ਨਿਊਜ਼ੀਲੈਂਡ ਦੇ ਧਾਕੜ ਬੱਲੇਬਾਜ਼ ਕਾਲਿਨ ਮੁਨਰੋ ਨੇ ਕ੍ਰਿਕਟ ਤੋਂ ਸੰਨਿਆਸ ਲੈਣ ਦਾ ਐਲਾਨ

ਨਿਊਜ਼ੀਲੈਂਡ ਦੇ ਧਾਕੜ ਬੱਲੇਬਾਜ਼ ਕਾਲਿਨ ਮੁਨਰੋ ਨੇ ਕ੍ਰਿਕਟ ਤੋਂ ਸੰਨਿਆਸ ਲੈਣ ਦਾ ਐਲਾਨ

New Zealand,10 May,2024,(Azad Soch News):- ਨਿਊਜ਼ੀਲੈਂਡ ਦੇ ਧਾਕੜ ਬੱਲੇਬਾਜ਼ ਕਾਲਿਨ ਮੁਨਰੋ ਨੇ ਟੀ-20 ਵਰਲਡ ਕੱਪ (T-20 World Cup) ਤੋਂ ਪਹਿਲਾਂ ਅੰਤਰਰਾਸ਼ਟਰੀ ਕ੍ਰਿਕਟ ਤੋਂ ਸੰਨਿਆਸ ਲੈਣ ਦਾ ਐਲਾਨ ਕਰ ਦਿੱਤਾ ਹੈ,37 ਸਾਲ ਦੇ ਮੁਨਰੋ ਨਿਊਜ਼ੀਲੈਂਡ ਦੇ ਲਿਮਟਿਡ ਓਵਰ ਸਪੈਸ਼ਲਿਸਟ ਬੱਲੇਬਾਜ਼ ਮੰਨੇ ਜਾਂਦੇ ਸਨ,ਉਨ੍ਹਾਂ ਨੇ ਨਿਊਜ਼ੀਲੈਂਡ ਲਈ 65 ਟੀ-20 ਅਤੇ 57 ਵਨਡੇ ਮੁਕਾਬਲੇ ਖੇਡੇ ਹਨ,ਜਿਸ ਵਿਚ ਉਨ੍ਹਾਂ ਨੇ ਲਗਭਗ 3000 ਦੌੜਾਂ ਬਣਾਈਆਂ,ਉਹ ਟੀ-20 ਕ੍ਰਿਕਟ ਵਿਚ ਨਿਊਜ਼ੀਲੈਂਡ ਲਈ 3 ਸੈਂਕੜੇ ਲਗਾਉਣ ਵਾਲੇ ਇਕੋ ਇਕ ਬੱਲੇਬਾਜ਼ ਹਨ।

ਕਾਲਿਨ ਮੁਨਰੋ ਬੱਲੇਬਾਜ਼ ਨੇ ਨਿਊਜ਼ੀਲੈਂਡ ਲਈ ਡੈਬਿਊ ਦਸੰਬਰ 2012 ਵਿਚ T20,ਮੈਚ ਖੇਡ ਕੇ ਕੀਤਾ ਸੀ,ਕਾਲਿਨ ਮੁਨਰੋ ਟੀ-20 ਵਰਲਡ ਕੱਪ 2014 ਤੇ 2016 ਵਿਚ ਨਿਊਜ਼ੀਲੈਂਡ ਦੇ ਸਕਵਾਡ ਦਾ ਹਿੱਸਾ ਸਨ,ਦੂਜੇ ਪਾਸੇ 2019 ਵਿਚ ਵਰਲਡ ਕੱਪ (World Cup) ਵਿਚ ਜਦੋਂ ਕੀਵੀ ਟੀਮ ਉਪ-ਜੇਤੂ ਰਹੀ,ਕਾਲਿਨ ਮੁਨਰੋ (Colin Munro) ਉਸ ਟੀਮ ਦਾ ਹਿੱਸਾ ਵੀ ਰਹੇ ਸਨ,ਕਾਲਿਨ ਮੁਨਰੋ ਨੇ ਸੰਨਿਆਸ ਦਾ ਐਲਾਨ ਕਰਦੇ ਹੋਏ ਖੁਲਾਸਾ ਕੀਤਾ ਕਿ 2024 ਟੀ-20 ਵਿਸ਼ਵ ਕੱਪ (T-20 World Cup) ਟੀਮ ਵਿਚ ਜਗ੍ਹਾ ਪਾਉਣ ਵਿਚ ਅਸਫਲ ਰਹਿਣ ਦੇ ਬਾਅਦ ਉਨ੍ਹਾਂ ਨੇ ਸੰਨਿਆਸ ਲੈਣ ਦਾ ਫੈਸਲਾ ਕੀਤਾ ਹੈ।

Advertisement

Latest News

ਜੀ ਪੀ ਐਸ ਲੱਗੀਆਂ ਗੱਡੀਆਂ ਉੱਤੇ ਹੀ ਵੋਟਰ ਮਸ਼ੀਨਾਂ ਦੀ ਹੋਵੇ ਢੋਆ ਢੁਆਈ - ਜਿਲਾ ਚੋਣ ਅਧਿਕਾਰੀ ਜੀ ਪੀ ਐਸ ਲੱਗੀਆਂ ਗੱਡੀਆਂ ਉੱਤੇ ਹੀ ਵੋਟਰ ਮਸ਼ੀਨਾਂ ਦੀ ਹੋਵੇ ਢੋਆ ਢੁਆਈ - ਜਿਲਾ ਚੋਣ ਅਧਿਕਾਰੀ
ਅੰਮਿ੍ਰਤਸਰ, 20 ਮਈ --- ਜਿਲਾ ਚੋਣ ਅਧਿਕਾਰੀ ਸ੍ਰੀ ਘਨਸ਼ਾਮ ਥੋਰੀ ਨੇ  ਲੋਕ ਸਭਾ ਚੋਣਾਂ ਲਈ ਵੋਟਿੰਗ ਮਸ਼ੀਨਾਂ ਦੀ ਢੋਆ ਢੁਆਈ...
ਐਸਏਐਸ ਨਗਰ ਵਿੱਚ 61 ਮਾਈਕਰੋ ਅਬਜ਼ਰਵਰ ਮਤਦਾਨ ਦਿਵਸ ਮੌਕੇ ਚੌਕਸੀ ਰੱਖਣਗੇ
ਜਿਲ੍ਹਾ ਅੰਮ੍ਰਿਤਸਰ ਵਿੱਚ ਝੋਨੇ ਦੀ ਲੁਆਈ 15 ਜੂਨ ਤੋਂ ਹੀ ਕੀਤੀ ਜਾਵੇ- ਡਾ: ਬਲਜਿੰਦਰ ਸਿੰਘ ਭੁੱਲਰ
ਜਨਰਲ ਅਬਜ਼ਰਵਰ ਨੇ ਦੱਖਣੀ ਹਲਕੇ ਦੇ ਪੋਲਿੰਗ ਬੂਥਾਂ ਦਾ ਲਿਆ ਜਾਇਜਾ
ਸਕੂਲ ਆਫ਼ ਐਮੀਨੈਂਸ ਮਾਲ ਰੋਡ ਵਿਖੇ ਵੋਟਰ ਜਾਗਰੂਕਤਾ ਸਮਾਗਮ
ਸੁਲਤਾਨਵਿੰਡ ਸਕੂਲ ਵਿਖੇ ਕਰਵਾਏ ਗਏ ਵੋਟਰ ਜਾਗਰੂਕਤਾ ਮਹਿੰਦੀ ਮੁਕਾਬਲੇ
ਸਕੂਲੀ ਵਿਦਿਆਰਥੀਆਂ ਵਲੋਂ ਬਣਾਏ ਗਏ ‘ਵੋਟਰ ਸੱਦਾ ਪੱਤਰ’