ਅੱਜ ਰਾਸ਼ਟਰਪਤੀ ਦ੍ਰੋਪਦੀ ਮੁਰਮੂ ਚੰਡੀਗੜ੍ਹ ਹਵਾਈ ਅੱਡੇ ਉਤੇ ਪਹੁੰਚੇ

ਰਾਜਪਾਲ ਬਨਵਾਰੀ ਲਾਲ ਪੁਰੋਹਿਤ ਅਤੇ ਮੰਤਰੀ ਅਨਮੋਲ ਗਗਨ ਮਾਨ ਨੇ ਉਨ੍ਹਾਂ ਦਾ ਸਵਾਗਤ ਕੀਤਾ

ਅੱਜ ਰਾਸ਼ਟਰਪਤੀ ਦ੍ਰੋਪਦੀ ਮੁਰਮੂ ਚੰਡੀਗੜ੍ਹ ਹਵਾਈ ਅੱਡੇ ਉਤੇ ਪਹੁੰਚੇ

Chandigarh, April 4, 2024,(Azad Soch News):- ਅੱਜ ਰਾਸ਼ਟਰਪਤੀ ਦ੍ਰੋਪਦੀ ਮੁਰਮੂ (Draupadi Murmu) ਚੰਡੀਗੜ੍ਹ ਹਵਾਈ ਅੱਡੇ (Chandigarh Airport) ਉਤੇ ਪਹੁੰਚੇ,ਇਸ ਦੌਰਾਨ ਰਾਜਪਾਲ ਬਨਵਾਰੀ ਲਾਲ ਪੁਰੋਹਿਤ ਅਤੇ ਮੰਤਰੀ ਅਨਮੋਲ ਗਗਨ ਮਾਨ (Minister Anmol Gagan Mann) ਨੇ ਉਨ੍ਹਾਂ ਦਾ ਸਵਾਗਤ ਕੀਤਾ ਹੈ,ਮੋਹਾਲੀ (Mohali) ਦੀ ਡੀਸੀ ਆਸ਼ਿਕਾ ਜੈਨ ਨੇ 4 ਮਈ ਅਤੇ 8 ਮਈ ਨੂੰ ਏਅਰਪੋਰਟ ਅਤੇ ਏਅਰਪੋਰਟ (Airport) ਤੋਂ 5 ਕਿਲੋਮੀਟਰ ਤੱਕ ਦੇ ਖੇਤਰ ਨੂੰ ਨੋ ਫਲਾਇੰਗ ਜ਼ੋਨ ਘੋਸ਼ਿਤ ਕੀਤਾ ਹੈ,ਇਹ ਫੈਸਲਾ ਰਾਸ਼ਟਰਪਤੀ ਦ੍ਰੋਪਦੀ ਮੁਰਮੂ ਦੇ ਆਉਣ ਅਤੇ ਜਾਣ ਦੇ ਸ਼ਡਿਊਲ (Schedule) ਕਾਰਨ ਲਿਆ ਗਿਆ ਹੈ,ਇਸ ਦੌਰਾਨ ਕਿਸੇ ਵੀ ਤਰ੍ਹਾਂ ਦੇ ਡਰੋਨ (Drone) ਜਾਂ ਹੋਰ ਕਿਸੇ ਵੀ ਚੀਜ਼ ਨੂੰ ਉਡਾਉਣ 'ਤੇ ਪਾਬੰਦੀ ਰਹੇਗੀ। 

ਉਹ ਸ਼ਿਮਲਾ ਤੋਂ ਕਰੀਬ 13 ਕਿਲੋਮੀਟਰ ਦੂਰ ਮਸ਼ੋਬਰਾ ਸਥਿਤ ਰਾਸ਼ਟਰਪਤੀ ਭਵਨ 'ਚ ਚਾਰ ਦਿਨਾਂ ਦੀਆਂ ਗਰਮੀਆਂ ਦੀਆਂ ਛੁੱਟੀਆਂ 'ਤੇ ਰਹੇਗੀ,ਹਰ ਸਾਲ ਦੇਸ਼ ਦੇ ਰਾਸ਼ਟਰਪਤੀ ਗਰਮੀਆਂ 'ਚ ਆਪਣੇ ਪਰਿਵਾਰ ਨਾਲ ਇੱਥੇ ਦੌਰੇ 'ਤੇ ਆਉਂਦੇ ਹਨ,ਰਾਸ਼ਟਰਪਤੀ ਦ੍ਰੋਪਦੀ ਮੁਰਮੂ ਦਾ ਇਹ ਦੂਜਾ ਦੌਰਾ ਹੈ,ਉਹ ਪਿਛਲੀ ਵਾਰ ਵੀ ਇੱਥੇ ਆਈ ਸੀ,ਇਹ ਇਮਾਰਤ ਲਗਭਗ 173 ਸਾਲ ਪੁਰਾਣੀ ਹੈ,ਜਿਸ ਨੂੰ ਰਾਸ਼ਟਰਪਤੀ ਭਵਨ (Rashtrapati Bhavan) ਦਾ ਨਾਂ ਦਿੱਤਾ ਗਿਆ ਹੈ,ਇਸ ਦਾ ਖੇਤਰਫਲ ਲਗਭਗ 10628 ਵਰਗ ਫੁੱਟ ਹੈ,ਇਹ 2023 ਵਿੱਚ ਪਹਿਲੀ ਵਾਰ ਜਨਤਾ ਲਈ ਵੀ ਖੋਲ੍ਹਿਆ ਗਿਆ ਸੀ।

ਮੁਤਾਬਕ ਰਾਸ਼ਟਰਪਤੀ ਦ੍ਰੋਪਦੀ ਮੁਰਮੂ ਦੇ ਚਾਰ ਦਿਨਾਂ ਦੌਰੇ ਦੌਰਾਨ ਹਿਮਾਚਲ ਪ੍ਰਦੇਸ਼ 'ਚ ਕਈ ਥਾਵਾਂ 'ਤੇ ਪ੍ਰੋਗਰਾਮ ਹਨ,ਉਹ 6 ਮਈ ਨੂੰ ਕਾਂਗੜਾ ਵਿੱਚ ਇੱਕ ਯੂਨੀਵਰਸਿਟੀ ਦੇ ਕਨਵੋਕੇਸ਼ਨ ਸਮਾਰੋਹ ਵਿੱਚ ਹਿੱਸਾ ਲਵੇਗੀ,ਇਸ ਤੋਂ ਬਾਅਦ 7 ਨੂੰ ਸ਼ਿਮਲਾ ਦੇ ਦੋ ਮੰਦਰਾਂ 'ਚ ਪੂਜਾ ਦਾ ਪ੍ਰੋਗਰਾਮ ਹੈ,ਇਸ 'ਚ ਹਿੱਸਾ ਲੈਣ ਤੋਂ ਬਾਅਦ ਉਨ੍ਹਾਂ ਦੀ ਸ਼ਿਮਲਾ 'ਚ ਮਾਲ ਰੋਡ (Mall Road) 'ਤੇ ਜਾਣ ਦੀ ਵੀ ਯੋਜਨਾ ਹੈ,ਉਹ 8 ਨੂੰ ਸ਼ਿਮਲਾ ਤੋਂ ਚੰਡੀਗੜ੍ਹ ਲਈ ਰਵਾਨਾ ਹੋਵੇਗੀ,ਇਸ ਦੌਰਾਨ ਮੋਹਾਲੀ ਹਵਾਈ ਅੱਡੇ (Mohali Airport) 'ਤੇ ਨੋ ਫਲਾਇੰਗ ਜ਼ੋਨ ਵੀ ਨਹੀਂ ਰਹੇਗਾ।

 

Advertisement

Latest News