ਕਤਰ ਵਲੋਂ ਜ਼ਬਤ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਦੋ ਸਰੂਪ ਵਾਪਸ ਕੀਤੇ ਗਏ : ਭਾਰਤ ਵਿਦੇਸ਼ ਮੰਤਰਾਲਾ
Qatar,29 August,2024,(Azad Soch News):- ਭਾਰਤ ਦੇ ਵਿਦੇਸ਼ ਮੰਤਰਾਲੇ ਅਨੁਸਾਰ ਕਤਰ ਦੇ ਅਧਿਕਾਰੀਆਂ ਵਲੋਂ ਜ਼ਬਤ ਕੀਤੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ (Shri Guru Granth Sahib Ji) ਦੇ ਦੋ ਸਰੂਪ ਬੁਧਵਾਰ ਨੂੰ ਦੋਹਾ ਸਥਿਤ ਭਾਰਤੀ ਸਫ਼ਾਰਤਖ਼ਾਨੇ ਨੂੰ ਵਾਪਸ ਕਰ ਦਿਤੇ ਗਏ। ਵਿਦੇਸ਼ ਮੰਤਰਾਲੇ ਦੇ ਬੁਲਾਰੇ ਰਣਧੀਰ ਜੈਸਵਾਲ ਨੇ ਕਤਰ ਸਰਕਾਰ ਦੇ ਸਹਿਯੋਗ ਦੀ ਸ਼ਲਾਘਾ ਕੀਤੀ ਅਤੇ ਖਾੜੀ ਖੇਤਰ ਵਿਚ ਰਹਿੰਦੇ ਭਾਰਤੀਆਂ ਨੂੰ ਸਥਾਨਕ ਕਾਨੂੰਨਾਂ ਦੀ ਸਖਤੀ ਨਾਲ ਪਾਲਣਾ ਕਰਨ ਦੀ ਅਪੀਲ ਕੀਤੀ,ਜੈਸਵਾਲ ਨੇ 23 ਅਗਸਤ ਨੂੰ ਸੰਕੇਤ ਦਿਤਾ ਸੀ ਕਿ ਕਤਰ ਸਰਕਾਰ ਦੀ ਮਨਜ਼ੂਰੀ ਤੋਂ ਬਿਨਾਂ ਧਾਰਮਕ ਅਦਾਰਿਆਂ ਨੂੰ ਚਲਾਉਣ ਦੇ ਦੋਸ਼ੀ ਵਿਅਕਤੀਆਂ/ਸਮੂਹਾਂ ਤੋਂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਜੀ ਦੇ ਦੋ ਸਰੂਪ ਜ਼ਬਤ ਕੀਤੇ ਗਏ ਹਨ,ਜੈਸਵਾਲ ਨੇ ਕਿਹਾ, ‘‘ਅਸੀਂ ਕਤਰ ਦੇ ਅਧਿਕਾਰੀਆਂ ਵਲੋਂ ਜ਼ਬਤ ਕੀਤੇ ਗਏ ਗੁਰੂ ਗ੍ਰੰਥ ਸਾਹਿਬ ਬਾਰੇ ਰੀਪੋਰਟਾਂ ਅਤੇ ਸਿੱਖਾਂ ਵਲੋਂ ਉਨ੍ਹਾਂ ਦੀ ਰਿਹਾਈ ਦੀ ਮੰਗ ਦੇਖੀ ਹੈ,ਸਰਕਾਰ ਪਹਿਲਾਂ ਹੀ ਕਤਰ ਦੇ ਪੱਖ ਨਾਲ ਗੱਲਬਾਤ ਕਰ ਚੁਕੀ ਹੈ ਅਤੇ ਸਾਡੇ ਸਫ਼ਾਰਤਖ਼ਾਨੇ ਨੇ ਦੋਹਾ ਵਿਚ ਸਿੱਖ ਭਾਈਚਾਰੇ ਨੂੰ ਘਟਨਾਕ੍ਰਮ ਬਾਰੇ ਸੂਚਿਤ ਕੀਤਾ ਹੈ,’’ ਜੈਸਵਾਲ ਨੇ ਸੋਸ਼ਲ ਮੀਡੀਆ ਮੰਚ ‘ਐਕਸ’ (X) ’ਤੇ ਐਲਾਨ ਕੀਤਾ, ‘‘ਕਤਰ ਦੇ ਅਧਿਕਾਰੀਆਂ ਨੇ ਅੱਜ ਦੋਹਾ ਸਥਿਤ ਸਾਡੇ ਸਫ਼ਾਰਤਖ਼ਾਨੇ ਨੂੰ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ (ਦੋ ਸਰੂਪ) ਸੌਂਪ ਦਿਤੇ ਹਨ, ਜੋ ਬਿਨਾਂ ਮਨਜ਼ੂਰੀ ਦੇ ਧਾਰਮਕ ਅਦਾਰਿਆਂ ਨੂੰ ਚਲਾਉਣ ਨਾਲ ਜੁੜੇ ਮਾਮਲੇ ’ਚ ਇਕ ਭਾਰਤੀ ਨਾਗਰਿਕ ਤੋਂ ਲਏ ਗਏ ਸਨ।