ਲੋਕਾਂ ਨੂੰ ਸਰੀਰਕ ਅਤੇ ਮਾਨਸਿਕ ਤੌਰ ’ਤੇ ਸਿਹਤਮੰਦ ਬਣਾਉਣ ਲਈ ਯੋਗਾ ਹੈ ਜ਼ਰੂਰੀ: ਐਸ.ਡੀ.ਐਮ. ਦਮਨਦੀਪ ਕੌਰ

ਲੋਕਾਂ ਨੂੰ ਸਰੀਰਕ ਅਤੇ ਮਾਨਸਿਕ ਤੌਰ ’ਤੇ ਸਿਹਤਮੰਦ ਬਣਾਉਣ ਲਈ ਯੋਗਾ ਹੈ ਜ਼ਰੂਰੀ:  ਐਸ.ਡੀ.ਐਮ. ਦਮਨਦੀਪ ਕੌਰ


ਐੱਸ.ਏ.ਐੱਸ ਨਗਰ, 26 ਨਵੰਬਰ, 2024:
ਮੁੱਖ ਮੰਤਰੀ ਭਗਵੰਤ ਸਿੰਘ ਮਾਨ ਵੱਲੋਂ ਸ਼ੁਰੂ ਕੀਤੀ ‘ਸੀ.ਐਮ. ਦੀ ਯੋਗਸ਼ਾਲਾ’ ਸੂਬੇ ਦੇ ਸਾਰੇ ਲੋਕਾਂ ਨੂੰ ਤੰਦਰੁਸਤ ਤੇ ਸਿਹਤਮੰਦ ਜੀਵਨ ਦੇ ਰਹੀ ਹੈ।  ਪੰਜਾਬ ਸਰਕਾਰ ਵੱਲੋਂ ਯੋਗਸ਼ਾਲਾਵਾਂ ਦਾ ਸ਼ਰੂ ਕੀਤਾ ਕਾਰਜ ਲੋਕਾਂ ਵੱਲੋਂ ਭਰਪੂਰ ਸਲਾਹਿਆ ਜਾ ਰਿਹਾ ਹੈ। ਮੁੱਖ ਮੰਤਰੀ ਦੀ ਯੋਗ ਸ਼ਾਲਾ ਰਾਹੀਂ ਵੱਖ- ਵੱਖ ਯੋਗਾ ਟ੍ਰੇਨਰਾਂ ਵੱਲੋਂ ਲੋਕਾਂ ਨੂੰ ਮੁਫਤ ਯੋਗਾ ਸਿਖਲਾਈ ਦਿੱਤੀ ਜਾ ਰਹੀ ਹੈ।

ਐੱਸ. ਡੀ. ਐੱਮ ਦਮਨਦੀਪ ਕੌਰ  ਨੇ ਦੱਸਿਆ ਕਿ ਮੋਹਾਲੀ ਵਿਖੇ ਯੋਗਾ ਟ੍ਰੇਨਰ ਸੰਜੇ ਸਲੂਜਾ ਵੱਲੋਂ ਇੱਕ ਦਿਨ ਵਿੱਚ ਛੇ ਕਲਾਸਾਂ ਲਾਈਆਂ ਜਾਂਦੀਆਂ ਹਨ। ਪਹਿਲੀ ਕਲਾਸ ਬੈੱਵਰਲੀ ਗੋਲਫ ਅਵਿਨਿਉ ਵਿਖੇ ਸਵੇਰੇ 6 ਤੋਂ 7 ਵਜੇ ਤੱਕ, ਦੂਸਰੀ ਕਲਾਸ ਜ਼ੋਰਾਵਰ ਸੰਧੂ ਪਾਰਕ, ਫੇਸ 10 ਵਿਖੇ ਸਵੇਰੇ 7:15 ਤੋਂ 8:15 ਵਜੇ ਤੱਕ, ਤੀਸਰੀ ਕਲਾਸ ਸਕਾਈ ਗਾਰਡਨ, ਸੈਕਟਰ 66 ਏ ਸਵੇਰੇ 9 ਤੋਂ 10 ਵਜੇ ਤੱਕ, ਚੌਥੀ ਕਲਾਸ ਪਾਰਕ 4, ਫੇਸ 11 ਵਿਖੇ ਸ਼ਾਮ 3:30 ਤੋਂ 4:30 ਵਜੇ ਤੱਕ, ਪੰਜਵੀਂ ਕਲਾਸ ਪਾਰਕ 3, ਫੇਸ 11 ਵਿਖੇ ਸ਼ਾਮ 4:30 ਤੋਂ 5:30 ਵਜੇ ਅਤੇ ਛੇਵੀਂ ਕਲਾਸ ਸਨਾਤਨ ਧਰਮ ਮੰਦਰ, ਸੀਨਿਰ ਸਿਟੀਜਨ ਸੋਸਾਇਟੀ, ਸੈਕਟਰ 48 ਸੀ ਵਿਖੇ ਸ਼ਾਮ 5:45 ਤੋਂ 6:45 ਤੱਕ ਲਗਾਈ ਜਾਂਦੀ ਹੈ।

ਜ਼ਿਕਰਯੋਗ ਹੈ ਕਿ ਜੇਕਰ ਕਿਸੇ ਵੀ ਵਿਅਕਤੀ ਕੋਲ ਉਸਦੇ ਘਰ ਦੇ ਨੇੜੇ ਖੁੱਲ੍ਹੇ ਪਾਰਕ ਜਾਂ ਹੋਰ ਜਨਤਕ ਥਾਂ ਉਪਲੱਬਧ ਹੈ ਅਤੇ ਯੋਗਾ ਕਰਨ ਲਈ  25 ਲੋਕਾਂ ਦਾ ਸਮੂਹ ਮੌਜੂਦ ਹੈ ਤਾਂ ਪੰਜਾਬ ਸਰਕਾਰ ਲੋਕਾਂ ‘ ਸੀਐਮ ਦੀ ਯੋਗਸ਼ਾਲਾ ’ ਕਰਵਾਉਣ ਲਈ ਉੱਚ ਸਿਖਲਾਈ ਪ੍ਰਾਪਤ ਯੋਗਾ ਇੰਸਟਰਕਟਰਾਂ ਨੂੰ ਭੇਜੇਗੀ।

 ਯੋਗਾ ਟ੍ਰੇਨਰ ਸੰਜੇ ਸਲੂਜਾ ਦਾ ਮੰਨਣਾ ਹੈ ਕਿ ਜੀਵਨਸ਼ੈਲੀ ਵਿੱਚ ਕੁਝ ਬਦਲਾਅ ਕਰਕੇ ਅਤੇ ਯੋਗਾ ਦਾ ਅਭਿਆਸ ਕਰਕੇ ਇੱਕ ਰਿਸ਼ਟਪੁਸ਼ਟ ਜੀਵਨ ਬਤੀਤ ਕਰਨ ਲਈ ਮਾਨਸਿਕ ਅਤੇ ਸਰੀਰਕ ਸੰਤੁਲਨ ਬਣਾਈ ਰੱਖਣਾ ਜ਼ਰੂਰੀ ਹੈ। ਇੱਛੁਕ ਲੋਕ ਮੁਫਤ ਯੋਗਾ ਸਿਖਲਾਈ ਲੈਣ ਲਈ ਟੋਲ-ਫਰੀ ਨੰਬਰ 7669 400 500  ਡਾਇਲ ਕਰ ਸਕਦੇ ਹਨ ਜਾਂ https://cmdiyogshala.punjab.gov.in ’ਤੇ ਲੌਗਇਨ ਕਰ ਸਕਦੇ ਹਨ। ਸਿੱਖਿਅਤ ਯੋਗਾ ਇੰਸਟਰਕਟਰ ਲੋਕਾਂ ਨੂੰ ਯੋਗਾ ਕਰਵਾਉਣ ਵਿੱਚ ਮਦਦ ਕਰਨਗੇ।

Tags:

Advertisement

Latest News

100 दिन के दूसरे कार्यकाल में मुख्यमंत्री नायब सिंह सैनी ने छोड़ी अमिट छाप 100 दिन के दूसरे कार्यकाल में मुख्यमंत्री नायब सिंह सैनी ने छोड़ी अमिट छाप
*100 दिन के दूसरे कार्यकाल में मुख्यमंत्री नायब सिंह सैनी ने छोड़ी अमिट छाप* *कथनी-करनी एकै सार, जुल्म रहैया न...
'ਆਪ' ਦਿੱਲੀ ਦੀਆਂ 70 ਵਿਧਾਨ ਸਭਾ ਸੀਟਾਂ ’ਚੋਂ 60 ਤੋਂ ਵੱਧ ਜਿੱਤੇਗੀ-ਰਾਜ ਸਭਾ ਮੈਂਬਰ ਸੰਜੇ ਸਿੰਘ
Haryana News: ਹਾਈ ਪਾਵਰ ਪਰਚੇਜ਼ ਕਮੇਟੀ ਦੀ ਮੀਟਿੰਗ 'ਚ 804 ਕਰੋੜ ਰੁਪਏ ਦਾ ਏਜੰਡਾ ਪਾਸ
ਪੰਜਾਬ ਵਿਧਾਨ ਸਭਾ ਦੇ ਸਪੀਕਰ ਕੁਲਤਾਰ ਸਿੰਘ ਸੰਧਵਾਂ ਵੱਲੋਂ ਪਟਨਾ ਵਿਖੇ 85ਵੀਂ ਆਲ ਇੰਡੀਆ ਪ੍ਰੀਜ਼ਾਈਡਿੰਗ ਆਫ਼ਿਸਰਜ਼ ਕਾਨਫਰੰਸ ਵਿੱਚ ਸ਼ਿਰਕਤ
ਨਵੀਂ ਵੰਦੇ ਭਾਰਤ ਟਰੇਨ ਲਾਂਚ ਲਈ ਤਿਆਰ
ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਨੇ H-1B ਵੀਜ਼ਾ ‘ਤੇ ਆਪਣੇ ਸਟੈਂਡ ਦਾ ਖੁਲਾਸਾ ਕੀਤਾ
ਅੰਮ੍ਰਿਤ ਵੇਲੇ ਦਾ ਹੁਕਮਨਾਮਾ ਸ੍ਰੀ ਦਰਬਾਰ ਸਾਹਿਬ ਜੀ,ਅੰਮ੍ਰਿਤਸਰ,ਮਿਤੀ 23-01-2025 ਅੰਗ 643