ਚੰਡੀਗੜ੍ਹ 'ਚ 1 ਅਪ੍ਰੈਲ ਤੋਂ ਵਧੇਗੀ ਪਾਣੀ ਦੀ ਕੀਮਤ
ਸ਼ੁੱਕਰਵਾਰ ਨੂੰ ਮੇਅਰ ਕੁਲਦੀਪ ਕੁਮਾਰ ਨੇ ਗ੍ਰਹਿ ਸਕੱਤਰ ਨੂੰ ਲਿਖਿਆ ਪੱਤਰ
Chandigarh,30 March,2024,(Azad Soch News):- ਚੰਡੀਗੜ੍ਹ ਵਿੱਚ ਪਹਿਲੀ ਅਪਰੈਲ ਤੋਂ ਪਾਣੀ ਦੀਆਂ ਕੀਮਤਾਂ ਵਿੱਚ ਪੰਜ ਫੀਸਦੀ ਵਾਧਾ ਹੋਣ ਜਾ ਰਿਹਾ ਹੈ,ਸ਼ੁੱਕਰਵਾਰ ਨੂੰ ਮੇਅਰ ਕੁਲਦੀਪ ਕੁਮਾਰ (Mayor Kuldeep Kumar) ਨੇ ਸਕੱਤਰ ਸਥਾਨਕ ਸਰਕਾਰ ਨਿਤਿਨ ਯਾਦਵ ਨੂੰ ਪੱਤਰ ਲਿਖ ਕੇ ਪਾਣੀ ਦੀਆਂ ਕੀਮਤਾਂ ਨੂੰ ਨਾ ਵਧਾਉਣ ਦੀ ਮੰਗ ਕੀਤੀ ਹੈ,11 ਮਾਰਚ ਨੂੰ ਹੋਈ ਨਗਰ ਨਿਗਮ ਦੀ ਮੀਟਿੰਗ ਵਿੱਚ ਇੰਡੀਆ ਗਠਜੋੜ (India Alliance) ਦੇ ਕੌਂਸਲਰਾਂ ਦੁਆਰਾ ਚੰਡੀਗੜ੍ਹ ਵਾਸੀਆਂ ਨੂੰ 20,000 ਲੀਟਰ ਮੁਫਤ ਪਾਣੀ ਅਤੇ ਮੁਫਤ ਪਾਰਕਿੰਗ ਦਾ ਏਜੰਡਾ ਹਾਊਸ ਵਿੱਚ ਸਾਰੇ ਕੌਂਸਲਰਾਂ ਦੀ ਸਹਿਮਤੀ ਦੇ ਨਾਲ ਪਾਸ ਕਰ ਦਿੱਤਾ ਗਿਆ ਸੀ।
ਇਸ ਮਤੇ ਨੂੰ ਪਾਸ ਕਰਕੇ ਚੰਡੀਗੜ੍ਹ ਪ੍ਰਸ਼ਾਸਕ (Chandigarh Admin) ਬਨਵਾਰੀ ਲਾਲ ਪੁਰੋਹਿਤ ਕੋਲ ਭੇਜਿਆ ਸੀ ਤਾਂ ਉਨ੍ਹਾਂ ਨੇ ਗਠਜੋੜ, ਭਾਜਪਾ ਅਤੇ ਕਮਿਸ਼ਨਰ ਆਨੰਦਿਤਾ ਮਿੱਤਰਾ (Commissioner Anandita Mitra) ਨੂੰ ਫਟਕਾਰ ਲਗਾਈ ਸੀ, ਉਨ੍ਹਾਂ ਦਾ ਕਹਿਣਾ ਹੈ ਕਿ ਚੰਡੀਗੜ੍ਹ ਵਿਚ 24 ਘੰਟੇ ਪਾਣੀ ਦੇਣ ਲਈ ਫਰਾਂਸ ਦੀ ਇੱਕ ਏਜੰਸੀ ਦੇ ਨਾਲ 15 ਸਾਲ ਦਾ ਐਗਰੀਮੈਂਟ (Agreement) ਹੋ ਰੱਖਿਆ ਹੈ,ਅਜਿਹੇ ਵਿਚ ਪਾਣੀ ਮੁਫਤ ਨਹੀਂ ਦਿੱਤਾ ਜਾ ਸਕਦਾ,ਚੰਡੀਗੜ੍ਹ ਪ੍ਰਸ਼ਾਸਕ ਬਨਵਾਰੀ ਲਾਲ ਪੁਰੋਹਿਤ (Banwari Lal Purohit) ਨੇ ਕਿਹਾ ਸੀ ਕਿ ਸਿਆਸੀ ਪਾਰਟੀਆਂ ਨੂੰ ਜੋ ਸੰਭਵ ਹੋਵੇ ਉਸ ਦਾ ਹੀ ਐਲਾਨ ਕਰਨਾ ਚਾਹੀਦਾ,ਇਸ ਤਰ੍ਹਾਂ ਲੋਕਾਂ ਨੂੰ ਗੁੰਮਰਾਹ ਕਰਨ ਦੀ ਜ਼ਰੂਰਤ ਨਹੀਂ ਹੈ।