ਹਰਿਆਣਾ ਦੇ ਮੁੱਖ ਮੰਤਰੀ ਨਾਇਬ ਸਿੰਘ ਨੇ ਦਿੱਲੀ ਸਥਿਤ ਹਰਿਆਣਾ ਭਵਨ ਵਿਚ ਸੁਣੀਆਂ ਲੋਕਾਂ ਦੀਆ ਸਮਸਿਆਵਾਂ, ਹੱਲ ਦੇ ਦਿੱਤੇ ਨਿਰਦੇਸ਼

ਹਰਿਆਣਾ ਦੇ ਮੁੱਖ ਮੰਤਰੀ ਨਾਇਬ ਸਿੰਘ ਨੇ ਦਿੱਲੀ ਸਥਿਤ ਹਰਿਆਣਾ ਭਵਨ ਵਿਚ ਸੁਣੀਆਂ ਲੋਕਾਂ ਦੀਆ ਸਮਸਿਆਵਾਂ, ਹੱਲ ਦੇ ਦਿੱਤੇ ਨਿਰਦੇਸ਼

Chandigarh,10 June,2024,(Azad Soch News):-  ਹਰਿਆਣਾ ਸਰਕਾਰ ਹੁਣ ਸਰਕਾਰੀ ਵਿਭਾਗਾਂ ਨਾਲ ਸਬੰਧਿਤ ਆਮ ਜਨਤਾ ਦੀ ਸਮਸਿਆਵਾਂ ਦਾ ਹੱਲ ਕਰਨ ਨੂੰ ਤਰਜੀਹ ਦੇ ਰਹੀ ਹੈ,ਇਸ ਦੇ ਲਈ ਚੰਡੀਗੜ੍ਹ ਵਿਚ ਮੁੱਖ ਸਕੱਤਰ ਦਫਤਰ ਵਿਚ ਸਮਾਧਾਨ ਸੈਲ ਬਣਾਇਆ ਗਿਆ ਹੈ, ਜੋ ਜਿਲ੍ਹਾ ਅਤੇ ਸਬ-ਡਿਵੀਜਨਲ ਪੱਧਰ (Sub-Divisional Level) 'ਤੇ ਕੰਮ ਦਿਨਾਂ ਵਿਚ ਹਰ ਰੋਜ ਸਵੇਰੇ 9 ਤੋਂ 11 ਵਜੇ ਤਕ ਸਮਾਧਾਨ ਕੈਂਪ ਦੇ ਸੰਚਾਲਨ ਦੀ ਦੇਖ ਰੇਖ ਰਕੇਗਾ,ਅਜਿਹੇ ਕੈਂਪਾਂ ਵਿਚ ਜਿਲ੍ਹਾ ਪ੍ਰਸਾਸ਼ਨ ਅਤੇ ਪੁਲਿਸ ਦੇ ਆਲਾ ਅਧਿਕਾਰੀ ਮੌਜੂਦ ਰਹਿਣਗੇ,ਹਰਿਆਣਾ ਦੇ ਮੁੱਖ ਮੰਤਰੀ ਨਾਇਬ ਸਿੰਘ ਦੇ ਨਿਰਦੇਸ਼ 'ਤੇ ਹਰੇਕ ਜਿਲ੍ਹਾ ਵਿਚ ਕੈਂਪ ਲਗਾਏ ਜਾਣ ਦੀ ਸ਼ੁਰੂਆਤ ਵੀ ਹੋ ਚੁੱਕੀ ਹੈ।

ਹਰਿਆਣਾ ਦੇ ਮੁੱਖ ਮੰਤਰੀ ਨਾਇਬ ਸਿੰਘ ਨੇ ਕਿਹਾ ਕਿ ਹਰਕੇ ਜਿਲ੍ਹਾ ਤੇ ਸਬ-ਡਿਵੀਜਨਲ ਪੱਧਰ 'ਤੇ ਕੈਂਪ ਲਗਾ ਕੇ ਲੋਕਾਂ ਦੀ ਸਮਸਿਆਵਾਂ ਦਾ ਹੱਲ ਨਿਰਧਾਰਿਤ ਸਮੇਂ ਵਿਚ ਕੀਤਾ ਜਾਵੇਗਾ,ਹਰਿਆਣਾ ਸਰਕਾਰ ਨੇ ਇਸ ਲਈ ਮੁੱਖ ਸਕੱਤਰ ਦਫਤਰ ਵਿਚ ਸਮਾਧਾਨ ਸੈਲ ਦਾ ਗਠਨ ਕੀਤਾ ਹੈ ਜੋ ਪੂਰੇ ਸੂਬੇ ਵਿਚ ਕੈਂਪਾਂ ਦੇ ਸੰਚਾਲਨ ਦੀ ਦੇਖਰੇਖ ਕਰੇਗਾ,ਕੈਂਪ ਵਿਚ ਕਿੰਨੀ ਸਮਸਿਆਵਾਂ ਆਈਆਂ, ਕਿਨੀ ਸਮਸਿਆਵਾਂ ਦਾ ਹੱਲ ਹੋਇਆ ਅਤੇ ਕਿੰਨੀ ਬਾਕੀ ਰਹਿ ਗਈਆਂ। ਜਿਨ੍ਹਾਂ ਸਮਸਿਆਵਾਂ ਦਾ ਹੱਲ ਨਹੀਂ ਹੋਇਆ,ਉਸ ਦੇ ਪਿੱਛੇ ਕਾਰਨ ਜਾਂ ਵਜ੍ਹਾ ਕੀ ਰਹੀ।

ਇਸ ਦੀ ਰਿਪੋਰਟ ਸਿੱਧੇ ਜਿਲ੍ਹਾ ਤੋਂ ਜਿਲ੍ਹਾ ਪ੍ਰਸਾਸ਼ਨ ਹਰ ਰੋਜ ਮੁੱਖ ਸਕੱਤਰ ਦਫਤਰ ਨੂੰ ਭੇਜੇਗਾ, ਜੋ ਮੁੱਖ ਮੰਤਰੀ ਨੂੰ ਭੇਜੀ ਜਾਵੇਗੀ,ਹਰਿਆਣਾ ਦੇ ਮੁੱਖ ਮੰਤਰੀ ਨਾਇਬ ਸਿੰਘ ਨੇ ਦਸਿਆ ਕਿ ਸਰਕਾਰ ਦੀ ਵੱਖ-ਵੱਖ ਜਨਭਲਾਈਕਾਰੀ ਯੋਜਨਾਵਾਂ ਨੂੰ ਲਾਗੂ ਕਰਨ ਵਿਚ ਆਮਜਨਤਾ ਦੇ ਸਾਹਮਣੇ ਆਉਣ ਵਾਲੀ ਮੁਸ਼ਕਲਾਂ ਨੂੰ ਦੂਰ ਕਰਨ ਦੇ ਲਈ ਜਿੱਥੇ ਨੀਤੀਗਤ ਫੈਸਲੇ ਲੈਣ ਦੀ ਜਰੂਰਤ ਹੋਵੇਗੀ, ਅਜਿਹੇ ਮਾਮਲਿਆਂ ਵਿਚ ਮੁੱਖ ਸਕੱਤਰ ਵੱਲੋਂ ਸਮਾਧਾਨ ਸੈਲ ਦੀ ਮੀਟਿੰਗ ਸਬੰਧਿਤ ਪ੍ਰਸਾਸ਼ਨਿਕ ਸਕੱਤਰਾਂ ਦੇ ਨਾਲ ਪ੍ਰਬੰਧਿਤ ਕੀਤੀ ਜਾਵੇਗੀ,ਇਸ ਦੇ ਬਾਅਦ ਯੋਜਨਾ ਦੇ ਲਾਗੂ ਕਰਨ ਵਿਚ ਰੁਕਾਵਟ ਨੂੰ ਦੂਰ ਕਰਨ ਦੇ ਲਈ ਜਿਲ੍ਹਾ ਪ੍ਰਸਾਸ਼ਨ ਨੂੰ ਜਰੂਰੀ ਦਿਸ਼ਾ-ਨਿਰਦੇਸ਼ ਦਿੱਤੇ ਜਾਣਗੇ।

ਹਰਿਆਣਾ ਦੇ ਮੁੱਖ ਮੰਤਰੀ ਨਾਇਬ ਸਿੰਘ ਸੋਮਵਾਰ ਨੂੰ ਨਵੀਂ ਦਿੱਲੀ ਸਥਿਤ ਹਰਿਆਣਾ ਭਵਨ ਵਿਚ ਆਮਜਨਤਾ ਦੀ ਸਮਸਿਆਵਾਂ ਸੁਣ ਰਹੇ ਸਨ,ਹਰਿਆਣਾ ਦੇ ਮੁੱਖ ਮੰਤਰੀ ਨਾਇਬ ਸਿੰਘ ਨੇ ਕਿਹਾ ਕਿ ਸਮਸਿਆਵਾਂ ਦੇ ਹੱਲ ਲਈ ਸਰਕਾਰ ਜਲਦੀ ਤੋਂ ਜਲਦੀ ਕਾਰਵਾਈ ਕਰ ਰਹੀ ਹੈ। ਸਰਕਾਰੀ ਵਿਭਾਗਾਂ ਨਾਲ ਸਬੰਧਿਤ ਜੋ ਵੀ ਸਮਸਿਆਵਾਂ ਜਾਣਕਾਰੀ ਵਿਚ ਆਉਣਗੀਆਂ ਉਨ੍ਹਾਂ ਦਾ ਹਰ ਹਾਲ ਵਿਚ ਹੱਲ ਕਰਨ ਦਾ ਯਤਨ ਕੀਤਾ ਜਾਵੇਗਾ,ਹਰਿਆਣਾ ਦੇ ਮੁੱਖ ਮੰਤਰੀ ਨਾਇਬ ਸਿੰਘ ਨੇ ਦਸਿਆ ਕਿ ਹਰੇਕ ਕਾਰਜ ਦਿਨ 'ਤੇ ਜਿਲ੍ਹਾ ਤੇ ਸਬ-ਡਿਵੀਜਨਲ ਪੱਧਰ 'ਤੇ ਸਮਾਧਾਨ ਕੈਂਪ ਦਾ ਪ੍ਰਬੰਧ ਸਵੇਰੇ 9 ਵਜੇ ਤੋਂ 11 ਵਜੇ ਤਕ ਕੀਤਾ ਜਾਵੇਗਾ।

ਇੰਨ੍ਹਾਂ ਕੈਂਪਾਂ ਵਿਚ ਜਿਲ੍ਹਾ ਪ੍ਰਸਾਸ਼ਨ, ਪੁਲਿਸ , ਮਾਲ, ਨਗਰ ਨਿਗਮ, ਅਤੇ ਨਗਰ ਪਰਿਸ਼ਦ , ਸਮਾਜ ਭਲਾਈ ਆਦਿ ਜਨ ਭਲਾਈ ਦੀ ਯੋਜਨਾਵਾਂ ਲਾਗੂ ਕਰਨ ਵਾਲੇ ਵਿਭਾਗਾਂ ਦੇ ਅਧਿਕਾਰੀ ਮੌਜੂਦ ਰਹਿਣਗੇ। ਡਿਪਟੀ ਕਮਿਸ਼ਨਰ, ਪੁਲਿਸ ਸੁਪਰਡੈਂਟ ਅਤੇ ਡੀਸੀਪੀ (ਮੁੱਖ ਦਫਤਰ), ਵਧੀਕ ਡਿਪਟੀ ਕਮਿਸ਼ਨਰ ਜਿਲ੍ਹਾ ਨਗਰ ਕਮਿਸ਼ਨਰ, ਸਬ-ਡਿਵੀਜਨਲ ਅਧਿਕਾਰੀ , ਜਿਲ੍ਹਾ ਸਮਾਜ ਭਲਾਈ ਅਧਿਕਾਰੀ ਆਦਿ ਅਧਿਕਾਰੀਗਣ ਜਿਲ੍ਹਾ ਪੱਧਰ 'ਤੇ ਸਮਾਧਾਨ ਕੈਂਪ ਵਿਚ ਮੌਜੂਦ ਰਹਿਣਗੇ। ਇਸ ਤਰ੍ਹਾ ਸਬ-ਡਿਵੀਜਨਲ ਪੱਧਰ 'ਤੇ ਸਬ-ਡਿਵੀਜਨਲ ਅਧਿਕਾਰੀ ਦੇ ਨਾਲ, ਡੀਐਸਪੀ ਅਤੇ ਹੋਰ ਸਬ-ਡਿਵੀਜਨਲ ਪੱਧਰ ਦੇ ਅਧਿਕਾਰੀ ਮੌਜੂਦ ਰਹਿਣਗੇ।

 

Advertisement

Latest News

ਨਸ਼ਿਆਂ ਦੇ ਖਾਤਮੇ ਵਿੱਚ ਹਰੇਕ ਵਰਗ ਦੇ ਲੋਕਾਂ ਦਾ ਸਹਿਯੋਗ ਜਰੂਰੀ: ਵਿਧਾਇਕ ਦੇਵ ਮਾਨ ਨਸ਼ਿਆਂ ਦੇ ਖਾਤਮੇ ਵਿੱਚ ਹਰੇਕ ਵਰਗ ਦੇ ਲੋਕਾਂ ਦਾ ਸਹਿਯੋਗ ਜਰੂਰੀ: ਵਿਧਾਇਕ ਦੇਵ ਮਾਨ
ਫ਼ਤਹਿਗੜ੍ਹ ਸਾਹਿਬ 15 ਜੂਨਪੰਜਾਬ ਦੇ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਮਾਨ ਵੱਲੋਂ ਨਸ਼ਿਆਂ ਦੇ ਖਾਤਮੇ ਲਈ ਚਲਾਈ ਜਾ ਰਹੀ ਮੁਹਿੰਮ...
ਡਿਪਟੀ ਕਮਿਸ਼ਨਰ ਵੱਲੋਂ ਅਧਿਕਾਰੀਆਂ ਨੂੰ ਨਿਰਦੇਸ਼, ਪ੍ਰੀਖਿਆ ਦੇ ਸੁਚਾਰੂ ਆਯੋਜਨ ਨੂੰ ਬਣਾਇਆ ਜਾਵੇ ਯਕੀਨੀ
ਯੋਗਾ ਕਰਨ ਨਾਲ ਲੋਕਾਂ ਨੇ ਹਸਪਤਾਲਾਂ ਤੋਂ ਕੀਤਾ ਕਿਨਾਰਾ, ਜੀਵਨ 'ਚ ਸਿਹਤ ਦਾ ਆ ਰਿਹਾ ਨਵਾਂ ਮੋੜ
ਪ੍ਰਸ਼ਾਸਨ ਵੱਲੋਂ 'ਕੈਪਚਰ ਲੁਧਿਆਣਾ: ਮੋਮੈਂਟਸ ਆਫ ਗ੍ਰੀਨ' ਫੋਟੋਗ੍ਰਾਫੀ ਮੁਕਾਬਲੇ ਦਾ ਆਗਾਜ਼
ਇੰਟਰਨੈੱਟ ‘ਤੇ ਫਿਰ ਛਾ ਗਏ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਜਾਰਜੀਆ ਮੇਲੋਨੀ
 ਬਦਰੀਨਾਥ ਹਾਈਵੇਅ ਉੱਤੇ ਇੱਕ ਵੱਡਾ ਸੜਕ ਹਾਦਸਾ ਵਾਪਰਿਆ,ਇੱਕ ਟੈਂਪੂ ਟਰੈਵਲਰ ਨਦੀ ਵਿੱਚ ਡਿੱਗ ਗਿਆ
ਹਰਿਆਣਾ 'ਚ ਗਰਮੀ ਦਾ ਕਹਿਰ,ਕਈ ਜ਼ਿਲ੍ਹਿਆਂ 'ਚ ਪਾਰਾ 45 ਡਿਗਰੀ ਤੋਂ ਪਾਰ