ਪੈਰਿਸ ਪੈਰਾਲੰਪਿਕ 2024 'ਚ ਭਾਰਤ ਨੂੰ ਦੂਜਾ ਗੋਲਡ ਮੈਡਲ ਮਿਲਿਆ

ਖਿਡਾਰੀ ਨਿਤੀਸ਼ ਕੁਮਾਰ ਨੇ ਪੁਰਸ਼ ਸਿੰਗਲ ਬੈਡਮਿੰਟਨ SL3 ਵਿੱਚ ਜਿੱਤਿਆ

ਪੈਰਿਸ ਪੈਰਾਲੰਪਿਕ 2024 'ਚ ਭਾਰਤ ਨੂੰ ਦੂਜਾ ਗੋਲਡ ਮੈਡਲ ਮਿਲਿਆ

Paris,03, September,2024,(Azad Soch News):- ਪੈਰਿਸ ਪੈਰਾਲੰਪਿਕ 2024 (Paris Paralympics 2024) 'ਚ ਭਾਰਤ ਨੂੰ ਦੂਜਾ ਗੋਲਡ ਮੈਡਲ ਮਿਲਿਆ ਹੈ। ਇਹ ਮੈਡਲ ਪੈਰਾ-ਬੈਡਮਿੰਟਨ (Medal Para-Badminton) ਖਿਡਾਰੀ ਨਿਤੀਸ਼ ਕੁਮਾਰ ਨੇ ਪੁਰਸ਼ ਸਿੰਗਲ ਬੈਡਮਿੰਟਨ SL3 ਵਿੱਚ ਜਿੱਤਿਆ ਹੈ,ਇਸ ਦੇ ਨਾਲ ਭਾਰਤ ਦੇ ਹੁਣ ਇਸ ਪੈਰਾਲੰਪਿਕ ਵਿੱਚ ਕੁੱਲ 9 ਤਗਮੇ ਹੋ ਗਏ ਹਨ।

ਪੈਰਾ-ਬੈਡਮਿੰਟਨ ਪੁਰਸ਼ ਸਿੰਗਲਜ਼ SL3 ਈਵੈਂਟ ਦੇ ਫਾਈਨਲ ਵਿੱਚ ਨਿਤੇਸ਼ ਕੁਮਾਰ ਦਾ ਸਾਹਮਣਾ ਗ੍ਰੇਟ ਬ੍ਰਿਟੇਨ (Great Britain) ਦੇ ਡੇਨੀਅਲ ਬੇਥਲ ਨਾਲ ਹੋਇਆ,ਦੋਵਾਂ ਖਿਡਾਰੀਆਂ ਵਿਚਾਲੇ ਸਖ਼ਤ ਮੁਕਾਬਲਾ ਹੋਇਆ ਅਤੇ ਅੰਤ ਵਿੱਚ ਨਿਤੀਸ਼ ਕੁਮਾਰ ਜਿੱਤਣ ਵਿੱਚ ਸਫਲ ਰਹੇ,ਨਿਤੀਸ਼ ਕੁਮਾਰ ਅਤੇ ਗ੍ਰੇਟ ਬ੍ਰਿਟੇਨ ਦੇ ਡੇਨੀਅਲ ਬੈਥਲ ਵਿਚਾਲੇ ਗੋਲਡ ਮੈਡਲ ਲਈ ਸਖਤ ਮੁਕਾਬਲਾ ਹੋਇਆ।

ਮੈਚ ਦਾ ਪਹਿਲਾ ਸੈੱਟ ਨਿਤੇਸ਼ ਕੁਮਾਰ ਦੇ ਨਾਂ ਰਿਹਾ,ਉਸ ਨੇ ਇਹ ਸੈੱਟ 21-14 ਨਾਲ ਜਿੱਤਿਆ, ਇਸ ਦੇ ਨਾਲ ਹੀ ਦੂਜੇ ਸੈੱਟ 'ਚ ਜ਼ਬਰਦਸਤ ਪ੍ਰਦਰਸ਼ਨ ਦੇਣ ਦੇ ਬਾਵਜੂਦ ਉਨ੍ਹਾਂ ਨੂੰ 18-21 ਨਾਲ ਹਾਰ ਦਾ ਸਾਹਮਣਾ ਕਰਨਾ ਪਿਆ,ਇੱਕ ਸਮੇਂ ਇਹ ਸੈੱਟ 16-16 ਨਾਲ ਬਰਾਬਰ ਰਿਹਾ ਸੀ ਪਰ ਇੱਥੇ ਨਿਤੀਸ਼ ਕੁਮਾਰ ਪਛੜ ਗਏ।

Advertisement

Latest News

ਅੰਮ੍ਰਿਤ ਵੇਲੇ ਦਾ ਹੁਕਮਨਾਮਾ ਸ੍ਰੀ ਦਰਬਾਰ ਸਾਹਿਬ ਜੀ,ਅੰਮ੍ਰਿਤਸਰ,ਮਿਤੀ 19-09-2024 ਅੰਗ 600 ਅੰਮ੍ਰਿਤ ਵੇਲੇ ਦਾ ਹੁਕਮਨਾਮਾ ਸ੍ਰੀ ਦਰਬਾਰ ਸਾਹਿਬ ਜੀ,ਅੰਮ੍ਰਿਤਸਰ,ਮਿਤੀ 19-09-2024 ਅੰਗ 600
ਸੋਰਠਿ ਮਹਲਾ ੩ ॥ ਭਗਤਿ ਖਜਾਨਾ ਭਗਤਨ ਕਉ ਦੀਆ ਨਾਉ ਹਰਿ ਧਨੁ ਸਚੁ ਸੋਇ ॥ ਅਖੁਟੁ ਨਾਮ ਧਨੁ ਕਦੇ ਨਿਖੁਟੈ...
ਬਰਤਾਨੀਆਂ ਨੇ ਸ਼ੁਰੂ ਕੀਤੀ ਈ-ਵੀਜ਼ਾ ਤਬਦੀਲੀ
ਡੇਰਾ ਜਗਮਾਲ ਵਾਲੀ ਨੂੰ ਮਿਲਿਆ ਨਵਾਂ ਮੁਖੀ
ਕਾਂਗਰਸ ਨੇ ਜਲੰਧਰ ਲੋਕ ਸਭਾ ਸੀਟ ਤੋਂ ਸੰਸਦ ਮੈਂਬਰ ਚਰਨਜੀਤ ਸਿੰਘ ਚੰਨੀ ਨੂੰ ਵੱਡੀ ਜ਼ਿੰਮੇਵਾਰੀ ਦਿੱਤੀ
ਮੁੱਖ ਮੰਤਰੀ ਭਗਵੰਤ ਮਾਨ ਵੱਲੋਂ ਕੇਂਦਰ ਨੂੰ ਪੰਜਾਬ ਵਿੱਚ ਝੋਨੇ ਦੇ ਭੰਡਾਰਨ ਸਬੰਧੀ ਚਿੰਤਾਵਾਂ ਦੇ ਹੱਲ ਦੀ ਅਪੀਲ
ਆਯੁਸ਼ਮਾਨ ਭਾਰਤ ਮੁੱਖ ਮੰਤਰੀ ਸਿਹਤ ਬੀਮਾ ਯੋਜਨਾ: ਪੰਜਾਬ ਦੇ ਸਿਹਤ ਮੰਤਰੀ ਵੱਲੋਂ ਸਟੇਟ ਹੈਲਥ ਏਜੰਸੀ ਨੂੰ ਸੂਚੀਬੱਧ ਹਸਪਤਾਲਾਂ ਨੂੰ ਸਮੇਂ ਸਿਰ ਭੁਗਤਾਨ ਯਕੀਨੀ ਬਣਾਉਣ ਦੇ ਨਿਰਦੇਸ਼
ਮੁੱਖ ਮੰਤਰੀ ਭਗਵੰਤ ਮਾਨ ਵੱਲੋਂ ਕੇਂਦਰ ਨੂੰ ਪੰਜਾਬ ਵਿੱਚ ਝੋਨੇ ਦੇ ਭੰਡਾਰਨ ਸਬੰਧੀ ਚਿੰਤਾਵਾਂ ਦੇ ਹੱਲ ਦੀ ਅਪੀਲ