ਜ਼ਿਲ੍ਹੇ ਦੇ ਹਜ਼ਾਰਾਂ ਲੋਕਾਂ ਨੂੰ ਰੋਜ਼ਾਨਾ ਸੀ.ਐਮ.ਦੀ ਯੋਗਸ਼ਾਲਾ ਦਾ ਮਿਲ ਰਿਹਾ ਲਾਭ
By Azad Soch
On
ਐੱਸ.ਏ.ਐੱਸ. ਨਗਰ, 29 ਅਕਤੂਬਰ, 2024:
ਸੀ.ਐਮ.ਦੀ ਯੋਗਸ਼ਾਲਾ ਦਾ ਮਕਸਦ ਲੋਕਾਂ ਦੀ ਸਿਹਤ ਨੂੰ ਤੰਦਰੁਸਤ ਰੱਖਣਾ ਅਤੇ ਜੀਵਨ ਨੂੰ ਖੁਸ਼ਹਾਲ ਬਣਾਉਣਾ ਹੈ। ਇਸੇ ਲੜੀ ਤਹਿਤ ਜ਼ਿਲ੍ਹੇ ਵਿੱਚ ਵੱਖ-ਵੱਖ ਥਾਵਾਂ ’ਤੇ ਲਾਏ ਜਾ ਰਹੇ ਰੋਜ਼ਾਨਾ ਯੋਗਾ ਸੈਸ਼ਨਾਂ ਵਿੱਚ ਸ਼ਾਮਲ ਹੋ ਕੇ ਹਜ਼ਾਰਾਂ ਵਸਨੀਕ ਮੁੱਖ ਮੰਤਰੀ ਦੀ ਯੋਗਸ਼ਾਲਾ ਤੋਂ ਲਾਭ ਉਠਾ ਰਹੇ ਹਨ, ਜਿਸ ਨਾਲ ਲੋਕਾਂ ਦੀ ਜ਼ਿੰਦਗੀ ਵਿੱਚ ਭਾਰੀ ਤਬਦੀਲੀ ਆਈ ਹੈ। ਲੋਕ ਸਿਹਤਮੰਦ ਜ਼ਿੰਦਗੀ ਦੇ ਰਾਹ ਪੈ ਗਏ ਹਨ ਤੇ ਇਸ ਪ੍ਰਤੀ ਆਪਣੀ ਖੁਸ਼ੀ ਵੀ ਜ਼ਾਹਰ ਕਰਦੇ ਹਨ।
ਸੀ ਐਮ ਦੀ ਯੋਗਸ਼ਾਲਾ ਦੇ ਜ਼ਿਲ੍ਹਾ ਨੋਡਲ ਅਫ਼ਸਰ ਟੀ ਬੈਨਿਥ, ਕਮਿਸ਼ਨਰ ਨਗਰ ਨਿਗਮ ਮੋਹਾਲੀ ਨੇ ਉਕਤ ਪ੍ਰਗਟਾਵਾ ਕਰਦਿਆਂ ਕਿਹਾ ਕਿ ਭਾਗੀਦਾਰਾਂ ਦਾ ਮੰਨਣਾ ਹੈ ਕਿ ਯੋਗ ਆਸਣਾ ਨਾਲ ਜਿੱਥੇ ਉਹ ਤੰਦਰੁਸਤ ਹੋ ਰਹੇ ਹਨ, ਉੱਥੇ ਭਾਈਚਾਰਕ ਸਾਂਝ ਵੀ ਮਜ਼ਬੂਤ ਹੋ ਰਹੀ ਹੈ। ਰੋਜ਼ਾਨਾ ਹੀ ਵੱਖ-ਵੱਖ ਪਾਰਕਾਂ ਵਿਖੇ ਯੋਗਾ ਕਰਨ ਆਉਂਦੇ ਲੋਕਾਂ ਦੀ ਜਿੱਥੇ ਇੱਕ ਦੂਸਰੇ ਨਾਲ਼ ਭਾਈਚਾਰਕ ਸਾਂਝ ਵੱਧਦੀ ਹੈ ਉੱਥੇ ਹੀ ਇਹ ਯੋਗਾ ਕਲਾਸਾਂ ਉਹਨਾਂ ਦੀ ਸਿਹਤ ਲਈ ਵੀ ਲਾਹੇਵੰਦ ਸਾਬਿਤ ਹੋ ਰਹੀਆਂ ਹਨ।
ਉਨ੍ਹਾਂ ਜਾਣਕਾਰੀ ਦਿੰਦਿਆਂ ਦੱਸਿਆ ਕਿ ਫ਼ੇਜ਼ 10 ਦੇ ਜ਼ੋਰਾਵਰ ਸੰਧੂ ਪਾਰਕ ਜਿੱਥੇ ਸਵੇਰੇ 5 ਵਜੇ ਤੋਂ 6 ਵਜੇ, ਫ਼ੇਜ਼ 11 ਦੇ ਬੇਵਰਲੀ ਗੋਲਫ਼ ਐਵੇਨਿਊ ਜਿੱਥੇ ਸਵੇਰੇ 6.05 ਵਜਟ ਤੋਂ 7.05 ਵਜੇ, ਸੈਕਟਰ 66 ਦੇ ਸਕਾਈ ਗਾਰਡਨ ਜਿੱਥੇ ਸਵੇਰੇ 7:20 ਤੋਂ 8:20 ਵਜੇ ਤੱਕ ਸਵੇਰ ਦੇ ਸੈਸ਼ਨ ’ਚ ਅਤੇ ਸ਼ਾਮ ਨੂੰ ਫ਼ੇਜ਼ 11 ਦੇ ਪਾਰਕ ਨੰ. 3 ਵਿਖੇ ਸ਼ਾਮ 4 ਤੋਂ 5 ਵਜੇ, ਫ਼ੇਜ਼ 11 ਦੇ ਪਾਰਕ ਨੰ. 4 ਵਿਖੇ ਸ਼ਾਮ 5 ਤੋਂ 6 ਵਜੇ ਅਤੇ ਸੈਕੇਟ 48 ਸੀ ਦੇ ਸੀਨੀਅਰ ਸਿਟੀਜ਼ਨ ਸੁਸਾਇਟੀ ਜਿੱਥੇ ਸ਼ਾਮ ਨੂੰ 6 ਤੋਂ 7 ਵਜੇ ਯੋਗ ਕਲਾਸਾਂ ਲਾਈਆਂ ਜਾਦੀਆਂ ਹਨ, ਵਿਖੇ ਰੋਜ਼ਾਨਾ ਸੈਂਕੜੇ ਲੋਕ ਯੋਗਾ ਸਿੱਖਣ ਆਉਂਦੇ ਹਨ। ਉਨ੍ਹਾਂ ਕਿਹਾ ਕਿ ਇੱਕ ਦਿਨ ’ਚ ਵੱਖ-ਵੱਖ ਥਾਈਂ ਵੱਖ-ਵੱਖ ਸਮੇਂ ’ਤੇ ਕਲਾਸਾਂ ਲਾਉਣ ਦਾ ਮੰਤਵ ਹਰ ਇੱਕ ਵਿਅਕਤੀ ਨੂੰ ਉਸ ਦੀ ਸਹੂਲਤ ਅਨੁਸਾਰ ‘ਟਾਈਮ ਸਲਾਟ’ ਪ੍ਰਦਾਨ ਕਰਨਾ ਹੈ।
ਫ਼ੇਸ 10, 11, ਸੈਕਟਰ 66 ਤੇ 48 ਸੀ ’ਚ ਯੋਗਾ ਸਿਖਲਾਈ ਦੇ ਰਹੇ ਟ੍ਰੇਨਰ ਸੰਜੇ ਸਲੂਜਾ ਨੇ ਦੱਸਿਆ ਕਿ ਯੋਗ ਕਲਾਸਾਂ ’ਚ ਆਉਂਦੇ ਭਾਗੀਦਾਰਾਂ ਨੂੰ ਯੋਗ ਆਸਣਾਂ ਦਾ ਭਰਪੂਰ ਲਾਭ ਹੋ ਰਿਹਾ ਹੈ। ਉਸ ਨੇ ਦੱਸਿਆ ਕਿ ਇਨ੍ਹਾਂ ’ਚੋਂ ਇੱਕ ਉਰਵਸ਼ੀ ਜੋ ਕਿ ਲਿਵਰ ਅਤੇ ਬੀ ਪੀ ਦੀ ਬਿਮਾਰੀ ਤੋਂ ਪ੍ਰੇਸ਼ਾਨ ਸੀ, ਇਨ੍ਹਾਂ ਬਿਮਾਰੀਆਂ ਤੋਂ ਰਾਹਤ ਪਾਉਣ ਦੇ ਨਾਲ-ਨਾਲ ਆਪਣਾ 4 ਕਿਲੋਗ੍ਰਾਮ ਭਾਰ ਵੀ ਘਟਾ ਚੁੱਕੇ ਹਨ। ਇਸੇ ਤਰ੍ਹਾਂ ਸੁਰਿੰਦਰ ਸੈਣੀ ਸਰੀਰ ’ਚ ਅਕੜਾਹਟ ਤੋਂ ਪ੍ਰੇਸ਼ਾਨ ਸਨ ਪਰ ਯੋਗਾ ਬਾਅਦ ਉਨ੍ਹਾਂ ਦੇ ਸਰੀਰ ’ਚ ਲਚਕ ਆਉਣੀ ਸ਼ੁਰੂ ਹੋ ਗਈ ਹੈ, ਜਿਸ ਲਈ ਉਹ ਸਰਕਾਰ ਦਾ ਇਨ੍ਹਾਂ ਯੋਗਾ ਕਲਾਸਾਂ ਲਈ ਧੰਨਵਾਦ ਵੀ ਪ੍ਰਗਟਾਉਂਦੇ ਹਨ।
ਸੰਜੇ ਸਲੂਜਾ ਨੇ ਦੱਸਿਆ ਕਿ ਹਰੇਕ ਸੈਸ਼ਨ ਵਿੱਚ ਘੱਟੋ-ਘੱਟ 25 ਵਿਅਕਤੀਆਂ ਦਾ ਦਾਖਲਾ ਲਾਜ਼ਮੀ ਹੈ। ਲੋਕ ਇਹਨਾਂ ਸੈਸ਼ਨਾਂ ਵਿੱਚ ਭਾਗ ਲੈਣ ਲਈ ਵੈਬਸਾਈਟ cmdiyogshala.punjab.gov.in ਤੋਂ ਇਲਾਵਾ ਇੱਕ ਸਮਰਪਿਤ ਹੈਲਪਲਾਈਨ ਨੰਬਰ 76694-00500 ’ਤੇ ਸੰਪਰਕ ਕਰ ਕੇ, ਆਪਣੀ ਰਜਿਸਟ੍ਰੇਸ਼ਨ ਕਰਵਾ ਸਕਦੇ ਹਨ। ਯੋਗਾ ਕਲਾਸਾਂ ਲਈ ਕੋਈ ਚਾਰਜ ਨਹੀਂ ਲਿਆ ਜਾਂਦਾ।
Tags:
Related Posts
Latest News
ਹਰਿਆਣਵੀ ਡਾਂਸਰ ਅਤੇ ਰਾਗਿਨੀ ਗਾਇਕਾ ਸਪਨਾ ਚੌਧਰੀ ਦੇ ਘਰ ਗੂੰਜੀਆਂ ਕਿਲਕਾਰੀਆਂ, ਦੂਜੀ ਵਾਰ ਬਣੀ ਮਾਂ
14 Nov 2024 21:05:26
Chandigarh,14 NOV,2024,(Azad Soch News):- ਸਪਨਾ ਚੌਧਰੀ (Sapna Chaudhary) ਦਾ ਵਿਆਹ ਚਾਰ ਸਾਲ ਪਹਿਲਾਂ ਹੀ ਹੋਇਆ ਸੀ,ਜਨਵਰੀ 2020 ਵਿੱਚ ਉਸਨੇ ਵੀਰ...