ਮਿਊਨਿਖ ਸ਼ਹਿਰ ਵਿੱਚ ਇਜ਼ਰਾਈਲੀ ਦੂਤਘਰ ਦੇ ਬਾਹਰ ਇੱਕ ਸ਼ੂਟਰ ਨੇ ਕਈ ਗੋਲੀਆਂ ਚਲਾਈਆਂ

ਮਿਊਨਿਖ ਸ਼ਹਿਰ ਵਿੱਚ ਇਜ਼ਰਾਈਲੀ ਦੂਤਘਰ ਦੇ ਬਾਹਰ ਇੱਕ ਸ਼ੂਟਰ ਨੇ ਕਈ ਗੋਲੀਆਂ ਚਲਾਈਆਂ

Munich,05 Sep,2024,(Azad Soch News):-  ਮਿਊਨਿਖ ਸ਼ਹਿਰ (City of Munich) ਵਿੱਚ ਇਜ਼ਰਾਈਲੀ ਦੂਤਘਰ ਦੇ ਬਾਹਰ ਇੱਕ ਸ਼ੂਟਰ ਨੇ ਕਈ ਗੋਲੀਆਂ ਚਲਾਈਆਂ,ਇਸ ਦੌਰਾਨ ਹੰਗਾਮਾ ਹੋ ਗਿਆ,ਇਸ ਦਾ ਇੱਕ ਵੀਡੀਓ ਵੀ ਜਾਰੀ ਕੀਤਾ ਗਿਆ ਹੈ,ਜਿਸ 'ਚ ਇੱਕ ਵਿਅਕਤੀ ਨੂੰ ਭੱਜਦਾ ਦਿਖਾਇਆ ਗਿਆ ਹੈ,ਜਦਕਿ ਕਈ ਗੋਲੀਆਂ ਦੀ ਆਵਾਜ਼ ਸੁਣੀ ਜਾ ਸਕਦੀ ਹੈ,ਇਸ ਘਟਨਾ ਤੋਂ ਬਾਅਦ ਦਰਜਨਾਂ ਪੁਲਿਸ ਅਧਿਕਾਰੀ ਮੌਕੇ 'ਤੇ ਪਹੁੰਚ ਗਏ ਹਨ,ਪੁਲਿਸ ਦੇ ਅਨੁਸਾਰ, ਅਧਿਕਾਰੀਆਂ ਨੇ ਇੱਕ ਸ਼ੱਕੀ 'ਤੇ ਗੋਲੀਆਂ ਚਲਾਈਆਂ,ਜੋ ਜ਼ਖਮੀ ਹੋ ਗਿਆ ਤੇ ਫਿਲਹਾਲ ਖੇਤਰ ਨੂੰ ਘੇਰਾ ਪਾ ਲਿਆ ਗਿਆ ਹੈ,ਮਿਊਨਿਖ ਪੁਲਿਸ (Munich Police) ਨੇ ਟਵਿੱਟਰ 'ਤੇ ਲਿਖਿਆ ਹੈ ਕਿ ਬ੍ਰਾਇਨਰਸਟ੍ਰਾਸੇ ਤੇ ਕੈਰੋਲਿਨ ਪਲੈਟਜ਼ ਦੇ ਖੇਤਰ 'ਚ ਇਸ ਸਮੇਂ ਇੱਕ ਵੱਡਾ ਆਪਰੇਸ਼ਨ ਚੱਲ ਰਿਹਾ ਹੈ,ਸਾਡੇ ਕੋਲ ਬਹੁਤ ਸਾਰੇ ਐਮਰਜੈਂਸੀ ਕਰਮਚਾਰੀ (Emergency Personnel) ਹਨ,ਅਸੀਂ ਤੁਹਾਨੂੰ ਬੇਨਤੀ ਕਰਦੇ ਹਾਂ ਕਿ ਜਿੰਨਾ ਹੋ ਸਕੇ ਇਸ ਖੇਤਰ ਤੋਂ ਬਚੋ। ਇਸ ਆਪਰੇਸ਼ਨ ਲਈ ਹੈਲੀਕਾਪਟਰ ਤੋਂ ਵੀ ਨਿਗਰਾਨੀ ਕੀਤੀ ਜਾ ਰਹੀ ਹੈ,ਇਜ਼ਰਾਇਲੀ ਮੀਡੀਆ (Israeli Media) ਨੇ ਵੀਰਵਾਰ ਨੂੰ ਦੱਸਿਆ ਕਿ ਮਿਊਨਿਖ 'ਚ ਇਜ਼ਰਾਇਲੀ ਵਣਜ ਦੂਤਘਰ ਨੇੜੇ ਗੋਲੀਬਾਰੀ ਦੀ ਘਟਨਾ ਵਾਪਰੀ, ਬਾਵੇਰੀਆ ਦੀ ਰਾਜਧਾਨੀ ਮਿਊਨਿਖ ਵਿੱਚ ਇਜ਼ਰਾਈਲੀ ਕੌਂਸਲੇਟ (Israeli Consulate) ਦੇ ਨੇੜੇ ਵਾਰ-ਵਾਰ ਗੋਲੀਬਾਰੀ ਦੀਆਂ ਉੱਚੀਆਂ ਆਵਾਜ਼ਾਂ ਤੋਂ ਬਾਅਦ ਵੱਡੀ ਗਿਣਤੀ ਵਿੱਚ ਪੁਲਿਸ ਬਲਾਂ ਨੂੰ ਮੌਕੇ 'ਤੇ ਬੁਲਾਇਆ ਗਿਆ,ਹਮਲਾਵਰ ਨੂੰ ਸੁਰੱਖਿਆ ਬਲਾਂ ਨੇ ਕਾਬੂ ਕਰ ਲਿਆ ਹੈ, ਜੋ ਸਥਿਤੀ ਨੂੰ ਸੰਭਾਲ ਰਹੇ ਹਨ,ਯੇਰੂਸ਼ਲਮ ਪੋਸਟ ਮੁਤਾਬਕ 52 ਸਾਲ ਪਹਿਲਾਂ ਮਿਊਨਿਖ 'ਚ ਵੀ ਅਜਿਹਾ ਹੀ ਹਮਲਾ ਹੋਇਆ ਸੀ,ਇਜ਼ਰਾਈਲ ਦੇ ਓਲੰਪਿਕ ਖਿਡਾਰੀਆਂ ਦਾ ਫਲਸਤੀਨੀ ਅੱਤਵਾਦੀਆਂ ਨੇ ਕਤਲ ਕਰ ਦਿੱਤਾ ਸੀ,ਇਸ ਘਟਨਾ ਦੀ ਯਾਦ ਵਿੱਚ ਵੀਰਵਾਰ ਨੂੰ ਕੌਂਸਲੇਟ ਬੰਦ ਕਰ ਦਿੱਤਾ ਗਿਆ।

Advertisement

Latest News

ਤਾਰਕ ਮਹਿਤਾ ਦੇ ਗੁਰੂਚਰਨ ਸਿੰਘ ਰਿਐਲਿਟੀ ਸ਼ੋਅ ਬਿੱਗ ਬੌਸ 18 'ਚ ਆਉਣਗੇ ਨਜ਼ਰ! ਤਾਰਕ ਮਹਿਤਾ ਦੇ ਗੁਰੂਚਰਨ ਸਿੰਘ ਰਿਐਲਿਟੀ ਸ਼ੋਅ ਬਿੱਗ ਬੌਸ 18 'ਚ ਆਉਣਗੇ ਨਜ਼ਰ!
New Mumbai,04 OCT,2024,(Azad Soch News):- ਇਸ ਸਮੇਂ ਸਲਮਾਨ ਖਾਨ ਦੇ ਵਿਵਾਦਿਤ ਰਿਐਲਿਟੀ ਸ਼ੋਅ ਬਿੱਗ ਬੌਸ 18 (Reality Show Bigg Boss...
ਭਾਰਤ ਅਤੇ ਬੰਗਲਾਦੇਸ਼ T-20 ਅੰਤਰਰਾਸ਼ਟਰੀ ਕ੍ਰਿਕਟ ਮੈਚ ਨੂੰ ਲੈ ਕੇ ਤਿਆਰੀਆਂ ਮੁਕੰਮਲ
5,000 ਰੁਪਏ ਰਿਸ਼ਵਤ ਲੈਂਦਾ ਮਾਲ ਪਟਵਾਰੀ ਵਿਜੀਲੈਂਸ ਬਿਊਰੋ ਵੱਲੋਂ ਰੰਗੇ ਹੱਥੀਂ ਕਾਬੂ
ਵਿਜੀਲੈਂਸ ਬਿਊਰੋ ਵੱਲੋਂ 40,000 ਰਿਸ਼ਵਤ ਲੈਂਦਾ ਫਾਇਰ ਅਫ਼ਸਰ ਰੰਗੇ ਹੱਥੀਂ ਕਾਬੂ
ਈ-ਸਿਗਰਟ ਜਾਨਲੇਵਾ ਹੋ ਸਕਦੀ ਹੈ: ਸਿਵਲ ਸਰਜਨ ਡਾ ਕਿਰਨਦੀਪ ਕੌਰ
ਕੇਂਦਰੀ ਵਿਧਾਨ ਸਭਾ ਹਲਕੇ ਦੀ ਕੋਈ ਵੀ ਸੜਕ ਅਧੂਰੀ ਨਹੀਂ ਰਹੇਗੀ : ਵਿਧਾਇਕ ਡਾ ਅਜੈ ਗੁਪਤਾ
ਪੰਚਾਇਤੀ ਚੋਣਾਂ ਨੂੰ ਸੁਚੱਜੇ ਢੰਗ ਨਾਲ ਨੇਪਰੇ ਚਾੜ੍ਹਨ ਲਈ ਸ਼੍ਰੀ ਪਰਦੀਪ ਕੁਮਾਰ ਨੂੰ ਮਾਨਸਾ ਵਿਖੇ ਕੀਤਾ ਆਬਜ਼ਰਵਰ ਵਜੋਂ ਨਿਯੁਕਤ