ਹਰਿਆਣਾ ਸਕੂਲ ਸਿੱਖਿਆ ਵਿਭਾਗ ਨੇ ਹਰਿਆਣਾ ਦੇ ਸਰਕਾਰੀ ਤੇ ਪ੍ਰਾਈਵੇਟ ਸਕੂਲਾਂ ‘ਚ ਗਰਮੀ ਦੀਆਂ ਛੁੱਟੀਆਂ ਦਾ ਐਲਾਨ
By Azad Soch
On
Chandigarh,18 May,2024,(Azad Soch News):- ਹਰਿਆਣਾ ਸਕੂਲ ਸਿੱਖਿਆ ਵਿਭਾਗ (Haryana School Education Department) ਨੇ ਸੂਬੇ ਦੇ ਸਾਰੇ ਸਰਕਾਰੀ ਅਤੇ ਪ੍ਰਾਈਵੇਟ ਸਕੂਲਾਂ ਵਿਚ 1 ਜੂਨ ਤੋਂ 30 ਜੂਨ, 2024 ਤੱਕ ਗਰਮੀ ਦੀਆਂ ਛੁੱਟੀਆਂ (Summer Vacation) ਦਾ ਐਲਾਨ ਕੀਤਾ ਹੈ,ਇਕ ਸਰਕਾਰੀ ਬੁਲਾਰੇ ਨੇ ਇਸ ਬਾਰੇ ਵਿਚ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਇਸ ਦੌਰਾਨ ਸਾਰੇ ਸਕੂਲ ਬੰਦ ਰਹਿਣਗੇ,ਇਸ ਤੋਂ ਬਾਅਦ ਸਾਰੇ ਸਕੂਲ ਪਹਿਲਾਂ ਦੇ ਸਾਲਾਂ ਦੀ ਤਰ੍ਹਾਂ 1 ਜੁਲਾਈ, 2024 ਨੂੰ ਖੋਲ੍ਹੇ ਜਾਣਗੇ,ਵਿਭਾਗ ਵੱਲੋਂ ਸਾਰੇ ਜ਼ਿਲ੍ਹਾ ਸਿੱਖਿਆ ਅਧਿਕਾਰੀ, ਮੌਲਿਕ ਸਿੱਖਿਆ ਅਧਿਕਾਰੀ, ਬਲਾਕ ਸਿੱਖਿਆ ਅਧਿਕਾਰੀ, ਬਲਾਕ ਮੌਲਿਕ ਸਿੱਖਿਆ ਅਧਿਕਾਰੀ ਨੂੰ ਆਦੇਸ਼ ਦਿੱਤੇ ਗਏ ਹਨ ਕਿ ਉਹ ਉਪਰੋਕਤ ਨਿਦੇਸ਼ਾਂ ਦੀ ਪਾਲਣਾ ਯਕੀਨੀ ਬਣਾਉਣ,ਮੌਸਮ ਵਿਭਾਗ (Department of Meteorology) ਅਨੁਸਾਰ ਆਉਣ ਵਾਲੇ ਦਿਨਾਂ ਵਿੱਚ ਗਰਮੀ ਤੋਂ ਰਾਹਤ ਮਿਲਣ ਦੀ ਕੋਈ ਉਮੀਦ ਨਹੀਂ ਹੈ,ਹੀਟ ਵੇਵ ਨੂੰ ਲੈ ਕੇ ਆਰੇਂਜ ਅਲਰਟ (Orange Alert) ਜਾਰੀ ਕੀਤਾ ਹੈ।
Related Posts
Latest News
5000 ਰੁਪਏ ਰਿਸ਼ਵਤ ਲੈਂਦਾ ਸਹਾਇਕ ਸਬ ਇੰਸਪੈਕਟਰ ਵਿਜੀਲੈਂਸ ਬਿਊਰੋ ਵੱਲੋਂ ਰੰਗੇ ਹੱਥੀਂ ਗ੍ਰਿਫ਼ਤਾਰ
24 Jan 2025 18:33:12
ਚੰਡੀਗੜ੍ਹ, 24 ਜਨਵਰੀ:
ਪੰਜਾਬ ਵਿਜੀਲੈਂਸ ਬਿਊਰੋ ਨੇ ਸੂਬੇ ਵਿੱਚ ਭ੍ਰਿਸ਼ਟਾਚਾਰ ਵਿਰੁੱਧ ਚੱਲ ਰਹੀ ਮੁਹਿੰਮ ਤਹਿਤ ਸ਼ੁੱਕਰਵਾਰ ਨੂੰ ਗੁਰਦਾਸਪੁਰ ਜ਼ਿਲ੍ਹੇ ਦੇ...