਼ਾ ਤਸਕਰਾਂ ਦੀ ਪਛਾਣ ਕਰਨ ਲਈ ਅਗਲੇਰੀ ਜਾਂਚ ਜਾਰੀ ਹੈ।

  ਇਸ ਸਬੰਧ ਵਿੱਚ ਐੱਨ.ਡੀ.ਪੀ.ਐੱਸ. ਐਕਟ ਦੀ ਧਾਰਾ 21, 25 ਅਤੇ 29 ਤਹਿਤ ਐੱਫ.ਆਈ.ਆਰ. ਨੰਬਰ 67 ਮਿਤੀ 04.12.2024 ਨੂੰ ਥਾਣਾ ਸਪੈਸ਼ਲ ਆਪ੍ਰੇਸ਼ਨ ਸੈੱਲ (ਐਸਐਸਓਸੀ), ਅੰਮ੍ਰਿਤਸਰ ਵਿਖੇ  ਕੇਸ ਦਰਜ ਕੀਤਾ ਗਿਆ ਹੈ। ਮੁਲਜ਼ਮਾਂ ਕੋਲੋਂ ਇਸ ਕੇਸ ਵਿੱਚ ਡਰੱਗ ਮਨੀ ਬਰਾਮਦ ਹੋਣ ਕਾਰਨ ਜੁਰਮ ਦੀ ਗੰਭੀਰਤਾ ਦੇ ਮੱਦੇਨਜ਼ਰ ਐਫਆਈਆਰ ਵਿੱਚ ਐਨਡੀਪੀਐਸ ਐਕਟ ਦੀ ਧਾਰਾ 27-ਏ ਸ਼ਾਮਲ ਕੀਤੀ ਗਈ  ਹੈ।\
Tags:

Advertisement

Latest News

100 दिन के दूसरे कार्यकाल में मुख्यमंत्री नायब सिंह सैनी ने छोड़ी अमिट छाप 100 दिन के दूसरे कार्यकाल में मुख्यमंत्री नायब सिंह सैनी ने छोड़ी अमिट छाप
*100 दिन के दूसरे कार्यकाल में मुख्यमंत्री नायब सिंह सैनी ने छोड़ी अमिट छाप* *कथनी-करनी एकै सार, जुल्म रहैया न...
'ਆਪ' ਦਿੱਲੀ ਦੀਆਂ 70 ਵਿਧਾਨ ਸਭਾ ਸੀਟਾਂ ’ਚੋਂ 60 ਤੋਂ ਵੱਧ ਜਿੱਤੇਗੀ-ਰਾਜ ਸਭਾ ਮੈਂਬਰ ਸੰਜੇ ਸਿੰਘ
Haryana News: ਹਾਈ ਪਾਵਰ ਪਰਚੇਜ਼ ਕਮੇਟੀ ਦੀ ਮੀਟਿੰਗ 'ਚ 804 ਕਰੋੜ ਰੁਪਏ ਦਾ ਏਜੰਡਾ ਪਾਸ
ਪੰਜਾਬ ਵਿਧਾਨ ਸਭਾ ਦੇ ਸਪੀਕਰ ਕੁਲਤਾਰ ਸਿੰਘ ਸੰਧਵਾਂ ਵੱਲੋਂ ਪਟਨਾ ਵਿਖੇ 85ਵੀਂ ਆਲ ਇੰਡੀਆ ਪ੍ਰੀਜ਼ਾਈਡਿੰਗ ਆਫ਼ਿਸਰਜ਼ ਕਾਨਫਰੰਸ ਵਿੱਚ ਸ਼ਿਰਕਤ
ਨਵੀਂ ਵੰਦੇ ਭਾਰਤ ਟਰੇਨ ਲਾਂਚ ਲਈ ਤਿਆਰ
ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਨੇ H-1B ਵੀਜ਼ਾ ‘ਤੇ ਆਪਣੇ ਸਟੈਂਡ ਦਾ ਖੁਲਾਸਾ ਕੀਤਾ
ਅੰਮ੍ਰਿਤ ਵੇਲੇ ਦਾ ਹੁਕਮਨਾਮਾ ਸ੍ਰੀ ਦਰਬਾਰ ਸਾਹਿਬ ਜੀ,ਅੰਮ੍ਰਿਤਸਰ,ਮਿਤੀ 23-01-2025 ਅੰਗ 643