ਖੇਤੀਬਾੜੀ ਵਿਭਾਗ ਵੱਲੋਂ ਜ਼ਿਲ੍ਹੇ ਦੇ ਕਿਸਾਨਾਂ ਨੂੰ ਆਪਣੇ ਨਰਮੇ ਦੇ ਖੇਤਾਂ ਦਾ ਲਗਾਤਾਰ ਸਰਵੇਖਣ ਕਰਨ ਦੀ ਅਪੀਲ

ਖੇਤੀਬਾੜੀ ਵਿਭਾਗ ਵੱਲੋਂ ਜ਼ਿਲ੍ਹੇ ਦੇ ਕਿਸਾਨਾਂ ਨੂੰ ਆਪਣੇ ਨਰਮੇ ਦੇ ਖੇਤਾਂ ਦਾ ਲਗਾਤਾਰ ਸਰਵੇਖਣ ਕਰਨ ਦੀ ਅਪੀਲ

ਫਾਜ਼ਿਲਕਾ 1 ਸਤੰਬਰ 2024...
 
          ਮੁੱਖ ਖੇਤੀਬਾੜੀ ਅਫਸਰ ਫਾਜ਼ਿਲਕਾ ਸੰਦੀਪ ਕੁਮਾਰ ਰਿਣਵਾ ਨੇ ਜ਼ਿਲ੍ਹੇ ਦੇ ਕਿਸਾਨਾਂ ਨੂੰ ਅਪੀਲ ਕਰਦਿਆਂ ਕਿਹਾ ਕਿ ਕਿਸਾਨ ਵੀਰ ਹੁਣ ਆਪਣੇ ਨਰਮੇ ਦੇ ਖੇਤਾਂ ਦਾ ਲਗਾਤਾਰ ਸਰਵੇਖਣ ਕਰਦੇ ਰਹਿਣ ਕਿਉਂਕਿ ਇਹ ਸਮਾਂ ਹੁਣ ਗੁਲਾਬੀ ਸੁੰਡੀ ਦੇ ਹਮਲੇ ਲਈ ਢੁੱਕਵਾਂ ਹੈ ਕਿਉਂਕਿ ਹੁਣ ਨਰਮਾ ਫੁੱਲ੍ਹ ਗੁੱਡੀ ਨਾਲ ਭਰਪੂਰ ਹੈ।
 
          ਉਨ੍ਹਾਂ ਦੱਸਿਆ ਕਿ ਗੁਲਾਬੀ ਸੁੰਡੀ ਦਾ ਪਤੰਗਾ ਫੁੱਲ ਗੁੱਡੀ ਤੇ ਅੰਡੇ ਦਿੰਦਾ ਹੈ ਅਤੇ ਅੰਡੇ ਵਿੱਚੋਂ ਸੁੰਡੀ ਨਿਕਲਣ ਤੋਂ ਬਾਅਦ  ਉਹ ਫੁੱਲ, ਗੁੱਡੀ ਤੋਂ ਟਿੰਡੇ ਵਿੱਚ ਵੜ ਜਾਂਦੀ ਹੈ। ਜਿਸ ਦਾ ਕਿਸਾਨ ਨੂੰ ਬਾਅਦ ਵਿੱਚ ਭਾਰੀ ਨੁਕਸਾਨ ਦਾ ਸਾਹਮਣਾ ਕਰਨਾ ਪੈਂਦਾ ਹੈ। ਇਸ ਲਈ ਕਿਸਾਨ ਹੁਣ ਤੋਂ ਹੀ ਆਪਣੇ ਖੇਤਾਂ ਦਾ ਲਗਾਤਾਰ ਸਰਵੇਖਣ ਕਰਦੇ ਰਹਿਣ ਅਤੇ ਆਪਣੀ ਫਸਲ ਵਿੱਚ  ਫਿਰੋਮਾਨ ਟਰੈਪ ਲਗਾ ਦੇਣ। ਜੇਕਰ ਗੁਲਾਬੀ ਸੁੰਡੀ ਜਾਂ ਟਰੈਪ ਵਿੱਚ ਪਤੰਗਾ ਨਜ਼ਰ ਆਉਂਦਾ ਹੈ ਤਾਂ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਦੀ ਸਿਫਾਰਸ਼ ਅਨੁਸਾਰ ਪ੍ਰਤੀ ਏਕੜ ਦੇ ਹਿਸਾਬ ਨਾਲ ਨਰਮੇ ਦੀ ਫਸਲ ਦੇ ਪਹਿਲੇ 60 ਤੋਂ 120 ਦਿਨਾਂ ਵਿੱਚ ਪ੍ਰੋਕਲੇਨ 5 ਐੱਸ ਜੀ 100 ਗ੍ਰਾਮ, ਪ੍ਰੋਫੈਨੋਫਾਸ 50 ਈਸੀ 500 ਮਿ.ਲੀ.(ਫਲੂਬੈਡੀਆਮਾਈਡ) 40 ਮਿ.ਲਿ. ਅਤੇ ਨਰਮੇ ਦੀ 120 ਦਿਨਾਂ ਤੋਂ ਬਾਅਦ ਦੀ ਫਸਲ ਤੇ ਡੇਸਿਸ 2.8 ਈ.ਸੀ (ਡੈਲਟਾਮੈਥਰਿਨ) 160 ਮਿ.ਲਿ, ਫੈਨਵਲ 20 ਈ.ਸੀ (ਫੈਨਵਲਰੇਟ) 100 ਮਿ.ਲਿ, ਡੈਨੀਟੋਲ 10 ਈ.ਸੀ (ਫੈਨਪ੍ਰੋਪੈਥਰਿਨ) 300 ਮਿ.ਲਿ, ਮਾਈਪਰਗਾਰਡ 10 ਈ.ਸੀ (ਸਾਈਪਰਮੈਥਰਿਨ) 200 ਮਿ.ਲਿ. ਪ੍ਰਤੀ ਏਕੜ ਦੇ ਹਿਸਾਬ ਨਾਲ ਕੀਟਨਾਸ਼ਕਾਂ ਦੀ ਵਰਤੋਂ ਕਰੋ। ਜੇਕਰ ਫਿਰ ਵੀ ਸੁੰਡੀ ਦਾ ਹਮਲਾ ਨਜ਼ਰ ਆਉਂਦਾ ਹੈ ਤਾਂ 8 ਤੋਂ 10 ਦਿਨਾਂ ਤੋਂ ਇਨ੍ਹਾਂ ਕੀਟਨਾਸ਼ਕਾਂ ਦੀ ਵਰਤੋਂ ਦੁਬਾਰਾ ਕਰੋ।
ਉਨ੍ਹਾਂ ਨਰਮੇ ਦੀਆਂ ਬਿਮਾਰੀਆਂ ਬਾਰੇ ਕਾਸ਼ਤਕਾਰ ਕਿਸਾਨਾਂ ਨੂੰ ਸਲਾਹ ਦਿੱਤੀ  ਕਿ ਬਾਰਿਸ਼ਾਂ ਹੋਣ ਕਰਕੇ ਪੱਤਿਆਂ ਉਪਰ ਉਲੀਆਂ ਦੇ ਧੱਬਿਆਂ ਦੀਆਂ ਨਿਸ਼ਾਨੀਆਂ ਨਜ਼ਰ ਆਉਣ ਤੇ 200 ਮਿਲੀਲਿਟਰ ਐਮਿਸਟਾਰ ਟੌਪ 325 ਏਸ.ਸੀ.( ਅੱਜੋਕੱਸੀਸਟੋਬਿਨ + ਡਾਈਫੇਨਕੋਨੋਜੋਲ) ਨੂੰ ਪ੍ਰਤੀ ਏਕੜ ਦੇ ਹਿਸਾਬ ਨਾਲ ਛਿੜਕਾਅ ਕਰਨ!
ਇਸਦੇ ਨਾਲ ਹੀ ਉਨ੍ਹਾਂ ਜਾਣਕਾਰੀ ਦਿੰਦੇ ਹੋਏ ਕਿਸਾਨਾਂ ਨੂੰ ਉਚਿਤ ਮਾਤਰਾ ਵਿਚ ਖਾਦ ਪ੍ਰਬੰਧਨ ਦਾ ਧਿਆਨ ਰੱਖਣ ਅਤੇ 13.0.45 ( ਪੋਟਾਸ਼ੀਅਮ ਨਾਈਟ੍ਰੇਟ) ਦਾ ਅੱਧ ਸਤੰਬਰ ਤਕ ਦੇ ਛਿੜਕਾਅ 2.0 ਕਿਲੋਗ੍ਰਾਮ ਪ੍ਰਤੀ ਏਕੜ ਦੇ ਹਿਸਾਬ ਨਾਲ 10 ਦਿਨ ਦੇ ਅੰਤਰਾਲ ਤੇ ਕਰਨ ਦੀ ਸਲਾਹ ਦਿਤੀ! ਜਿਨ੍ਹਾਂ ਖੇਤਾਂ ਵਿਚ ਲਾਲੀ ਦੀ ਸਮਸਿਆਂ (ਹੇਠਲੇ ਪੱਤਿਆਂ ਦਾ ਲਾਲ) ਹੋਣਾ ਆਉਂਦੀ ਹੈ, ਕਾਸ਼ਤਕਾਰ ਵੀਰ ਏਨਾ ਖੇਤਾਂ ਵਿਚ ਮੈਗਨੀਸ਼ੀਅਮ ਸਲਫੇਟ ਦੇ 2 ਛਿੜਕਾਅ, 1.0 ਕਿਲੋਗ੍ਰਾਮ ਪ੍ਰਤੀ ਏਕੜ ਦੇ ਹਿਸਾਬ ਨਾਲ 15 ਦਿਨਾਂ ਵਕਫ਼ੇ ਤੇ ਜ਼ਰੂਰ ਕਰਨ !
Tags:

Advertisement

Latest News

ਤਾਰਕ ਮਹਿਤਾ ਦੇ ਗੁਰੂਚਰਨ ਸਿੰਘ ਰਿਐਲਿਟੀ ਸ਼ੋਅ ਬਿੱਗ ਬੌਸ 18 'ਚ ਆਉਣਗੇ ਨਜ਼ਰ! ਤਾਰਕ ਮਹਿਤਾ ਦੇ ਗੁਰੂਚਰਨ ਸਿੰਘ ਰਿਐਲਿਟੀ ਸ਼ੋਅ ਬਿੱਗ ਬੌਸ 18 'ਚ ਆਉਣਗੇ ਨਜ਼ਰ!
New Mumbai,04 OCT,2024,(Azad Soch News):- ਇਸ ਸਮੇਂ ਸਲਮਾਨ ਖਾਨ ਦੇ ਵਿਵਾਦਿਤ ਰਿਐਲਿਟੀ ਸ਼ੋਅ ਬਿੱਗ ਬੌਸ 18 (Reality Show Bigg Boss...
ਭਾਰਤ ਅਤੇ ਬੰਗਲਾਦੇਸ਼ T-20 ਅੰਤਰਰਾਸ਼ਟਰੀ ਕ੍ਰਿਕਟ ਮੈਚ ਨੂੰ ਲੈ ਕੇ ਤਿਆਰੀਆਂ ਮੁਕੰਮਲ
5,000 ਰੁਪਏ ਰਿਸ਼ਵਤ ਲੈਂਦਾ ਮਾਲ ਪਟਵਾਰੀ ਵਿਜੀਲੈਂਸ ਬਿਊਰੋ ਵੱਲੋਂ ਰੰਗੇ ਹੱਥੀਂ ਕਾਬੂ
ਵਿਜੀਲੈਂਸ ਬਿਊਰੋ ਵੱਲੋਂ 40,000 ਰਿਸ਼ਵਤ ਲੈਂਦਾ ਫਾਇਰ ਅਫ਼ਸਰ ਰੰਗੇ ਹੱਥੀਂ ਕਾਬੂ
ਈ-ਸਿਗਰਟ ਜਾਨਲੇਵਾ ਹੋ ਸਕਦੀ ਹੈ: ਸਿਵਲ ਸਰਜਨ ਡਾ ਕਿਰਨਦੀਪ ਕੌਰ
ਕੇਂਦਰੀ ਵਿਧਾਨ ਸਭਾ ਹਲਕੇ ਦੀ ਕੋਈ ਵੀ ਸੜਕ ਅਧੂਰੀ ਨਹੀਂ ਰਹੇਗੀ : ਵਿਧਾਇਕ ਡਾ ਅਜੈ ਗੁਪਤਾ
ਪੰਚਾਇਤੀ ਚੋਣਾਂ ਨੂੰ ਸੁਚੱਜੇ ਢੰਗ ਨਾਲ ਨੇਪਰੇ ਚਾੜ੍ਹਨ ਲਈ ਸ਼੍ਰੀ ਪਰਦੀਪ ਕੁਮਾਰ ਨੂੰ ਮਾਨਸਾ ਵਿਖੇ ਕੀਤਾ ਆਬਜ਼ਰਵਰ ਵਜੋਂ ਨਿਯੁਕਤ