ਪੰਜਾਬੀ ਫ਼ਿਲਮ 'ਡੀਐਸਪੀ ਦੇਵ 2' ਰਿਲੀਜ਼ ਲਈ ਤਿਆਰ

 ਪੰਜਾਬੀ ਫ਼ਿਲਮ 'ਡੀਐਸਪੀ ਦੇਵ 2' ਰਿਲੀਜ਼ ਲਈ ਤਿਆਰ

Chandigarh,13,JAN,2025,(Azad Soch News):-  ਪੰਜਾਬੀ ਫ਼ਿਲਮ 'ਡੀਐਸਪੀ ਦੇਵ 2' ਰਿਲੀਜ਼ ਲਈ ਤਿਆਰ ਹੈ। ਇਸ ਫਿਲਮ ਦੀ ਨਵੀਂ ਝਲਕ ਰਿਵੀਲ ਕਰ ਦਿੱਤੀ ਗਈ ਹੈ। ਇਸਦੇ ਨਾਲ ਹੀ, ਰਿਲੀਜ਼ ਡੇਟ ਦਾ ਵੀ ਐਲਾਨ ਹੋ ਗਿਆ ਹੈ।  'ਡ੍ਰੀਮ ਰਿਐਲਟੀ ਮੂਵੀਜ਼ ਅਤੇ ਵਾਈਟ ਹਿੱਲ ਸਟੂਡਿਓਜ਼' ('Dream Reality Movies and White Hill Studios') ਵੱਲੋਂ ਸੁਯੰਕਤ ਰੂਪ ਵਿੱਚ ਸਾਹਮਣੇ ਲਿਆਂਦੀ ਜਾ ਰਹੀ ਇਸ ਫ਼ਿਲਮ ਦਾ ਨਿਰਦੇਸ਼ਨ ਮਨਦੀਪ ਬੈਨੀਪਾਲ ਦੁਆਰਾ ਕੀਤਾ ਗਿਆ ਹੈ, ਜੋ ਇਸ ਤੋਂ ਪਹਿਲਾ ਕਈ ਸਫ਼ਲ ਫਿਲਮਾਂ ਦਾ ਨਿਰਦੇਸ਼ਨ ਕਰ ਚੁੱਕੇ ਹਨ। ਇਹ ਫਿਲਮ ਨਿਰਮਾਤਾ ਰਵਨੀਤ ਕੌਰ ਚਾਹਲ, ਰਾਜੇਸ਼ ਕੁਮਾਰ ਅਰੋੜਾ, ਅੰਸ਼ੂ ਮਿੱਡਾ, ਗੁਣਬੀਰ ਸਿੰਘ ਸਿੱਧੂ, ਮਨਮੋਰਡ ਸਿੱਧੂ ਦੁਆਰਾ ਨਿਰਮਿਤ ਕੀਤੀ ਗਈ ਹੈ।

ਇਸ ਫਿਲਮ ਵਿੱਚ ਦੇਵ ਖਰੌੜ ਇੱਕ ਵਾਰ ਫਿਰ ਲੀਡ ਰੋਲ ਨਿਭਾਉਦੇ ਨਜ਼ਰ ਆਉਣਗੇ। ਦੇਵ ਖਰੌੜ ਤੋਂ ਇਲਾਵਾ ਇਸ ਫਿਲਮ ਵਿੱਚ ਸ਼ਰੂਤੀ ਸੋਢੀ, ਧਨਵੀਰ ਸਿੰਘ, ਦੀਦਾਰ ਗਿੱਲ, ਅਦਿਤੀ ਆਰਿਆ, ਨੀਤ ਮਾਹਲ, ਨਗਿੰਦਰ ਗੱਖੜ, ਦੀਪ ਮੰਦੀਪ ਅਤੇ ਅਜੇ ਚਾਹਲ ਵੱਲੋ ਵੀ ਮਹੱਤਵਪੂਰਨ ਭੂਮਿਕਾਵਾਂ ਅਦਾ ਕੀਤੀਆ ਗਈਆ ਹਨ। ਸਾਲ 2019 ਵਿੱਚ ਆਈ 'ਡੀ.ਐਸ.ਪੀ ਦੇਵ' (I am 'DSP Dev') ਦੇ ਦੂਸਰੇ ਸੀਕੁਅਲ ਦੇ ਤੌਰ 'ਤੇ ਵਜ਼ੂਦ ਵਿੱਚ ਲਿਆਂਦੀ ਗਈ ਇਸ ਐਕਸ਼ਨ ਪੈਕੇਡ ਫ਼ਿਲਮ (Action Packed Movie) ਵਿੱਚ ਦੇਵ ਖਰੌੜ ਅਤੇ ਸ਼ਰੂਤੀ ਸੋਢੀ ਪਹਿਲੀ ਵਾਰ ਇਕੱਠਿਆ ਸਿਲਵਰ ਸਕਰੀਨ ਸ਼ੇਅਰ ਕਰਨ ਜਾ ਰਹੇ ਹਨ।

Advertisement

Latest News

ਖਹਿਰਾ ਦੀਆਂ ਮਹਿਲਾਵਾਂ ਖ਼ਿਲਾਫ਼ ਟਿੱਪਣੀਆਂ ਸ਼ਰਮਨਾਕ ਅਤੇ ਅਸਵੀਕਾਰਯੋਗ: ਡਾ. ਬਲਜੀਤ ਕੌਰ ਖਹਿਰਾ ਦੀਆਂ ਮਹਿਲਾਵਾਂ ਖ਼ਿਲਾਫ਼ ਟਿੱਪਣੀਆਂ ਸ਼ਰਮਨਾਕ ਅਤੇ ਅਸਵੀਕਾਰਯੋਗ: ਡਾ. ਬਲਜੀਤ ਕੌਰ
ਚੰਡੀਗੜ੍ਹ, 11 ਮਾਰਚ:ਪੰਜਾਬ ਦੇ ਸਮਾਜਿਕ ਸੁਰੱਖਿਆ, ਇਸਤਰੀ ਅਤੇ ਬਾਲ ਵਿਕਾਸ ਮੰਤਰੀ ਡਾ. ਬਲਜੀਤ ਕੌਰ ਨੇ ਕਾਂਗਰਸ ਆਗੂ ਸੁਖਪਾਲ ਸਿੰਘ ਖਹਿਰਾ...
ਲਿਵਾਸਾ ਹਸਪਤਾਲ ਵੱਲੋਂ ਲੁਧਿਆਣਾ ਵਿੱਚ 360 ਕਰੋੜ ਰੁਪਏ ਦਾ ਨਿਵੇਸ਼ ਕੀਤਾ ਜਾਵੇਗਾ: ਸੰਜੀਵ ਅਰੋੜਾ
ਅਮਨ ਅਰੋੜਾ ਵੱਲੋਂ ਬੱਚਿਆਂ ਦੀ ਸੁਰੱਖਿਆ ਲਈ ਉਮਰ ਦੇ ਆਧਾਰ ‘ਤੇ ਸੋਸ਼ਲ ਮੀਡੀਆ ਦੀ ਵਰਤੋਂ ਸਬੰਧੀ ਨਿਯਮ ਬਣਾਉਣ ਦੀ ਵਕਾਲਤ
ਪੰਜਾਬ ਦਾ ਬਜਟ ਲੋਕ ਭਲਾਈ, ਮਹਿਲਾ ਸਸ਼ਕਤੀਕਰਨ ਅਤੇ ਸਮਾਜਿਕ ਨਿਆਂ ਪ੍ਰਤੀ ਸਰਕਾਰ ਦੀ ਵਚਨਬੱਧਤਾ ਨੂੰ ਦਰਸਾਉਂਦਾ ਹੈ: ਲਾਲਜੀਤ ਸਿੰਘ ਭੁੱਲਰ
ਦੁਬਈ ਅੰਤਰਰਾਸ਼ਟਰੀ ਹਵਾਈ ਅੱਡੇ ‘ਤੇ ਈਰਾਨੀ ਡਰੋਨ ਹਮਲਾ
Xiaomi ਨੇ ਅੱਜ ਆਪਣਾ ਨਵਾਂ ਫਲੈਗਸ਼ਿਪ ਸਮਾਰਟਫੋਨ, Xiaomi 17 Ultra ਲਾਂਚ ਕੀਤਾ ਹੈ
ਵਿਦੇਸ਼ ਮੰਤਰੀ ਐੱਸ ਜੈਸ਼ੰਕਰ ਨੇ ਈਰਾਨੀ ਵਿਦੇਸ਼ ਮੰਤਰੀ ਨਾਲ ਫੋਨ ‘ਤੇ ਕੀਤੀ ਗੱਲਬਾਤ