ਚੋਣ ਪ੍ਰਚਾਰ ਲਈ ਚੰਡੀਗੜ੍ਹ ਆਉਣਗੇ PM ਨਰਿੰਦਰ ਮੋਦੀ

ਚੋਣ ਪ੍ਰਚਾਰ ਲਈ ਚੰਡੀਗੜ੍ਹ ਆਉਣਗੇ PM ਨਰਿੰਦਰ ਮੋਦੀ

Chandigarh,03 March,2024,(Azad Soch News):- ਪ੍ਰਧਾਨ ਮੰਤਰੀ ਨਰਿੰਦਰ ਮੋਦੀ (Prime Minister Narendra Modi) ਦੀ ਚੋਣ ਪ੍ਰਚਾਰ ਰੈਲੀ ਦੀਆਂ ਤਿਆਰੀਆਂ ਕੀਤੀਆਂ ਜਾ ਰਹੀਆਂ ਹਨ,ਇਹ ਰੈਲੀ ਸੈਕਟਰ 34 ਦੇ ਰੈਲੀ ਗਰਾਊਂਡ ਵਿਚ ਕੀਤੀ ਜਾਵੇਗੀ,ਇਸ ਦਾ ਸਮਾਂ ਅਜੇ ਤੈਅ ਨਹੀਂ ਕੀਤਾ ਗਿਆ ਹੈ,ਮਿਲੀ ਜਾਣਕਾਰੀ ਅਨੁਸਾਰ ਇਸ ਦਾ ਸ਼ਡਿਊਲ 15 ਅਪ੍ਰੈਲ ਤਕ ਤੈਅ ਕਰ ਲਿਆ ਜਾਵੇਗਾ,ਪ੍ਰਧਾਨ ਮੰਤਰੀ ਦਫ਼ਤਰ ਦੀ ਸੁਰੱਖਿਆ ਟੀਮ ਨੇ ਵੀ ਰੈਲੀ ਮੈਦਾਨ (Rally Ground) ਦਾ ਦੌਰਾ ਕੀਤਾ ਹੈ,ਚੰਡੀਗੜ੍ਹ ਹਰਿਆਣਾ,ਹਿਮਾਚਲ ਅਤੇ ਪੰਜਾਬ ਨਾਲ ਅਪਣੀਆਂ ਸਰਹੱਦਾਂ ਸਾਂਝੀਆਂ ਕਰਦਾ ਹੈ।

ਅਜਿਹੇ 'ਚ ਪ੍ਰਧਾਨ ਮੰਤਰੀ ਦੀ ਰੈਲੀ 'ਚ ਇਨ੍ਹਾਂ ਤਿੰਨਾਂ ਸੂਬਿਆਂ ਦੇ ਆਗੂ ਵੀ ਸ਼ਾਮਲ ਹੋਣਗੇ,ਸਾਬਕਾ ਮੁੱਖ ਮੰਤਰੀ ਅਤੇ ਹਰਿਆਣਾ ਦੇ ਮੁੱਖ ਮੰਤਰੀ ਦੀ ਸ਼ਮੂਲੀਅਤ ਦੀਆਂ ਵੀ ਖ਼ਬਰਾਂ ਹਨ,ਸੂਤਰਾਂ ਅਨੁਸਾਰ ਲੋਕ ਸਭਾ ਚੋਣਾਂ (Lok Sabha Elections) ਦੇ ਮੱਦੇਨਜ਼ਰ ਭਾਜਪਾ ਇਸ ਰੈਲੀ ਲਈ ਤਿੰਨਾਂ ਸੂਬਿਆਂ ਤੋਂ ਭੀੜ ਇਕੱਠੀ ਕਰਨ ਦਾ ਕੰਮ ਕਰ ਰਹੀ ਹੈ,ਭਾਜਪਾ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਰੈਲੀ ਨੂੰ ਸ਼ਹਿਰ ਭਰ ਦੇ ਸਾਰੇ ਬੂਥਾਂ ਨਾਲ ਜੋੜਨ ਦੀ ਰਣਨੀਤੀ ਤਿਆਰ ਕਰ ਰਹੀ ਹੈ। 

Advertisement

Latest News