ਵੇਟਲਿਫਟਿੰਗ ਮੁਕਾਬਲਿਆਂ 'ਚ 16 ਸਾਲਾ ਭਾਰ ਤੋਲਕ ਐਂਜਲ ਬਿਲਨ ਨੇ ਵਧੀਆ ਪ੍ਰਦਰਸ਼ਨ ਕਰਦੇ ਹੋਏ 3 ਸੋਨੇ ਦੇ ਤਗਮੇ ਜਿੱਤੇ
Guayquel/Canada,07,Sep,2024,(Azad Soch News):- ਈਕਾਡੋਰ ਦੇ ਸਮੁੰਦਰੀ ਬੀਚਾਂ ਵਜੋਂ ਜਾਣੇ ਜਾਂਦੇ ਸ਼ਹਿਰ ਗੁਅੇਕੁਏਲ ਵਿਖੇ ਹੋਈ ਪੈਨ-ਅਮਰੀਕਨ ਯੂਥ ਚੈਂਪੀਅਨਸ਼ਿਪ 2024 (Pan-American Youth Championship 2024) ਅੰਡਰ 17 ਲੜਕੀਆਂ ਦੇ ਵੇਟਲਿਫਟਿੰਗ ਮੁਕਾਬਲਿਆਂ (Weightlifting Competitions) 'ਚ 16 ਸਾਲਾ ਪੰਜਾਬਣ ਭਾਰ ਤੋਲਕ ਐਂਜਲ ਬਿਲਨ ਨੇ ਵਧੀਆ ਪ੍ਰਦਰਸ਼ਨ ਕਰਦੇ ਹੋਏ 3 ਸੋਨੇ ਦੇ ਤਗਮੇ ਜਿੱਤੇ ਹਨ,ਐਂਜਲ ਨੇ ਇਹ ਸੋਨ ਤਗਮੇ 94 ਸਨੈਚ ਕੰਪੋਨੈਂਟ ਅਤੇ ਕਲੀਨ ਤੇ ਜਰਕਟ 126 ਕਿਲੋਗ੍ਰਾਮ ਭਾਰ ਚੁੱਕ ਕੇ ਜਿੱਤੇ ਹਨ,ਇਸ ਪੈਨ ਅਮਰੀਕਨ ਯੂਥ ਚੈਂਪੀਅਨਸ਼ਿਪ ਵਿਚ ਕੈਨੇਡਾ, ਅਮਰੀਕ, ਮੈਕਸੀਕੋ, ਕਿਊਬਾ, ਗੁਆਟੇਮਾਲਾ, ਬ੍ਰਾਜ਼ੀਲ, ਅਰਜਨਟਾਈਨਾ, ਚਿੱਲੀ, ਵੈਨਜੂਏਲਾ, ਕੋਲੰਬੀਆ, ਗਿਆਨਾ, ਈਕਾਡੋਰ ਤੇ ਪੀਰੂ ਸਮੇਤ 14 ਦੇਸ਼ਾਂ ਦੇ ਖਿਡਾਰੀਆਂ ਨੇ ਹਿੱਸਾ ਲਿਆ,ਰੁਸਤਮ ਰੈਸਲਿੰਗ ਕਲੱਬ (Rustom Wrestling Club) ਦੇ ਸੰਸਥਾਪਕ ਤੇ ਜ਼ਿਲ੍ਹਾ ਸ਼ਹੀਦ ਭਗਤ ਸਿੰਘ ਨਗਰ ਦੇ ਬੰਗਾ ਨੇੜਲੇ ਪਿੰਡ ਰਾਏਪੁਰ ਡੱਬਾ ਦੇ ਪਹਿਲਵਾਨ ਹਰਜੀਤ ਸਿੰਘ ਬਿਲਨ ਦੀ ਹੋਣਹਾਰ ਧੀ ਐਂਜਲ ਬਿਲਨ ਨੇ 6 ਸਾਲ ਦੀ ਉਮਰ 'ਚ ਵੇਟ ਲਿਫਟਿੰਗ ਸ਼ੁਰੂ ਕੀਤੀ ਸੀ।