human - Azad Soch

ਦਿਲਜੀਤ ਦੋਸਾਂਝ ਦੀ ਫ਼ਿਲਮ 'ਸਤਲੁਜ' ਰਿਲੀਜ਼,ਫਿਲਮ ਮਨੁੱਖੀ ਅਧਿਕਾਰ ਕਾਰਕੁਨ ਜਸਵੰਤ ਸਿੰਘ ਖਾਲੜਾ ਦੇ ਜੀਵਨ 'ਤੇ ਆਧਾਰਿਤ
ਚੰਡੀਗੜ੍ਹ/ਪਟਿਆਲਾ,04 ਜੁਲਾਈ, 2026, (ਆਜ਼ਾਦ ਸੋਚ ਨਿਊਜ਼):-  ਦਿਲਜੀਤ ਦੋਸਾਂਝ (Diljit Dosanjh) ਦੀ ਇਹ ਬਹੁਤ ਹੀ ਉਡੀਕੀ ਜਾ ਰਹੀ ਫ਼ਿਲਮ 'ਸਤਲੁਜ' (Satluj) ਮਨੁੱਖੀ ਅਧਿਕਾਰ ਕਾਰਕੁਨ ਸ਼ਹੀਦ ਜਸਵੰਤ ਸਿੰਘ ਖਾਲੜਾ ਜੀ (Jaswant Singh Khalra Ji) ਦੇ ਜੀਵਨ ਅਤੇ ਉਨ੍ਹਾਂ ਦੇ ਸੰਘਰਸ਼ 'ਤੇ ਆਧਾਰਿਤ ਹੈ। ਜਦੋਂ 2023 ਵਿੱਚ ਫਿਲਮ ਨੂੰ ਕੇਂਦਰੀ ਫਿਲਮ ਸਰਟੀਫਿਕੇਸ਼ਨ ਬੋਰਡ (CBFC) ਕੋਲ ਪ੍ਰਵਾਨਗੀ ਲਈ ਪੇਸ਼ ਕੀਤਾ ਗਿਆ ਸੀ, ਤਾਂ ਬੋਰਡ ਨੇ ਸਿਰਲੇਖ ਬਾਰੇ ਇਤਰਾਜ਼ ਉਠਾਏ ਅਤੇ ਕਈ ਬਦਲਾਅ ਅਤੇ ਕਟੌਤੀਆਂ ਦਾ ਸੁਝਾਅ ਦਿੱਤਾ। ਇਸ ਤੋਂ ਬਾਅਦ, ਫਿਲਮ ਦਾ ਨਾਮ ਬਦਲ ਕੇ 'ਪੰਜਾਬ 95' ('Punjab 95') ਰੱਖਿਆ ਗਿਆ। ਇਸ ਫਿਲਮ ਦਾ ਵਿਸ਼ਵ ਪ੍ਰੀਮੀਅਰ 2023 ਵਿੱਚ ਟੋਰਾਂਟੋ ਇੰਟਰਨੈਸ਼ਨਲ ਫਿਲਮ ਫੈਸਟੀਵਲ (Toronto International Film Festival) ਵਿੱਚ ਹੋਇਆ ਸੀ, ਜਿੱਥੇ ਇਸਦੀ ਕਹਾਣੀ ਅਤੇ ਦਿਲਜੀਤ ਦੋਸਾਂਝ ਦੇ ਪ੍ਰਦਰਸ਼ਨ ਨੂੰ ਅੰਤਰਰਾਸ਼ਟਰੀ ਪੱਧਰ 'ਤੇ ਪ੍ਰਸ਼ੰਸਾ ਮਿਲੀ।
ਇਸ ਫ਼ਿਲਮ ਬਾਰੇ ਕੁਝ ਖ਼ਾਸ ਗੱਲਾਂ:
•    ਮੁੱਖ ਭੂਮਿਕਾ: ਦਿਲਜੀਤ ਦੋਸਾਂਝ (Diljit Dosanjh)  ਨੇ ਫ਼ਿਲਮ ਵਿੱਚਸ਼ਹੀਦ ਜਸਵੰਤ ਸਿੰਘ ਖਾਲੜਾ (Martyr Jaswant Singh Khalra)  ਦਾ ਮੁੱਖ ਕਿਰਦਾਰ ਨਿਭਾਇਆ ਹੈ।
•    ਨਿਰਦੇਸ਼ਕ: ਇਸ ਫ਼ਿਲਮ ਦਾ ਨਿਰਦੇਸ਼ਨ ਪ੍ਰਸਿੱਧ ਡਾਇਰੈਕਟਰ ਹਨੀ ਤ੍ਰੇਹਨ (Honey Trehan) ਵੱਲੋਂ ਕੀਤਾ ਗਿਆ ਹੈ।
•    ਪਿਛੋਕੜ: ਪਹਿਲਾਂ ਇਸ ਫ਼ਿਲਮ ਦਾ ਨਾਮ 'ਪੰਜਾਬ 95' (Punjab 95) ਰੱਖਿਆ ਗਿਆ ਸੀ, ਪਰ ਸੈਂਸਰ ਬੋਰਡ (CBFC) ਦੇ ਇਤਰਾਜ਼ਾਂ ਅਤੇ ਕਈ ਕੱਟਾਂ ਦੇ ਵਿਵਾਦ ਤੋਂ ਬਾਅਦ, ਹੁਣ ਇਸ ਨੂੰ ਨਵੇਂ ਨਾਮ 'ਸਤਲੁਜ' ਨਾਲ ਰਿਲੀਜ਼ ਕੀਤਾ ਜਾ ਰਿਹਾ ਹੈ।ਇਹ ਫ਼ਿਲਮ ਪੰਜਾਬ ਦੇ ਇਤਿਹਾਸ ਦੇ ਇੱਕ ਬਹੁਤ ਹੀ ਗੰਭੀਰ ਅਤੇ ਭਾਵੁਕ ਦੌਰ ਨੂੰ ਪਰਦੇ 'ਤੇ ਪੇਸ਼ ਕਰਦੀ ਹੈ, ਜਿਸ ਵਿੱਚ ਸ਼ਹੀਦ ਜਸਵੰਤ ਸਿੰਘ ਖਾਲੜਾ ਜੀ (Jaswant Singh Khalra Ji) ਵੱਲੋਂ ਲਾਵਾਰਿਸ ਲਾਸ਼ਾਂ ਦੇ ਸਸਕਾਰ ਦੇ ਸੱਚ ਨੂੰ ਸਾਹਮਣੇ ਲਿਆਉਣ ਲਈ ਕੀਤੇ ਗਏ ਸੰਘਰਸ਼ ਨੂੰ ਦਿਖਾਇਆ ਗਿਆ ਹੈ। ਜਸਵੰਤ ਸਿੰਘ ਖਾਲੜਾ ਇੱਕ ਦਲੇਰ ਅਤੇ ਸਮਰਪਿਤ ਮਨੁੱਖੀ ਅਧਿਕਾਰ ਕਾਰਕੁਨ ਸਨ ਜਿਨ੍ਹਾਂ ਨੇ 1980 ਅਤੇ 1990 ਦੇ ਦਹਾਕੇ ਦੌਰਾਨ ਪੰਜਾਬ ਵਿੱਚ ਸਿੱਖਾਂ ਉੱਤੇ ਹੋਏ ਅੱਤਿਆਚਾਰਾਂ ਅਤੇ ਮਨੁੱਖੀ ਅਧਿਕਾਰਾਂ ਦੀ ਉਲੰਘਣਾ ਵਿਰੁੱਧ ਆਪਣੀ ਆਵਾਜ਼ ਬੁਲੰਦ ਕੀਤੀ।

ਉਨ੍ਹਾਂ ਖੁਲਾਸਾ ਕੀਤਾ ਕਿ ਉਸ ਸਮੇਂ ਦੌਰਾਨ, ਹਜ਼ਾਰਾਂ ਸਿੱਖ ਨੌਜਵਾਨਾਂ ਨੂੰ ਗੈਰ-ਕਾਨੂੰਨੀ ਹਿਰਾਸਤ ਵਿੱਚ ਰੱਖਿਆ ਗਿਆ ਸੀ ਅਤੇ ਝੂਠੇ ਮੁਕਾਬਲਿਆਂ ਵਿੱਚ ਮਾਰ ਦਿੱਤਾ ਗਿਆ ਸੀ, ਜਿਸ ਤੋਂ ਬਾਅਦ ਉਨ੍ਹਾਂ ਦੀਆਂ ਲਾਸ਼ਾਂ ਨੂੰ ਗੁਪਤ ਰੂਪ ਵਿੱਚ ਸਾੜ ਦਿੱਤਾ ਗਿਆ ਸੀ। ਫ਼ਿਲਮ 'ਸਤਲੁਜ' ('Sutlej') ਦੀ ਰਿਲੀਜ਼ 'ਤੇ ਖੁਸ਼ੀ ਜਤਾਉਂਦੇ ਸ਼ਹੀਦ ਜਸਵੰਤ ਸਿੰਘ ਖਾਲੜਾ ਦੀ ਪਤਨੀ ਬੀਬੀ ਪਰਮਜੀਤ ਕੌਰ ਖਾਲੜਾ (Bibi Paramjit Kaur Khalra) ਨੇ ਕਿਹਾ ਕਿ ਮੈਨੂੰ ਇਹ ਜਾਣ ਕੇ ਤਸੱਲੀ ਹੈ ਕਿ ਮੇਰੇ ਪਤੀ, ਸ਼ਹੀਦ ਜਸਵੰਤ ਸਿੰਘ ਖਾਲੜਾ (Martyr Jaswant Singh Khalra) ਦੇ ਜੀਵਨ, ਉਨ੍ਹਾਂ ਦੇ ਸੰਘਰਸ਼ ਅਤੇ ਕਾਨੂੰਨੀ ਲੜਾਈ 'ਤੇ ਆਧਾਰਿਤ ਫ਼ਿਲਮ, ਸਾਲਾਂ ਤੱਕ ਰਾਜਨੀਤਿਕ ਕਾਵਟਾਂ ਅਤੇ ਅਨੇਕਾਂ ਚੁਣੌਤੀਆਂ ਦਾ ਸਾਹਮਣਾ ਕਰਨ ਤੋਂ ਬਾਅਦ ਆਖਰਕਾਰ ਓਟੀਟੀ ਮਾਧਿਅਮ ਰਾਹੀਂ ਦਰਸ਼ਕਾਂ ਤੱਕ ਪਹੁੰਚ ਰਹੀ ਹੈ।

ਪੰਜਾਬ ਸਰਕਾਰ ਨੇ ਦਿਖਾਇਆ ਸੱਚਾ ਨੇਤ੍ਰਿਤਵ: ਹਰ ਧੜਕਣ ਦੀ ਕੀਤੀ ਜਾ ਰਹੀ ਰੱਖਿਆ,ਇਨਸਾਨ ਹੋਵੇ ਜਾਂ ਜਾਨਵਰ
ਚੰਡੀਗੜ੍ਹ, 7 ਸਤੰਬਰ 2025:- ਪੰਜਾਬ ਆਈ ਇਸ ਆਫ਼ਤ ਨੇ ਕਿਸੇ 'ਤੇ ਵੀ ਰਹਿਮ ਨਹੀਂ ਕੀਤਾ, ਨਾ ਇਨਸਾਨਾਂ 'ਤੇ , ਨਾ ਉਨ੍ਹਾਂ ਦੇ ਸੁਪਨਿਆਂ 'ਤੇ ਅਤੇ ਨਾ ਹੀ ਬੇਜ਼ੁਬਾਨਾਂ  'ਤੇ। ਇਸ ਹੜ੍ਹ ਦਾ ਇਰਾਦਾ ਸੀ ਸਭ ਕੁਝ ਰੋੜ ਲੈ ਜਾਣਾ, ਉਨ੍ਹਾਂ ਮਾਸੂਮ ਜੀਵਾਂ ਨੂੰ ਵੀ ਜਿਨ੍ਹਾਂ ਕੋਲ ਮਦਦ ਮੰਗਣ ਲਈ ਆਵਾਜ਼ ਤਕ ਨਹੀਂ ਸੀ। ਪਰ ਅਜਿਹੇ ਹੜ੍ਹ ਵਿੱਚ, ਜਿਸ ਨੇ 1,400 ਤੋਂ ਜ਼ਿਆਦਾ ਪਿੰਡਾਂ ਨੂੰ ਡੁਬਾਇਆ ਤੇ 3.5 ਲੱਖ ਲੋਕਾਂ ਨੂੰ ਪ੍ਰਭਾਵਿਤ ਕੀਤਾ, ਦਇਆ ਤੇ ਕਰੁਣਾ ਦਾ ਇੱਕ ਵਿਸ਼ੇਸ਼ ਸਬੱਬ ਸਾਹਮਣੇ ਆਇਆ। ਜਿੱਥੇ ਮਾਨ ਸਰਕਾਰ ਅਤੇ ਅਨਗਿਣਤ ਬਹਾਦਰ ਲੋਕਾਂ ਨੇ ਆਪਣੀਆਂ ਜਾਨਾਂ ਜੋਖਮ ਵਿੱਚ ਪਾ ਕੇ ਬੇਜ਼ੁਬਾਨਾਂ ਨੂੰ ਬਚਾਇਆ ਤੇ ਹਨੇਰੇ ਵਿੱਚ ਉਮੀਦ ਦੀ ਕਿਰਨ ਬਣੇ।

ਮੁੱਖ ਮੰਤਰੀ ਭਗਵੰਤ ਮਾਨ ਨੇ, ਸੰਕਟ ਦੌਰਾਨ ਆਪਣੀਆਂ ਸਿਹਤ ਸਮੱਸਿਆਵਾਂ ਦੇ ਬਾਵਜੂਦ, ਸਭ ਕੁਝ ਅਜਿਹੀ ਤੀਬਰਤਾ ਨਾਲ ਸੰਭਾਲਿਆ ਤੇ ਸਪੱਸ਼ਟ ਹਦਾਇਤਾਂ ਦਿੱਤੀਆ: ਕਿ “ਕੋਈ ਵੀ ਜੀਅ, ਚਾਹੇ ਇਨਸਾਨ ਹੋਵੇ ਜਾਂ ਜਾਨਵਰ, ਪਿੱਛੇ ਨਹੀਂ ਛੱਡਿਆ ਜਾਵੇਗਾ।” ਇਸ ਹਦਾਇਤ ਨੇ ਹੜ੍ਹ ਦੇ ਜਵਾਬ ਨੂੰ ਇੱਕ ਵਿਆਪਕ ਜਾਨ ਬਚਾਉ ਮਿਸ਼ਨ ਬਣਾ ਦਿੱਤਾ। ਕੈਬਨਿਟ ਮੰਤਰੀ ਹਰਦੀਪ ਸਿੰਘ ਮੁੰਡੀਆਂ ਨੇ ਯਕੀਨੀ ਬਣਾਇਆ ਕਿ ਵੈਟਰਨਰੀ ਟੀਮਾਂ ਜਾਨਵਰਾਂ ਦੀ ਭਲਾਈ ਲਈ ਪਿੰਡਾਂ ਵਿੱਚ ਜਾਣ। ਸਿਰਫ਼ ਫਾਜ਼ਿਲਕਾ ਵਿੱਚ, ਉਸ ਦੇ ਵਿਭਾਗ ਨੇ ਇਨਸਾਨੀ ਰਾਸ਼ਨ ਦੇ ਨਾਲ-ਨਾਲ 5,000 ਬੋਰੀਆਂ ਜਾਨਵਰਾਂ ਦਾ ਚਾਰਾ ਵੰਡਿਆ।

ਅਗਸਤ 2025 ਦੇ ਅੰਤ ਵਿੱਚ, ਜਦ ਸਤਲੁਜ ਤੇ ਬਿਆਸ ਦਰਿਆਵਾਂ ਨੇ ਪੰਜਾਬ ਭਰ ਵਿੱਚ ਆਪਣਾ ਕਹਿਰ ਢਾਹਿਆ, ਤਾਂ 15 ਲੱਖ ਤੋਂ ਜ਼ਿਆਦਾ ਜਾਨਵਰ ਵਗਦੇ ਪਾਣੀ ਵਿੱਚ ਫਸ ਗਏ। ਡੁੱਬੇ ਪਿੰਡਾਂ ਵਿੱਚ ਉਨ੍ਹਾਂ ਦੀਆਂ ਬੇਬਸ ਅਵਾਜ਼ਾਂ ਗੂੰਜ ਰਹੀਆਂ ਸਨ। ਪਸ਼ੂ ਪਾਲਨ, ਡੇਅਰੀ ਵਿਕਾਸ ਤੇ ਮੱਛੀ ਪਾਲਨ ਮੰਤਰੀ ਸ. ਗੁਰਮੀਤ ਸਿੰਘ ਖੁੱਡੀਆਂ ਨੇ ਦੱਸਿਆ ਕਿ ਇਸ ਸੰਕਟ ਦੌਰਾਨ 481 ਵੈਟਰਨਰੀ ਟੀਮਾਂ ਖੇਤਰ ਵਿੱਚ ਤਾਇਨਾਤ ਕੀਤੀਆਂ ਗਈਆਂ। ਹਰ ਟੀਮ ਵਿੱਚ 4 ਮੈਂਬਰ ਸਨ - ਇੱਕ ਵੈਟਰਨਰੀ ਅਫ਼ਸਰ, ਵੈਟਰਨਰੀ ਇੰਸਪੈਕਟਰ/ਫਾਰਮਸਿਸਟ ਤੇ ਇੱਕ ਚੌਥੇ ਦਰਜੇ ਦਾ ਕਰਮਚਾਰੀ।

ਪਠਾਨਕੋਟ ਜ਼ਿਲ੍ਹੇ ਦੇ ਪਿੰਡ ਪੰਮਾ ਦਾ ਡੇਅਰੀ ਕਿਸਾਨ ਗੁਰਬਚਨ ਸਿੰਘ ਦੱਸਦਾ ਹੈ ਕਿ ਉਸ ਨੇ ਆਪਣੀਆ 12 ਮੱਝਾਂ ਨੂੰ ਚਿੱਕੜ ਭਰੇ ਪਾਣੀ ਵਿੱਚ ਖੜ੍ਹੇ ਦੇਖਿਆ। ਉਹ ਕਹਿੰਦਾ ਹੈ, “ਮੈਂ ਸੋਚਿਆ ਸਭ ਕੁਝ ਖਤਮ ਹੋ ਗਿਆ, ਪਰ ਫਿਰ ਮੈਂ ਦੇਖਿਆ ਕਿ ਕਿਸ਼ਤੀਆਂ ਨਾ ਕੇਵਲ ਸਾਡੇ ਇਨਸਾਨਾਂ ਲਈ, ਬਲਕਿ ਮੇਰੇ ਜਾਨਵਰਾਂ ਲਈ ਵੀ ਆ ਰਹੀਆਂ ਸਨ।” ਅਜਿਹੀਆਂ ਹਜ਼ਾਰਾਂ ਕਹਾਣੀਆਂ ਹਨ ਜਿਨ੍ਹਾਂ ਵਿੱਚ ਲਗਭਗ 22,534 ਜਾਨਵਰਾਂ ਦਾ ਇਲਾਜ ਕੀਤਾ ਗਿਆ ਤੇ ਉਨ੍ਹਾਂ ਦੀਆਂ ਜਾਨਾਂ ਬਚਾਈਆਂ ਗਈਆ।

ਕਲਗੀਧਰ ਟਰੱਸਟ ਵਰਗੀਆਂ ਸੰਸਥਾਵਾਂ 125 ਪਿੰਡਾਂ ਵਿੱਚ 5,000 ਤੋਂ ਜ਼ਿਆਦਾ ਲੋਕਾਂ ਤੱਕ ਪਹੁੰਚੀਆਂ ਤੇ ਉਨ੍ਹਾਂ ਦੇ ਜਾਨਵਰਾਂ ਲਈ ਚਾਰਾ ਵੰਡਿਆ। ਕੈਬਨਿਟ ਮੰਤਰੀ ਖੁੱਡੀਆਂ ਨੇ ਦੱਸਿਆ ਕਿ ਵਿਭਾਗ ਨੇ ਪ੍ਰਭਾਵਿਤ ਜ਼ਿਲ੍ਹਿਆਂ ਵਿੱਚ 12,170 ਕੁਇੰਟਲ ਦਾਣਾ ਤੇ 5,090.35 ਕੁਇੰਟਲ ਹਰਾ ਚਾਰਾ ਤੇ ਸੁੱਕਾ ਚਾਰਾ ਵੰਡਿਆ। ਜਾਨਵਰਾਂ ਦੀ ਰੋਗ ਪ੍ਰਤਿਰੋਧਕ ਸ਼ਕਤੀ ਵਧਾਉਣ ਦੀ ਹਰ ਸੰਭਵ ਕੋਸ਼ਿਸ਼ ਵੀ ਕੀਤੀ ਗਈ।

ਆਂਕੜਿਆਂ ਦੀ ਗੱਲ ਕਰੀਏ ਤਾਂ 5,16,000 ਤੋਂ ਜ਼ਿਆਦਾ ਜਾਨਵਰ ਬਚਾਏ ਗਏ। ਮਾਨ ਸਰਕਾਰ ਤੇ ਆਮ ਆਦਮੀ ਪਾਰਟੀ ਦੇ ਹਰ ਕਰਮਚਾਰੀ ਨੇ ਆਧੁਨਿਕ ਤਕਨੀਕ ਤੇ ਹਰ ਸੰਭਵ ਕੋਸ਼ਿਸ਼ ਕੀਤੀ ਤਾਂ ਜੋ ਹੜ੍ਹ ਵਿੱਚ ਫਸੇ ਬੇਜ਼ੁਬਾਨਾਂ ਦੀਆਂ ਲੋੜਾਂ ਵੀ ਪੂਰੀਆਂ ਹੋਣ। ਡਰੋਨਾਂ ਨੇ ਛੱਤਾਂ ਉੱਤੇ ਫਸੇ ਜਾਨਵਰਾਂ ਨੂੰ ਲੱਭਿਆ, ਕਿਸ਼ਤੀਆਂ ਤੰਗ ਪਿੰਡ ਦੀਆਂ ਗਲੀਆਂ ਰਾਹੀਂ ਹਰ ਪਸ਼ੂ-ਸ਼ਾਲਾ ਤੱਕ ਪਹੁੰਚੇ ਤੇ ਬਹੁਤ ਸਾਰੇ ਜਾਨਵਰਾਂ ਨੂੰ ਸੁਰੱਖਿਤ ਥਾਵਾਂ ਵਿੱਚ ਪਹੁੰਚਾਇਆ ਗਿਆ।

ਫਾਜ਼ਿਲਕਾ ਵਿੱਚ 38 ਮੈਡੀਕਲ ਟੀਮਾਂ ਵਿੱਚੋਂ, ਆਮ ਆਦਮੀ ਪਾਰਟੀ ਦੀ ਨੇਤਾ ਡਾ. ਅਮਰਜੀਤ ਕੌਰ ਦੱਸਦੀ ਹੈ: “ਸਾਨੂੰ ਇੱਕ ਗਾਂ ਮਿਲੀ ਜੋ ਤਿੰਨ ਦਿਨ ਫਸਣ ਤੋਂ ਬਾਅਦ ਵੀ ਆਪਣੇ ਨਵਜਾਤ ਵੱਛੇ ਦੀ ਰਾਖੀ ਕਰ ਰਹੀ ਸੀ। ਜਦ ਅਸੀਂ ਦੋਨਾਂ ਨੂੰ ਆਪਣੀ ਕਿਸ਼ਤੀ ਵਿੱਚ ਚੁੱਕਿਆ, ਮੈਂ ਸਾਡੀ ਟੀਮ ਦੇ ਮੈਂਬਰਾਂ ਦੀਆ ਅੱਖਾਂ ਵਿੱਚ ਹੰਝੂ ਦੇਖੇ, ਤਾਂ ਮੈਂ ਮਹਿਸੂਸ ਕੀਤਾ ਕਿ ਅਸੀਂ ਸਭ ਬਹੁਤ ਚੰਗਾ ਕੰਮ ਕਰ ਰਹੇ ਹਾਂ।”

ਇਸ ਆਫ਼ਤ ਦੀ ਗੱਲ ਕਰੀਏ ਤਾਂ ਇਸ ਨੇ ਬਹੁਤ ਨੁਕਸਾਨ ਕੀਤਾ। ਮੰਤਰੀ ਖੁੱਡੀਆਂ ਨੇ ਦੱਸਿਆ ਕਿ ਪਠਾਨਕੋਟ, ਗੁਰਦਾਸਪੁਰ, ਅਮ੍ਰਿਤਸਰ, ਫਿਰੋਜ਼ਪੁਰ, ਫਾਜ਼ਿਲਕਾ, ਕਪੂਰਥਲਾ, ਬਰਨਾਲਾ, ਬਠਿੰਡਾ, ਹੁਸ਼ਿਆਰਪੁਰ, ਤਰਨ ਤਾਰਨ, ਪਟਿਆਲਾ, ਜਲੰਧਰ, ਰੂਪਨਗਰ ਤੇ ਮੋਗਾ ਸਮੇਤ 14 ਜ਼ਿਲ੍ਹਿਆਂ ਵਿੱਚ 504 ਪਸ਼ੂ/ਮੱਝ, 73 ਭੇਡ-ਬਕਰੀਆਂ ਤੇ 160 ਸੂਰ ਮਰ ਗਏ। ਇਸ ਤੋਂ ਇਲਾਵਾ, ਪੋਲਟਰੀ ਸ਼ੈਡਾਂ ਢਹਿਣ ਕਰਕੇ ਗੁਰਦਾਸਪੁਰ, ਰੂਪਨਗਰ ਤੇ ਫਾਜ਼ਿਲਕਾ ਵਿੱਚ 18,304 ਮੁਰਗੀ-ਮੁਰਗਾ ਮਰ ਗਏ। ਲਗਭਗ 2.52 ਲੱਖ ਜਾਨਵਰ ਤੇ 5,88,685 ਪੰਛੀ ਹੜ੍ਹ ਤੋਂ ਪ੍ਰਭਾਵਿਤ ਹੋਏ।

ਪਰ ਸਰਕਾਰ ਨੇ ਕਿਸੇ ਨੂੰ ਨਹੀਂ ਛੱਡਿਆ ਤੇ ਉਹਨਾਂ ਦਾ ਕਹਿਣਾ ਹੈ ਕਿ ਭਵਿੱਖ ਵਿੱਚ ਵੀ ਨਹੀਂ ਛੱਡਣਗੇ। ਤੇ ਇਸ ਸਥਿਤੀ ਵਿੱਚ ਬਹੁਤ ਸਾਰੇ ਕੰਮ ਕੀਤੇ ਗਏ ਜਿਵੇਂ ਖਾਸ ਪਾਣੀ ਨਿਕਾਸ ਪ੍ਰਣਾਲੀਆਂ ਨੇ 1,000 ਏਕੜ ਤੋਂ ਜ਼ਿਆਦਾ ਪਾਣੀ ਭਰੀ ਜ਼ਮੀਨ ਸੁਕਾਉਣ ਵਿੱਚ ਮਦਦ ਕੀਤੀ, ਬਚਾਏ ਗਏ ਜਾਨਵਰਾਂ ਲਈ ਸੁਰੱਖਿਤ ਥਾਵਾਂ ਬਣਾਈਆਂ। ਪਸ਼ੂ ਪਾਲਨ ਦੇ ਪ੍ਰਿੰਸੀਪਲ ਸਕੱਤਰ ਸ਼੍ਰੀ ਰਾਹੁਲ ਭੰਡਾਰੀ ਨੇ ਦੱਸਿਆ ਕਿ ਵਿਭਾਗ ਨੇ ਹੜ੍ਹ ਪ੍ਰਭਾਵਿਤ ਜਾਨਵਰਾਂ ਦੇ ਇਲਾਜ ਲਈ ਕੁੱਲ 31.50 ਲੱਖ ਰੁਪਏ ਜਾਰੀ ਕੀਤੇ। ਉਸ ਨੇ ਅਧਿਕਾਰੀਆਂ ਨੂੰ ਹਦਾਇਤ ਦਿੱਤੀ ਕਿ ਸੰਕਟ ਕਾਲਾਂ ਦਾ ਤੁਰੰਤ ਜਵਾਬ ਦੇਣ, ਪ੍ਰਭਾਵਿਤ ਜਾਨਵਰਾਂ ਨੂੰ ਸਮੇਂ ਸਿਰ ਡਾਕਟਰੀ ਦੇਖਭਾਲ ਦੇਣ ਤੇ ਪ੍ਰਭਾਵੀ ਰਾਹਤ ਕਾਰਜਾਂ ਲਈ ਜ਼ਿਲ੍ਹਾ ਪ੍ਰਸ਼ਾਸਨ ਤੇ ਸਮਾਜਿਕ ਸੰਸਥਾਵਾਂ ਨਾਲ ਤਾਲਮੇਲ ਬਣਾਉਣ।

ਪੇਂਡੂ ਵਿਕਾਸ ਮੰਤਰੀ ਤਰੁਣਪ੍ਰੀਤ ਸਿੰਘ ਸੋਂਦ ਦੁਆਰਾ ਰਾਹਤ ਕਾਰਜਾਂ ਦੇ ਤੀਜੇ ਪੜਾਅ ਵਿੱਚ ਇਨਸਾਨੀ ਰਾਸ਼ਨ ਦੇ ਨਾਲ-ਨਾਲ ਜਾਨਵਰਾਂ ਦੇ ਚਾਰੇ ਦੀ ਵੰਡ ਸਰਕਾਰ ਦੇ ਉਸ ਫਲਸਫੇ ਨੂੰ ਦਰਸਾਉਂਦੀ ਹੈ ਜੋ ਸਾਰੇ ਜੀਵਾਂ ਨੂੰ ਪਰਿਵਾਰ ਸਮਝਦਾ ਹੈ। ਪ੍ਰਭਾਵਿਤ ਜ਼ਿਲ੍ਹਿਆਂ ਵਿੱਚ ਤਾਇਨਾਤ 28 ਪਸ਼ੂ ਚਿਕਿਤਸਾ ਟੀਮਾਂ ਕੇਵਲ ਜਾਨਵਰਾਂ ਦੀਆਂ ਬਿਮਾਰੀਆਂ ਦਾ ਇਲਾਜ ਹੀ ਨਹੀਂ ਕਰ ਰਹੀਆਂ ਸਨ ਬਲਕਿ ਉਹਨਾਂ ਕਿਸਾਨਾਂ ਦੇ ਦਿਲਾਂ ਨੂੰ ਵੀ ਠੀਕ ਕਰ ਰਹੀਆਂ ਸਨ ਜਿਨ੍ਹਾਂ ਨੇ ਆਪਣੀ ਜੀਵਨ ਭਰ ਦੀ ਮਿਹਨਤ ਨੂੰ ਵਹਿੰਦਿਆਂ ਦੇਖਿਆ ਸੀ। ਰਾਜ ਮੁੱਖ ਦਫ਼ਤਰ (ਸੰਪਰਕ ਨੰਬਰ 0172-5086064) ਅਤੇ ਜ਼ਿਲ੍ਹਾ ਪੱਧਰੀ ਦਫ਼ਤਰਾਂ ਦੋਵਾਂ ਵਿੱਚ 24x7 ਨਿਯੰਤਰਣ ਕਮਰੇ ਸਥਾਪਿਤ ਕੀਤੇ ਗਏ ਹਨ।

2025 ਦੇ ਪੰਜਾਬ ਹੜ੍ਹਾਂ ਨੂੰ ਕੇਵਲ ਇੱਕ ਕੁਦਰਤੀ ਆਫ਼ਤ ਦੇ ਰੂਪ ਵਿੱਚ ਹੀ ਯਾਦ ਨਹੀਂ ਕੀਤਾ ਜਾਵੇਗਾ, ਸਗੋਂ ਇੱਕ ਨਿਰਣਾਇਕ ਪਲ ਦੇ ਰੂਪ ਵਿੱਚ ਜਦੋਂ ਭਗਵੰਤ ਮਾਨ ਸਰਕਾਰ ਅਤੇ ਪੰਜਾਬ ਦੇ ਲੋਕਾਂ ਨੇ ਸਾਬਤ ਕੀਤਾ ਕਿ ਸੱਚੇ ਨੇਤ੍ਰਿਤਵ ਦਾ ਮਤਲਬ ਹੈ ਹਰ ਧੜਕਣ ਦੀ ਰੱਖਿਆ ਕਰਨਾ ਚਾਹੇ ਉਹ ਇੰਸਾਨ ਦੀ ਹੋਵੇ ਜਾਂ ਜਾਨਵਰ ਦੀ। ਪੰਜਾਬ ਦੇ ਸਭ ਤੋਂ ਮੁਸ਼ਕਿਲ ਦਿਨਾਂ ਵਿੱਚ, ਪੰਜਾਬ ਨੇ ਦਿਖਾਇਆ ਕਿ ਸਾਡੇ ਪ੍ਰੇਮ ਦੀ ਸਮਰੱਥਾ ਦੀ ਕੋਈ ਸੀਮਾ ਨਹੀਂ ਹੈ। ਅਤੇ ਜਦੋਂ ਅਸੀਂ ਕਿਸੇ ਪ੍ਰਤੀ ਦਇਆ ਭਾਵ ਦਿਖਾਉਂਦੇ ਹਾਂ ਤੇ ਕਦਮ ਵਧਾਉਂਦੇ ਹਾਂ, ਤਾਂ ਅਸੀਂ ਕੇਵਲ ਜਾਨਵਰਾਂ ਨੂੰ ਨਹੀਂ ਬਚਾਉਂਦੇ, ਅਸੀਂ ਆਪਣੀ ਖੁਦ ਦੀ ਇਨਸਾਨੀਅਤ ਨੂੰ ਬਚਾਉਂਦੇ ਹਾਂ।

ਆਰ.ਐੱਸ.ਡੀ. ਕਾਲਜ ਵਿੱਚ ਜ਼ਿਲ੍ਹਾ ਪ੍ਰਸ਼ਾਸਨ ਦੇ ਸਹਿਯੋਗ ਨਾਲ " ਯੁੱਧ ਨਸ਼ਿਆਂ ਵਿਰੁੱਧ" ਮੁਹਿੰਮ ਤਹਿਤ ਵਿਸ਼ੇਸ਼ ਸਮਾਗਮ ਆਯੋਜਿਤ ਵਿਸ਼ਾਲ ਹਿਊਮਨ ਚੇਨ ਬਨਾ
ਵਿਸ਼ਾਲ ਹਿਊਮਨ ਚੇਨ ਬਨਾ ਕੇ ਦਿੱਤਾ ਨਸ਼ੇ ਤਿਆਗਣ ਦਾ ਸੰਦੇਸ਼

ਉਜਵਲ ਭਵਿੱਖ ਲਈ ਨੌਜਵਾਨ ਨਸ਼ਿਆਂ ਤੋਂ ਦੂਰ ਰਹਿਣ: ਦਿਵਿਆ ਪੀ.

ਫਿਰੋਜ਼ਪੁਰ, 13 ਮਾਰਚ 2025 (ਸੁਖਵਿੰਦਰ ਸਿੰਘ ):-  ਆਰ.ਐੱਸ.ਡੀ. ਕਾਲਜ ਫਿਰੋਜ਼ਪੁਰ ਸ਼ਹਿਰ ਵਿੱਚ ਜ਼ਿਲ੍ਹਾ ਪ੍ਰਸ਼ਾਸਨ ਦੇ ਸਹਿਯੋਗ ਨਾਲ ਪੰਜਾਬ ਸਰਕਾਰ ਦੇ ਦਿਸ਼ਾ-ਨਿਰਦੇਸ਼ਾਂ ਤਹਿਤ ਚਲਾਈ ਗਈ ਮੁਹਿੰਮ " ਯੁੱਧ ਨਸ਼ਿਆਂ ਵਿਰੁੱਧ" ਸਬੰਧੀ ਇੱਕ ਵਿਸ਼ੇਸ਼ ਸਮਾਗਮ ਕਰਵਾਇਆ ਗਿਆ। ਇਸ ਸਮਾਗਮ ਵਿੱਚ ਮੁੱਖ ਮਹਿਮਾਨ ਵਜੋਂ ਸ਼੍ਰੀਮਤੀ ਦਿੱਵਿਆ ਪੀ ਆਈ.ਏ.ਐੱਸ. (ਐੱਸ.ਡੀ.ਐੱਮ. , ਫਿਰੋਜ਼ਪੁਰ) ਨੇ ਸ਼ਿਰਕਤ ਕੀਤੀ।

ਉਨ੍ਹਾਂ ਨੇ ਵਿਦਿਆਰਥੀਆਂ ਨੂੰ ਸੰਬੋਧਿਤ ਹੁੰਦਿਆਂ ਆਖਿਆ ਕਿ ਵਿਦਿਅਕ ਸੰਸਥਾਵਾਂ ਵਿੱਚ ਸਿੱਖਿਆ ਗ੍ਰਹਿਣ ਕਰ ਰਹੀ ਸਾਡੀ ਨਵੀਂ ਪੀੜੀ ਨੂੰ ਨਸ਼ੇ ਦੀਆਂ ਅਲਾਮਤਾਂ ਤੋਂ ਸੁਰੱਖਿਅਤ ਰੱਖਣ ਲਈ ਅਜਿਹੇ ਸਮਾਗਮ ਕਰਵਾਉਣੇ ਬੇਹੱਦ ਜ਼ਰੂਰੀ ਹਨ, ਕਿਉਂਕਿ ਸਾਡੀ ਇਹੀ ਪੀੜ੍ਹੀ ਸਮਾਜ ਵਿਚਲੀਆਂ ਅਜਿਹੀਆਂ ਅਲਾਮਤਾਂ ਨੂੰ ਤੇਜ਼ੀ ਨਾਲ ਗ੍ਰਹਿਣ ਕਰ ਲੈਂਦੀ ਹੈ। ਪਰ ਦੂਸਰੇ ਪਾਸੇ ਨੌਜਵਾਨ ਹੀ ਸਮਾਜ ਦਾ ਅਜਿਹਾ ਵਰਗ ਹੈ ਜਿਹੜਾ ਸਹੀ ਪ੍ਰੇਰਨਾ ਨਾਲ ਦੇਸ਼ ਦੀ ਤਰੱਕੀ ਵਿੱਚ ਆਪਣਾ ਯੋਗਦਾਨ ਪਾ ਸਕਦਾ ਹੈ।

ਇਸ ਮੌਕੇ ਡਿਪਟੀ ਡੀ.ਈ.ਓ. ਸੈ. ਸਿ. ਡਾ. ਸਤਿੰਦਰ ਸਿੰਘ ਨੇ ਵਿਦਿਆਰਥੀਆਂ ਨੂੰ ਸੰਬੋਧਿਤ ਹੁੰਦਿਆਂ ਕਿਹਾ ਕਿ ਸਖ਼ਤ ਮਿਹਨਤ ਅਤੇ ਲਗਨ ਨਾਲ ਹੀ ਅਸੀਂ ਅਜਿਹੀਆਂ ਕੋਝੀਆਂ ਸਮਾਜਿਕ ਕੁਰੀਤੀਆਂ ਤੋਂ ਬਚ ਸਕਦੇ ਹਾਂ। ਇਸ ਮੌਕੇ ਵਿਦਿਆਰਥੀਆਂ ਵੱਲੋਂ " ਵਾਰ ਆਨ ਡਰੱਗਜ਼" ਸਲੋਗਨ ਦੀ ਵਿਸ਼ਾਲ ਹਿਊਮਨ ਚੈਨ ਬਣਾਈ ਗਈ। ਬੀ.ਐੱਸ. ਸੀ. ਬੀ.ਐੱਡ ਦੀ ਵਿਦਿਆਰਥਣ ਦੀਪਿਕਾ ਨੇ ਨਸ਼ਿਆਂ ਵਿਰੁੱਧ ਜਾਗਰੂਕਤਾ ਸੰਬੰਧੀ ਇੱਕ ਸਪੀਚ ਵੀ ਦਿੱਤੀ। ਪ੍ਰੋਫ਼ੈਸਰ ਐੱਸ.ਪੀ. ਆਨੰਦ ਡਾਇਰੈਕਟਰ ਐਡਮਿਨਸਟ੍ਰੇਸ਼ਨ, ਅਕਸ਼ ਕੁਮਾਰ ਜ਼ਿਲ੍ਹਾ ਸਪੋਰਟਸ ਕੋਆਰਡੀਨੇਟਰ ਅਤੇ ਕਾਲਜ ਸਟਾਫ ਵੀ ਇਸ ਮੌਕੇ ਹਾਜ਼ਰ ਰਹੇ।

ਸਮਾਗਮ ਦੇ ਅੰਤ ਵਿਚ ਪ੍ਰਿੰਸੀਪਲ ਡਾ. ਦਲਜੀਤ ਸਿੰਘ ਨੇ ਆਏ ਮਹਿਮਾਨਾਂ ਦਾ ਧੰਨਵਾਦ ਕੀਤਾ ਅਤੇ ਵਿਦਿਆਰਥੀਆਂ ਨੂੰ ਪੰਜਾਬ ਸਰਕਾਰ ਵੱਲੋਂ ਚਲਾਈ ਇਸ ਮੁਹਿੰਮ ਨੂੰ ਸਫ਼ਲ ਬਣਾਉਣ ਲਈ ਹਰ ਸੰਭਵ ਕੋਸ਼ਿਸ਼ ਕਰਨ ਦੀ ਤਾਕੀਦ ਕੀਤੀ। ਮੰਚ ਦਾ ਸੰਚਾਲਨ ਡਾ. ਕਪਿਲ ਦੇਵ ਨੇ ਬਹੁਤ ਸੁਚਾਰੂ ਢੰਗ ਨਾਲ ਕੀਤਾ।