ਵਾਈਸ ਐਡਮਿਰਲ ਸੰਜੇ ਭੱਲਾ ਨੇ ਭਾਰਤੀ ਜਲ ਫੌਜ ਦੇ ਚੀਫ ਆਫ ਪਰਸੋਨਲ ਵਜੋਂ ਅਹੁਦਾ ਸਾਂਭਿਆ

ਵਾਈਸ ਐਡਮਿਰਲ ਸੰਜੇ ਭੱਲਾ ਪਿਛਲੇ 35 ਸਾਲਾਂ ਤੋਂ ਦੇਸ਼ ਦੀ ਸੇਵਾ

ਵਾਈਸ ਐਡਮਿਰਲ ਸੰਜੇ ਭੱਲਾ ਨੇ ਭਾਰਤੀ ਜਲ ਫੌਜ ਦੇ ਚੀਫ ਆਫ ਪਰਸੋਨਲ ਵਜੋਂ ਅਹੁਦਾ ਸਾਂਭਿਆ

New Delhi,10 May,2024,(Azad Soch News):- ਵਾਈਸ ਐਡਮਿਰਲ ਸੰਜੇ ਭੱਲਾ (Vice Admiral Sanjay Bhalla) ਨੂੰ ਭਾਰਤੀ ਜਲ ਫੌਜ ਦੇ ਚੀਫ ਆਫ ਪਰਸੋਨਲ ਵਜੋਂ ਅਹੁਦਾ ਸੰਭਾਲ ਲਿਆ ਹੈ,ਵਾਈਸ ਐਡਮਿਰਲ ਸੰਜੇ ਭੱਲਾ ਪਿਛਲੇ 35 ਸਾਲਾਂ ਤੋਂ ਦੇਸ਼ ਦੀ ਸੇਵਾ ਕਰ ਰਹੇ ਹਨ,ਵਾਈਸ ਐਡਮਿਰਲ ਸੰਜੇ ਭੱਲਾ ਨੂੰ ਭਾਰਤੀ ਜਲ ਫੌਜ ਦੇ ਚੀਫ਼ ਆਫ਼ ਪਰਸੋਨਲ (Chief of Personnel) ਦਾ ਚਾਰਜ ਦਿੱਤਾ ਗਿਆ ਸੀ, ਸੰਜੇ ਭੱਲਾ ਨੂੰ ਉਨ੍ਹਾਂ ਦੀ ਵਿਲੱਖਣ ਸੇਵਾ ਲਈ ਜਲ ਫੌਜ ਦੇ ਮੁਖੀ ਅਤੇ ਫਲੈਗ ਅਫਸਰ ਕਮਾਂਡਿੰਗ-ਇਨ-ਚੀਫ਼ (Flag Officer Commanding-In-Chief) ਦੁਆਰਾ ਅਤਿ ਵਿਸ਼ਿਸ਼ਟ ਸੇਵਾ ਮੈਡਲ, ਨੌ ਸੈਨਾ ਮੈਡਲ ਅਤੇ ਪ੍ਰਸੰਸਾ ਪੱਤਰ ਨਾਲ ਸਨਮਾਨਿਤ ਕੀਤਾ ਜਾ ਚੁੱਕਾ ਹੈ,ਸੀਓਪੀ ਵਜੋਂ ਚਾਰਜ ਸੰਭਾਲਣ ਤੋਂ ਪਹਿਲਾਂ, ਉਹ (Vice Admiral Sanjay Bhalla) ਪੱਛਮੀ ਜਲ ਫੌਜ ਕਮਾਂਡ ਦੇ ਚੀਫ਼ ਆਫ਼ ਸਟਾਫ਼ ਸਨ,ਉਨ੍ਹਾਂ ਨੇ ਸਿੰਧੂਦੁਰਗ ਵਿਖੇ ਆਪ੍ਰੇਸ਼ਨ ਸੰਕਲਪ ਅਤੇ ਜਲ ਸੈਨਾ ਦਿਵਸ ਆਪ੍ਰੇਸ਼ਨ ਡੈਮੋ 2023 ਵਰਗੇ ਸਮਾਗਮਾਂ ਦਾ ਨਿਰੀਖਣ ਕੀਤਾ,ਜਿਕਰਯੋਗ ਹੈ ਕਿ ਵਾਈਸ ਐਡਮਿਰਲ ਸੰਜੇ ਭੱਲਾ ਨੂੰ 1 ਜਨਵਰੀ 1989 ਨੂੰ ਭਾਰਤੀ ਜਲ ਫੌਜ ਵਿਚ ਕਮਿਸ਼ਨ ਦਿੱਤਾ ਗਿਆ ਸੀ।

 

Advertisement

Latest News

ਜੀ ਪੀ ਐਸ ਲੱਗੀਆਂ ਗੱਡੀਆਂ ਉੱਤੇ ਹੀ ਵੋਟਰ ਮਸ਼ੀਨਾਂ ਦੀ ਹੋਵੇ ਢੋਆ ਢੁਆਈ - ਜਿਲਾ ਚੋਣ ਅਧਿਕਾਰੀ ਜੀ ਪੀ ਐਸ ਲੱਗੀਆਂ ਗੱਡੀਆਂ ਉੱਤੇ ਹੀ ਵੋਟਰ ਮਸ਼ੀਨਾਂ ਦੀ ਹੋਵੇ ਢੋਆ ਢੁਆਈ - ਜਿਲਾ ਚੋਣ ਅਧਿਕਾਰੀ
ਅੰਮਿ੍ਰਤਸਰ, 20 ਮਈ --- ਜਿਲਾ ਚੋਣ ਅਧਿਕਾਰੀ ਸ੍ਰੀ ਘਨਸ਼ਾਮ ਥੋਰੀ ਨੇ  ਲੋਕ ਸਭਾ ਚੋਣਾਂ ਲਈ ਵੋਟਿੰਗ ਮਸ਼ੀਨਾਂ ਦੀ ਢੋਆ ਢੁਆਈ...
ਐਸਏਐਸ ਨਗਰ ਵਿੱਚ 61 ਮਾਈਕਰੋ ਅਬਜ਼ਰਵਰ ਮਤਦਾਨ ਦਿਵਸ ਮੌਕੇ ਚੌਕਸੀ ਰੱਖਣਗੇ
ਜਿਲ੍ਹਾ ਅੰਮ੍ਰਿਤਸਰ ਵਿੱਚ ਝੋਨੇ ਦੀ ਲੁਆਈ 15 ਜੂਨ ਤੋਂ ਹੀ ਕੀਤੀ ਜਾਵੇ- ਡਾ: ਬਲਜਿੰਦਰ ਸਿੰਘ ਭੁੱਲਰ
ਜਨਰਲ ਅਬਜ਼ਰਵਰ ਨੇ ਦੱਖਣੀ ਹਲਕੇ ਦੇ ਪੋਲਿੰਗ ਬੂਥਾਂ ਦਾ ਲਿਆ ਜਾਇਜਾ
ਸਕੂਲ ਆਫ਼ ਐਮੀਨੈਂਸ ਮਾਲ ਰੋਡ ਵਿਖੇ ਵੋਟਰ ਜਾਗਰੂਕਤਾ ਸਮਾਗਮ
ਸੁਲਤਾਨਵਿੰਡ ਸਕੂਲ ਵਿਖੇ ਕਰਵਾਏ ਗਏ ਵੋਟਰ ਜਾਗਰੂਕਤਾ ਮਹਿੰਦੀ ਮੁਕਾਬਲੇ
ਸਕੂਲੀ ਵਿਦਿਆਰਥੀਆਂ ਵਲੋਂ ਬਣਾਏ ਗਏ ‘ਵੋਟਰ ਸੱਦਾ ਪੱਤਰ’