ਨਾਮਜ਼ਦਗੀਆਂ ਦਾਖਲ ਕਰਨ ਦੇ ਦੂਜੇ ਦਿਨ 20 ਉਮੀਦਵਾਰਾਂ ਵੱਲੋਂ 22 ਨਾਮਜ਼ਦਗੀ ਪੱਤਰ ਦਾਖਲ

ਨਾਮਜ਼ਦਗੀਆਂ ਦਾਖਲ ਕਰਨ ਦੇ ਦੂਜੇ ਦਿਨ 20 ਉਮੀਦਵਾਰਾਂ ਵੱਲੋਂ 22 ਨਾਮਜ਼ਦਗੀ ਪੱਤਰ ਦਾਖਲ

Chandigarh,08 May,2024,(Azad Soch News):- ਲੋਕ ਸਭਾ ਚੋਣਾਂ-2024 (Lok Sabha Elections-2024) ਲਈ ਨਾਮਜ਼ਦਗੀਆਂ ਭਰਨ ਦੇ ਦੂਜੇ ਦਿਨ ਪੰਜਾਬ ਵਿੱਚ 13 ਲੋਕ ਸਭਾ ਸੀਟਾਂ ਲਈ 20 ਉਮੀਦਵਾਰਾਂ ਵੱਲੋਂ 22 ਨਾਮਜ਼ਦਗੀ ਪੱਤਰ ਦਾਖਲ ਕੀਤੇ ਗਏ ਹਨ,ਇਸ ਸਬੰਧੀ ਜਾਣਕਾਰੀ ਦਿੰਦਿਆ ਪੰਜਾਬ ਦੇ ਮੁੱਖ ਚੋਣ ਅਧਿਕਾਰੀ ਸਿਬਿਨ ਸੀ (Chief Electoral Officer of Punjab Sibin C) ਨੇ ਦੱਸਿਆ ਕਿ ਲੋਕ ਸਭਾ ਹਲਕਾ ਗੁਰਦਾਸਪੁਰ, ਜਲੰਧਰ, ਆਨੰਦਪੁਰ ਸਾਹਿਬ ਅਤੇ ਫਤਿਹਗੜ੍ਹ ਸਾਹਿਬ (Fatehgarh Sahib) ਤੋਂ ਇਕ-ਇਕ ਉਮੀਦਵਾਰ ਵੱਲੋਂ ਨਾਮਜ਼ਦਗੀ ਪੱਤਰ ਦਾਖਲ ਕੀਤਾ ਗਿਆ ਹੈ,ਸੰਗਰੂਰ ਤੋਂ ਪੰਜ ਉਮੀਦਵਾਰਾਂ ਵੱਲੋਂ ਨਾਮਜ਼ਦਗੀ ਪੱਤਰ ਦਾਖਲ ਕੀਤੇ ਗਏ ਹਨ,ਜਦਕਿ ਅੰਮ੍ਰਿਤਸਰ ਅਤੇ ਪਟਿਆਲਾ ਤੋਂ ਤਿੰਨ-ਤਿੰਨ ਉਮੀਦਵਾਰਾਂ ਵੱਲੋਂ ਨਾਮਜ਼ਦਗੀ ਪੱਤਰ ਦਾਖ਼ਲ ਕੀਤੇ ਗਏ ਹਨ,ਪਟਿਆਲਾ ਤੋਂ ਤਿੰਨਾਂ ਵਿੱਚੋਂ ਦੋ ਉਮੀਦਵਾਰਾਂ ਨੇ 2-2 ਫਾਰਮ ਭਰੇ ਹਨ।ਜਦਕਿ ਫਰੀਦਕੋਟ ਤੋਂ 2 ਅਤੇ ਲੁਧਿਆਣਾ ਤੋਂ 3 ਉਮੀਦਵਾਰਾਂ ਵੱਲੋਂ ਨਾਮਜ਼ਦਗੀ ਪੱਤਰ ਦਾਖਲ ਕੀਤੇ ਗਏ ਹੈ,ਮੁੱਖ ਚੋਣ ਅਧਿਕਾਰੀ ਨੇ ਦੱਸਿਆ ਕਿ ਫਿਰੋਜ਼ਪੁਰ, ਖਡੂਰ ਸਾਹਿਬ, ਬਠਿੰਡਾ ਅਤੇ ਹੁਸ਼ਿਆਰਪੁਰ ਲੋਕ ਸਭਾ ਸੀਟ ਲਈ ਕਿਸੇ ਵੀ ਉਮੀਦਵਾਰ ਵੱਲੋਂ ਬੁੱਧਵਾਰ ਨੂੰ ਨਾਮਜ਼ਦਗੀ ਪੱਤਰ ਦਾਖਲ ਨਹੀਂ ਕੀਤਾ ਗਿਆ ਹੈ,ਜ਼ਿਕਰਯੋਗ ਹੈ ਕਿ 7 ਮਈ ਨੂੰ ਪੰਜਾਬ ਦੀਆਂ 13 ਉਮੀਦਵਾਰਾਂ ਵੱਲੋਂ 15 ਨਾਮਜ਼ਦਗੀ ਪੱਤਰ ਦਾਖਲ ਕੀਤੇ ਗਏ ਸਨ।

 

Advertisement

Latest News

ਨਵੀਂ ਅਨਾਜ ਮੰਡੀ, ਮਾਨਸਾ ਵਿਖੇ 22 ਮਈ ਨੂੰ ਲੱਗੇਗਾ ਕਿਸਾਨ ਸਿਖਲਾਈ ਕੈਂਪ ਨਵੀਂ ਅਨਾਜ ਮੰਡੀ, ਮਾਨਸਾ ਵਿਖੇ 22 ਮਈ ਨੂੰ ਲੱਗੇਗਾ ਕਿਸਾਨ ਸਿਖਲਾਈ ਕੈਂਪ
ਮਾਨਸਾ, 20 ਮਈ:ਖੇਤੀਬਾੜੀ ਅਤੇ ਕਿਸਾਨ ਭਲਾਈ ਵਿਭਾਗ ਵੱਲੋ 22 ਮਈ, 2024, ਦਿਨ ਬੁੱਧਵਾਰ ਨੂੰ ਸਾਉਣੀ ਦੀਆਂ ਫਸਲਾਂ ਸਬੰਧੀ ਤਕਨੀਕੀ ਜਾਣਕਾਰੀ...
ਮਾਈਕਰੋ ਅਬਜ਼ਰਵਰਾਂ ਦੀ ਪਹਿਲੇ ਪੜਾਅਦੀ ਰੈਂਡੇਮਾਈਜੇਸ਼ਨ ਹੋਈ
ਗਰਮੀ ਅਤੇ ਲੂਅ ਤੋਂ ਬਚਣ ਲਈ ਵੱਧ ਤੋਂ ਵੱਧ ਤਰਲ ਪਦਾਰਥ ਪੀਓ: ਐਸਐਮਓ ਡਾ. ਗਾਂਧੀ
ਜ਼ਿਲ੍ਹਾ ਚੋਣ ਅਫ਼ਸਰ ਤੇ ਖ਼ਰਚਾ ਅਬਜਰਵਰ ਵੱਲੋਂ ਵੋਟਰ ਜਾਗਰੂਕਤਾ ਗੀਤ ”ਤੂੰ ਵੋਟ ਕਰ” ਰਲੀਜ਼
ਖੇਤੀਬਾੜੀ ਵਿਭਾਗ ਵੱਲੋ ਨਰਮੇ ਦੀ ਫਸਲ ਸਬੰਧੀ ਕਿਸਾਨਾਂ ਲਈ ਇੱਕ ਦਿਨ ਸਿਖਲਾਈ ਕੈਂਪ ਦਾ ਆਯੋਜਨ
ਨਿਯੁਕਤ ਕੀਤੇ ਆਬਜ਼ਰਵਰ ਆਦਰਸ਼ ਚੋਣ ਜ਼ਾਬਤੇ ਦੀ ਪਾਲਣਾ ਯਕੀਨੀ ਬਣਾਉਣ ਦੇ ਨਾਲ ਖ਼ਰਚੇ ਤੇ ਵੀ ਰੱਖਣਗੇ ਨਜ਼ਰ
ਜ਼ਿਲ੍ਹਾ ਸਵੀਪ ਟੀਮ ਵੱਲੋਂ ਕੁਸ਼ਟ ਆਸ਼ਰਮ ਮੋਗਾ ਵਿੱਚ ਵੋਟਰ ਜਾਗਰੂਕਤਾ