ਤੁਰਕੀ ਦੀ ਫੌਜ ਨੇ ਇਸ ਮੁਸਲਿਮ ਦੇਸ਼ 'ਤੇ ਕੀਤਾ ਜ਼ਬਰਦਸਤ ਹਮਲਾ

17 ਵਾਈਪੀਜੀ ਲੜਾਕਿਆਂ ਨੂੰ ਮਾਰ ਦਿੱਤਾ

ਤੁਰਕੀ ਦੀ ਫੌਜ ਨੇ ਇਸ ਮੁਸਲਿਮ ਦੇਸ਼ 'ਤੇ ਕੀਤਾ ਜ਼ਬਰਦਸਤ ਹਮਲਾ

Turkey,27 OCT,2024,(Azad Soch News):- ਤੁਰਕੀ ਦੀ ਰਾਜਧਾਨੀ ਅੰਕਾਰਾ 'ਚ 23 ਅਕਤੂਬਰ ਨੂੰ ਹੋਏ ਹਮਲੇ ਤੋਂ ਬਾਅਦ ਤੋਂ ਤੁਰਕੀ (Turkey) ਦੀ ਫੌਜ ਕੁਰਦ ਸੰਗਠਨਾਂ ਦੇ ਟਿਕਾਣਿਆਂ 'ਤੇ ਲਗਾਤਾਰ ਹਮਲੇ ਕਰ ਰਹੀ ਹੈ,ਤੁਰਕੀ ਦੀ ਫੌਜ ਨੇ ਇਰਾਕ ਅਤੇ ਸੀਰੀਆ ਵਿੱਚ ਮੌਜੂਦ ਕੁਰਦ ਮਿਲੀਸ਼ੀਆ ਦੇ ਦਰਜਨਾਂ ਟਿਕਾਣਿਆਂ 'ਤੇ ਹਵਾਈ ਹਮਲੇ ਕੀਤੇ ਹਨ,ਤੁਰਕੀ ਦੇ ਰੱਖਿਆ ਮੰਤਰਾਲੇ ਦੇ ਅਨੁਸਾਰ, ਉੱਤਰੀ ਸੀਰੀਆ ਵਿੱਚ ਸੀਰੀਅਨ ਕੁਰਦਿਸ਼ ਪੀਪਲਜ਼ ਪ੍ਰੋਟੈਕਸ਼ਨ ਯੂਨਿਟ (ਵਾਈਪੀਜੀ) (YPG) ਦੇ ਟਿਕਾਣਿਆਂ 'ਤੇ ਤੁਰਕੀ ਦੀ ਫੌਜ ਦੁਆਰਾ ਕੀਤੇ ਗਏ ਹਮਲਿਆਂ ਵਿੱਚ ਘੱਟ ਤੋਂ ਘੱਟ 17 ਵਾਈਪੀਜੀ ਲੜਾਕੇ ਮਾਰੇ ਗਏ ਹਨ,ਬਿਆਨ 'ਚ ਮੰਤਰਾਲੇ ਨੇ ਕਿਹਾ ਕਿ ਆਪਰੇਸ਼ਨ ਯੂਫਰੇਟਿਸ ਸ਼ੀਲਡ ਅਤੇ ਆਪਰੇਸ਼ਨ ਪੀਸ ਸਪਰਿੰਗ (Operation Peace Spring) ਦੇ ਹਿੱਸੇ ਵਜੋਂ ਉੱਤਰੀ ਸੀਰੀਆ (Northern Syria) ਦੇ ਮਨਬਿਜ ਖੇਤਰਾਂ 'ਚ ਕੀਤੇ ਗਏ ਹਮਲਿਆਂ 'ਚ ਵਾਈਪੀਜੀ ਲੜਾਕਿਆਂ (Operation Peace Spring) ਨੂੰ ਨਿਸ਼ਾਨਾ ਬਣਾਇਆ ਗਿਆ ਹੈ,ਸਮਾਚਾਰ ਏਜੰਸੀ ਸਿਨਹੂਆ ਮੁਤਾਬਕ ਤੁਰਕੀ ਦੀ ਫੌਜ 2016 ਤੋਂ ਇਸ ਇਲਾਕੇ 'ਚ ਕੁਰਦ ਮਿਲੀਸ਼ੀਆ ਖਿਲਾਫ ਮੁਹਿੰਮ ਚਲਾ ਰਹੀ ਹੈ,ਜਿਸ ਵਿੱਚ 2016 ਵਿੱਚ ਯੂਫਰੇਟਸ ਸ਼ੀਲਡ, 2018 ਵਿੱਚ ਓਲੀਵ ਬ੍ਰਾਂਚ (Olive Branch) ਅਤੇ 2019 ਅਤੇ 2020 ਵਿੱਚ ਪੀਸ ਸਪਰਿੰਗ ਮੁਹਿੰਮ ਸ਼ਾਮਲ ਹੈ,24 ਅਕਤੂਬਰ ਨੂੰ ਤੁਰਕੀ (Turkey) ਦੀ ਰਾਜਧਾਨੀ ਅੰਕਾਰਾ ਉਸ ਸਮੇਂ ਹਿੱਲ ਗਿਆ ਜਦੋਂ ਦੋ ਹਮਲਾਵਰਾਂ ਨੇ ਤੁਰਕੀ ਦੀ ਐਰੋਸਪੇਸ ਇੰਡਸਟਰੀਜ਼ (Aerospace Industries) 'ਤੇ ਹਮਲਾ ਕਰ ਦਿੱਤਾ,ਕਾਰ 'ਚ ਆਏ ਦੋ ਹਮਲਾਵਰਾਂ ਨੇ ਅੰਨ੍ਹੇਵਾਹ ਫਾਇਰਿੰਗ (Firing) ਸ਼ੁਰੂ ਕਰ ਦਿੱਤੀ, ਜਿਸ 'ਚ 5 ਲੋਕਾਂ ਦੀ ਮੌਤ ਹੋ ਗਈ ਅਤੇ 22 ਜ਼ਖਮੀ ਹੋ ਗਏ,ਸੁਰੱਖਿਆ ਬਲਾਂ ਨੇ ਦੋਵੇਂ ਅੱਤਵਾਦੀਆਂ ਨੂੰ ਮੌਕੇ 'ਤੇ ਹੀ ਮਾਰ ਮੁਕਾਇਆ,ਦੋ ਅੱਤਵਾਦੀਆਂ ਵਿਚ ਇਕ ਮਹਿਲਾ ਅੱਤਵਾਦੀ ਵੀ ਸ਼ਾਮਲ ਸੀ,ਹਮਲੇ ਤੋਂ ਬਾਅਦ ਤੁਰਕੀ ਦੇ ਅਧਿਕਾਰੀਆਂ ਨੇ ਪੁਸ਼ਟੀ ਕੀਤੀ ਹੈ ਕਿ ਦੋਵੇਂ ਹਮਲਾਵਰ ਪਾਬੰਦੀਸ਼ੁਦਾ ਕੁਰਦਿਸਤਾਨ ਵਰਕਰਜ਼ ਪਾਰਟੀ (ਪੀਕੇਕੇ) (PKK) ਨਾਲ ਜੁੜੇ ਹੋਏ ਹਨ।

Advertisement

Latest News

’ਯੁੱਧ ਨਸ਼ਿਆਂ ਵਿਰੁੱਧ’ ਦੇ 108 ਵੇਂ ਦਿਨ ਪੰਜਾਬ ਪੁਲਿਸ ਵੱਲੋਂ 128 ਨਸ਼ਾ ਤਸਕਰ ਗ੍ਰਿਫ਼ਤਾਰ; 10.8 ਕਿਲੋ ਹੈਰੋਇਨ ਅਤੇ 2.4 ਲੱਖ ਰੁਪਏ ਦੀ ਡਰੱਗ ਮਨੀ ਬਰਾਮਦ ’ਯੁੱਧ ਨਸ਼ਿਆਂ ਵਿਰੁੱਧ’ ਦੇ 108 ਵੇਂ ਦਿਨ ਪੰਜਾਬ ਪੁਲਿਸ ਵੱਲੋਂ 128 ਨਸ਼ਾ ਤਸਕਰ ਗ੍ਰਿਫ਼ਤਾਰ; 10.8 ਕਿਲੋ ਹੈਰੋਇਨ ਅਤੇ 2.4 ਲੱਖ ਰੁਪਏ ਦੀ ਡਰੱਗ ਮਨੀ ਬਰਾਮਦ
ਚੰਡੀਗੜ੍ਹ, 17 ਜੂਨ:ਸੂਬੇ ਵਿੱਚੋਂ ਨਸ਼ਿਆਂ ਦੇ ਮੁਕੰਮਲ ਖਾਤਮੇ ਲਈ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੇ ਨਿਰੇਦਸ਼ਾਂ ‘ਤੇ ਵਿੱਢੇ ਗਏ “ਯੁੱਧ...
ਆਮਦਨ ਤੋਂ ਵੱਧ ਜਾਇਦਾਦ ਬਣਾਉਣ ਦੇ ਦੋਸ਼ ਹੇਠ ਵਿਜੀਲੈਂਸ ਬਿਊਰੋ ਵੱਲੋਂ ਨਾਇਬ ਤਹਿਸੀਲਦਾਰ ਗ੍ਰਿਫ਼ਤਾਰ
ਲੁਧਿਆਣਾ ਪੱਛਮੀ ਜ਼ਿਮਨੀ ਚੋਣ ਵਿੱਚ ਵੋਟਰਾਂ ਦੀ ਸੁਵਿਧਾ ਲਈ ਚੋਣ ਕਮਿਸ਼ਨ ਵੱਲੋਂ ਮੋਬਾਈਲ ਜਮ੍ਹਾਂ ਕਰਵਾਉਣ ਦੀ ਸਹੂਲਤ ਸ਼ੁਰੂ
ਜਿਲ੍ਹਾ ਰੋਜ਼ਗਾਰ ਅਤੇ ਕਾਰੋਬਾਰ ਬਿਉਰੋ ਵੱਲੋਂ ਬੇਰੋਜ਼ਗਾਰ ਨੌਜਵਾਨ ਪ੍ਰਾਰਥੀਆਂ ਨੂੰ ਰੋਜ਼ਗਾਰ ਮੁਹੱਈਆ ਕਰਵਾਉਣ ਲਈ 18 ਜੂਨ ਨੂੰ ਲਗਾਇਆ ਜਾਵੇਗਾ ਪਲੇਸਮੈਂਟ ਕੈਂਪ - ਡਿਪਟੀ ਕਮਿਸ਼ਨਰ
ਸਪੀਕਰ ਸੰਧਵਾਂ ਨੇ ਲੋਕ ਮਿਲਣੀ ਪ੍ਰੋਗਰਾਮ ਤਹਿਤ ਲੋਕਾਂ ਦੀਆਂ ਮੁਸ਼ਕਿਲਾਂ ਸੁਣੀਆਂ
ਜ਼ਿਲ੍ਹੇ ਵਿਚਲੇ ਵਿਕਾਸ ਕੰਮ ਤੈਅ ਸਮੇਂ ਵਿੱਚ ਮੁਕੰਮਲ ਕਰਨੇ ਯਕੀਨੀ ਬਣਾਏ ਜਾਣ: ਸੰਦੀਪ ਰਿਸ਼ੀ
ਗੁਰੂ ਗੋਬਿੰਦ ਸਿੰਘ ਪਾਰਕ ਵਿਖੇ 21 ਜੂਨ ਨੂੰ ਮਨਾਇਆ ਜਾਵੇਗਾ ਅੰਤਰਰਾਸ਼ਟਰੀ ਯੋਗ ਦਿਵਸ- ਸਹਾਇਕ ਕਮਿਸ਼ਨਰ ਜਨਰਲ