ਹਰਿਆਣਾ ‘ਚ ਸਿੱਖਿਆ ਵਿਭਾਗ ਨੇ ਸੈਸ਼ਨ 2024-25 ਲਈ ਪਹਿਲੀ ਜਮਾਤ ‘ਚ ਦਾਖਲੇ ਨੂੰ ਲੈ ਕੇ ਨਵੇਂ ਨਿਰਦੇਸ਼ ਜਾਰੀ
Chandigarh,30 March,2024,(Azad Soch News):- ਹਰਿਆਣਾ ‘ਚ ਸਿੱਖਿਆ ਵਿਭਾਗ ਨੇ ਸੈਸ਼ਨ 2024-25 ਲਈ ਪਹਿਲੀ ਜਮਾਤ ‘ਚ ਦਾਖਲੇ ਨੂੰ ਲੈ ਕੇ ਨਵੇਂ ਨਿਰਦੇਸ਼ ਜਾਰੀ ਕੀਤੇ ਹਨ,ਬੱਚੇ ਨੂੰ ਪਹਿਲੀ ਜਮਾਤ ਵਿੱਚ ਉਦੋਂ ਹੀ ਦਾਖ਼ਲਾ ਮਿਲੇਗਾ ਜਦੋਂ ਉਹ 6 ਸਾਲ ਦਾ ਹੋ ਜਾਵੇਗਾ,ਪਹਿਲਾਂ ਇਹ ਸਾਢੇ ਪੰਜ ਸਾਲ ਸੀ,ਹਰਿਆਣਾ ਦੇ ਸਿੱਖਿਆ ਵਿਭਾਗ (Department of Education) ਨੇ ਸਮੂਹ ਜ਼ਿਲ੍ਹਾ ਐਲੀਮੈਂਟਰੀ ਸਿੱਖਿਆ ਅਫ਼ਸਰਾਂ (Elementary Education Officers) ਨੂੰ ਹਦਾਇਤ ਕੀਤੀ ਹੈ।
ਕਿ ਉਹ ਆਪਣੇ ਅਧੀਨ ਆਉਂਦੇ ਸਾਰੇ ਪ੍ਰਾਈਵੇਟ ਅਤੇ ਸਰਕਾਰੀ ਸਕੂਲਾਂ ਵਿੱਚ ਹਦਾਇਤਾਂ ਦੀ ਪਾਲਣਾ ਯਕੀਨੀ ਬਣਾਉਣ,ਡਾਇਰੈਕਟੋਰੇਟ ਆਫ਼ ਸਕੂਲ ਐਜੂਕੇਸ਼ਨ (Directorate of School Education) ਨੇ ਇੱਕ ਵਾਰ ਫਿਰ ਪਹਿਲੀ ਜਮਾਤ ਵਿੱਚ ਦਾਖ਼ਲਾ ਲੈਣ ਵਾਲੇ ਬੱਚਿਆਂ ਦੀ ਉਮਰ ਬਾਰੇ ਦਿਸ਼ਾ-ਨਿਰਦੇਸ਼ (Guidelines) ਜਾਰੀ ਕੀਤੇ ਹਨ,ਦਿਸ਼ਾ-ਨਿਰਦੇਸ਼ਾਂ ਅਨੁਸਾਰ ਪਹਿਲੀ ਜਮਾਤ ਵਿੱਚ ਦਾਖ਼ਲੇ ਲਈ ਉਮਰ 6 ਸਾਲ ਕਰ ਦਿੱਤੀ ਗਈ ਹੈ।
ਪਹਿਲਾਂ ਇਹ ਸਾਢੇ ਪੰਜ ਸਾਲ ਸੀ,ਹੁਣ ਜਿਨ੍ਹਾਂ ਬੱਚਿਆਂ ਦੀ ਉਮਰ 1 ਅਪ੍ਰੈਲ, 2024 ਨੂੰ 6 ਸਾਲ ਹੋਵੇਗੀ,ਉਹ ਪਹਿਲੀ ਜਮਾਤ ਵਿੱਚ ਦਾਖਲਾ ਲੈਣ ਦੇ ਯੋਗ ਹੋਣਗੇ,ਜਿਨ੍ਹਾਂ ਬੱਚਿਆ ਦੀ ਵਿਦਿਅਕ ਉਮਰ 1 ਅਪ੍ਰੈਲ, 2024 ਨੂੰ 6 ਸਾਲ ਤੋਂ ਘੱਟ ਹੋਵੇਗੀ,ਉਨ੍ਹਾਂ ਨੂੰ ਸਿੱਖਿਆ ਦਾ ਅਧਿਕਾਰ ਐਕਟ 2099 ਦੇ ਨਿਯਮਾਂ ਦੀ ਪਾਲਣਾ ਕਰਦੇ ਹੋਏ 6 ਮਹੀਨਿਆਂ ਦੀ ਛੋਟ ਦਿੱਤੀ ਜਾਵੇਗੀ,ਯਾਨੀ 1 ਅਪ੍ਰੈਲ ਅਤੇ 2024 ਦੇ ਵਿਚਕਾਰ ਛੇ ਸਾਲ ਦੇ ਹੋਣ ਵਾਲੇ ਬੱਚੇ ਨੂੰ 30 ਸਤੰਬਰ ਨੂੰ ਵੀ ਦਾਖਲਾ ਦੇ ਕੇ ਪੜ੍ਹਾਇਆ ਜਾਵੇਗਾ।