From - Azad Soch

1986 ਦੇ ਨਕੋਦਰ ਬੇਅਦਬੀ ਕਾਂਡ ਤੋਂ ਲੈ ਕੇ 2015 ਦੇ ਬੇਅਦਬੀ ਮਾਮਲਿਆਂ ਤੱਕ, ਅਕਾਲੀ ਦਲ ਨੇ ਪੰਜਾਬ ਅਤੇ ਪੰਥ ਨੂੰ ਵਾਰ-ਵਾਰ ਨਿਰਾਸ਼ ਕੀਤਾ: ਹਰਪਾਲ ਸਿੰਘ ਚੀਮਾ
*ਆਪ ਵਫ਼ਦ ਨੇ ਡੀਜੀਪੀ ਨਾਲ ਕੀਤੀ ਮੁਲਾਕਾਤ, ਪੰਜਾਬ ਦੇ ਮੁੱਖ ਮੰਤਰੀ ਨੂੰ ਨਿਸ਼ਾਨਾ ਬਣਾ ਕੇ ਜਾਅਲੀ ਵੀਡੀਓ ਬਣਾਉਣ ਦੀ ਸਾਜ਼ਿਸ਼ ਦੇ ਮਾਸਟਰਮਾਈਂਡਾਂ ਨੂੰ ਤੁਰੰਤ ਗ੍ਰਿਫ਼ਤਾਰ ਕਰਨ ਦੀ ਕੀਤੀ ਮੰਗ*

*ਮਨਘੜਤ ਵੀਡੀਓ ਰਾਹੀਂ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੂੰ ਬਦਨਾਮ ਕਰਨ ਦੀ ਸਾਜ਼ਿਸ਼ ਕਿਸੇ ਵੀ ਕੀਮਤ 'ਤੇ ਬਰਦਾਸ਼ਤ ਨਹੀਂ ਕੀਤੀ ਜਾਵੇਗੀ: ਹਰਪਾਲ ਸਿੰਘ ਚੀਮਾ*

*1986 ਦੇ ਨਕੋਦਰ ਬੇਅਦਬੀ ਕਾਂਡ ਤੋਂ ਲੈ ਕੇ 2015 ਦੇ ਬੇਅਦਬੀ ਮਾਮਲਿਆਂ ਤੱਕ, ਅਕਾਲੀ ਦਲ ਨੇ ਪੰਜਾਬ ਅਤੇ ਪੰਥ ਨੂੰ ਵਾਰ-ਵਾਰ ਨਿਰਾਸ਼ ਕੀਤਾ: ਹਰਪਾਲ ਸਿੰਘ ਚੀਮਾ*

*ਅਕਾਲੀ ਦਲ ਹਮੇਸ਼ਾ ਪੰਜਾਬ ਦੇ ਹਿੱਤਾਂ ਵਿਰੁੱਧ ਕੰਮ ਕਰਦਾ ਰਿਹਾ ਹੈ ਅਤੇ ਵਾਰ-ਵਾਰ ਸ਼ਾਂਤੀ ਅਤੇ ਭਾਈਚਾਰਕ ਸਾਂਝ ਨੂੰ ਭੰਗ ਕਰਦਾ ਰਿਹਾ ਹੈ: ਹਰਪਾਲ ਸਿੰਘ ਚੀਮਾ*

*ਅਕਾਲੀ ਗੈਂਗ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਸਾਫ਼-ਸੁਥਰੀ ਛਵੀ ਤੋਂ ਪਰੇਸ਼ਾਨ ਹੈ, ਉਨ੍ਹਾਂ ਨੂੰ ਬਦਨਾਮ ਕਰਨ ਲਈ ਜਾਅਲੀ ਵੀਡੀਓਜ਼ ਦਾ ਸਹਾਰਾ ਲੈ ਰਿਹਾ ਹੈ: ਹਰਪਾਲ ਸਿੰਘ ਚੀਮਾ*

*ਅਕਾਲੀ ਦਲ ਦਾ ਇਤਿਹਾਸ ਦਾਗ਼ੀ ਅਤੇ ਪੰਥ ਵਿਰੋਧੀ ਰਿਹਾ ਹੈ, ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੂੰ ਬਦਨਾਮ ਕਰਨ ਦੀ ਸਾਜ਼ਿਸ਼ ਬਰਦਾਸ਼ਤ ਨਹੀਂ ਕੀਤੀ ਜਾਵੇਗੀ: ਹਰਪਾਲ ਸਿੰਘ ਚੀਮਾ*

*ਜਾਅਲੀ ਵੀਡੀਓ ਬਣਾਉਣ ਵਾਲਿਆਂ ਅਤੇ ਇਸ ਨੂੰ ਪ੍ਰਸਾਰਿਤ ਕਰਨ ਵਾਲਿਆਂ ਨੂੰ ਤੁਰੰਤ ਗ੍ਰਿਫ਼ਤਾਰ ਕੀਤਾ ਜਾਵੇ: ਹਰਪਾਲ ਸਿੰਘ ਚੀਮਾ*

*ਸਾਜ਼ਿਸ਼ਕਾਰ ਪੰਜਾਬ ਵਿੱਚ ਬੈਠੇ ਹੋਣ ਜਾਂ ਵਿਦੇਸ਼ਾਂ ਵਿੱਚ, ਉਨ੍ਹਾਂ ਨੂੰ ਨਿਆਂ ਦੇ ਕਟਹਿਰੇ ਵਿੱਚ ਲਿਆਂਦਾ ਜਾਵੇਗਾ: ਹਰਪਾਲ ਸਿੰਘ ਚੀਮਾ*

ਚੰਡੀਗੜ੍ਹ, 18 ਜੂਨ 2026:- ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੇ ਅਕਸ ਨੂੰ ਖ਼ਰਾਬ ਕਰਨ ਅਤੇ ਸੂਬੇ ਦੀ ਅਮਨ-ਸ਼ਾਂਤੀ ਨੂੰ ਭੰਗ ਕਰਨ ਦੀ ਨੀਅਤ ਨਾਲ ਬਣਾਈ ਗਈ ਫਰਜ਼ੀ ਵੀਡੀਓ ਦੇ ਮਾਮਲੇ ਨੂੰ ਲੈ ਕੇ ਵੀਰਵਾਰ ਨੂੰ ਵਿੱਤ ਮੰਤਰੀ ਹਰਪਾਲ ਸਿੰਘ ਚੀਮਾ ਦੀ ਅਗਵਾਈ ਹੇਠ 'ਆਪ' ਪੰਜਾਬ ਦੇ ਇੱਕ ਵਫ਼ਦ ਨੇ ਪੰਜਾਬ ਦੇ ਡੀਜੀਪੀ ਨਾਲ ਮੁਲਾਕਾਤ ਕੀਤੀ।

ਵਫ਼ਦ ਨੇ ਡੀਜੀਪੀ ਨੂੰ ਦੋ ਅਹਿਮ ਰਿਪੋਰਟਾਂ ਸੌਂਪਦਿਆਂ ਫਰਜ਼ੀ ਵੀਡੀਓ ਬਣਾਉਣ ਅਤੇ ਇਸ ਨੂੰ ਸੋਸ਼ਲ ਮੀਡੀਆ 'ਤੇ ਫੈਲਾਉਣ ਵਾਲੇ ਸ਼ਰਾਰਤੀ ਤੱਤਾਂ ਖ਼ਿਲਾਫ਼ ਸਖ਼ਤ ਤੋਂ ਸਖ਼ਤ ਕਾਨੂੰਨੀ ਕਾਰਵਾਈ ਕਰਨ ਦੀ ਮੰਗ ਕੀਤੀ। ਇਸ ਵਫ਼ਦ ਵਿੱਚ 'ਆਪ' ਪੰਜਾਬ ਦੇ ਸੂਬਾ ਪ੍ਰਧਾਨ ਅਮਨ ਅਰੋੜਾ, ਸੂਬਾ ਮੀਡੀਆ ਇੰਚਾਰਜ ਬਲਤੇਜ ਪੰਨੂ ਅਤੇ ਪਾਰਟੀ ਦੇ ਹੋਰ ਸੀਨੀਅਰ ਆਗੂ ਵਿਸ਼ੇਸ਼ ਤੌਰ 'ਤੇ ਮੌਜੂਦ ਸਨ।

ਡੀਜੀਪੀ ਨਾਲ ਮੁਲਾਕਾਤ ਤੋਂ ਬਾਅਦ ਮੀਡੀਆ ਨੂੰ ਸੰਬੋਧਨ ਕਰਦਿਆਂ ਵਿੱਤ ਮੰਤਰੀ ਹਰਪਾਲ ਸਿੰਘ ਚੀਮਾ ਨੇ ਸ਼ਿਰੋਮਣੀ ਅਕਾਲੀ ਦਲ 'ਤੇ ਤਿੱਖਾ ਹਮਲਾ ਬੋਲਿਆ।

ਚੀਮਾ ਨੇ ਕਿਹਾ ਕਿ 3 ਕਰੋੜ ਪੰਜਾਬੀਆਂ ਵੱਲੋਂ ਚੁਣੀ ਗਈ ਹਰਮਨ ਪਿਆਰੀ ਸਰਕਾਰ ਅਤੇ ਮੁੱਖ ਮੰਤਰੀ ਭਗਵੰਤ ਮਾਨ ਦੇ ਸਾਫ਼-ਸੁਥਰੇ ਅਕਸ ਤੋਂ ਅਕਾਲੀ ਦਲ ਪੂਰੀ ਤਰ੍ਹਾਂ ਬੌਖਲਾ ਗਿਆ ਹੈ। ਆਪਣੀ ਗੁਆਚੀ ਹੋਈ ਸਿਆਸੀ ਜ਼ਮੀਨ ਨੂੰ ਮੁੜ ਹਾਸਲ ਕਰਨ ਲਈ ਅਕਾਲੀ ਦਲ ਹੁਣ ਇਸ ਹੱਦ ਤੱਕ ਗਿਰ ਗਿਆ ਹੈ ਕਿ ਮੁੱਖ ਮੰਤਰੀ ਦੀ ਫਰਜ਼ੀ ਅਤੇ ਛੇੜਛਾੜ ਕੀਤੀ ਗਈ ਵੀਡੀਓ ਬਣਾ ਕੇ ਉਨ੍ਹਾਂ ਨੂੰ ਬਦਨਾਮ ਕਰਨ ਦੀ ਡੂੰਘੀ ਸਾਜ਼ਿਸ਼ ਰਚ ਰਿਹਾ ਹੈ। 'ਆਪ' ਆਗੂ ਨੇ ਚੇਤਾਵਨੀ ਦਿੱਤੀ ਕਿ ਅਜਿਹੀਆਂ ਘਟੀਆ ਹਰਕਤਾਂ ਨੂੰ ਕਿਸੇ ਵੀ ਕੀਮਤ 'ਤੇ ਬਰਦਾਸ਼ਤ ਨਹੀਂ ਕੀਤਾ ਜਾਵੇਗਾ।

ਅਕਾਲੀ ਦਲ ਦੇ ਇਤਿਹਾਸ ਨੂੰ ਕਾਲੇ ਅੱਖਰਾਂ ਵਿੱਚ ਲਿਖਿਆ ਦੱਸਦਿਆਂ ਹਰਪਾਲ ਸਿੰਘ ਚੀਮਾ ਨੇ ਕਿਹਾ ਕਿ ਅਕਾਲੀ ਦਲ ਦਾ ਇਤਿਹਾਸ ਹਮੇਸ਼ਾ ਪੰਜਾਬ ਅਤੇ ਪੰਥ ਵਿਰੋਧੀ ਰਿਹਾ ਹੈ। ਜਦੋਂ-ਜਦੋਂ ਅਕਾਲੀ ਦਲ ਸੱਤਾ ਵਿੱਚ ਆਉਂਦਾ ਹੈ, ਉਦੋਂ-ਉਦੋਂ ਪੰਜਾਬ ਦਾ ਭਾਰੀ ਨੁਕਸਾਨ ਹੁੰਦਾ ਹੈ।

ਪੁਰਾਣੀਆਂ ਘਟਨਾਵਾਂ ਨੂੰ ਯਾਦ ਕਰਦਿਆਂ ਹਰਪਾਲ ਸਿੰਘ ਚੀਮਾ ਨੇ ਕਿਹਾ ਕਿ 1986 ਅਤੇ 2015 ਦੋਵੇਂ ਘਟਨਾਵਾਂ ਅਕਾਲੀ ਦਲ ਦੀਆਂ ਸਰਕਾਰਾਂ ਦੌਰਾਨ ਵਾਪਰੀਆਂ ਸਨ। ਉਨ੍ਹਾਂ ਕਿਹਾ ਕਿ 1986 ਵਿੱਚ ਨਕੋਦਰ ਵਿਖੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਤੋਂ ਬਾਅਦ ਜਦੋਂ ਸੰਗਤ ਨੇ ਇਨਸਾਫ਼ ਮੰਗਿਆ ਤਾਂ 4 ਨੌਜਵਾਨਾਂ ਨੂੰ ਮਾਰ ਦਿੱਤਾ ਗਿਆ। ਉਨ੍ਹਾਂ ਕਿਹਾ ਕਿ ਇਸੇ ਤਰ੍ਹਾਂ 2015 ਵਿੱਚ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਤੋਂ ਬਾਅਦ ਰੋਸ ਪ੍ਰਦਰਸ਼ਨਾਂ ਦੌਰਾਨ 2 ਨੌਜਵਾਨ ਮਾਰੇ ਗਏ ਸਨ। ਇਹ ਦੋਵੇਂ ਘਟਨਾਵਾਂ ਸਾਜ਼ਿਸ਼, ਸੱਚ ਨੂੰ ਦਬਾਉਣ ਦੀਆਂ ਕੋਸ਼ਿਸ਼ਾਂ ਅਤੇ ਜਵਾਬਦੇਹੀ ਮੰਗਣ ਵਾਲਿਆਂ ਨਾਲ ਹੋਈ ਬੇਇਨਸਾਫ਼ੀ ਦਾ ਪ੍ਰਤੀਕ ਸਨ। ਇਹ ਘਟਨਾਵਾਂ ਅਕਾਲੀ ਦਲ ਦਾ ਅਸਲੀ ਚਿਹਰਾ ਅਤੇ ਪੰਜਾਬ ਤੇ ਪੰਥ ਨਾਲ ਕੀਤੇ ਗਏ ਵਾਰ-ਵਾਰ ਧੋਖੇ ਨੂੰ ਬੇਨਕਾਬ ਕਰਦੀਆਂ ਹਨ।

'ਆਪ' ਆਗੂ ਨੇ ਯਾਦ ਦਿਵਾਇਆ ਕਿ 1986 ਵਿੱਚ ਜਦੋਂ ਅਕਾਲੀ ਦਲ ਦੀ ਸਰਕਾਰ ਸੀ, ਉਦੋਂ ਨਕੋਦਰ ਵਿੱਚ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਹੋਈ ਅਤੇ ਜਦੋਂ ਸੰਗਤਾਂ ਨੇ ਇਨਸਾਫ਼ ਮੰਗਿਆ, ਤਾਂ ਪੰਜ ਸਿੱਖ ਨੌਜਵਾਨਾਂ ਨੂੰ ਗੋਲੀਆਂ ਨਾਲ ਭੁੰਨ ਦਿੱਤਾ ਗਿਆ। ਇਸ ਕਾਂਡ ਦਾ ਖੁਲਾਸਾ ਪਹਿਲੀ ਵਾਰ ਪੰਜਾਬ ਵਿਧਾਨ ਸਭਾ ਵਿੱਚ ਆਮ ਆਦਮੀ ਪਾਰਟੀ ਦੇ ਆਗੂਆਂ ਨੇ ਹੀ ਕੀਤਾ ਸੀ।

ਉਨ੍ਹਾਂ ਕਿਹਾ ਕਿ ਅਕਾਲੀ-ਭਾਜਪਾ ਸਰਕਾਰ ਵੇਲੇ ਬਣੇ 'ਜਸਟਿਸ ਗੁਰਨਾਮ ਸਿੰਘ ਕਮਿਸ਼ਨ' ਦੀ ਰਿਪੋਰਟ ਨੂੰ ਜਾਣਬੁੱਝ ਕੇ ਗਾਇਬ ਕਰ ਦਿੱਤਾ ਗਿਆ, ਕਿਉਂਕਿ ਉਸ ਵਿੱਚ ਅਕਾਲੀ ਦਲ ਦਾ ਅਸਲੀ ਚਿਹਰਾ ਬੇਨਕਾਬ ਹੋਣਾ ਸੀ। ਕਾਂਗਰਸ ਦੇ 5 ਸਾਲਾਂ ਦੇ ਰਾਜ ਵਿੱਚ ਵੀ ਇਸ ਰਿਪੋਰਟ ਨੂੰ ਦਬਾ ਕੇ ਰੱਖਿਆ ਗਿਆ। 2015 ਵਿੱਚ ਅਕਾਲੀ ਦਲ ਦੇ ਰਾਜ ਦੌਰਾਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਹੋਈ, ਵਿਰੋਧ ਕਰ ਰਹੇ ਨੌਜਵਾਨਾਂ 'ਤੇ ਗੋਲੀਆਂ ਚਲਾਈਆਂ ਗਈਆਂ ਅਤੇ ਬਾਅਦ ਵਿੱਚ ਸਬੂਤਾਂ ਨੂੰ ਨਸ਼ਟ ਕੀਤਾ ਗਿਆ। ਕਮਿਸ਼ਨ ਦੀਆਂ ਰਿਪੋਰਟਾਂ ਵਿੱਚ ਸਾਫ਼ ਹੈ ਕਿ ਮੌਕੇ ਤੋਂ ਮਿਲੇ ਖਾਲੀ ਕਾਰਤੂਸਾਂ ਤੱਕ ਨਾਲ ਛੇੜਛਾੜ ਕੀਤੀ ਗਈ ਤਾਂ ਜੋ ਦੋਸ਼ੀਆਂ ਨੂੰ ਬਚਾਇਆ ਜਾ ਸਕੇ।

ਚੀਮਾ ਨੇ ਅਕਾਲੀ ਦਲ 'ਤੇ ਸਿੱਧਾ ਦੋਸ਼ ਲਾਉਂਦਿਆਂ ਕਿਹਾ ਕਿ ਪੰਜਾਬ ਵਿੱਚ ਗੈਂਗਸਟਰ ਕਲਚਰ ਨੂੰ ਪੈਦਾ ਕਰਨ ਅਤੇ ਪਾਲਣ-ਪੋਸਣ ਦਾ ਕੰਮ ਅਕਾਲੀ ਦਲ ਨੇ ਹੀ ਕੀਤਾ ਸੀ। ਹੁਣ ਜਦੋਂ ਮੁੱਖ ਮੰਤਰੀ ਭਗਵੰਤ ਮਾਨ ਦੀ ਅਗਵਾਈ ਹੇਠ 'ਆਪ' ਸਰਕਾਰ ਪੰਜਾਬ ਵਿੱਚੋਂ ਗੈਂਗਸਟਰਾਂ ਅਤੇ ਅਪਰਾਧੀਆਂ ਦਾ ਸਫ਼ਾਇਆ ਕਰ ਰਹੀ ਹੈ, ਤਾਂ ਅਕਾਲੀ ਦਲ ਨੂੰ ਇਹ ਹਜ਼ਮ ਨਹੀਂ ਹੋ ਰਿਹਾ। ਅਕਾਲੀ ਦਲ ਇੱਕ ਵਾਰ ਫਿਰ ਪੰਜਾਬ ਦੀ ਅਮਨ-ਸ਼ਾਂਤੀ, ਭਾਈਚਾਰੇ ਅਤੇ ਸਾਂਝ ਨੂੰ ਅੱਗ ਲਾਉਣ ਲਈ ਬੇਤਾਬ ਬੈਠਾ ਹੈ।

'ਆਪ' ਵਫ਼ਦ ਨੇ ਡੀਜੀਪੀ ਪੰਜਾਬ ਤੋਂ ਮੰਗ ਕੀਤੀ ਹੈ ਕਿ ਮੁੱਖ ਮੰਤਰੀ ਦੀ ਫੇਕ ਵੀਡੀਓ ਬਣਾਉਣ ਵਾਲੇ ਅਤੇ ਇਸ ਨੂੰ ਵਾਇਰਲ ਕਰਨ ਵਾਲੇ ਮਾਸਟਰਮਾਈਂਡ ਨੂੰ ਤੁਰੰਤ ਗ੍ਰਿਫ਼ਤਾਰ ਕੀਤਾ ਜਾਵੇ। ਵਿੱਤ ਮੰਤਰੀ ਹਰਪਾਲ ਸਿੰਘ ਚੀਮਾ ਨੇ ਕਿਹਾ ਕਿ ਚਾਹੇ ਸਾਜ਼ਿਸ਼ ਰਚਣ ਵਾਲਾ ਪੰਜਾਬ ਵਿੱਚ ਬੈਠਾ ਹੋਵੇ ਜਾਂ ਵਿਦੇਸ਼ਾਂ ਵਿੱਚ, ਉਸ ਨੂੰ ਕਾਨੂੰਨ ਦੇ ਕਟਹਿਰੇ ਵਿੱਚ ਲਿਆ ਕੇ ਖੜ੍ਹਾ ਕੀਤਾ ਜਾਵੇਗਾ। ਪੰਜਾਬ ਦੀ ਸ਼ਾਂਤੀ ਅਤੇ ਕਾਨੂੰਨ ਵਿਵਸਥਾ ਨੂੰ ਭੰਗ ਕਰਨ ਦੀ ਇਜਾਜ਼ਤ ਕਿਸੇ ਨੂੰ ਨਹੀਂ ਦਿੱਤੀ ਜਾਵੇਗੀ।

ਪੰਜਾਬ ਸਰਕਾਰ ਦਾ ‘ਮਿਸ਼ਨ ਚੜ੍ਹਦੀ ਕਲਾ’ ਬਣਿਆ ਸਮਾਜਿਕ ਜ਼ਿੰਮੇਵਾਰੀ ਦਾ ਨਵਾਂ ਪ੍ਰਤੀਕ: ਉਦਯੋਗਪਤੀ ਤੋਂ ਖਿਡਾਰੀ ਤੱਕ ਹਰ ਇਕ ਨੇ ਦਿੱਤਾ ਯੋਗਦਾਨ
Chandigarh,23,SEP,2025,(Azad Soch News):-  ਪੰਜਾਬ ਸਰਕਾਰ ਦੇ ਮਿਸ਼ਨ ਚੜ੍ਹਦੀ ਕਲਾ ਨੇ ਸਮਾਜ ਦੇ ਹਰ ਵਰਗ ਨੂੰ ਜੋੜਨ ਦਾ ਕੰਮ ਕੀਤਾ ਹੈ। ਇਸ ਮੁਹਿਮ ਦੇ ਤਹਿਤ ਦੇਸ਼ ਅਤੇ ਵਿਦੇਸ਼ ਦੀਆਂ ਵੱਡੀਆਂ ਸ਼ਖ਼ਸੀਅਤਾਂ ਵਧੇਰੇ ਮਦਦ ਕਰ ਰਹੀਆਂ ਹਨ। ਸਰਕਾਰ ਨੇ ਸਾਫ਼ ਅਤੇ ਜਵਾਬਦੇਹ ਸਿਸਟਮ ਅਪਣਾਇਆ ਹੈ ਜਿਸ ਨਾਲ ਆਮ ਲੋਕਾਂ ਤੋਂ ਲੈ ਕੇ ਉਦਯੋਗਪਤੀਆਂ, ਫਿਲਮ ਕਲਾਕਾਰਾਂ ਅਤੇ ਪਰਦੇਸੀ ਪੰਜਾਬੀ ਭਾਈਚਾਰੇ ਤੱਕ ਨੂੰ ਭਰੋਸਾ ਆਇਆ ਹੈ ਕਿ ਉਹਨਾਂ ਦਾ ਹਰ ਯੋਗਦਾਨ ਸਿੱਧਾ ਲੋਕਾਂ ਦੇ ਕੰਮ ਆ ਰਿਹਾ ਹੈ ਅਤੇ ਅੱਗੇ ਵੀ ਆਏਗਾ।

ਮਸ਼ਹੂਰ ਉਦਯੋਗਪਤੀ ਅਤੇ ਸਮਾਜਸੇਵੀ ਡਾ. ਵਿਕਰਮਜੀਤ ਸਾਹਨੀ ਨੇ ਇਸ ਮੁਹਿਮ ਵਿੱਚ ਸਭ ਤੋਂ ਖਾਸ ਯੋਗਦਾਨ ਦਿੱਤਾ ਹੈ। ਉਹਨਾਂ ਨੇ ਨਾ ਸਿਰਫ਼ 1 ਕਰੋੜ ਦੀ ਰਾਹਤ ਰਾਸ਼ੀ ਦਾਨ ਕੀਤੀ ਬਲਕਿ 1000 ਤੋਂ ਵੱਧ ਸਫ਼ਾਈ ਮਸ਼ੀਨਾਂ ਅਤੇ ਰਾਹਤ ਸਾਮਾਨ ਵੀ ਦਿੱਤਾ। ਸਾਹਨੀ ਪਹਿਲਾਂ ਵੀ ਪਰਦੇਸੀ ਪੰਜਾਬੀ ਨੈੱਟਵਰਕ ਰਾਹੀਂ ਗਰੀਬ ਵਿਦਿਆਰਥੀਆਂ ਨੂੰ ਪੜ੍ਹਾਈ ਦੀ ਸਕਾਲਰਸ਼ਿਪ, ਔਰਤਾਂ ਨੂੰ ਆਪਣਾ ਕਾਰੋਬਾਰ ਅਤੇ ਕੋਵਿਡ-19 ਦੇ ਸਮੇਂ ਆਕਸੀਜਨ ਮਸ਼ੀਨਾਂ ਭੇਜਣ ਲਈ ਚਰਚੇ ਵਿੱਚ ਰਹੇ ਹਨ। ਇਸ ਵਾਰ ਉਹਨਾਂ ਦਾ ਯੋਗਦਾਨ ਸੰਦੇਸ਼ ਦਿੰਦਾ ਹੈ ਕਿ ਤਕਨੀਕ ਅਤੇ ਸਾਧਨਾਂ ਦਾ ਸਹੀ ਇਸਤੇਮਾਲ ਪੰਜਾਬ ਦੇ ਭਵਿੱਖ ਨੂੰ ਸੁਧਾਰ ਸਕਦਾ ਹੈ।

ਫਿਲਮ ਅਦਾਕਾਰ ਸੋਨੂ ਸੂਦ, ਜਿਸ ਨੇ ਕੋਵਿਡ ਦੇ ਸਮੇਂ ਲੱਖਾਂ ਲੋੜਵੰਦਾਂ ਲਈ ਮੁਫ਼ਤ ਗੱਡੀ, ਦਵਾਈਆਂ ਅਤੇ ਰੋਜ਼ਗਾਰ ਦੀ ਮੁਹਿਮ ਚਲਾਈ ਸੀ, ਨੇ ਹੁਣ ਮਿਸ਼ਨ ਚੜ੍ਹਦੀ ਕਲਾ ਵਿੱਚ ਵੀ ਵਧੀਆ ਸਹਿਯੋਗ ਦਿੱਤਾ। ਉਹਨਾਂ ਨੇ 5 ਕਰੋੜ ਰੁਪਏ ਦਾ ਯੋਗਦਾਨ ਕਰਨ ਦੇ ਨਾਲ-ਨਾਲ ਐਲਾਨ ਕੀਤਾ ਕਿ ਆਪਣੀ ਫਾਊਂਡੇਸ਼ਨ ਰਾਹੀਂ ਉਹ ਪ੍ਰਭਾਵਿਤ ਇਲਾਕਿਆਂ ਦੇ ਨੌਜਵਾਨਾਂ ਨੂੰ ਹੁਨਰ ਦੀ ਸਿਖਲਾਈ ਅਤੇ ਨੌਕਰੀ ਦਿਵਾਉਣ ਦੀ ਮੁਹਿਮ ਸ਼ੁਰੂ ਕਰਨਗੇ।

ਦੂਜੇ ਪਾਸੇ ਉਦਯੋਗਪਤੀ ਰਾਕੇਸ਼ ਭਾਟੀਆ ਨੇ ਪੰਜਾਬ ਸਰਕਾਰ ਉੱਤੇ ਆਪਣੇ ਡੂੰਘੇ ਭਰੋਸੇ ਦਿਖਾਉਂਦੇ ਹੋਏ ਮਿਸ਼ਨ ਚੜ੍ਹਦੀ ਕਲਾ ਵਿੱਚ 10 ਕਰੋੜ ਰੁਪਏ ਦਾ ਦਾਨ ਦਿੱਤਾ। ਭਾਟੀਆ ਪਹਿਲਾਂ ਵੀ ਕਿਸਾਨਾਂ ਲਈ ਆਧੁਨਿਕ ਕੋਲਡ ਸਟੋਰੇਜ ਅਤੇ ਮੰਡੀਆਂ ਵਿੱਚ ਹਾਈ-ਟੈਕ ਮੈਨੇਜਮੈਂਟ ਸਿਸਟਮ ਬਣਾਉਣ ਵਿੱਚ ਸਹਿਯੋਗ ਕਰਦੇ ਰਹੇ ਹਨ। ਉਹਨਾਂ ਨੇ ਕਿਹਾ ਕਿ ਪੰਜਾਬ ਦੀ ਬਹਾਲੀ ਵਿੱਚ ਇਹ ਯੋਗਦਾਨ ਉਹਨਾਂ ਦੀ ਸਮਾਜਿਕ ਜ਼ਿੰਮੇਵਾਰੀ ਹੈ।

ਉਥੇ ਪੰਜਾਬੀ ਸਿਨੇਮਾ ਦੀ ਮਸ਼ਹੂਰ ਅਦਾਕਾਰਾ ਨੀਰੂ ਬਾਜਵਾ ਨੇ 1 ਕਰੋੜ ਰੁਪਏ ਦਾਨ ਕਰ ਲੋਕਾਂ ਦੇ ਦਿਲ ਜਿੱਤੇ। ਉਹਨਾਂ ਨੇ ਕਿਹਾ ਕਿ ਪੰਜਾਬ ਨੇ ਉਹਨਾਂ ਨੂੰ ਨਾਮ ਅਤੇ ਪਛਾਣ ਦਿੱਤੀ, ਅਤੇ ਹੁਣ ਪੰਜਾਬ ਸਰਕਾਰ ਇਸ ਭਰੋਸੇ ਨੂੰ ਸਹੀ ਤਰੀਕੇ ਨਾਲ ਨਿਭਾ ਰਹੀ ਹੈ। ਪਹਿਲਾਂ ਵੀ ਨੀਰੂ ਬਾਜਵਾ ਕਈ ਵਾਰ ਪਿੰਡਾਂ ਦੇ ਸਕੂਲਾਂ ਅਤੇ ਕੁੜੀਆਂ ਦੀ ਪੜ੍ਹਾਈ ਉੱਤੇ ਖਰਚ ਕਰਦੀ ਰਹੀ ਹੈ।

ਮਿਸ਼ਨ ਚੜ੍ਹਦੀ ਕਲਾ ਰਾਹੀਂ ਖਿਡਾਰੀਆਂ ਦਾ ਸਾਂਝਾ ਸੰਕਲਪ ਵੀ ਦਿਖਿਆ। ਖੇਡ ਜਗਤ ਤੋਂ ਸੰਦੀਪ ਸਿੰਘ ਅਤੇ ਹਰਭਜਨ ਸਿੰਘ ਨੇ ਮਿਲ ਕੇ 2 ਕਰੋੜ ਰੁਪਏ ਦਾਨ ਦਿੱਤੇ ਅਤੇ ਘੋਸ਼ਣਾ ਕੀਤੀ ਕਿ ਸਰਕਾਰ ਦੇ ਨਾਲ ਮਿਲ ਕੇ ਖੇਡ ਅਕਾਦਮੀਆਂ ਵਿੱਚ ਪ੍ਰਭਾਵਿਤ ਬੱਚਿਆਂ ਨੂੰ ਮੁਫ਼ਤ ਸਿਖਲਾਈ ਅਤੇ ਸਕਾਲਰਸ਼ਿਪ ਦਿੱਤੀ ਜਾਵੇਗੀ। ਪੰਜਾਬ ਸਰਕਾਰ ਨੇ ਇਸ ਨੂੰ ਖੇਡ ਭਾਵਨਾ ਅਤੇ ਪੰਜਾਬੀਅਤ ਦਾ ਸਭ ਤੋਂ ਚੰਗਾ ਉਦਾਹਰਣ ਦੱਸਿਆ।

ਪਰਦੇਸੀ ਪੰਜਾਬੀ ਅਤੇ ਕਨਾਡਾ-ਯੂਕੇ ਦੇ ਪੰਜਾਬੀਆਂ ਨੇ ਵੀ ਭਰਪੂਰ ਯੋਗਦਾਨ ਦਿੱਤਾ। ਕਨਾਡਾ ਅਤੇ ਯੂਕੇ ਵਿੱਚ ਰਹਿ ਰਹੇ ਪਰਦੇਸੀ ਪੰਜਾਬੀ ਸੰਗਠਨਾਂ ਨੇ ਲਗਭਗ 50 ਕਰੋੜ ਰੁਪਏ ਮਿਸ਼ਨ ਚੜ੍ਹਦੀ ਕਲਾ ਵਿੱਚ ਭੇਜੇ। ਪਰਦੇਸੀ ਸੰਗਠਨਾਂ ਨੇ ਪਹਿਲਾਂ ਵੀ ਪੰਜਾਬ ਵਿੱਚ ਸਕੂਲਾਂ, ਹਸਪਤਾਲਾਂ ਅਤੇ ਪਿੰਡਾਂ ਦੇ ਮੁੜ ਨਿਰਮਾਣ ਵਿੱਚ ਮਦਦ ਕੀਤੀ ਸੀ। ਉਹਨਾਂ ਦੀ ਪਹਿਲਕਦਮੀ ਪੰਜਾਬ ਸਰਕਾਰ ਦੀ ਇਸ ਮੁਹਿਮ ਨੂੰ ਵਿਸ਼ਵਵਿਆਪੀ ਰੂਪ ਦਿੰਦੀ ਹੈ।

ਸਾਕਸ਼ੀ ਸਾਹਨੀ ਦਾ ਪ੍ਰਸ਼ਾਸਨਿਕ ਸਮਰਪਣ ਵੀ ਲੋਕਾਂ ਦੁਆਰਾ ਕਾਫ਼ੀ ਸਰਾਹਿਆ ਜਾ ਰਿਹਾ ਹੈ, ਅਮ੍ਰਿਤਸਰ ਦੀ ਪਹਿਲੀ ਮਹਿਲਾ ਡਿਪਟੀ ਕਮਿਸ਼ਨਰ ਸਾਕਸ਼ੀ ਸਾਹਨੀ ਦਾ ਨਾਮ ਵੀ ਖਾਸ ਹੈ। ਉਹ ਪਹਿਲਾਂ ਕੋਵਿਡ ਪ੍ਰਬੰਧਨ ਦੌਰਾਨ ਵਧੀਆ ਕੰਮ ਲਈ ਚਰਚੇ ਵਿੱਚ ਰਹੀ ਸੀ। ਹੁਣ ਮਿਸ਼ਨ ਚੜ੍ਹਦੀ ਕਲਾ ਦੇ ਅੰਤਰਗਤ ਉਹ ਰਾਹਤ ਸਾਧਨਾਂ ਦੇ ਜ਼ਮੀਨੀ ਪੱਧਰ ਉੱਤੇ ਅਮਲ ਅਤੇ ਔਰਤਾਂ ਲਈ ਸਵੈ-ਸਹਾਇਤਾ ਸਮੂਹ ਯੋਜਨਾਵਾਂ ਦੀ ਨਿਗਰਾਨੀ ਕਰ ਰਹੀ ਹੈ। ਸਰਕਾਰ ਨੇ ਉਹਨਾਂ ਦੇ ਯਤਨਾਂ ਦੀ ਸਰਾਹਨਾ ਕਰਦੇ ਹੋਏ ਕਿਹਾ ਕਿ ਇਹ ਪੰਜਾਬ ਦੀ ਪ੍ਰਸ਼ਾਸਨਿਕ ਮਜ਼ਬੂਤੀ ਦਾ ਸਾਫ਼ ਉਦਾਹਰਣ ਹੈ।

ਮੁੱਖ ਮੰਤਰੀ ਨੇ ਕਿਹਾ ਕਿ ਸਰਕਾਰ ਵੱਲੋਂ ਸ਼ੁਰੂ ਕੀਤੀ ਗਈ ਡਿਜੀਟਲ ਟ੍ਰੈਕਿੰਗ ਪ੍ਰਣਾਲੀ ਕਾਰਨ ਹਰ ਰੁਪਏ ਦਾ ਹਿਸਾਬ ਲੋਕਾਂ ਦੇ ਸਾਮਣੇ ਹੈ। ਇਹੀ ਪਾਰਦਰਸ਼ਤਾ ਮਿਸ਼ਨ ਚੜ੍ਹਦੀ ਕਲਾ ਨੂੰ ਹਰ ਜਨ ਦਾ ਯੋਗਦਾਨ ਦੇਣ ਵਾਲਾ ਬਣਾ ਰਹੀ ਹੈ। ਹੁਣ ਮਿਸ਼ਨ ਚੜ੍ਹਦੀ ਕਲਾ ਸਿਰਫ਼ ਇੱਕ ਸਰਕਾਰੀ ਯੋਜਨਾ ਨਹੀਂ ਬਲਕਿ ਸਮਾਜ ਅਤੇ ਸਰਕਾਰ ਦਾ ਸਾਮੂਹਿਕ ਆੰਦੋਲਨ ਬਣ ਚੁੱਕਾ ਹੈ। ਚਾਹੇ ਉਹ ਉਦਯੋਗਪਤੀ ਹੋਵੇ, ਕਲਾਕਾਰ, ਖਿਡਾਰੀ, ਪਰਦੇਸੀ ਭਾਈਚਾਰਾ ਜਾਂ ਪ੍ਰਸ਼ਾਸਨਿਕ ਅਧਿਕਾਰੀ—ਸਭ ਦੀ ਭਾਗੀਦਾਰੀ ਪੰਜਾਬ ਦੀ ਤਾਕਤ ਅਤੇ ਉਸ ਦੀ ਚੜ੍ਹਦੀ ਕਲਾ ਦਾ ਪ੍ਰਤੀਕ ਹੈ।