ਹੈਲਪ ਡੈਸਕ ਦਾ ਸਥਾਨ ਸਬ ਰਜਿਸਟਰਾਰ ਦਫਤਰ ਪ੍ਰਵੇਸ਼ ਦੁਆਰ ਤੋਂ ਬਦਲ ਕੇ ਐਸ ਡੀ ਐਮ ਦਫਤਰ ਦੀ ਐਂਟਰੀ ਵੱਲ ਤਬਦੀਲ ਕੀਤਾ ਗਿਆ
By Azad Soch
On
ਐਸ.ਏ.ਐਸ.ਨਗਰ, 19 ਜੁਲਾਈ, 2024:
ਜ਼ਿਲ੍ਹਾ ਪ੍ਰਸ਼ਾਸਕੀ ਕੰਪਲੈਕਸ ਸਬ ਰਜਿਸਟਰਾਰ ਦਫਤਰ ਦੇ ਐਂਟਰੀ ਗੇਟ 'ਤੇ ਸਥਾਪਤ ਹੈਲਪ ਡੈਸਕ ਦੀ ਥਾਂ ਨੂੰ ਐਸ ਡੀ ਐਮ ਦਫਤਰ ਵਾਲੇ ਪਾਸੇ ਦੀ ਐਂਟਰੀ ਵੱਲ ਤਬਦੀਲ ਕਰ ਦਿੱਤਾ ਗਿਆ ਹੈ ਤਾਂ ਜੋ ਡੀ ਏ ਸੀ ਵਿੱਚ ਆਉਣ ਵਾਲੇ ਲੋਕਾਂ ਨੂੰ ਬਿਹਤਰ ਤਰੀਕੇ ਨਾਲ ਸਹੂਲਤ ਦਿੱਤੀ ਜਾ ਸਕੇ। ਵਧੀਕ ਡਿਪਟੀ ਕਮਿਸ਼ਨਰ (ਜ) ਵਿਰਾਜ ਐਸ ਤਿੜਕੇ ਨੇ ਐਸ.ਡੀ.ਐਮ ਦੀਪਾਂਕਰ ਗਰਗ ਨਾਲ ਮਿਲ ਕੇ ਨਵਾਂ ਅਤੇ ਬਿਹਤਰ ਦਿੱਖ ਵਾਲਾ ਹੈਲਪ ਡੈਸਕ ਆਮ ਲੋਕਾਂ ਨੂੰ ਸਮਰਪਿਤ ਕਰਦਿਆਂ ਦੱਸਿਆ ਕਿ ਇਸ ਨਵੀਂ ਦਿੱਖ ਵਿੱਚ ਜ਼ਿਲ੍ਹਾ ਲੀਡ ਬੈਂਕ ਪੰਜਾਬ ਨੈਸ਼ਨਲ ਬੈਂਕ ਵੱਲੋਂ ਯੋਗਦਾਨ ਪਾਇਆ ਗਿਆ ਹੈ। ਉਨ੍ਹਾਂ ਹੈਲਪ ਡੈਸਕ ਦੀ ਭੂਮਿਕਾ ਦੀ ਮਹੱਤਤਾ ਦੱਸਦਿਆਂ ਕਿਹਾ ਕਿ ਇਹ ਹੈਲਪ ਡੈਸਕ ਉਨ੍ਹਾਂ ਸਾਰੇ ਵਿਜ਼ਟਰਾਂ (ਡੀ ਸੀ ਕੰਪਲੈਕਸ ਆਉਣ ਵਾਲੇ ਲੋਕਾਂ) ਦੀਆਂ ਮੁਸ਼ਕਲਾਂ ਦਾ ਨਿਪਟਾਰਾ ਕਰਨ ਵਿੱਚ ਮਦਦ ਕਰੇਗਾ, ਜਿਨ੍ਹਾਂ ਨੇ ਉਨ੍ਹਾਂ ਵਿਭਾਗਾਂ ਕੋਲ ਜਾਣਾ ਹੈ। ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ ਵਿੱਚ ਆਉਣ ਵਾਲੇ ਵਸਨੀਕਾਂ ਦੀ ਸਹੀ ਵਿਭਾਗ ਵਿੱਚ ਜਾਣ ਲਈ ਸਹਾਇਤਾ ਲਈ ਸਮਰਪਿਤ ਕਰਮਚਾਰੀਆਂ ਨੂੰ ਹੈਲਪ ਡੈਸਕ 'ਤੇ ਤਾਇਨਾਤ ਕੀਤਾ ਗਿਆ ਹੈ। ਉਨ੍ਹਾਂ ਕਿਹਾ ਕਿ ਜਿਹੜੇ ਲੋਕ ਪਹਿਲੀ ਵਾਰ ਡੀ ਏ ਸੀ ਆਉਂਦੇ ਹਨ, ਉਨ੍ਹਾਂ ਨੂੰ ਆਪਣੀ ਸਮੱਸਿਆ ਦਾ ਨਿਪਟਾਰਾ ਕਰਨ ਲਈ ਸਹੀ ਸ਼ਾਖਾ ਜਾਂ ਦਫ਼ਤਰ ਨਾਲ ਸੰਪਰਕ ਕਰਨ ਵਿੱਚ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈਂਦਾ ਹੈ। ਹੈਲਪ ਡੈਸਕ ਉਹਨਾਂ ਦੀ ਲੋੜ ਅਨੁਸਾਰ ਸਹੀ ਦਫਤਰ ਤੱਕ ਪਹੁੰਚਣ ਵਿੱਚ ਉਹਨਾਂ ਦੀ ਮਦਦ ਕਰੇਗਾ। ਉਨ੍ਹਾਂ ਕਿਹਾ ਕਿ ਹੈਲਪ ਡੈਸਕ ਦੀ ਭੂਮਿਕਾ ਪਹਿਲੀ ਮੰਜ਼ਿਲ 'ਤੇ ਕਮਰਾ ਨੰਬਰ 262 'ਚ ਸ਼ੁਰੂ ਕੀਤੀ ਸੀ.ਐੱਮ ਵਿੰਡੋ ਅਤੇ ਹੈਲਪ ਸੈਂਟਰ ਨਾਲੋਂ ਹਮੇਸ਼ਾ ਵੱਖਰੀ ਰਹੇਗੀ। ਇਹ ਵਿੰਡੋ ਉਹਨਾਂ ਨੂੰ ਰਾਜ ਦੇ ਸ਼ਿਕਾਇਤ ਪੋਰਟਲ ਨਾਲ ਜੁੜਨ ਵਿੱਚ ਮਦਦ ਕਰਦੀ ਹੈ ਜਿਸਦੀ ਪੰਜਾਬ ਦੇ ਮੁੱਖ ਮੰਤਰੀ ਦੁਆਰਾ ਆਪਣੇ ਸਟਾਫ ਦੁਆਰਾ ਸਿੱਧੇ ਤੌਰ 'ਤੇ ਨਿਗਰਾਨੀ ਕੀਤੀ ਜਾ ਰਹੀ ਹੈ। ਐਸ ਡੀ ਐਮ ਦੀਪਾਂਕਰ ਗਰਗ, ਪੀ ਐਨ ਬੀ (ਲੀਡ ਬੈਂਕ) ਡੀ ਜੀ ਐਮ. ਪੰਕਜ ਆਨੰਦ ਅਤੇ ਜ਼ਿਲ੍ਹਾ ਲੀਡ ਬੈਂਕ ਮੈਨੇਜਰ (ਪੀਐਨਬੀ) ਐਮ ਕੇ ਭਾਰਦਵਾਜ ਵੀ ਮੌਜੂਦ ਸਨ।
Tags:
Related Posts
Latest News
16 Jun 2025 20:42:01
ਪਟਿਆਲਾ, 16 ਜੂਨ:
ਮੁੱਖ ਮੰਤਰੀ ਸ. ਭਗਵੰਤ ਸਿੰਘ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਵੱਲੋਂ ਲੋਕਾਂ ਦੀ ਸਹੂਲਤ ਲਈ ਇੱਕ...