ਬਾਲੀਵੁੱਡ ਅਦਾਕਾਰ ਅਤੇ ਕਾਮੇਡੀਅਨ ਗੋਵਰਧਨ ਅਸਰਾਨੀ ਦਾ ਦੀਵਾਲੀ ਵਾਲੇ ਦਿਨ ਦਿਹਾਂਤ ਹੋ ਗਿਆ
By Azad Soch
On
ਨਵੀਂ ਮੁੰਬਈ, 21, ਅਕਤੂਬਰ, 2025, (ਆਜ਼ਾਦ ਸੋਚ ਨਿਊਜ਼):- ਅਦਾਕਾਰ ਗੋਵਰਧਨ ਅਸਰਾਨੀ, (Actor Goverdhan Asrani) ਜੋ ਕਿ ਆਮ ਤੌਰ 'ਤੇ ਅਸਰਾਨੀ ਦੇ ਨਾਮ ਨਾਲ ਜਾਣੇ ਜਾਂਦੇ ਸਨ, ਦਾ ਦਿਹਾਂਤ 20 ਅਕਤੂਬਰ 2025 ਨੂੰ ਮੰਬਈ ਵਿੱਚ ਹੋਇਆ। ਉਹ 84 ਸਾਲ ਦੇ ਸਨ ਅਤੇ ਇੱਕ ਲੰਮੇ ਸਮੇਂ ਤੋਂ ਫੇਫੜਿਆਂ ਦੀ ਬਿਮਾਰੀ ਨਾਲ ਪੀੜਤ ਸਨ। ਉਹ ਕਈ ਦਿਨਾਂ ਤੱਕ ਹਸਪਤਾਲ ਵਿੱਚ ਇਲਾਜ ਦੇ ਅਧੀਨ ਸਨ ਅਤੇ ਸੋਮਵਾਰ ਦੁਪਹਿਰ ਨੂੰ ਉਨ੍ਹਾਂ ਨੇ ਆਖਰੀ ਸਾਹ ਲਿਆ। ਉਨ੍ਹਾਂ ਦਾ ਅੰਤਿਮ ਸੰਸਕਾਰ ਸ਼ਾਂਤਾਕਰੂਜ਼ ਸਥਿਤ ਸ਼ਾਸਤਰੀ ਨਗਰ ਸ਼ਮਸ਼ਾਨ ਘਾਟ ਵਿੱਚ ਪਰਿਵਾਰਕ ਮੈਂਬਰਾਂ ਦੀ ਮੌਜੂਦਗੀ ਵਿੱਚ ਬਹੁਤ ਸਾਦਗੀ ਨਾਲ ਕੀਤਾ ਗਿਆ। ਅਸਰਾਨੀ ਨੇ ਆਪਣਾ ਫਿਲਮੀ ਕਰੀਅਰ 1960 ਦੇ ਦਹਾਕੇ ਵਿੱਚ ਸ਼ੁਰੂ ਕੀਤਾ ਸੀ ਅਤੇ 350 ਤੋਂ ਵੱਧ ਫਿਲਮਾਂ ਵਿੱਚ ਕੰਮ ਕਰਦਿਆਂ ਦਰਸ਼ਕਾਂ ਨੂੰ ਹੱਸਾਇਆ ਅਤੇ ਬਹੁਤ ਪ੍ਰਸਿੱਧ ਹੋਏ, ਜਿਵੇਂ ਕਿ ਫਿਲਮ "ਸ਼ੋਲੇ" ਵਿੱਚ ਬ੍ਰਿਟਿਸ਼ ਜੇਲ੍ਹਰ ਦੀ ਭੂਮਿਕਾ ਵੀ ਕੀਤੀ.
Related Posts
Latest News
07 Dec 2025 22:45:13
ਚੰਡੀਗੜ੍ਹ, 7 ਦਸੰਬਰ
ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਅੱਜ ਸਿਓਲ ਵਿੱਚ ਵਸਦੇ ਪਰਵਾਸੀ ਪੰਜਾਬੀਆਂ ਨੂੰ ਸੂਬੇ ਦੇ...


