ਜਪਾਨ ਦੀ ਨਵੀਂ ਪ੍ਰਧਾਨ ਮੰਤਰੀ, ਸਨੇ ਤਾਕਾਇਚੀ  ਨੇ ਜਿੱਤ ਤੋਂ ਬਾਅਦ 25 ਅਕਤੂਬਰ 2025 ਨੂੰ President Trump ਨਾਲ ਪਹਿਲੀ ਵਾਰ ਫ਼ੋਨ  ਗੱਲਬਾਤ ਕੀਤੀ

ਜਪਾਨ ਦੀ ਨਵੀਂ ਪ੍ਰਧਾਨ ਮੰਤਰੀ, ਸਨੇ ਤਾਕਾਇਚੀ  ਨੇ ਜਿੱਤ ਤੋਂ ਬਾਅਦ 25 ਅਕਤੂਬਰ 2025 ਨੂੰ President Trump ਨਾਲ ਪਹਿਲੀ ਵਾਰ ਫ਼ੋਨ  ਗੱਲਬਾਤ ਕੀਤੀ

ਜਪਾਨ,27, ਅਕਤੂਬਰ, 2025, (ਆਜ਼ਾਦ ਸੋਚ ਨਿਊਜ਼):-  ਜਪਾਨ ਦੀ ਨਵੀਂ ਪ੍ਰਧਾਨ ਮੰਤਰੀ, ਸਨੇ ਤਾਕਾਇਚੀ (Japan's New Prime Minister, Sane Takaichi) ਨੇ ਜਿੱਤ ਤੋਂ ਬਾਅਦ 25 ਅਕਤੂਬਰ 2025 ਨੂੰ President Trump ਨਾਲ ਪਹਿਲੀ ਵਾਰ ਫ਼ੋਨ ਰਾਹੀਂ ਗੱਲਬਾਤ ਕੀਤੀ। ਦੋਵਾਂ ਨੇ ਇਸ ਮੁਲਾਕਾਤ ਵਿੱਚ ਜਾਪਾਨ-ਅਮਰੀਕਾ ਗੱਠਜੋੜ ਨੂੰ ਮਜ਼ਬੂਤ ਕਰਨ ਤੇ ਜ਼ੋਰ ਦਿੱਤਾ। ਤਾਕਾਇਚੀ ਨੇ ਆਪਣੀ ਸਰਕਾਰ ਦੀ ਵਿਦੇਸ਼ ਅਤੇ ਸੁਰੱਖਿਆ ਨੀਤੀ ਵਿਚ ਇਸ ਗੱਠਜੋੜ ਨੂੰ ਮੁੱਖ ਤਰਜੀਹ ਦਿਤੀ। President Trump ਨੇ ਵੀ ਦੋਵਾਂ ਦੇਸ਼ਾਂ ਵਿਚਕਾਰ ਸਤਰ ਊੱਚਾ ਕਰਨ ਬਾਰੇ ਆਪਣੇ ਸੁਝਾਅ ਦਿੱਤੇ। ਗੱਲਬਾਤ ਦੌਰਾਨ ਚੀਨ ਅਤੇ ਇੰਡੋ-ਪੈਸੀਫਿਕ (China And The Indo-Pacific) ਨਾਲ ਸਬੰਧਤ ਰਣਨੀਤੀਆਂ, ਰਾਜਨੀਤਿਕ ਸਹਿਯੋਗ ਅਤੇ ਨਿਰਪੱਖਤਾ ਉਤੇ ਵੀ ਵਿਚਾਰ-ਵਟਾਂਦਰਾ ਹੋਇਆ।​

ਮੁੱਖ ਮੱਦੇ ਤੇ ਚਰਚਾ

ਜਾਪਾਨ-ਅਮਰੀਕਾ ਰਿਸ਼ਤਿਆਂ ਨੂੰ ਹੋਰ ਮਜ਼ਬੂਤ ਕਰਨਾ।​ਚੀਨ ਅਤੇ ਇੰਡੋ-ਪੈਸੀਫਿਕ ਰਣਨੀਤੀਆਂ।​ਦੋਵੇਂ ਨੇ ‘partnership’ ਨੂੰ ਹੋਰ ਉੱਚਾਈਆਂ ‘ਤੇ ਲਿਜਾਣ ਲਈ ਸਹਿਮਤੀ ਦਿੱਤੀ।​

ਅਗਲੀ ਮੀਟਿੰਗ

President Trump 27 ਅਕਤੂਬਰ ਨੂੰ ਜਾਪਾਨ ਪਹੁੰਚਣਗੇ, ਜਿਥੇ 28 ਅਕਤੂਬਰ ਨੂੰ ਪ੍ਰਧਾਨ ਮੰਤਰੀ ਤਾਕਾਇਚੀ ਨਾਲ ਇੱਕ ਅਧਿਕਾਰਤ ਸਿਖਰ ਸੰਮੇਲਨ ਹੋਵੈਗਾ।​ਇਹ ਮੁਲਾਕਾਤ ਦੋਵੇਂ ਦੇਸ਼ਾਂ ਵਿਚਕਾਰ ਸੁਰੱਖਿਆ ਤੇ ਆਰਥਿਕ ਸਹਿਯੋਗ ਨੂੰ ਨਵੇਂ ਪੱਧਰ ‘ਤੇ ਲਿਜਾਣ ਦੀ ਕੋਸ਼ਿਸ਼ ਹੈ।

Advertisement

Advertisement

Latest News

ਆਪਣੇ ਦੇਸ਼ ਲਈ ਬ੍ਰਾਂਡ ਅੰਬੈਸਡਰ ਬਣੋ ਅਤੇ ਕੋਰੀਆਈ ਕੰਪਨੀਆਂ ਨੂੰ ਪੰਜਾਬ ਵਿੱਚ ਨਿਵੇਸ਼ ਲਈ ਪ੍ਰੇਰਿਤ ਕਰੋ: ਸਿਓਲ ਦੇ ਪੰਜਾਬੀਆਂ ਨੂੰ ਮੁੱਖ ਮੰਤਰੀ ਦੀ ਅਪੀਲ* ਆਪਣੇ ਦੇਸ਼ ਲਈ ਬ੍ਰਾਂਡ ਅੰਬੈਸਡਰ ਬਣੋ ਅਤੇ ਕੋਰੀਆਈ ਕੰਪਨੀਆਂ ਨੂੰ ਪੰਜਾਬ ਵਿੱਚ ਨਿਵੇਸ਼ ਲਈ ਪ੍ਰੇਰਿਤ ਕਰੋ: ਸਿਓਲ ਦੇ ਪੰਜਾਬੀਆਂ ਨੂੰ ਮੁੱਖ ਮੰਤਰੀ ਦੀ ਅਪੀਲ*
ਚੰਡੀਗੜ੍ਹ, 7 ਦਸੰਬਰ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਅੱਜ ਸਿਓਲ ਵਿੱਚ ਵਸਦੇ ਪਰਵਾਸੀ ਪੰਜਾਬੀਆਂ ਨੂੰ ਸੂਬੇ ਦੇ...
ਆਵਾਰਾ ਕੁੱਤਿਆਂ ਲਈ ਸ਼ੈਲਟਰ ਵਾਸਤੇ ਜਗ੍ਹਾ ਦੀ ਸ਼ਨਾਖਤ ਕਰਨ ਦੀ ਹਦਾਇਤ
ਨਵੇਂ ਭਰਤੀ ਕੀਤੇ ਗਏ ਪੈਰਾ ਲੀਗਲ ਵਲੰਟੀਅਰਾਂ ਨੂੰ ਦਿੱਤੀ ਟ੍ਰੇਨਿੰਗ
ਮਾਲੇਰਕੋਟਲਾ ਨੇ ਇੰਡੀਆ ਇੰਟਰਨੈਸ਼ਨਲ ਸਾਇੰਸ ਫੈਸਟੀਵਲ ਵਿੱਚ ਦਿਖਾਇਆ ਕਮਾਲ
ਜ਼ਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਟੀ ਵੱਲੋਂ ਬੱਸ ਅੱਡਿਆਂ, ਰੇਲਵੇ ਸਟੇਸ਼ਨਾਂ, ਸਿਵਲ ਹਸਪਤਾਲ ਤੇ ਹੋਰ ਜਨਤਕ ਥਾਵਾਂ 'ਤੇ ਜਾਗਰੂਕਤਾ ਲਈ ਪੈਂਫਲੇਟ ਵੰਡੇ
ਜ਼ਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਟੀ ਨੇ ਨਸ਼ਿਆਂ ਖ਼ਿਲਾਫ਼ ਝੰਡਾ ਕੀਤਾ ਬੁਲੰਦ
ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਗੁੰਮ ਹੋਏ 328 ਸਰੂਪਾਂ ਦੇ ਸਬੰਧ ਵਿੱਚ 16 ਖ਼ਿਲਾਫ਼ ਮੁਕੱਦਮਾ ਦਰਜ