ਗਣਤੰਤਰ ਦਿਵਸ ਸਮਾਰੋਹ ਲਈ ਸੱਭਿਆਚਾਰਕ ਪੇਸ਼ਕਾਰੀਆਂ ਦੀ ਹੋਈ ਚੋਣ

ਗਣਤੰਤਰ ਦਿਵਸ  ਸਮਾਰੋਹ ਲਈ ਸੱਭਿਆਚਾਰਕ ਪੇਸ਼ਕਾਰੀਆਂ ਦੀ ਹੋਈ ਚੋਣ

ਨੰਗਲ 15 ਜਨਵਰੀ ()

ਗਣਤੰਤਰ ਦਿਵਸ ਦਾ ਸਮਾਰੋਹ ਸਰਕਾਰੀ ਸੀਨੀ.ਸੈਕੰ.ਸਕੂਲ ਲੜਕੇ ਨੰਗਲ ਵਿੱਚ ਉਤਸ਼ਾਹ  ਨਾਲ  ਮਨਾਇਆ  ਜਾਵੇਗਾ ਇਸ ਸਮਾਰੋਹ ਵਿਚ 26 ਜਨਵਰੀ ਨੂੰ ਮੁੱਖ ਮਹਿਮਾਨ ਸਟੇਡੀਅਮ ਵਿਚ ਰਾਸ਼ਟਰੀ ਝੰਡਾ ਲਹਿਰਾਉਣਗੇ ਅਤੇ ਪਰੇਂਡ ਦਾ ਨਿਰੀਖਣ ਕਰਨਗੇ।
   ਅੱਜ ਸਕੂਲ ਆਂਫ ਐਮੀਨੈਂਸ ਨੰਗਲ ਵਿਚ ਦੇਸ਼ ਭਗਤੀ ਅਤੇ ਸੱਭਿਆਚਾਰਕ ਪੇਸ਼ਕਾਰੀਆਂ ਦੀ ਚੋਣ ਲਈ ਵੱਖ ਵੱਖ ਸਕੂਲਾ ਦੇ ਵਿਦਿਆਰਥੀਆਂ ਨੇ ਆਪਣੀਆ ਪੇਸ਼ਕਾਰੀਆ ਦਿੱਤੀਆ। ਸੱਭਿਆਚਾਰਕ ਅਤੇ ਦੇਸ਼ ਭਗਤੀ ਦੀਆਂ ਪੇਸ਼ਕਾਰੀਆਂ ਲਈ ਬਣਾਈ ਕਮੇਟੀ ਦੇ ਮੈਂਬਰ ਸਹਿਬਾਨ ਨੇ ਦੱਸਿਆ ਕਿ ਇਸ ਸਮਾਰੋਹ ਨੂੰ ਬਹੁਤ ਹੀ ਪ੍ਰਭਾਵਸ਼ਾਲੀ ਢੰਗ ਨਾਲ ਮਨਾਂਇਆ ਜਾਵੇਗਾ। ਸੱਭਿਆਚਾਰਕ ਅਤੇ ਦੇਸ਼ ਭਗਤੀ ਦੀਆਂ ਪੇਸ਼ਕਾਰੀਆਂ ਦੀ ਚੋਣ ਕਰਨ ਲਈ ਬਣਾਈ ਕਮੇਟੀ ਮੈਬਰਾ ਨੇ ਪੇਸ਼ਕਾਰੀਆਂ ਨੂੰ ਬੜੇ ਗਹੁ ਨਾਲ ਦੇਖਿਆ। ਉਨ੍ਹਾਂ ਕਿਹਾ ਕਿ ਅਸੀ ਆਪਣੀ ਸੰਸਕ੍ਰਿਤੀਸੱਭਿਆਚਾਰ ਨੂੰ ਵੀ ਯਾਦ ਰੱਖਣਾਂ ਹੈ। ਮਾਰਚ ਪਾਸਟ ਵਿਚ ਐਨ.ਸੀ.ਸੀ ਕੈਡਿਟ ਉਤਸ਼ਾਹ ਨਾਲ ਭਾਗ ਲੈ ਰਹੇ ਹਨਪੀ.ਟੀ.ਸ਼ੋਅ ਅਤੇ ਹੋਰ ਕਈ ਦੇਸ਼ ਭਗਤੀ ਨੂੰ ਦਰਸਾਉਦੀਆਂ ਗਤੀਵਿਧੀਆਂ ਵੀ ਸਮਾਰੋਹ ਦਾ ਆਕਰਸ਼ਨ ਹੋਣਗੀਆਂ। ਉਨ੍ਹਾਂ ਸਕੂਲਾ ਦੇ ਵਿਦਿਆਰਥੀਆਂ ਤੇ ਅਧਿਆਪਕਾ ਨੂੰ ਕਿਹਾ ਕਿ ਉਹ ਇਸ ਪ੍ਰੋਗਰਾਮ ਵਿਚ ਹੋਰ ਉਤਸ਼ਾਹ ਭਰਨਇਹ ਸਾਡਾ ਸਭ ਤੋ ਵੱਡਾ ਤਿਉਹਾਰ ਹੈਜੋ ਸਭ ਨੇ ਰਲ ਮਿਲ ਕੇ ਮਨਾਉਣਾ ਹੈ।

       ਇਸ ਮੌਕੇ ਪ੍ਰਿੰ. ਕਿਰਨ ਸ਼ਰਮਾ, ਜੋਤੀ, ਕਿਰਨ, ਸੁਧੀਰ ਸ਼ਰਮਾ, ਰਾਕੇਸ਼ ਸ਼ਰਮਾ, ਜਗਮੋਹਨ ਸਿੰਘ, ਰਾਜੇਸ ਕਟਾਰੀਆਂ, ਜੋਤੀ, ਜਸਵੰਤ, ਸਿਵਿਕਾ, ਚਰਨਜੀਤ ਕੌਰ ਤੇ ਵੱਖ ਵੱਖ ਸਕੂਲਾ ਦੇ ਅਧਿਆਪਕ ਮੋਜੂਦ ਸਨ।

 

Tags:

Advertisement

Latest News

ਅੰਮ੍ਰਿਤ ਵੇਲੇ ਦਾ ਹੁਕਮਨਾਮਾ ਸ੍ਰੀ ਦਰਬਾਰ ਸਾਹਿਬ ਜੀ,ਅੰਮ੍ਰਿਤਸਰ,ਮਿਤੀ 09-11-2025 ਅੰਗ 653 ਅੰਮ੍ਰਿਤ ਵੇਲੇ ਦਾ ਹੁਕਮਨਾਮਾ ਸ੍ਰੀ ਦਰਬਾਰ ਸਾਹਿਬ ਜੀ,ਅੰਮ੍ਰਿਤਸਰ,ਮਿਤੀ 09-11-2025 ਅੰਗ 653
ਸਲੋਕੁ ਮਃ ੪ ॥ ਗੁਰਮੁਖਿ ਅੰਤਰਿ ਸਾਂਤਿ ਹੈ ਮਨਿ ਤਨਿ ਨਾਮਿ ਸਮਾਇ ॥ ਨਾਮੋ ਚਿਤਵੈ ਨਾਮੁ ਪੜੈ ਨਾਮਿ ਰਹੈ ਲਿਵ...
ਵਿਧਾਇਕ ਜਿੰਪਾ 10 ਨਵੰਬਰ ਨੂੰ ਤਹਿਸੀਲ ਕੰਪਲੈਕਸ ਹੁਸ਼ਿਆਰਪੁਰ ’ਚ ਸੁਣਨਗੇ ਲੋਕਾਂ ਦੀਆਂ ਸ਼ਿਕਾਇਤਾਂ
ਡਿਪਟੀ ਕਮਿਸ਼ਨਰ ਅਤੇ ਐਸ. ਐਸ. ਪੀ ਨੇ ਪਰਾਲੀ ਪ੍ਰਬੰਧਨ ਨੂੰ ਮਜ਼ਬੂਤੀ ਨਾਲ ਲਾਗੂ ਕਰਨ ਦੇ ਉਦੇਸ਼ ਨਾਲ ਵੱਖ-ਵੱਖ ਪਿੰਡਾਂ ਦਾ ਕੀਤਾ ਦੌਰਾ
ਕੈਬਨਿਟ ਮੰਤਰੀ ਗੁਰਮੀਤ ਸਿੰਘ ਖੁੱਡੀਆਂ ਵੱਲੋਂ ਪਿਛਲੇ ਦਿਨੀਂ ਹੋਈ ਭਾਰੀ ਬਾਰਿਸ਼ ਨਾਲ ਪ੍ਰਭਾਵਿਤ ਲੰਬੀ ਹਲਕੇ ਦੇ ਪਿੰਡ ਰੱਤਾਟਿੱਬਾ ਦੇ ਪਰਿਵਾਰਾਂ ਨੂੰ ਮਾਲੀ ਸਹਾਇਤਾ ਸਬੰਧੀ ਸੈਂਕਸ਼ਨ ਪੱਤਰ ਤਕਸੀਮ ਕੀਤੇ
ਵੋਟਿੰਗ ਤੋਂ ਪਹਿਲਾਂ ਦੇ 72, 48 ਅਤੇ 24 ਘੰਟਿਆਂ ਦੌਰਾਨ ਵਰਤੀ ਜਾ ਰਹੀ ਹੈ ਵਿਸ਼ੇਸ਼ ਚੌਕਸੀ
ਗਣਨਾ 2027 ਲਈ ਤਿੰਨ ਦਿਨਾਂ ਟ੍ਰੇਨਿੰਗ ਪ੍ਰੋਗਰਾਮ ਸਫਲਤਾਪੂਰਵਕ ਸੰਪੰਨ
ਜੈਕਾਰਾ ਮੂਵਮੈਂਟ ਦੇ ਕੰਚਨ ਕਾਇਆ ਐਵਾਰਡ ਦਾ ਲੋਕਾਂ ’ਤੇ ਪਵੇਗਾ ਚੰਗਾ ਪ੍ਰਭਾਵ : ਸਪੀਕਰ ਸੰਧਵਾਂ