ਚੰਡੀਗੜ੍ਹ ਦੇ ਇੱਕ ਹੋਟਲ 'ਚ ਭਿਆਨਕ ਅੱਗ ਲੱਗ ਗਈ

ਚੰਡੀਗੜ੍ਹ ਦੇ ਇੱਕ ਹੋਟਲ 'ਚ ਭਿਆਨਕ ਅੱਗ ਲੱਗ ਗਈ

Chandigarh,08 May,2024,(Azad Soch News):- ਚੰਡੀਗੜ੍ਹ ਤੋਂ ਵੱਡੀ ਖ਼ਬਰ ਸਾਹਮਣੇ ਆ ਰਹੀ ਹੈ,ਜਿੱਥੇ ਇੱਕ ਹੋਟਲ ਦੀ ਤੀਜੀ ਮੰਜ਼ਿਲ 'ਚ ਅੱਗ ਲੱਗੀ ਹੈ,ਦੱਸਿਆ ਜਾ ਰਿਹਾ ਹੈ ਕਿ ਸੈਕਟਰ 42 ਅਟਾਵਾ ਸਥਿਤ ਹੋਟਲ ਜੀਕੇ ਇੰਟਰਪ੍ਰਾਈਜ਼ਜ਼ (Hotel GK Enterprises) ’ਚ ਇਹ ਅੱਗ ਲੱਗੀ ਹੈ,ਫਾਇਰ ਬ੍ਰਿਗੇਡ (Fire Brigade) ਦੀਆਂ ਗੱਡੀਆਂ ਅੱਗ ’ਤੇ ਕਾਬੂ ਪਾਉਣ 'ਚ ਜੁਟੀਆਂ ਹੋਈਆਂ ਹਨ,ਜਾਣਕਾਰੀ ਅਨੁਸਾਰ ਹੋਟਲ ਦੇ ਸਿਖਰ 'ਤੇ ਬਣੀ ਰਸੋਈ ਨੂੰ ਅੱਗ ਲੱਗ ਗਈ ਹੈ,ਅੱਗ ਲੱਗਣ ਤੋਂ ਬਾਅਦ ਹਫੜਾ-ਦਫੜੀ ਦਾ ਮਾਹੌਲ ਬਣ ਗਿਆ,ਮੌਕੇ 'ਤੇ ਫ਼ਾਇਰ ਵਿਭਾਗ (Fire Dept) ਦੀਆਂ ਕਈ ਗੱਡੀਆਂ ਪਹੁੰਚ ਚੁੱਕੀਆਂ ਹਨ ਅਤੇ ਅੱਗ 'ਤੇ ਕਾਬੂ ਪਾਉਣ ਦਾ ਯਤਨ ਕਰ ਰਹੀਆਂ ਹਨ,ਥਾਣੇਦਾਰ ਅਤੇ ਕਈ ਉੱਚ ਅਧਿਕਾਰੀ ਵੀ ਮੌਕੇ ਉੱਤੇ ਪਹੁੰਚ ਚੁੱਕੇ ਹਨ,ਅੱਗ 'ਤੇ ਕਾਬੂ ਪਾਉਣ ਲਈ ਬਚਾਅ ਕਾਰਜ ਜਾਰੀ ਹੈ।

Advertisement

Latest News