OTT Debut ਲਈ ਤਿਆਰ ਜੱਸੀ ਗਿੱਲ,ਨਵੀਂ ਫਿਲਮ ਦਾ ਟ੍ਰੇਲਰ ਹੋਇਆ ਰਿਲੀਜ਼
New Mumbai,26 June,2024,(Azad Soch News):- ਨਵੀਂ ਹਿੰਦੀ ਫਿਲਮ 'ਵਾਇਲਡ ਵਾਇਲਡ ਪੰਜਾਬ', ('Wild Wild Punjab',) ਜੋ ਜਲਦ ਹੀ ਓਟੀਟੀ ਪਲੇਟਫ਼ਾਰਮ (OTT Platform) ਉਪਰ ਆਨ ਸਟਰੀਮ (On Stream) ਹੋਣ ਜਾ ਰਹੀ ਹੈ,ਨੈੱਟਫਲਿਕਸ (Netflix) 'ਤੇ ਜਾਰੀ ਹੋਣ ਜਾ ਰਹੀ ਇਸ ਫਿਲਮ ਦਾ ਨਿਰਮਾਣ ਲਵ ਰੰਜਨ ਅਤੇ ਅੰਕੁਰ ਗਰਗ ਦੁਆਰਾ ਕੀਤਾ ਗਿਆ ਹੈ, ਜਦਕਿ ਨਿਰਦੇਸ਼ਨ ਵਾਗਡੋਰ ਸਿਮਰਪ੍ਰੀਤ ਵੱਲੋਂ ਸੰਭਾਲੀ ਗਈ ਹੈ, ਜੋ ਇਸ ਤੋਂ ਪਹਿਲਾਂ ਵੈੱਬ ਸੀਰੀਜ਼ (Web Series) 'ਹਾਫ ਲਵ ਹਾਫ ਅਰੇਂਜਡ' ('Half Love Half Arranged') ਅਤੇ 'ਕਾਲਜ ਰੁਮਾਂਸ' ('College Romance') ਦਾ ਨਿਰਦੇਸ਼ਨ ਕਰ ਚੁੱਕੇ ਹਨ,ਗਾਇਕ ਅਤੇ ਅਦਾਕਾਰ ਜੱਸੀ ਗਿੱਲ, ਜੋ ਹੁਣ ਹੌਲ਼ੀ ਹੌਲ਼ੀ ਬਾਲੀਵੁੱਡ (Bollywood) ਵਿੱਚ ਵੀ ਅਪਣੀ ਧਾਂਕ ਜਮਾਉਂਦੇ ਜਾ ਰਹੇ ਹਨ,10 ਜੁਲਾਈ 2024 ਨੂੰ ਆਨ ਸਟ੍ਰੀਮ (On Stream) ਹੋਣ ਜਾ ਰਹੀ ਇਸ ਫਿਲਮ ਦੀ ਸਟਾਰ-ਕਾਸਟ (Star-Cast) ਵਿੱਚ ਜੱਸੀ ਗਿੱਲ ਤੋਂ ਇਲਾਵਾ ਵਰੁਣ ਸ਼ਰਮਾ, ਸੰਨੀ ਸਿੰਘ ਅਤੇ ਮਨਜੋਤ ਸਿੰਘ ਵੀ ਮਹੱਤਵਪੂਰਨ ਅਤੇ ਲੀਡਿੰਗ ਕਿਰਦਾਰਾਂ ਵਿੱਚ ਹਨ,ਦੋਸਤੀ ਅਤੇ ਰੋਮਾਂਚ ਭਰੀ ਇਹ ਫਿਲਮ ਚਾਰ ਦੋਸਤਾਂ ਦੀ ਇੱਕ ਲੰਬੀ ਯਾਤਰਾ ਅਤੇ ਉਨ੍ਹਾਂ ਦੀ ਜਿੰਦਗੀ ਵਿੱਚ ਹੋਈ ਉਥਲ-ਪੁਥਲ ਉਤੇ ਅਧਾਰਿਤ ਹੈ,ਜਿਸ ਵਿੱਚ ਹਿੰਦੀ ਸਿਨੇਮਾ ਦੇ ਚਰਚਿਤ ਚਿਹਰਿਆਂ ਵਿੱਚ ਸ਼ੁਮਾਰ ਕਰਵਾ ਰਹੀਆਂ ਅਦਾਕਾਰਾਂ ਪਾਤਰਾਲੇਖਾ ਅਤੇ ਇਸ਼ਿਤਾ ਰਾਜ ਵੀ ਨਜ਼ਰ ਆਉਣਗੀਆਂ,ਜਿੰਨ੍ਹਾਂ ਵੱਲੋਂ ਵੀ ਬੇਹੱਦ ਅਹਿਮ ਭੂਮਿਕਾਵਾਂ ਅਦਾ ਕੀਤੀਆਂ ਗਈਆਂ ਹਨ,ਓਟੀਟੀ (OTT) ਉਤੇ ਸਾਹਮਣੇ ਆਉਣ ਜਾ ਰਹੀਆਂ ਚਰਚਿਤ ਫਿਲਮਾਂ ਵਿੱਚ ਸ਼ਾਮਿਲ ਹੋ ਚੁੱਕੀ ਇਸ ਫਿਲਮ ਨੂੰ ਲੈ ਕੇ ਅਦਾਕਾਰ ਜੱਸੀ ਗਿੱਲ (Actor Jassi Gill) ਕਾਫ਼ੀ ਉਤਸ਼ਾਹਿਤ ਨਜ਼ਰ ਆ ਰਹੇ ਹਨ,ਜੋ ਇੰਨੀਂ ਦਿਨੀਂ ਅਪਣੇ ਜਾਰੀ ਹੋਏ ਸੰਗੀਤਕ ਟਰੈਕਸ ਨੂੰ ਲੈ ਕੇ ਚਰਚਾ ਦਾ ਕੇਂਦਰਬਿੰਦੂ ਬਣੇ ਹੋਏ ਹਨ।