ਇੰਡੀਅਨ ਪ੍ਰੀਮੀਅਰ ਲੀਗ 2025 ਦਾ 18ਵਾਂ ਸੀਜ਼ਨ 23 ਮਾਰਚ ਤੋਂ ਸ਼ੁਰੂ ਹੋਵੇਗਾ
ਫਾਈਨਲ ਮੈਚ 25 ਮਈ ਨੂੰ ਖੇਡਿਆ ਜਾਵੇਗਾ
New Mumbai, 13 JAN,2025,(Azad Soch News):- ਭਾਰਤੀ ਕ੍ਰਿਕਟ ਕੰਟਰੋਲ ਬੋਰਡ (BCCI) ਦੇ ਉਪ ਪ੍ਰਧਾਨ ਰਾਜੀਵ ਸ਼ੁਕਲਾ ਨੇ ਐਤਵਾਰ ਨੂੰ ਖੁਲਾਸਾ ਕੀਤਾ ਕਿ ਇੰਡੀਅਨ ਪ੍ਰੀਮੀਅਰ ਲੀਗ (IPL) 2025 ਦਾ 18ਵਾਂ ਸੀਜ਼ਨ 23 ਮਾਰਚ ਤੋਂ ਸ਼ੁਰੂ ਹੋਵੇਗਾ ਜਦਕਿ ਫਾਈਨਲ ਮੈਚ 25 ਮਈ ਨੂੰ ਖੇਡਿਆ ਜਾਵੇਗਾ। ਉਨ੍ਹਾਂ ਇਹ ਵੀ ਦੱਸਿਆ ਕਿ ਬੀਸੀਸੀਆਈ ਚੈਂਪੀਅਨਜ਼ ਟਰਾਫੀ (BCCI Champions Trophy) ਲਈ ਭਾਰਤੀ ਟੀਮ ਲਈ 18-19 ਜਨਵਰੀ ਨੂੰ ਮੀਟਿੰਗ ਕਰੇਗੀ।ਮੁੰਬਈ ਵਿੱਚ ਬੀਸੀਸੀਆਈ ਦੀ ਵਿਸ਼ੇਸ਼ ਜਨਰਲ ਮੀਟਿੰਗ (ਐਸਜੀਐਮ) ਵਿੱਚ ਸ਼ਾਮਲ ਹੋਏ ਰਾਜੀਵ ਸ਼ੁਕਲਾ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਆਈਪੀਐਲ 2025 (IPL 2025) ਦੀ ਤਰੀਕ ਦਾ ਖੁਲਾਸਾ ਕੀਤਾ। ਇਸ ਤੋਂ ਇਲਾਵਾ ਮੀਟਿੰਗ ਵਿੱਚ ਨਵੇਂ ਖਜ਼ਾਨਚੀ ਅਤੇ ਸਕੱਤਰ ਦੀ ਨਿਯੁਕਤੀ ਸਬੰਧੀ ਅਹਿਮ ਫੈਸਲੇ ਲਏ ਗਏ, ਜਿਸ ਵਿੱਚ ਹੋਰ ਜ਼ਿੰਮੇਵਾਰੀਆਂ ਬਾਰੇ ਵੀ ਵਿਚਾਰ ਵਟਾਂਦਰਾ ਕੀਤਾ ਗਿਆ। ਤੁਹਾਨੂੰ ਦੱਸ ਦੇਈਏ ਕਿ ਆਸਾਮ ਦੇ ਸਾਬਕਾ ਵਿਕਟਕੀਪਰ ਦੇਵਜੀਤ ਸੈਕੀਆ ਨੂੰ ਬੀਸੀਸੀਆਈ (BCCI) ਦਾ ਨਵਾਂ ਸਕੱਤਰ ਚੁਣਿਆ ਗਿਆ ਹੈ। ਜੋ ਮੌਜੂਦਾ ਆਈਸੀਸੀ (ICC) ਚੇਅਰਮੈਨ ਜੈ ਸ਼ਾਹ ਦੀ ਥਾਂ ਲੈਣਗੇ।