ਚੰਡੀਗੜ੍ਹ ’ਚ ਬੈਕਾਂ ਦਾ 300 ਕਰੋੜ ਦੇ ਘਪਲੇ ਕਰਨ ਵਾਲਾ ਦੋਸ਼ੀ ਆਵੇਗਾ ਭਾਰਤ,ED ਦੋਸ਼ੀ ਨੂੰ ਭਾਰਤ ਲਿਆਉਣ ਦੀ ਤਿਆਰੀ 'ਚ

 ਚੰਡੀਗੜ੍ਹ ’ਚ ਬੈਕਾਂ ਦਾ 300 ਕਰੋੜ ਦੇ ਘਪਲੇ ਕਰਨ ਵਾਲਾ ਦੋਸ਼ੀ ਆਵੇਗਾ ਭਾਰਤ,ED ਦੋਸ਼ੀ ਨੂੰ ਭਾਰਤ ਲਿਆਉਣ ਦੀ ਤਿਆਰੀ 'ਚ

Chandigarh,13 May,2024,(Azad Soch News):- ਚੰਡੀਗੜ੍ਹ 'ਚ ਬੈਂਕਾਂ ਦਾ 300 ਕਰੋੜ ਰੁਪਏ ਦਾ ਧੋਖਾਧੜੀ ਕਰਕੇ ਥਾਈਲੈਂਡ 'ਚ ਲੁਕੇ ਸੁਖਵਿੰਦਰ ਸਿੰਘ ਛਾਬੜਾ ਦੀਆਂ ਮੁਸ਼ਕਿਲਾਂ ਵਧਣ ਵਾਲੀਆਂ ਹਨ,ਕਿਉਂਕਿ ਹੁਣ ਈਡੀ ਇਸ ਦੋਸ਼ੀ ਨੂੰ ਭਾਰਤ ਲਿਆਉਣ ਦੀ ਤਿਆਰੀ ਕਰ ਰਹੀ ਹੈ,ਇਨਫੋਰਸਮੈਂਟ ਡਾਇਰੈਕਟੋਰੇਟ (ਈਡੀ) ਨੇ ਕੇਸ ਦੀ ਰਿਪੋਰਟ ਮਨੀ ਲਾਂਡਰਿੰਗ ਰੋਕੂ ਐਕਟ,ਚੰਡੀਗੜ੍ਹ (Prevention of Money Laundering Act, Chandigarh) ਦੀ ਵਿਸ਼ੇਸ਼ ਅਦਾਲਤ ਨੂੰ ਦਿੱਤੀ,ਇਸ ਸਬੰਧੀ ਛਾਬੜਾ 'ਤੇ ਇੰਡੀਅਨ ਓਵਰਸੀਜ਼ ਬੈਂਕ,ਪੰਜਾਬ ਨੈਸ਼ਨਲ ਬੈਂਕ ਅਤੇ ਬੈਂਕ ਆਫ ਬੜੌਦਾ ਤੋਂ ਕਰੀਬ 300 ਕਰੋੜ ਰੁਪਏ ਦੀ ਧੋਖਾਧੜੀ ਦੇ ਮਾਮਲੇ 'ਚ ਫ਼ਰਾਰ ਹੋਣ ਦਾ ਦੋਸ਼ ਹੈ।

ਸੀ.ਬੀ.ਆਈ. (CBI) ਅਤੇ ਈਡੀ (ED) ਵੱਲੋਂ ਕੇਸ ਦਰਜ ਕਰਨ ਤੋਂ ਬਾਅਦ ਮਨੀ ਲਾਂਡਰਿੰਗ (Money Laundering) ਦੀਆਂ ਧਾਰਾਵਾਂ ਤਹਿਤ ਜਾਂਚ ਸ਼ੁਰੂ ਕੀਤੀ ਗਈ ਸੀ,ਮਾਮਲੇ 'ਚ ਅਦਾਲਤ 'ਚ ਚਾਰਜਸ਼ੀਟ ਦਾਇਰ ਕੀਤੀ ਗਈ ਹੈ,ਉਕਤ ਮਾਮਲੇ 'ਚ ਪੀ.ਐੱਮ.ਐੱਲ.ਏ. ਵਿਸ਼ੇਸ਼ ਅਦਾਲਤ ’ਚ ਮਨੀ ਲਾਂਡਰਿੰਗ ਦਾ ਕੇਸ ਚੱਲ ਰਿਹਾ ਹੈ,ਈਡੀ (ED) ਪਹਿਲਾਂ ਮੁਲਜ਼ਮਾਂ ਨੂੰ ਥਾਈਲੈਂਡ ਤੋਂ ਲਿਆਉਣ ਲਈ ਸੰਮਨ ਭੇਜੇਗਾ,ਇਸ ਤੋਂ ਬਾਅਦ ਗ੍ਰਹਿ ਮੰਤਰਾਲੇ ਦੀ ਮਦਦ ਨਾਲ ਅਗਲੀ ਕਾਰਵਾਈ ਕੀਤੀ ਜਾਵੇਗੀ,ਜਾਣਕਾਰੀ ਅਨੁਸਾਰ ਇੰਡੀਅਨ ਓਵਰਸੀਜ਼ ਬੈਂਕ (Indian Overseas Bank) ਦੇ ਅਧਿਕਾਰੀਆਂ ਅਤੇ ਕੁਝ ਕਾਰੋਬਾਰੀਆਂ ਦੀ ਮਿਲੀ ਭੁਗਤ ਕਾਰਨ ਬੈਂਕਾਂ ਨੂੰ ਕਰੋੜਾਂ ਰੁਪਏ ਦਾ ਨੁਕਸਾਨ ਹੋਇਆ ਹੈ।

Advertisement

Latest News