ਰਾਜ ਪੱਧਰ ਖੇਡਾਂ ਦੀ ਫਰੀਦਕੋਟ ਦੇ ਨਹਿਰੂ ਸਟੇਡੀਅਮ ਵਿਚ ਸ਼ੁਰੂਆਤ

   ਰਾਜ ਪੱਧਰ ਖੇਡਾਂ ਦੀ ਫਰੀਦਕੋਟ ਦੇ ਨਹਿਰੂ ਸਟੇਡੀਅਮ ਵਿਚ ਸ਼ੁਰੂਆਤ

ਫਰੀਦਕੋਟ 9 ਦਸੰਬਰ () ਪੰਜਾਬ ਸਰਕਾਰ ਖੇਡਾਂ ਅਤੇ ਯੁਵਕ ਸੇਵਾਵਾਂ ਵਿਭਾਗ ਵਲੋ ਜਿਲ੍ਹਾ ਪ੍ਰਸ਼ਾਸਨ ਫਰੀਦਕੋਟ ਦੇ ਸਹਿਯੋਗ ਨਾਲ ਖੇਡਾਂ ਵਤਨ ਪੰਜਾਬ ਦੀਆਂ 2024 ਸੀਜਨ-3 ਅਧੀਨ ਰਾਜ ਪੱਧਰ ਖੇਡਾਂ-2024 (ਲੜਕੇ ਅਤੇ ਲੜਕੀਆਂ) ਬਾਸਕਿਟਬਾਲ ਅਤੇ ਤਾਇਕਵਾਂਡੋ ਖੇਡਾਂ ਫਰੀਦਕੋਟ ਦੇ ਨਹਿਰੂ ਸਟੇਡੀਅਮ ਵਿੱਚ ਅੱਜ ਸ਼ੁਰੂ ਹੋ ਗਈਆ। ਇਨ੍ਹਾਂ ਖੇਡਾਂ ਵਿੱਚ ਬਾਸਕਿਟਬਾਲ ਅਤੇ ਤਾਇਕਵਾਂਡੋ ਗੇਮ ਦੇ ਵੱਖ-ਵੱਖ 5 ਉਮਰ ਵਰਗਾਂ ਦੇ ਖੇਡ ਮੁਕਾਬਲੇ ਕਰਵਾਏ ਜਾ ਰਹੇ ਹਨ।  ਇਹਨਾਂ ਖੇਡਾ ਦੀ ਸ਼ੁਰੂਆਤ ਮੌਕੇ ਵਿਧਾਇਕ ਫਰੀਦਕੋਟ ਸ. ਗੁਰਦਿੱਤ ਸਿੰਘ ਸੇਖੋਂ ਨੇ ਮੁੱਖ ਮਹਿਮਾਨ ਵਜੋਂ ਸ਼ਿਰਕਤ ਕੀਤੀ ਅਤੇ ਅੰਤਰਰਾਸ਼ਟਰੀ ਬਾਸਕਿਟਬਾਲ ਖਿਡਾਰੀ ਸ. ਪਾਲਪ੍ਰੀਤ ਸਿੰਘ ਬਰਾੜ ਵਿਸ਼ੇਸ ਮਹਿਮਾਨ ਵਜੋਂ ਸ਼ਾਮਲ ਹੋਏ।

ਇਸ ਮੌਕੇ ਵਿਧਾਇਕ ਫਰੀਦਕੋਟ ਸ. ਸੇਖੋਂ ਨੇ ਆਪਣੇ ਸੰਬੋਧਨ ਵਿੱਚ ਦੱਸਿਆ ਕਿ ਮੁੱਖ ਮੰਤਰੀ ਸ. ਭਗਵੰਤ ਸਿੰਘ ਮਾਨ ਦੀ ਸੋਚ ਹੈ ਕਿ ਪੰਜਾਬ ਦਾ ਹਰ ਨੋਜਵਾਨ, ਬੱਚਾ ਗਰਾਊਂਡ ਵਿੱਚ ਆ ਕੇ ਖੇਡਾਂ ਖੇਡ ਕੇ ਆਪਣੇ ਮਾਤਾ ਪਿਤਾ, ਦੇਸ਼ ਦਾ ਨਾਮ ਰੋਸ਼ਨ ਕਰੇ। ਉਨ੍ਹਾਂ ਕਿ ਆਮ ਆਦਮੀ ਪਾਰਟੀ ਦੀ ਸੋਚ ਹੈ ਕਿ ਹਸਪਤਾਲਾਂ ਵਿੱਚੋਂ ਭੀੜ ਨੂੰ ਘਟਾ ਕੇ ਗਰਾਊਂਡਾਂ ਵਿੱਚ ਲਿਆਂਦਾ ਜਾਵੇ। ਉਨ੍ਹਾਂ ਖਿਡਾਰੀਆਂ ਦੀ ਹੌਂਸਲਾ ਅਫਜਾਈ ਕਰਦੇ ਹੋਏ ਕਿਹਾ ਕਿ ਜੇਕਰ ਮੁਕਾਬਲੇ ਵਿੱਚ ਉਹ ਜਿੱਤ ਦੇ ਨਹੀਂ ਤਾਂ ਉਨ੍ਹਾਂ ਨੂੰ ਘਬਰਾਉਣ ਦੀ ਜਰੂਰਤ ਨਹੀਂ, ਬਲਕਿ ਉਹ ਅਗਲੇ ਮੁਕਾਬਲੇ ਲਈ ਹੋਰ ਮਿਹਨਤ ਕਰਨ। ਉਨ੍ਹਾਂ ਕਿਹਾ ਕਿ ਜਿੱਤਣ ਵਾਲੇ ਖਿਡਾਰੀਆਂ ਨੂੰ ਪੰਜਾਬ ਸਰਕਾਰ ਵੱਲੋਂ ਇਨਾਮ ਦੇ ਕੇ ਸਨਮਾਨਿਤ ਕੀਤਾ ਜਾਵੇਗਾ।

ਇਸ ਦਿਨ ਹੋਏ ਮੁਕਾਬਲਿਆਂ ਦੇ ਨਤੀਜਿਆਂ ਸਬੰਧੀ ਜਾਣਕਾਰੀ ਦਿੰਦਿਆਂ ਜਿਲ੍ਹਾ ਖੇਡ ਅਫਸਰ ਸ. ਬਲਜਿੰਦਰ ਸਿੰਘ ਨੇ ਦੱਸਿਆ ਤਾਇਕਵਾਂਡੋ ਅੰਡਰ 21- 30 (ਲੜਕੀਆਂ) ਵਿੱਚ (ਭਾਰ 46 ਕਿਲੋ) ਬਿਮਲਾ, (ਮੋਗਾ) ਨੇ ਪਹਿਲਾ ਸਥਾਨਚਰਨਜੀਤ ਕੌਰ (ਹੁਸ਼ਿਆਰਪੁਰ) ਨੇ ਦੂਜਾ ਸਥਾਨ, (ਭਾਰ 49 ਕਿਲੋ) ਰਜਨੀ ਕੌਰ (ਬਠਿੰਡਾ) ਨੇ ਪਹਿਲਾ ਸਥਾਨਪ੍ਰਵੀਨ ਕੌਰ (ਮੋਗਾ) ਨੇ ਦੂਜਾ ਸਥਾਨਸੰਦੀਪ ਕੌਰ (ਹੁਸ਼ਿਆਰਪੁਰ) ਨੇ ਤੀਜਾ ਸਥਾਨ, (ਭਾਰ 52 ਕਿਲੋ) ਵਿੱਚ ਮਨੀਸ਼ਾ (ਫਰੀਦਕੋਟ) ਨੇ ਪਹਿਲਾ ਸਥਾਨ, (ਭਾਰ 70 ਕਿਲੋ) ਵਿੱਚ ਵੀਰਪਾਲ ਕੌਰ (ਫਿਰੋਜਪੁਰ) ਨੇ ਪਹਿਲਾ ਸਥਾਨਸੋਨਾਲੀ (ਸ਼੍ਰੀ ਅੰਮ੍ਰਿਤਸਰ ਸਾਹਿਬ) ਨੇ ਦੂਜਾ ਸਥਾਨਰਾਜਪਾਲ ਕੌਰ (ਸੰਗਰੂਰ) ਨੇ ਤੀਜਾ ਸਥਾਨਗੁਰਜੋਤ ਕੌਰ (ਮਾਨਸਾ) ਨੇ ਤੀਜਾ ਸਥਾਨ, (ਭਾਰ 75 ਕਿਲੋ) ਵਿੱਚ ਮਿੰਨੂ (ਫਰੀਦਕੋਟ) ਨੇ ਪਹਿਲਾ ਸਥਾਨ , (ਭਾਰ+75 ਕਿਲੋ) ਵਿੱਚ ਲਖਵਿੰਦਰ ਕੌਰ (ਹੁਸ਼ਿਆਰਪੁਰ) ਨੇ ਪਹਿਲਾ ਸਥਾਨਪ੍ਰਰੇਨਾ ਮਦਨ (ਜਲੰਧਰ) ਨੇ  ਦੂਜਾ ਸਥਾਨ ਹਾਸਿਲ ਕੀਤਾ। ਅੰਡਰ 31-40 (ਲੜਕੀਆ) ਵਿੱਚ (ਭਾਰ 49 ਕਿਲੋ) ਸੋਨੀਆ (ਫਿਰੋਜਪੁਰ) ਨੇ ਪਹਿਲਾ ਸਥਾਨ, ( ਭਾਰ 55 ਕਿਲੋ) ਵਿੱਚ ਬੇਅੰਤ ਕੌਰ (ਫਰੀਦਕੋਟ) ਨੇ ਪਹਿਲਾ ਸਥਾਨ, (ਭਾਰ 63 ਕਿਲੋ) ਰਾਜਬੀਰ ਕੌਰ (ਲੁਧਿਆਣਾ) ਨੇ ਪਹਿਲਾ ਸਥਾਨ, (ਭਾਰ 67 ਕਿਲੋ) ਵਿੱਚ ਰਾਜਵੀਰ ਕੌਰ (ਫਰੀਦਕੋਟ) ਨੇ ਪਹਿਲਾ ਸਥਾਨ, (ਭਾਰ + 72 ਕਿਲੋ) ਸ਼ਿਵਾਨੀ ਸਹੋਤਾ (ਫਿਰੋਜਪੁਰ) ਨੇ ਪਹਿਲਾ ਸਥਾਨ ਹਾਸਿਲ ਕੀਤਾ। ਗੇਮ ਬਾਸਕਿਟਬਾਲ ਵਿੱਚ ਅੰਡਰ-17 (ਲੜਕੀਆਂ) ਦੇ ਮੁਕਾਬਲਿਆ ਵਿੱਚ ਕਪੂਰਥਲਾ ਨੇ ਬਰਨਾਲਾ  ਦੀ ਟੀਮ ਨੂੰ ਹਰਾਇਆਸ਼੍ਰੀ ਅੰਮ੍ਰਿਤਸਰ ਸਾਹਿਬ ਦੀ ਟੀਮ ਨੇ ਸ਼੍ਰੀ ਫਤਿਹਗੜ੍ਹ ਸਾਹਿਬ ਦੀ ਟੀਮ ਨੂੰ ਹਰਾਇਆ,  ਜਲੰਧਰ ਦੀ ਟੀਮ ਨੇ ਪਟਿਆਲਾ ਦੀ ਟੀਮ ਨੂੰ ਹਰਾਇਆਅੰਡਰ-14 (ਲੜਕੇ) ਦੇ ਮੁਕਾਬਲਿਆ ਵਿੱਚ ਮੋਹਾਲੀ ਦੀ ਟੀਮ ਨੇ ਤਰਨਤਾਰਨ ਦੀ ਟੀਮ ਨੂੰ ਹਰਾਇਆਹੁਸ਼ਿਆਰਪੁਰ ਦੀ ਟੀਮ ਨੇ ਫਿਰੋਜਪੁਰ ਦੀ ਟੀਮ ਨੂੰ ਹਰਾਇਆਸ਼੍ਰੀ ਮੁਕਤਸਰ ਸਾਹਿਬ ਨੇ ਬਠਿੰਡਾ ਦੀ ਟੀਮ ਨੂੰ ਹਰਾਇਆਸ਼੍ਰੀ ਅੰਮ੍ਰਿਤਸਰ ਸਾਹਿਬ ਦੀ ਟੀਮ ਨੇ ਸੰਗਰੂਰ ਦੀ ਟੀਮ ਨੂੰ ਹਰਾਇਆਲੁਧਿਆਣਾ ਦੀ ਟੀਮ ਨੇ ਫਾਜਿਲਕਾ ਦੀ ਟੀਮ ਨੂੰ ਹਰਾਇਆਪਟਿਆਲਾ ਦੀ ਟੀਮ ਨੇ ਮਲੇਰਕੋਟਲਾ ਦੀ ਟੀਮ ਨੂੰ ਹਰਾਇਆ। ਇਸ ਮੌਕੇ ਚੇਅਰਮੈਨ ਮਾਰਕਿਟ ਕਮੇਟੀ ਫਰੀਦਕੋਟ ਸ. ਅਮਨਦੀਪ ਸਿੰਘ ਬਾਬਾ, ਸ੍ਰੀ ਜਸਬੀਰ ਜੱਸੀ, ਵੱਖ-ਵੱਖ ਜਿਲ੍ਹਿਆ ਦੇ ਕੋਚਿਜਦਫਤਰੀ ਸਟਾਫਸਿੱਖਿਆ ਵਿਭਾਗ ਤੋ ਆਏ ਵੱਖ-ਵੱਖ ਸਕੂਲਾ ਦੇ ਡੀ.ਪੀ.ਈੇ, ਪੀ.ਟੀ.ਆਈ ਟੀਚਰ ਸਾਹਿਬਾਨ ਅਤੇ ਹੋਰ ਪਤਵੰਤੇ ਸੱਜਣ ਹਾਜ਼ਰ ਸਨ।

Tags:

Advertisement

Latest News

’ਯੁੱਧ ਨਸ਼ਿਆਂ ਵਿਰੁੱਧ’ ਦੇ 108 ਵੇਂ ਦਿਨ ਪੰਜਾਬ ਪੁਲਿਸ ਵੱਲੋਂ 128 ਨਸ਼ਾ ਤਸਕਰ ਗ੍ਰਿਫ਼ਤਾਰ; 10.8 ਕਿਲੋ ਹੈਰੋਇਨ ਅਤੇ 2.4 ਲੱਖ ਰੁਪਏ ਦੀ ਡਰੱਗ ਮਨੀ ਬਰਾਮਦ ’ਯੁੱਧ ਨਸ਼ਿਆਂ ਵਿਰੁੱਧ’ ਦੇ 108 ਵੇਂ ਦਿਨ ਪੰਜਾਬ ਪੁਲਿਸ ਵੱਲੋਂ 128 ਨਸ਼ਾ ਤਸਕਰ ਗ੍ਰਿਫ਼ਤਾਰ; 10.8 ਕਿਲੋ ਹੈਰੋਇਨ ਅਤੇ 2.4 ਲੱਖ ਰੁਪਏ ਦੀ ਡਰੱਗ ਮਨੀ ਬਰਾਮਦ
ਚੰਡੀਗੜ੍ਹ, 17 ਜੂਨ:ਸੂਬੇ ਵਿੱਚੋਂ ਨਸ਼ਿਆਂ ਦੇ ਮੁਕੰਮਲ ਖਾਤਮੇ ਲਈ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੇ ਨਿਰੇਦਸ਼ਾਂ ‘ਤੇ ਵਿੱਢੇ ਗਏ “ਯੁੱਧ...
ਆਮਦਨ ਤੋਂ ਵੱਧ ਜਾਇਦਾਦ ਬਣਾਉਣ ਦੇ ਦੋਸ਼ ਹੇਠ ਵਿਜੀਲੈਂਸ ਬਿਊਰੋ ਵੱਲੋਂ ਨਾਇਬ ਤਹਿਸੀਲਦਾਰ ਗ੍ਰਿਫ਼ਤਾਰ
ਲੁਧਿਆਣਾ ਪੱਛਮੀ ਜ਼ਿਮਨੀ ਚੋਣ ਵਿੱਚ ਵੋਟਰਾਂ ਦੀ ਸੁਵਿਧਾ ਲਈ ਚੋਣ ਕਮਿਸ਼ਨ ਵੱਲੋਂ ਮੋਬਾਈਲ ਜਮ੍ਹਾਂ ਕਰਵਾਉਣ ਦੀ ਸਹੂਲਤ ਸ਼ੁਰੂ
ਜਿਲ੍ਹਾ ਰੋਜ਼ਗਾਰ ਅਤੇ ਕਾਰੋਬਾਰ ਬਿਉਰੋ ਵੱਲੋਂ ਬੇਰੋਜ਼ਗਾਰ ਨੌਜਵਾਨ ਪ੍ਰਾਰਥੀਆਂ ਨੂੰ ਰੋਜ਼ਗਾਰ ਮੁਹੱਈਆ ਕਰਵਾਉਣ ਲਈ 18 ਜੂਨ ਨੂੰ ਲਗਾਇਆ ਜਾਵੇਗਾ ਪਲੇਸਮੈਂਟ ਕੈਂਪ - ਡਿਪਟੀ ਕਮਿਸ਼ਨਰ
ਸਪੀਕਰ ਸੰਧਵਾਂ ਨੇ ਲੋਕ ਮਿਲਣੀ ਪ੍ਰੋਗਰਾਮ ਤਹਿਤ ਲੋਕਾਂ ਦੀਆਂ ਮੁਸ਼ਕਿਲਾਂ ਸੁਣੀਆਂ
ਜ਼ਿਲ੍ਹੇ ਵਿਚਲੇ ਵਿਕਾਸ ਕੰਮ ਤੈਅ ਸਮੇਂ ਵਿੱਚ ਮੁਕੰਮਲ ਕਰਨੇ ਯਕੀਨੀ ਬਣਾਏ ਜਾਣ: ਸੰਦੀਪ ਰਿਸ਼ੀ
ਗੁਰੂ ਗੋਬਿੰਦ ਸਿੰਘ ਪਾਰਕ ਵਿਖੇ 21 ਜੂਨ ਨੂੰ ਮਨਾਇਆ ਜਾਵੇਗਾ ਅੰਤਰਰਾਸ਼ਟਰੀ ਯੋਗ ਦਿਵਸ- ਸਹਾਇਕ ਕਮਿਸ਼ਨਰ ਜਨਰਲ