ਆਈ.ਪੀ.ਐੱਲ ਦੇ 17ਵੇਂ ਸੀਜ਼ਨ ‘ਚ ਰਾਇਲ ਚੈਲੰਜਰਜ਼ ਬੈਂਗਲੁਰੂ ਸ਼ੁੱਕਰਵਾਰ ਨੂੰ ਕੋਲਕਾਤਾ ਨਾਈਟ ਰਾਈਡਰਜ਼ ਨਾਲ ਭਿੜੇਗੀ
Bangalore, 29 March 2024,(Azad Soch News):– ਇੰਡੀਅਨ ਪ੍ਰੀਮੀਅਰ ਲੀਗ (IPL) ਦੇ 17ਵੇਂ ਸੀਜ਼ਨ ‘ਚ ਰਾਇਲ ਚੈਲੰਜਰਜ਼ ਬੈਂਗਲੁਰੂ (Royal Challengers Bangalore) ਸ਼ੁੱਕਰਵਾਰ ਨੂੰ ਕੋਲਕਾਤਾ ਨਾਈਟ ਰਾਈਡਰਜ਼ (Kolkata Knight Riders) ਨਾਲ ਭਿੜੇਗੀ,ਇਹ ਮੈਚ ਬੈਂਗਲੁਰੂ ਦੇ ਐਮ ਚਿੰਨਾਸਵਾਮੀ ਸਟੇਡੀਅਮ (M Chinnaswamy Stadium) ‘ਚ ਸ਼ਾਮ 7.30 ਵਜੇ ਤੋਂ ਖੇਡਿਆ ਜਾਵੇਗਾ,ਇਸ ਮੈਚ ਦਾ ਟਾਸ ਸ਼ਾਮ 7 ਵਜੇ ਤੋਂ ਹੋਵੇਗਾ,ਬੈਂਗਲੁਰੂ (Bangalore) ਪਿਛਲੇ ਅੱਠ ਸਾਲਾਂ ਤੋਂ ਕੋਲਕਾਤਾ ਦੇ ਖਿਲਾਫ ਘਰੇਲੂ ਮੈਦਾਨ ‘ਤੇ ਨਹੀਂ ਜਿੱਤ ਸਕਿਆ ਹੈ,ਆਖਰੀ ਵਾਰ ਬੈਂਗਲੁਰੂ 2015 ਵਿੱਚ ਜਿੱਤਿਆ ਸੀ,ਉਦੋਂ ਤੋਂ ਹੁਣ ਤੱਕ ਪੰਜ ਮੈਚ ਖੇਡੇ ਗਏ ਹਨ ਅਤੇ ਕੋਲਕਾਤਾ ਨਾਈਟ ਰਾਈਡਰਜ਼ ਸਾਰੇ ਮੈਚਾਂ ਵਿੱਚ ਜੇਤੂ ਰਿਹਾ ਹੈ।
ਇਹ ਮੈਚ ਵੀ ਹਾਈ ਸਕੋਰਿੰਗ (High Scoring) ਹੋਣ ਦੀ ਉਮੀਦ ਹੈ,ਇਸ ਮੈਚ ‘ਚ ਰਾਇਲ ਚੈਲੰਜਰਜ਼ ਬੈਂਗਲੁਰੂ (Royal Challengers Bangalore) ਅਤੇ ਕੋਲਕਾਤਾ ਨਾਈਟ ਰਾਈਡਰਜ਼ (Kolkata Knight Riders) ਦੀਆਂ ਟੀਮਾਂ ਆਹਮੋ-ਸਾਹਮਣੇ ਹੋਣਗੀਆਂ,ਅੱਜ ਦੇ ਮੈਚ ‘ਚ ਕੋਲਕਾਤਾ ਬੈਂਗਲੁਰੂ ‘ਤੇ ਹਾਵੀ ਨਜ਼ਰ ਆ ਰਹੀ ਹੈ,ਆਈਪੀਐਲ (IPL) ਦੇ ਇਤਿਹਾਸ ਵਿੱਚ ਆਰਸੀਬੀ ਅਤੇ ਕੇਕੇਆਰ ਵਿਚਾਲੇ ਹੁਣ ਤੱਕ 32 ਮੈਚ ਖੇਡੇ ਗਏ ਹਨ,ਇਸ ਵਿੱਚ ਰਾਇਲ ਚੈਲੰਜਰਜ਼ ਬੈਂਗਲੁਰੂ ਨੇ 14 ਮੈਚ ਜਿੱਤੇ ਹਨ ਅਤੇ ਕੋਲਕਾਤਾ ਨਾਈਟ ਰਾਈਡਰਜ਼ ਨੇ 18 ਮੈਚ ਜਿੱਤੇ ਹਨ,ਬੈਂਗਲੁਰੂ ਦੇ ਘਰੇਲੂ ਮੈਦਾਨ ਐੱਮ ਚਿੰਨਾਸਵਾਮੀ ਸਟੇਡੀਅਮ ‘ਚ ਦੋਵਾਂ ਟੀਮਾਂ ਵਿਚਾਲੇ ਹੁਣ ਤੱਕ 11 ਮੈਚ ਖੇਡੇ ਜਾ ਚੁੱਕੇ ਹਨ,ਬੈਂਗਲੁਰੂ (Bangalore) ਨੇ ਛੇ ਅਤੇ ਕੋਲਕਾਤਾ ਨੇ ਸੱਤ ਜਿੱਤੇ।