ਸਕੂਲੀ ਵਿਦਿਆਰਥੀ ਵਾਤਾਵਰਣ ਸੰਭਾਲ ਲਹਿਰ ਵਿੱਚ ਅਹਿਮ ਰੋਲ ਅਦਾ ਕਰ ਸਕਦੇ ਹਨ : ਡਾ ਹਰਬੰਸ ਸਿੰਘ ਸਿੱਧੂ

ਸਕੂਲੀ ਵਿਦਿਆਰਥੀ ਵਾਤਾਵਰਣ ਸੰਭਾਲ ਲਹਿਰ ਵਿੱਚ ਅਹਿਮ ਰੋਲ ਅਦਾ ਕਰ ਸਕਦੇ ਹਨ : ਡਾ ਹਰਬੰਸ ਸਿੰਘ ਸਿੱਧੂ

ਬਰਨਾਲਾ, 5 ਅਕਤੂਬਰ
 
ਡਿਪਟੀ ਕਮਿਸ਼ਨਰ ਬਰਨਾਲਾ ਸ੍ਰੀ ਟੀ ਬੈਨਿਥ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਮੁੱਖ ਖੇਤੀਬਾੜੀ ਅਫ਼ਸਰ ਡਾ. ਹਰਬੰਸ ਸਿੰਘ ਸਿੱਧੂ ਦੀ ਅਗਵਾਈ ਹੇਠ ਵਾਤਾਵਰਣ ਸੰਭਾਲ ਅਤੇ ਪਰਾਲੀ ਦੇ ਸੁਚੱਜੇ ਪ੍ਰਬੰਧਨ ਸਬੰਧੀ ਸਕੂਲੀ ਬੱਚਿਆਂ ਨੂੰ ਜਾਗਰੂਕ ਕਰਨ ਲਈ ਮੁਹਿੰਮ ਵਿੱਡੀ ਗਈ ਹੈ।
 
ਇਸੇ ਲੜੀ ਤਹਿਤ ਪਰਾਲੀ ਨੂੰ ਅੱਗ ਨਾ ਲਗਾਉਣ ਅਤੇ ਪਰਾਲੀ ਦਾ ਸੁੱਚਜਾ ਪ੍ਰਬੰਧਨ ਕਰਨ ਸਬੰਧੀ ਜਾਗਰੁਕ ਕਰਨ ਲਈ ਸਕੂਲੀ ਵਿਦਿਆਰਥੀਆਂ ਦੇ ਵੱਖ ਵੱਖ ਮੁਕਾਬਲੇ ਕਰਵਾਏ ਗਏ। ਤਾਂ ਜੋ ਵਿਦਿਆਰਥੀ ਇਸ ਮੁਹਿੰਮ ਨਾਲ ਜੁੜ ਕੇ ਵਾਤਾਵਰਣ ਨੂੰ ਪ੍ਰਦੂਸ਼ਿਤ ਹੋਣ ਤੋਂ ਬਚਾਉਣ ਦੀ ਮੁਹਿੰਮ ਵਿੱਚ ਅਹਿਮ ਭੂਮਿਕਾ ਅਦਾ ਕਰ ਸਕਣ।
 
ਮੁੱਖ ਖੇਤੀਬਾੜੀ ਅਫਸਰ ਡਾ. ਹਰਬੰਸ ਸਿੰਘ ਸਿੱਧੂ ਨੇ ਦੱਸਿਆ ਕਿ ਪਰਾਲੀ ਨੂੰ ਅੱਗ ਲਗਾਉਣਾ ਇੱਕ ਜਟਿਲ ਸਮੱਸਿਆ ਬਣ ਚੁੱਕੀ ਹੈ, ਜਦਕਿ ਪਰਾਲੀ ਦਾ ਕਈ ਤਰ੍ਹਾਂ ਨਾਲ ਪ੍ਰਬੰਧਨ ਕੀਤਾ ਜਾ ਸਕਦੇ ਹਨ। ਬੇਲਰ/ਰੇਕ ਨਾਲ ਪਰਾਲੀ ਦੀਆਂ ਗੰਢਾਂ ਬਣਾ ਸਕਦੀਆਂ ਹਨ, ਸੁਪਰ ਸੀਡਰ ਦੀ ਵਰਤੋਂ ਕਰਕੇ ਇਸ ਨੂੰ ਖੇਤ ਵਿੱਚ ਵਾਹ ਕੇ ਕਣਕ ਦੀ ਸਿੱਧੀ ਬਿਜਾਈ ਕੀਤੀ ਜਾ ਸਕਦੀ ਹੈ, ਪਸ਼ੂਆਂ ਲਈ ਚਾਰਾ ਬਨਾਉਣਾ, ਖੁੰਬਾਂ ਤੇ ਹੋਰ ਫ਼ਸਲਾਂ ਦੀ ਮਲਚਿੰਗ ਵਿੱਚ ਵਰਤੋਂ ਕੀਤੀ ਜਾ ਸਕਦੀ ਹੈ। 
 
ਇਸ ਸੰਬੰਧੀ ਸਕੂਲੀ ਵਿਦਿਆਰਥੀਆਂ ਨੂੰ ਵੀ ਇਸ ਮੁਹਿੰਮ ਦਾ ਹਿੱਸਾ ਬਣਾਇਆ ਗਿਆ ਹੈ ਤਾਂ ਜੋ ਵਿਦਿਆਰਥੀ ਆਪਣੇ ਮਾਪਿਆਂ ਨੂੰ ਪਰਾਲੀ ਨੂੰ ਅੱਗ ਲਗਾਉਣ ਨਾਲ ਹੋਣ ਵਾਲੇ ਨੁਕਸਾਨ ਅਤੇ ਪਰਾਲੀ ਦੇ ਸੁੱਚਜੇ ਪ੍ਰਬੰਧਨ ਸੰਬੰਧੀ ਜਾਣਕਾਰੀ ਦੇ ਸਕਣ। 
 
ਇਸ ਲਈ ਖੇਤੀਬਾੜੀ ਵਿਭਾਗ ਬਰਨਾਲਾ ਵੱਲੋਂ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਛਾਪਾ ਵਿਖੇ ਮੁਕਾਬਲੇ ਕਰਵਾਏ ਗਏ ਜਿਸ ਵਿੱਚ ਭਾਸ਼ਣ ਪ੍ਰਤੀਯੋਗਤਾ, ਲੇਖ ਮੁਕਾਬਲਾ ਅਤੇ ਪੇਟਿੰਗ ਮੁਕਾਬਲੇ ਕਰਵਾਏ ਗਏ। ਇਸ ਮੌਕੇ ਬੱਚਿਆ ਵੱਲੋਂ ਪਰਾਲੀ ਨੂੰ ਅੱਗ ਲਗਾਉਣ ਦੇ ਨੁਕਸਾਨ ਬਾਰੇ ਇੱਕ ਨਾਟਕ ਵੀ ਖੇਡਿਆ ਗਿਆ।
 
ਸ੍ਰੀਮਤੀ ਸੁਨੀਤਾ ਸ਼ਰਮਾਂ ਨੋਡਲ ਅਫ਼ਸਰ (ਪਰਾਲੀ) ਨੇ ਕਿਸਾਨਾਂ ਨੇ ਵਿਦਿਆਰਥੀਆਂ ਨੂੰ ਖੇਤੀ ਮਸ਼ੀਨਰੀ ਅਤੇ ਉਸ ਦੀ ਵਰਤੋਂ ਕਰਨ ਤੇ ਵਾਤਾਵਰਨ, ਪਾਣੀ ਤੇ ਧਰਤੀ ਦੀ ਸੰਭਾਲ ਬਾਰੇ, ਵਾਤਾਵਰਣ ਦੀ ਸਿਹਤ ਸੰਭਾਲ ਕਰਨ, ਹਰ ਘਰ ਇੱਕ ਦਰੱਖਤ ਲਗਾਉਣ ਅਤੇ ਨੈਤਿਕ ਕਦਰਾਂ ਬਾਰੇ ਜਾਣਕਾਰੀ ਦਿੱਤੀ। ਉਨਾਂ ਜਾਣਕਾਰੀ ਦਿੰਦਿਆਂ ਕਿਹਾ ਕਿ ਜ਼ਿਲ੍ਹਾ ਪ੍ਰਸ਼ਾਸ਼ਨ ਬਰਨਾਲਾ ਵੱਲੋਂ ਲੱਕੀ ਡਰਾਅ (ਪਰਾਲੀ) ਚਲਾਇਆ ਗਿਆ ਹੈ, ਇਹ ਬਰਨਾਲਾ ਜ਼ਿਲ੍ਹੇ ਦੇ ਕਿਸਾਨਾਂ ਲਈ ਹੈ ਜੋ ਪਰਾਲੀ ਨੂੰ ਅੱਗ ਲਗਾਏ ਬਿਨਾਂ ਉਸ ਦੀ ਸੰਭਾਲ ਕਰਦੇ ਹਨ। 
 
ਇਸ ਸੰਬੰਧੀ ਕਿਊ ਆਰ ਕੋਡ ਅਤੇ ਲਿੰਕ ਜਾਰੀ ਕੀਤਾ ਗਿਆ ਹੈ, ਜਿਸ 'ਤੇ ਕਲਿਕ ਕਰਕੇ ਰਜਿਸਟ੍ਰੇਸ਼ਨ ਫਾਰਮ ਖੁੱਲ ਜਾਏਗਾ ਅਤੇ ਫਾਰਮ ਭਰਿਆ ਜਾ ਸਕੇਗਾ। ਉਨਾਂ ਵਿਦਿਆਰਥੀਆਂ ਨੂੰ ਆਪਣੇ ਮਾਪਿਆਂ ਨੂੰ ਇਸ ਸੰਬੰਧੀ ਜਾਣਕਾਰੀ ਦੇਣ ਅਤੇ ਉਹਨਾਂ ਨੂੰ ਲੱਕੀ ਡਰਾਅ ਵਿੱਚ ਅਪਲਾਈ ਕਰਵਾਉਣ ਦੀ ਅਪੀਲ ਕੀਤੀ।
 
ਡਾ ਹਰਮਨਦੀਪ ਸਿੰਘ ਸਿੱਧੂ ਖੇਤੀਬਾੜੀ ਅਫ਼ਸਰ ਮਹਿਲਕਲਾਂ ਨੇ ਕਿਹਾ ਕਿ ਵਿਦਿਆਰਥੀਆਂ ਨੂੰ ਵਾਤਵਰਣ ਪ੍ਰਤੀ ਜਾਗਰੂਕ ਰਹਿਣਾ ਚਾਹੀਦਾ ਹੈ । ਇਸ ਮੌਕੇ ਵੱਖ ਵੱਖ ਮੁਕਾਬਲਿਆਂ ਵਿੱਚ ਜੇਤੂ ਵਿਦਿਆਰਥੀਆਂ ਨੂੰ ਇਨਾਮ ਵੰਡੇ ਗਏ ।
 
ਉਕਤ ਤੋਂ ਇਲਾਵਾ ਸ੍ਰੀ ਸਨਵਿੰਦਰਪਾਲ ਸਿੰਘ ਬੀ ਟੀ ਐਮ, ਹਰਪਾਲ ਸਿੰਘ ਏ ਐਸ ਆਈ, ਸਕੂਡ ਦਾ ਸਾਰਾ ਸਟਾਫ਼ ਹਾਜ਼ਰ ਸਨ। 

Advertisement

Latest News

ਸ਼ਹਿਨਾਜ਼ ਗਿੱਲ ਦੀ ਪੰਜਾਬੀ ਫਿਲਮ 'ਇੱਕ ਕੁੜੀ' ਸਿਨੇਮਾਘਰ ਵਿੱਚ ਇਸ ਸਮੇਂ ਕਾਫੀ ਚੰਗਾ ਪ੍ਰਦਰਸ਼ਨ ਕਰ ਰਹੀ ਹੈ ਸ਼ਹਿਨਾਜ਼ ਗਿੱਲ ਦੀ ਪੰਜਾਬੀ ਫਿਲਮ 'ਇੱਕ ਕੁੜੀ' ਸਿਨੇਮਾਘਰ ਵਿੱਚ ਇਸ ਸਮੇਂ ਕਾਫੀ ਚੰਗਾ ਪ੍ਰਦਰਸ਼ਨ ਕਰ ਰਹੀ ਹੈ
Patiala,12,NOV,2025,(Azad Soch News):-  ਸ਼ਹਿਨਾਜ਼ ਗਿੱਲ ਦੀ ਪੰਜਾਬੀ ਫਿਲਮ 'ਇੱਕ ਕੁੜੀ' ਸਿਨੇਮਾਘਰ ਵਿੱਚ ਇਸ ਸਮੇਂ ਕਾਫੀ ਚੰਗਾ ਪ੍ਰਦਰਸ਼ਨ ਕਰ ਰਹੀ ਹੈ।...
ਭਾਰਤ ਦੀ ਰਾਸ਼ਟਰਪਤੀ ਦ੍ਰੌਪਦੀ ਮੁਰਮੂ ਮੰਗਲਵਾਰ ਨੂੰ ਅਫਰੀਕਾ ਦੇ ਦੋ ਦੇਸ਼ਾਂ ਦੀ ਆਪਣੀ ਯਾਤਰਾ ਦੇ ਆਖਰੀ ਪੜਾਅ ਵਿੱਚ ਬੋਤਸਵਾਨਾ ਦੀ ਰਾਜਧਾਨੀ ਗਬੋਰੋਨ ਪਹੁੰਚੇ
Chandigarh Sports News: ਵਿਵੇਕ ਹਾਈ ਸਕੂਲ ਦੀਆਂ ਟੀਮਾਂ ਸੈਕਟਰ 42 ਦੋ ਵਰਗਾਂ ਦੇ ਫਾਈਨਲ ਵਿੱਚ
ਹਰਿਆਣਾ ਵਿੱਚ ਸਿਰਸਾ, ਭਿਵਾਨੀ ਸਮੇਤ ਕਈ ਜ਼ਿਲ੍ਹਿਆਂ ਵਿੱਚ ਭਾਰੀ ਠੰਢ ਅਤੇ ਸ਼ੀਤ ਲਹਿਰ ਦਾ ਅਲਰਟ ਜਾਰੀ ਕੀਤਾ ਗਿਆ
Samsung ਦਾ 50MP ਕੈਮਰੇ ਵਾਲਾ ਫਲੈਗਸ਼ਿਪ ਸਮਾਰਟਫੋਨ Samsung Galaxy S23 5G
ਮੋਟੀ ਇਲਾਇਚੀ ਦੇ ਕਈ ਸਿਹਤਮੰਦ ਫਾਇਦੇ
ਅੰਮ੍ਰਿਤ ਵੇਲੇ ਦਾ ਹੁਕਮਨਾਮਾ ਸ੍ਰੀ ਦਰਬਾਰ ਸਾਹਿਬ ਜੀ,ਅੰਮ੍ਰਿਤਸਰ,ਮਿਤੀ 12-11-2025 ਅੰਗ 592