flood victims - Azad Soch

ਹੜ੍ਹ ਪੀੜਤਾਂ ਲਈ ਪੰਜਾਬ ਸਰਕਾਰ ਦਾ ਮੈਗਾ ਹੈਲਥ ਕੈਂਪ, 2303 ਪਿੰਡਾਂ 'ਚ ਪਹੁੰਚਿਆਂ ਮੈਡੀਕਲ ਟੀਮਾਂ!
ਚੰਡੀਗੜ੍ਹ, 15 ਸਤੰਬਰ 2025:-  ਪੰਜਾਬ ਵਿੱਚ ਹੜ੍ਹ ਦਾ ਪਾਣੀ ਭਾਵੇਂ ਹੁਣ ਘੱਟ ਗਿਆ ਹੈ, ਪਰ ਅਸਲੀ ਕੰਮ ਤਾਂ ਉਸ ਵੇਲੇ ਸ਼ੁਰੂ ਹੁੰਦਾ ਹੈ ਜਦੋਂ ਸਰਕਾਰ ਹਾਲਾਤਾਂ ਨੂੰ ਸਧਾਰਨ ਕਰਨ ਲਈ ਪਿੰਡ–ਪਿੰਡ, ਘਰ–ਘਰ ਤੱਕ ਪਹੁੰਚਦੀ ਹੈ। ਆਮ ਆਦਮੀ ਪਾਰਟੀ ਦੀ ਸਰਕਾਰ ਨੇ ਇਹੀ ਸੋਚ ਕੇ ਕੰਮ ਸ਼ੁਰੂ ਕੀਤਾ ਹੈ ਅਤੇ ਅੱਜ ਸਾਰੇ ਪੰਜਾਬ ਵਿੱਚ ਲੋਕ ਆਪ ਕਹਿ ਰਹੇ ਹਨ ਕਿ ਪਹਿਲੀ ਵਾਰੀ ਕੋਈ ਸਰਕਾਰ ਹੈ ਜੋ ਸਿਰਫ ਹੁਕਮ ਨਹੀਂ ਦੇ ਰਹੀ, ਸਗੋਂ ਖੁਦ ਮੈਦਾਨ ਵਿੱਚ ਖੜੀ ਹੈ। 14 ਸਤੰਬਰ ਤੋਂ ਸ਼ੁਰੂ ਹੋਈ ਵਿਸ਼ੇਸ਼ ਸਿਹਤ ਮੁਹਿੰਮ ਨੇ ਸਾਰੇ ਰਾਜ ਵਿੱਚ ਇਕ ਨਵੀਂ ਮਿਸਾਲ ਕਾਇਮ ਕੀਤੀ ਹੈ। 2303 ਹੜ੍ਹ ਪ੍ਰਭਾਵਿਤ ਪਿੰਡਾਂ ਵਿੱਚ ਇਕੱਠੇ ਸਿਹਤ ਸੇਵਾਵਾਂ ਪਹੁੰਚਾਉਣ ਦਾ ਇੰਨਾ ਵੱਡਾ ਅਭਿਆਨ ਪਹਿਲਾਂ ਕਦੇ ਨਹੀਂ ਚਲਿਆ। ਜਿੱਥੇ ਪਹਿਲਾਂ ਲੋਕ ਦਵਾਈ ਲਈ ਹਸਪਤਾਲਾਂ ਦੇ ਚੱਕਰ ਕੱਟਦੇ ਸਨ, ਹੁਣ ਉੱਥੇ ਸਰਕਾਰ ਖੁਦ ਉਨ੍ਹਾਂ ਦੇ ਦਰਵਾਜ਼ੇ ਤੱਕ ਆ ਰਹੀ ਹੈ, ਡਾਕਟਰਾਂ ਦੀ ਟੀਮ ਨਾਲ, ਜ਼ਰੂਰੀ ਦਵਾਈਆਂ ਦੀ ਕਿੱਟ ਨਾਲ ਅਤੇ ਬਿਮਾਰੀਆਂ ਨੂੰ ਰੋਕਣ ਦੀ ਪੂਰੀ ਤਿਆਰੀ ਨਾਲ।

ਇਸ ਅਭਿਆਨ ਦੀ ਸਭ ਤੋਂ ਵੱਡੀ ਖਾਸੀਅਤ ਇਹ ਹੈ ਕਿ ਇਹ ਸਿਰਫ ਇਕ ਵਿਭਾਗ ਦੀ ਜ਼ਿੰਮੇਵਾਰੀ ਨਹੀਂ ਹੈ। ਮੁੱਖ ਮੰਤਰੀ ਭਗਵੰਤ ਮਾਨ ਖੁਦ ਇਸਦੀ ਨਿਗਰਾਨੀ ਕਰ ਰਹੇ ਹਨ। ਕੈਬਨਿਟ ਮੰਤਰੀ, ਵਿਧਾਇਕ, ਪਾਰਟੀ ਦੇ ਜ਼ਿਲ੍ਹਾ ਇੰਚਾਰਜ, ਜਨ ਪ੍ਰਤਿਨਿਧੀ ਹਰ ਕੋਈ ਮੈਦਾਨ ਵਿੱਚ ਨਜ਼ਰ ਆ ਰਿਹਾ ਹੈ। ਕਿਤੇ ਮੰਤਰੀ ਲੋਕਾਂ ਨਾਲ ਮਿਲ ਰਹੇ ਹਨ ਤਾਂ ਕਿਤੇ ਵਿਧਾਇਕ ਪਿੰਡਾਂ ਵਿੱਚ ਕੈਂਪਾਂ ਦੀ ਵਿਵਸਥਾ ਵੇਖ ਰਹੇ ਹਨ। ਹਰ ਪਿੰਡ ਵਿੱਚ ਆਮ ਆਦਮੀ ਪਾਰਟੀ ਦੇ ਨੇਤਾ ਅਤੇ ਵਲੰਟੀਅਰ ਸਰਕਾਰੀ ਟੀਮਾਂ ਦੇ ਨਾਲ ਖੜੇ ਹਨ, ਕਿਉਂਕਿ ਇਹ ਰਾਹਤ ਨਹੀਂ, ਜਨਸੇਵਾ ਦਾ ਮੌਕਾ ਹੈ। ਹਰ ਰੋਜ਼ ਸਵੇਰੇ ਤੋਂ ਸ਼ਾਮ ਤੱਕ ਸਿਹਤ ਕੈਂਪ ਚੱਲ ਰਹੇ ਹਨ, ਜਿੱਥੇ ਡਾਕਟਰ, ਫਾਰਮਾਸਿਸਟ, ਨਰਸ ਅਤੇ ਨਰਸਿੰਗ ਵਿਦਿਆਰਥੀ ਮਿਲਕੇ ਲੋਕਾਂ ਦੀ ਜਾਂਚ ਕਰ ਰਹੇ ਹਨ। ਜਿਨ੍ਹਾਂ ਪਿੰਡਾਂ ਵਿੱਚ ਹਸਪਤਾਲ ਜਾਂ ਸਿਹਤ ਕੇਂਦਰ ਨਹੀਂ ਹਨ, ਉੱਥੇ ਸਕੂਲ, ਪੰਚਾਇਤ ਘਰ ਜਾਂ ਆੰਗਣਵਾਡੀ ਨੂੰ ਹੀ ਅਸਥਾਈ ਮੈਡੀਕਲ ਕੇਂਦਰ ਬਣਾ ਦਿੱਤਾ ਗਿਆ ਹੈ। ਹਰ ਕੈਂਪ ਵਿੱਚ ਜ਼ਰੂਰੀ ਦਵਾਈਆਂ, ਓਆਰਐਸ, ਡੇਟਾਲ, ਬੁਖਾਰ ਦੀਆਂ ਗੋਲੀਆਂ, ਮਲੇਰੀਆ–ਡੇਂਗੂ ਦੀਆਂ ਜਾਂਚ ਕਿੱਟਾਂ ਅਤੇ ਫਰਸਟ ਏਡ ਉਪਲਬਧ ਹੈ। ਸਰਕਾਰ ਨੇ ਯਕੀਨੀ ਬਣਾਇਆ ਹੈ ਕਿ ਕੋਈ ਪਰਿਵਾਰ ਛੁੱਟੇ ਨਾ। ਆਸ਼ਾ ਵਰਕਰ ਘਰ–ਘਰ ਜਾ ਰਹੀਆਂ ਹਨ। ਉਨ੍ਹਾਂ ਦਾ ਇਕੋ ਕੰਮ ਹੈ—ਹਰ ਘਰ ਦੀ ਸਿਹਤ ਦਾ ਹਾਲ ਜਾਣਨਾ, ਜ਼ਰੂਰਤ ਪੈਣ ‘ਤੇ ਡਾਕਟਰ ਨਾਲ ਮਿਲਾਉਣਾ ਅਤੇ ਦਵਾਈ ਦੇਣਾ। ਜੇ ਕੋਈ ਬੱਚਾ ਬੀਮਾਰ ਹੈ, ਬਜ਼ੁਰਗ ਨੂੰ ਬੁਖਾਰ ਹੈ, ਜਾਂ ਔਰਤ ਨੂੰ ਕਮਜ਼ੋਰੀ ਹੈ, ਤਾਂ ਹੁਣ ਇਲਾਜ ਦੇ ਲਈ ਉਡੀਕ ਨਹੀਂ ਕਰਨੀ ਪੈਂਦੀ। ਸਰਕਾਰ ਨੇ ਨਿਸ਼ਚਤ ਕੀਤਾ ਹੈ ਕਿ 20 ਸਤੰਬਰ ਤੱਕ ਹਰ ਘਰ ਤੱਕ ਘੱਟੋ-ਘੱਟ ਇਕ ਵਾਰ ਜ਼ਰੂਰ ਪਹੁੰਚਣਾ ਹੈ। ਇਹ ਕੰਮ ਐਤਵਾਰ ਨੂੰ ਵੀ ਰੁਕੇ ਬਿਨਾਂ ਚੱਲੇਗਾ।

ਫੋਗਿੰਗ ਅਤੇ ਮੱਛਰਾਂ ‘ਤੇ ਕਾਬੂ ਲਈ ਵੀ ਬੇਮਿਸਾਲ ਤਿਆਰੀ ਕੀਤੀ ਗਈ ਹੈ। ਅਗਲੇ 21 ਦਿਨਾਂ ਤੱਕ ਹਰ ਪਿੰਡ ਵਿੱਚ ਲਗਾਤਾਰ ਫੋਗਿੰਗ ਹੋ ਰਹੀ ਹੈ। ਟੀਮਾਂ ਘਰ–ਘਰ ਜਾ ਕੇ ਪਾਣੀ ਦੇ ਸਰੋਤ ਚੈੱਕ ਕਰ ਰਹੀਆਂ ਹਨ। ਜਿੱਥੇ ਵੀ ਡੇਂਗੂ ਜਾਂ ਮਲੇਰੀਆ ਦਾ ਸ਼ੱਕ ਹੁੰਦਾ ਹੈ, ਉੱਥੇ ਤੁਰੰਤ ਸਪ੍ਰੇ ਕੀਤਾ ਜਾਂਦਾ ਹੈ। ਇਹ ਸਭ ਸਿਸਟਮ ਅਧੀਨ ਹੋ ਰਿਹਾ ਹੈ। ਹਰ ਬਲਾਕ ਵਿੱਚ ਮੈਡੀਕਲ ਅਫ਼ਸਰ ਜ਼ਿੰਮੇਵਾਰ ਹੈ ਅਤੇ ਹਰ ਸ਼ਾਮ ਤੱਕ ਪੂਰੀ ਰਿਪੋਰਟ ਆਨਲਾਈਨ ਅੱਪਲੋਡ ਕੀਤੀ ਜਾ ਰਹੀ ਹੈ।

550 ਤੋਂ ਵੱਧ ਐਂਬੂਲੈਂਸ ਇਸ ਕੰਮ ਵਿੱਚ ਲੱਗੀਆਂ ਹੋਈਆਂ ਹਨ। 85 ਤਰ੍ਹਾਂ ਦੀਆਂ ਦਵਾਈਆਂ ਅਤੇ 23 ਮੈਡੀਕਲ ਉਪਕਰਣਾਂ ਦਾ ਸਟਾਕ ਪਹਿਲਾਂ ਤੋਂ ਹੀ ਰੱਖਿਆ ਗਿਆ ਹੈ। ਵੱਡੇ ਹਸਪਤਾਲਾਂ ਦੇ ਐਮਬੀਬੀਐਸ ਡਾਕਟਰ, ਨਰਸਿੰਗ ਸਟਾਫ਼ ਅਤੇ ਫਾਰਮੇਸੀ ਸਟਾਫ਼ ਇਸ ਸੇਵਾ ਵਿੱਚ ਜੁਟੇ ਹੋਏ ਹਨ। ਸਾਰੇ ਵਿਭਾਗਾਂ ਨੂੰ ਹਦਾਇਤ ਦਿੱਤੀ ਗਈ ਹੈ ਕਿ ਇਹ ਅਭਿਆਨ ਕਿਸੇ ਵੀ ਹਾਲਤ ਵਿੱਚ ਰੁਕਣਾ ਨਹੀਂ ਚਾਹੀਦਾ—ਨਾ ਸਰੋਤਾਂ ਦੀ ਘਾਟ ਕਰਕੇ, ਨਾ ਸਟਾਫ਼ ਦੀ ਕਮੀ ਕਰਕੇ।

ਜਦੋਂ ਸਰਕਾਰ ਬਿਨਾਂ ਬੋਲਿਆਂ ਵੀ ਆਪਣੇ ਕੰਮ ਨਾਲ ਲੋਕਾਂ ਦੇ ਦਿਲ ਜਿੱਤਣ ਲੱਗਦੀ ਹੈ, ਤਾਂ ਤਾਰੀਫ਼ ਆਪ ਹੀ ਲੋਕਾਂ ਦੀ ਜ਼ਬਾਨ ‘ਤੇ ਆਉਣ ਲੱਗਦੀ ਹੈ। ਪੰਜਾਬ ਵਿੱਚ ਵੀ ਇਹੀ ਹੋ ਰਿਹਾ ਹੈ। ਪਿੰਡ–ਪਿੰਡ ਵਿੱਚ ਜਦੋਂ ਸਿਹਤ ਸੇਵਾਵਾਂ, ਸਫਾਈ ਅਤੇ ਰਾਹਤ ਸਿੱਧੀ ਲੋਕਾਂ ਤੱਕ ਪਹੁੰਚ ਰਹੀ ਹੈ, ਤਾਂ ਹਰ ਪਾਸੇ ਇਕੋ ਆਵਾਜ਼ ਆ ਰਹੀ ਹੈ ਆਮ ਆਦਮੀ ਪਾਰਟੀ ਦੀ ਸਰਕਾਰ ਸੱਚੇ ਅਰਥਾਂ ਵਿੱਚ ਹੀ ਸਾਡੀ ਸਰਕਾਰ ਹੈ। ਇਹ ਅਭਿਆਨ ਦਿਖਾ ਰਿਹਾ ਹੈ ਕਿ ਹੜ੍ਹ ਰਾਹਤ ਕਾਰਜਾਂ ਵਿੱਚ ਮਾਨ ਸਰਕਾਰ ਹਰ ਪਿੰਡ ਦੀ ਹਰ ਗਲੀ, ਹਰ ਪਰਿਵਾਰ ਦੇ ਹਰ ਮੈਂਬਰ ਤੱਕ ਪਹੁੰਚ ਰਹੀ ਹੈ। ਮੁੱਖ ਮੰਤਰੀ ਭਗਵੰਤ ਮਾਨ ਦੀ ਅਗਵਾਈ ਹੇਠ ਜਿਹੜਾ ਨਿਰੰਤਰ ਕੰਮ ਹੋ ਰਿਹਾ ਹੈ, ਉਹ ਦੱਸਦਾ ਹੈ ਕਿ ਸਰਕਾਰ ਜ਼ਿੰਮੇਵਾਰੀ ਨੂੰ ਬੋਝ ਨਹੀਂ, ਸੇਵਾ ਦਾ ਮੌਕਾ ਮੰਨਦੀ ਹੈ। ਜਦੋਂ ਜਨਤਾ ਨੂੰ ਲੋੜ ਹੁੰਦੀ ਹੈ, ਤਾਂ ਸਰਕਾਰ ਸਭ ਤੋਂ ਅੱਗੇ ਖੜੀ ਹੁੰਦੀ ਹੈ। ਅੱਜ ਪੰਜਾਬ ਦੀ ਜਨਤਾ ਖੁੱਲ ਕੇ ਕਹਿ ਰਹੀ ਹੈ—ਏ ਸਰਕਾਰ ਨਹੀਂ, ਸਾਡਾ ਭਰੋਸਾ ਹੈ… ਅਸੀਂ ਪੂਰੇ ਮਾਨ ਨਾਲ ਆਮ ਆਦਮੀ ਪਾਰਟੀ ਦੇ ਨਾਲ ਖੜੇ ਹਾਂ।

ਪੰਜਾਬ ਸਰਕਾਰ ਦਾ ‘ਆਪ੍ਰੇਸ਼ਨ ਰਾਹਤ’ ਬਣਿਆ ਹੜ੍ਹ ਪੀੜਤਾਂ ਤੇ ਕਿਸਾਨਾਂ ਦਾ ਸਹਾਰਾ! 50 ਪਰਿਵਾਰਾਂ ਨੂੰ ਮਿਲੀ ਨਵੀਂ ਜ਼ਿੰਦਗੀ, ਮੰਤਰੀ ਬੈਂਸ ਖੁਦ ਉਤਰੇ ਪਿੰਡਾਂ ਵਿੱਚ!
ਚੰਡੀਗੜ੍ਹ, 8 ਸਤੰਬਰ 2025:- ਮੁੱਖ ਮੰਤਰੀ ਭਗਵੰਤ ਮਾਨ ਦੀ ਅਗਵਾਈ ਹੇਠ ਪੰਜਾਬ ਸਰਕਾਰ ਵੱਲੋਂ ਇਕ ਵਿਸ਼ੇਸ਼ ਪਹਲ “ਆਪ੍ਰੇਸ਼ਨ ਰਾਹਤ” ਦੀ ਸ਼ੁਰੂਆਤ ਕੀਤੀ ਗਈ ਹੈ। ਪੰਜਾਬ ਦੇ ਸਿੱਖਿਆ ਮੰਤਰੀ ਸ. ਹਰਜੋਤ ਸਿੰਘ ਬੈਂਸ ਨੇ ਇਸ ਮੁਹਿੰਮ ਦੇ ਤਹਿਤ ਆਪਣੇ ਪਰਿਵਾਰ ਵੱਲੋਂ 5 ਲੱਖ ਰੁਪਏ ਸਮਰਪਿਤ ਕਰਦੇ ਹੋਏ 50 ਘਰਾਂ ਦੀ ਮੁਰੰਮਤ ਦੀ ਜ਼ਿੰਮੇਵਾਰੀ ਆਪਣੇ ਸਿਰ ਲੈ ਲਈ ਭਾਵੇਂ ਭਾਖੜਾ ਡੈਮ ਅਤੇ ਹਿਮਾਚਲ ਤੋਂ ਆਉਣ ਵਾਲਾ ਪਾਣੀ ਹੁਣ ਘੱਟ ਹੋ ਗਿਆ ਹੈ, ਪਰ ਆਨੰਦਪੁਰ ਸਾਹਿਬ ਹਲਕੇ ਅਤੇ ਨੰਗਲ ਦੇ ਕਈ ਪਿੰਡ ਅਜੇ ਵੀ ਹੜ੍ਹ ਦੀ ਮਾਰ ਝੱਲ ਰਹੇ ਹਨ। ਘਰ, ਖੇਤ ਅਤੇ ਸੜਕਾਂ ਤਬਾਹੀ ਦਾ ਨਜ਼ਾਰਾ ਪੇਸ਼ ਕਰ ਰਹੀਆਂ ਹਨ। ਐਸੇ ਹਾਲਾਤਾਂ ਨੂੰ ਵੇਖਦਿਆਂ ਮੰਤਰੀ ਬੈਂਸ ਅਤੇ ਉਹਨਾਂ ਦੀ ਟੀਮ ਨੇ ਪ੍ਰਭਾਵਿਤ ਪਿੰਡਾਂ ਦਾ ਦੌਰਾ ਸ਼ੁਰੂ ਕੀਤਾ ਤਾਂ ਜੋ ਪੀੜਤ ਪਰਿਵਾਰਾਂ ਤੱਕ ਸਿੱਧੀ ਮਦਦ ਪਹੁੰਚ ਸਕੇ।

ਮੰਤਰੀ ਬੈਂਸ ਨੇ ਸਿਰਫ਼ ਯੋਜਨਾਵਾਂ ਦਾ ਐਲਾਨ ਨਹੀਂ ਕੀਤਾ, ਸਗੋਂ ਖੁਦ ਸਰਕਾਰੀ ਸਕੂਲਾਂ ਵਿੱਚ ਸਫਾਈ ਮੁਹਿੰਮ ਵਿੱਚ ਹਿੱਸਾ ਲਿਆ। ਸਥਾਨਕ ਸਰਪੰਚ ਅਤੇ ਨੌਜਵਾਨ ਵੀ ਇਸ ਕੰਮ ਵਿੱਚ ਉਹਨਾਂ ਦੇ ਨਾਲ ਰਹੇ। ਮੰਤਰੀ ਨੇ ਕਿਹਾ – “ਲੋਕਾਂ ਦੇ ਸਹਿਯੋਗ ਅਤੇ ਵਾਹਿਗੁਰੂ ਦੀ ਮਿਹਰ ਨਾਲ ਹਰ ਮੁਸ਼ਕਲ ਦਾ ਹੱਲ ਨਿਕਲ ਸਕਦਾ ਹੈ।”ਆਪ੍ਰੇਸ਼ਨ ਰਾਹਤ ਦੇ ਤਹਿਤ ਪਾਣੀ ਨਾਲ ਭਰੇ ਇਲਾਕਿਆਂ ਵਿੱਚ ਡੀ.ਡੀ.ਟੀ. ਦਾ ਛਿੜਕਾਅ, ਫੋਗਿੰਗ, ਮੈਡੀਕਲ ਟੀਮਾਂ ਅਤੇ ਵੈਟਰਨਰੀ ਡਾਕਟਰਾਂ ਦੀਆਂ ਸੇਵਾਵਾਂ ਉਪਲਬਧ ਕਰਵਾਈਆਂ ਜਾ ਰਹੀਆਂ ਹਨ ਤਾਂ ਜੋ ਹੜ੍ਹ ਤੋਂ ਬਾਅਦ ਫੈਲਣ ਵਾਲੀਆਂ ਬਿਮਾਰੀਆਂ ਨੂੰ ਰੋਕਿਆ ਜਾ ਸਕੇ ਅਤੇ ਪਸ਼ੂਆਂ ਦੀ ਸੰਭਾਲ ਕੀਤੀ ਜਾ ਸਕੇ।

ਹੜ੍ਹ ਕਾਰਨ ਮੱਕੀ ਅਤੇ ਧਾਨ ਦੀਆਂ ਫ਼ਸਲਾਂ ਪੂਰੀ ਤਰ੍ਹਾਂ ਤਬਾਹ ਹੋ ਗਈਆਂ ਹਨ। ਇਸ ਕਰਕੇ ਅਗਲੇ 10 ਦਿਨਾਂ ਲਈ ਸਾਰਾ ਫ਼ੀਲਡ ਸਟਾਫ਼—ਪਟਵਾਰੀ, ਕਨੂੰਗੋ, ਤਹਿਸੀਲਦਾਰ, ਐਸ.ਡੀ.ਐਮ. ਅਤੇ ਸਰਪੰਚ—ਪਿੰਡਾਂ ਵਿੱਚ ਹੀ ਮੌਜੂਦ ਰਹੇਗਾ ਤਾਂ ਜੋ ਕਿਸਾਨਾਂ ਅਤੇ ਪੀੜਤ ਪਰਿਵਾਰਾਂ ਤੱਕ ਸਰਕਾਰੀ ਯੋਜਨਾਵਾਂ ਅਤੇ ਮੁਆਵਜ਼ਾ ਸਿੱਧਾ ਪਹੁੰਚਾਇਆ ਜਾ ਸਕੇ। ਜਿਨ੍ਹਾਂ ਲੋਕਾਂ ਨੇ ਹੜ੍ਹ ਵਿੱਚ ਆਪਣੇ ਪਸ਼ੂ ਗੁਆਏ ਹਨ, ਉਹਨਾਂ ਨੂੰ ਵੀ ਖ਼ਾਸ ਮਦਦ ਦਿੱਤੀ ਜਾਵੇਗੀ।ਮੰਤਰੀ ਬੈਂਸ ਨੇ ਕਿਹਾ ਕਿ ਗਰੀਬ ਅਤੇ ਪ੍ਰਭਾਵਿਤ ਪਰਿਵਾਰਾਂ ਦੇ ਘਰਾਂ ਦੀ ਬਹਾਲੀ ਲਈ 3–4 ਦਿਨਾਂ ਵਿੱਚ ਪੂਰਾ ਡਾਟਾ ਤਿਆਰ ਕਰ ਲਿਆ ਜਾਵੇਗਾ ਅਤੇ ਉਸੇ ਅਧਾਰ ‘ਤੇ ਤੁਰੰਤ ਮਦਦ ਦਿੱਤੀ ਜਾਵੇਗੀ। ਉਹਨਾਂ ਨੇ ਭਰੋਸਾ ਜਤਾਇਆ ਕਿ “ਆਪ੍ਰੇਸ਼ਨ ਰਾਹਤ ਅਗਲੇ 8–10 ਦਿਨਾਂ ਵਿੱਚ ਵੱਡੇ ਪੱਧਰ ‘ਤੇ ਪੂਰਾ ਕਰ ਦਿੱਤਾ ਜਾਵੇਗਾ ਤਾਂ ਜੋ ਲੋਕਾਂ ਨੂੰ ਇਸ ਆਫ਼ਤ ਤੋਂ ਜਲਦੀ ਰਾਹਤ ਮਿਲ ਸਕੇ।”

‘ਆਪ੍ਰੇਸ਼ਨ ਰਾਹਤ’ ਸ਼ੁਰੂ ਹੋਣ ਤੋਂ ਪਹਿਲਾਂ ਹੀ ਮੰਤਰੀ ਹਰਜੋਤ ਬੈਂਸ ਨੇ ਆਪਣੀ ਲੋਕਸੇਵਾ ਦੀ ਅਸਲ ਮਿਸਾਲ ਪੇਸ਼ ਕੀਤੀ। ਉਹਨਾਂ ਨੇ ਆਪਣੇ ਦੋ ਨਿੱਜੀ ਨਿਵਾਸ ਗੰਭੀਰਪੁਰ ਵਾਲਾ ਘਰ ਅਤੇ ਨੰਗਲ ਵਿਖੇ ਸੇਵਾ ਸਦਨ ਪੂਰੀ ਤਰ੍ਹਾਂ ਹੜ੍ਹ ਪੀੜਤ ਪਰਿਵਾਰਾਂ ਲਈ ਖੋਲ੍ਹ ਦਿੱਤੇ। ਇਨ੍ਹਾਂ ਥਾਵਾਂ ‘ਤੇ ਪ੍ਰਭਾਵਿਤ ਲੋਕਾਂ ਨੂੰ 24 ਘੰਟੇ ਖਾਣ-ਪੀਣ, ਰਹਿਣ-ਸਹਿਣ ਅਤੇ ਇਲਾਜ ਦੀ ਸੁਵਿਧਾ ਮਿਲਦੀ ਰਹੀ। ਮੰਤਰੀ ਬੈਂਸ ਨੇ ਇਸ ਮੌਕੇ ‘ਤੇ ਕਿਹਾ ਸੀ – “ਮੈਂ ਜੋ ਕੁਝ ਵੀ ਹਾਂ, ਉਹ ਲੋਕਾਂ ਦੀ ਬਦੌਲਤ ਹਾਂ। ਇਸ ਵੱਡੀ ਆਫ਼ਤ ਦੇ ਸਮੇਂ ਮੇਰੇ ਘਰਾਂ ਦੇ ਦਰਵਾਜ਼ੇ ਹਰੇਕ ਪੀੜਤ ਪਰਿਵਾਰ ਲਈ 24×7 ਖੁੱਲ੍ਹੇ ਰਹੇ।”ਇਹ ਪਹਲ ਸਿਰਫ਼ ਇਕ ਮੰਤਰੀ ਦਾ ਨਿੱਜੀ ਯੋਗਦਾਨ ਹੀ ਨਹੀਂ, ਸਗੋਂ ਪੰਜਾਬ ਸਰਕਾਰ ਦੀ ਸੰਵੇਦਨਸ਼ੀਲਤਾ, ਜ਼ਿੰਮੇਵਾਰੀ ਅਤੇ ਲੋਕਾਂ ਪ੍ਰਤੀ ਸਮਰਪਣ ਦਾ ਜੀਵੰਤ ਉਦਾਹਰਣ ਹੈ। ਆਪ੍ਰੇਸ਼ਨ ਰਾਹਤ ਆਨੰਦਪੁਰ ਸਾਹਿਬ ਹਲਕੇ ਵਿੱਚ ਨਵੀਂ ਉਮੀਦ ਅਤੇ ਨਵੀਂ ਸ਼ੁਰੂਆਤ ਦੀ ਮਿਸਾਲ ਬਣ ਰਿਹਾ ਹੈ।