ਭਾਰਤੀ ਨਿਸ਼ਾਨੇਬਾਜ਼ ਰੁਬੀਨਾ ਫਰਾਂਸਿਸ ਨੇ ਜਿੱਤਿਆ ਕਾਂਸੀ ਦਾ ਤਮਗਾ
Chateau/Paris,01 September,2024,(Azad Soch News):- ਭਾਰਤੀ ਨਿਸ਼ਾਨੇਬਾਜ਼ ਰੁਬੀਨਾ ਫਰਾਂਸਿਸ (Indian Shooter Rubina Francis) ਨੇ ਸਨਿਚਰਵਾਰ ਨੂੰ ਪੈਰਿਸ ਪੈਰਾਲੰਪਿਕ (Paris Paralympics) ਦੇ 10 ਮੀਟਰ ਏਅਰ ਪਿਸਟਲ ਐਸਐਚ 1 ਮੁਕਾਬਲੇ ’ਚ ਕਾਂਸੀ ਦਾ ਤਗਮਾ ਜਿੱਤ ਕੇ ਭਾਰਤ ਦੇ ਤਮਗੇ ਦੀ ਗਿਣਤੀ ’ਚ ਵਾਧਾ ਕੀਤਾ,ਜਦਕਿ ਬੈਡਮਿੰਟਨ ਖਿਡਾਰੀ ਨਿਤੇਸ਼ ਕੁਮਾਰ ਅਤੇ ਸੁਕਾਂਤ ਕਦਮ ਸੈਮੀਫਾਈਨਲ ’ਚ ਪਹੁੰਚ ਗਏ ਹਨ,ਰੁਬੀਨਾ ਦਾ ਕਾਂਸੀ ਤਮਗਾ ਨਿਸ਼ਾਨੇਬਾਜ਼ੀ ’ਚ ਦੇਸ਼ ਦਾ ਚੌਥਾ ਤਮਗਾ ਸੀ,ਉਹ ਪੈਰਾਲੰਪਿਕ ਤਮਗਾ ਜਿੱਤਣ ਵਾਲੀ ਭਾਰਤ ਦੀ ਪਹਿਲੀ ਮਹਿਲਾ ਪਿਸਤੌਲ ਨਿਸ਼ਾਨੇਬਾਜ਼ ਹੈ,ਮੌਜੂਦਾ ਚੈਂਪੀਅਨ ਅਤੇ ਵਿਸ਼ਵ ਰੀਕਾਰਡ ਧਾਰਕ ਨਿਸ਼ਾਨੇਬਾਜ਼ਾਂ ਨਾਲ ਮੁਕਾਬਲਾ ਕਰਦੇ ਹੋਏ 25 ਸਾਲ ਦੀ ਰੁਬੀਨਾ ਨੇ ਕੁਲ 211.1 ਅੰਕ ਹਾਸਲ ਕਰ ਕੇ ਅੱਠ ਮਹਿਲਾ ਫਾਈਨਲ ’ਚ ਤੀਜਾ ਸਥਾਨ ਹਾਸਲ ਕੀਤਾ,ਉਸ ਨੇ ਕੁਆਲੀਫਿਕੇਸ਼ਨ ਗੇੜ ’ਚ ਸੱਤਵੇਂ ਸਥਾਨ ’ਤੇ ਰਹਿ ਕੇ ਫਾਈਨਲ ਲਈ ਕੁਆਲੀਫਾਈ ਕੀਤਾ,ਈਰਾਨ ਦੀ ਜਵਾਨਮਾਰਦੀ ਸਰੇਹ ਨੇ 236.8 ਦੇ ਕੁਲ ਸਕੋਰ ਨਾਲ ਲਗਾਤਾਰ ਤੀਜਾ ਪੈਰਾਲੰਪਿਕ ਸੋਨ ਤਮਗਾ ਜਿੱਤਿਆ ਜਦਕਿ ਵਿਸ਼ਵ ਰੀਕਾਰਡ ਧਾਰਕ ਤੁਰਕੀ ਦੀ ਓਜ਼ਗਨ ਆਇਸਲ ਨੇ 231.1 ਦੇ ਸਕੋਰ ਨਾਲ ਚਾਂਦੀ ਦਾ ਤਗਮਾ ਜਿੱਤਿਆ।