ਪੰਜਾਬ ਦੀਆਂ ਸਾਰੀਆਂ 13 ਸੀਟਾਂ ‘ਤੇ ਭਲਕੇ ਹੋਵੇਗੀ ਵੋਟਿੰਗ
Patiala,31 May,2024,(Azad Soch News):- ਪੰਜਾਬ ‘ਚ ਭਲਕੇ ਵੋਟਿੰਗ ਹੋਣੀ ਹੈ,ਸਵੇਰੇ 7 ਵਜੇ ਤੋਂ ਲੈ ਕੇ ਸ਼ਾਮ 6 ਵਜੇ ਤੱਕ ਵੋਟਾਂ ਪੈਣਗੀਆਂ ਤੇ 328 ਉਮੀਦਵਾਰਾਂ ਦੀ ਕਿਸਮਤ ਦਾ ਫੈਸਲਾ 2 ਕਰੋੜ ਤੋਂ ਜ਼ਿਆਦਾ ਵੋਟਰ ਕਰਨਗੇ,ਚੋਣ ਕਮਿਸ਼ਨ (Election Commission) ਵੱਲੋਂ ਵੋਟਿੰਗ (Voting) ਦੇ ਮੱਦੇਨਜ਼ਰ ਸੁਰੱਖਿਆ ਦੇ ਪੁਖਤਾ ਇੰਤਜ਼ਾਮ ਕੀਤੇ ਗਏ ਹਨ,ਪੰਜਾਬ ਵਿਚ ਇਸ ਵਾਰ ਕਿਸ ਨੂੰ ਵੋਟ ਪਾਉਣੀ ਹੈ,ਇਸ ਦਾ ਫ਼ੈਸਲਾ ਕਰਨਾ ਬੜਾ ਔਖਾ ਹੈ,ਚਾਰ ਪਾਰਟੀਆਂ ਤੇ ਹਰ ਸੀਟ ’ਤੇ ਇਕ ਆਜ਼ਾਦ ਜਾਂ ਪੰਥਕ/ਪੰਜਾਬੀਅਤ ਦਾ ਪ੍ਰਤੀਕ ਮੁਕਾਬਲੇ ਤੇ ਖੜਾ ਹੈ,ਚੋਣ ਕਮਿਸ਼ਨ ਮੁਤਾਬਕ ਵੋਟਰਾਂ ਦੇ ਨਾਲ ਜਾਣਕਾਰੀ ਸਾਂਝੀ ਕੀਤੀ ਗਈ ਹੈ ਕਿ 12 ਅਜਿਹੇ ਦਸਤਾਵੇਜ਼ ਹਨ,ਜਿਨ੍ਹਾਂ ਜ਼ਰੀਏ ਲੋਕ ਵੋਟ ਕਰ ਸਕਦੇ ਹਨ, ਇਨ੍ਹਾਂ ਦਸਤਾਵੇਜ਼ਾਂ ਵਿਚ ਸੇਵਾਂ ਪਛਾਣ ਪੱਤਰ, ਬੈਂਕ/ਡਾਕ ਘਰ ਵੱਲੋਂ ਜਾਰੀ ਕੀਤੀ ਗਈ ਫੋਟੋ ਲੱਗੀ Passbook, Pancard, NPR ਤਹਿਤ R.G.I.ਵੱਲੋਂ ਜਾਰੀ Smart Card, MGNREGA Card, Ministry of Labour ਵੱਲੋਂ ਜਾਰੀ ਕੀਤਾ ਗਿਆ ਹੈਲਥ ਇੰਸ਼ੋਰੈਂਸ ਸਮਾਰਟ ਕਾਰਡ, ਫੋਟੋ ਸਣੇ ਪੈਨਸ਼ਨ ਦਸਤਾਵੇਜ਼, MP/MLA/MLC ਵੱਲੋਂ ਜਾਰੀ ਕੀਤਾ ਗਿਆ ਪਛਾਣ ਪੱਤਰ, ਸਮਾਜਿਕ ਨਿਆਂ ਤੇ ਸਸ਼ਕੀਤਕਰਨ ਮੰਤਰਾਲੇ, ਭਾਰਤ ਸਰਕਾਰ ਵੱਲੋਂ ਜਾਰੀ ਕੀਤਾ ਗਿਆ UDID ਕਾਰਡ ਤੇ ਆਧਾਰ ਕਾਰਡ ਸ਼ਾਮਲ ਹੈ।