ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਹਰੀ ਕੇ ਕਲਾਂ ਦੇ ਸਕੂਲੀ ਬੱਚਿਆਂ ਨੂੰ ਮਿਲੇਗਾ ਸਾਫ ਸੁਥਰਾ ਪਾਣੀ
ਸ੍ਰੀ ਮੁਕਤਸਰ ਸਾਹਿਬ 9 ਅਗਸਤ
ਸ੍ਰੀ ਸੁਖਜਿੰਦਰ ਸਿੰਘ ਕਾਉਣੀ ਚੇਅਰਮੈਨ ਜਿ਼ਲ੍ਹਾ ਯੋਜਨਾ ਬੋਰਡ ਸ੍ਰੀ ਮੁਕਤਸਰ ਸਾਹਿਬ ਨੇ ਆਪਣੇ ਅਖਤਿਆਰੀ ਕੋਟੇ ਚੋ ਸਰਕਾਰੀ ਸੀਨੀਅਰ ਸਕੈਡਰੀ ਸਕੂਲ ਹਰੀ ਕੇ ਕਲਾਂ ਦੇ ਸਕੂਲੀ ਬੱਚਿਆਂ ਨੂੰ ਪੀਣ ਯੋਗ ਪਾਣੀ ਉਪਲਬੱਧ ਕਰਵਾਉਣ ਲਈ ਆਰ.ਓ. ਦਾ ਉਦਘਾਟਨ ਕੀਤਾ ।
ਇਸ ਮੌਕੇ ਕਾਉਣੀ ਨੇ ਕਿਹਾ ਕਿ ਸਕੂਲੀ ਬੱਚਿਆਂ ਦੇ ਪੀਣ ਯੋਗ ਸਾਫ ਪਾਣੀ ਮੁਹੱਈਆ ਕਰਵਾਉਣ ਲਈ ਆਰ.ਓ. ਲੱਗਣਾ ਬਹੁਤ ਜਰੂਰੀ ਸੀ। ਸਕੂਲ ਵਿੱਚ ਆਰ.ਓ ਲੱਗਣ ਨਾਲ ਬੱਚਿਆਂ ਨੂੰ ਸਾਫ ਸੁਥਰਾ ਪਾਣੀ ਉਪਲਬੱਧ ਹੋਵੇਗਾ, ਜਿਸ ਨਾਲ ਵਿਦਿਆਰਥੀ ਬਿਮਾਰੀਆਂ ਤੋਂ ਵੀ ਬਚੇ ਰਹਣਗੇ।
ਪ੍ਰਿੰਸੀਪਲ ਪ੍ਰਾਇਮਰੀ ਸਕੂਲ ਹਰੀ ਕੇ ਕਲਾਂ (ਮੇਨ) ਸ੍ਰੀਮਤੀ ਕਾਂਤਾ ਰਾਣੀ ਵਿਜੇ ਕੁਮਾਰ, ਪ੍ਰਿੰਸੀਪਲ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਸ੍ਰੀ ਰਾਜਿੰਦਰ ਸਿੰਘ, ਹਰਫੂਲ ਸਿੰਘ ਆਮ ਆਦਮੀ ਪਾਰਟੀ ਵਰਕਰ ਕੁਲਵੰਤ ਸਿੰਘ ,ਊਧਮ ਸਿੰਘ ,ਅੰਗਰੇਜ ਸਿੰਘ, ਗੁਰਭੇਜ ਸਿੰਘ , ਡਾ.ਗੁਰਤੇਜ ਸਿੰਘ,ਰੇਸ਼ਮ ਸਿੰਘ ,ਗੁਰਮੀਤ ਸਿੰਘ,ਰਣਜੀਤ ਸਿੰਘ ਵੀ ਮੌਜੂਦ ਸਨ।