ਟੋਲ ਪਲਾਜ਼ਾ ਦੇ ਰੇਟ ਵਧਣਗੇ,ਕੇਂਦਰ ਨੇ ਨੈਸ਼ਨਲ ਹਾਈਵੇਅ ਅਥਾਰਟੀ ਨੂੰ ਦਿੱਤੀ ਮਨਜ਼ੂਰੀ

ਟੋਲ ਪਲਾਜ਼ਾ ਦੇ ਰੇਟ ਵਧਣਗੇ,ਕੇਂਦਰ ਨੇ ਨੈਸ਼ਨਲ ਹਾਈਵੇਅ ਅਥਾਰਟੀ ਨੂੰ ਦਿੱਤੀ ਮਨਜ਼ੂਰੀ

New Delhi,29 March,2024,(Azad Soch News):- ਹਰ ਸਾਲ ਟੋਲ ਦੀ ਸਮੀਖਿਆ ਕੀਤੀ ਜਾਂਦੀ ਹੈ ਤੇ 1 ਅਪ੍ਰੈਲ ਤੋਂ ਨਵੇਂ ਰੇਟ ਲਾਗੂ ਕੀਤੇ ਜਾਂਦੇ ਹਨ,ਦੂਜੇ ਪਾਸੇ ਨੈਸ਼ਨਲ ਹਾਈਵੇ (National Highway) ‘ਤੇ ਟੋਲ ਟੈਕਸ (Toll Tax) ਵਿਚ NHAI ਵੱਲੋਂ 2 ਤੋਂ 5 ਫੀਸਦੀ ਤੱਕ ਵਾਧਾ ਕੀਤਾ ਜਾਵੇਗਾ,ਸਰਕਾਰ ਨੇ ਐਲਾਨ ਕੀਤਾ ਹੈ ਕਿ 1 ਅਪ੍ਰੈਲ ਤੋਂ ਹਾਈਵੇਅ ‘ਤੇ ਟੋਲ ਮਹਿੰਗਾ ਕਰ ਦਿੱਤਾ ਜਾਵੇਗਾ,ਇਸ ਦੇ ਲਈ ਕੇਂਦਰ ਨੇ ਨੈਸ਼ਨਲ ਹਾਈਵੇਅ ਅਥਾਰਟੀ (NHAI) ਨੂੰ ਮਨਜ਼ੂਰੀ ਦੇ ਦਿੱਤੀ ਹੈ।

ਹਰਿਆਣਾ ਦੇ ਵੱਖ-ਵੱਖ ਹਾਈਵੇਅ, ਐਕਸਪ੍ਰੈੱਸਵੇਅ, ਕੇ.ਐੱਮ.ਪੀ., ਨਾਰਨੌਲ-ਚੰਡੀਗੜ੍ਹ ਐਕਸਪ੍ਰੈੱਸਵੇਅ, ਖੇੜਕੀ ਦੌਲਾ ਟੋਲ ਪਲਾਜ਼ਾ, ਦਿੱਲੀ-ਪਟਿਆਲਾ ਹਾਈਵੇਅ (Delhi-Patiala Highway) ‘ਤੇ ਖਟਕੜ ਟੋਲ ਪਲਾਜ਼ਾ, ਜੀਂਦ-ਗੋਹਾਣਾ-ਸੋਨੀਪਤ ਹਾਈਵੇਅ ‘ਤੇ ਲੁਦਾਣਾ ਟੋਲ ਪਲਾਜ਼ਾ, ਗੁੜਗਾਓਂ-ਸੋਹਨਾ ਹਾਈਵੇਅ ‘ਤੇ ਘਾਮਡੋਜ ਟੋਲ ਦੇ ਟੋਲ ਰੇਟ ਹੋਣਗੇ,ਦਿੱਲੀ-ਮੁੰਬਈ ਐਕਸਪ੍ਰੈਸਵੇਅ (Delhi-Mumbai Expressway) ‘ਤੇ ਹਿਲਾਲਪੁਰ ਟੋਲ ਪਲਾਜ਼ਾ, ਹਿਸਾਰ-ਚੰਡੀਗੜ੍ਹ ਹਾਈਵੇ-152 ਸਮੇਤ ਸਾਰੇ ਹਾਈਵੇਅ ‘ਤੇ 5 ਤੋਂ 25 ਰੁਪਏ ਦਾ ਵਾਧਾ ਕੀਤਾ ਜਾਵੇ।

5-ਸੈਣੀਮਾਜਰਾ ਟੋਲ ਪਲਾਜ਼ਾ, ਘਰੌਂਡਾ ਟੋਲ ਪਲਾਜ਼ਾ, ਘੱਗਰ ਟੋਲ ਪਲਾਜ਼ਾ, ਮਕਡੌਲੀ ਟੋਲ ਪਲਾਜ਼ਾ, ਡਾਹਰ ਟੋਲ ਪਲਾਜ਼ਾ, ਤਾਮਸ਼ਾਬਾਦ ਟੋਲ ਪਲਾਜ਼ਾ, ਪਾਣੀਪਤ ਟੋਲ ਪਲਾਜ਼ਾ, ਡੀਘਲ ਟੋਲ ਪਲਾਜ਼ਾ, ਸੋਨੀਪਤ ਵਿੱਚ ਝਰੋਟੀ ਟੋਲ ਪਲਾਜ਼ਾ ਅਤੇ ਸਿਰੋਹੀ ਟੋਲ ਪਲਾਜ਼ਾ ਵਿੱਚ ਨਿੱਜੀ ਵਾਹਨਾਂ ਲਈ,10 ਦਾ ਵਾਧਾ ਹੋਵੇਗਾ,ਪਹਿਲਾਂ ਟੋਲ ਦਰਾਂ 5-7 ਸਾਲਾਂ ਵਿੱਚ ਇੱਕ ਵਾਰ ਵਧਦੀਆਂ ਸਨ,ਹੁਣ ਇਹ ਦਰਾਂ ਲਗਭਗ ਹਰ ਸਾਲ ਰੀਨਿਊ ਕੀਤੀਆਂ ਜਾ ਰਹੀਆਂ ਹਨ,1 ਅਪ੍ਰੈਲ ਤੋਂ ਨੈਸ਼ਨਲ ਹਾਈਵੇਅ ਅਥਾਰਟੀ (NHAI) ਰਾਸ਼ਟਰੀ ਰਾਜਮਾਰਗ ‘ਤੇ ਟੋਲ ਟੈਕਸ (Toll Tax) 2 ਤੋਂ 5 ਫੀਸਦੀ ਤੱਕ ਵਧਾਏਗਾ,ਟੋਲ ਦੇ 20 ਕਿਲੋਮੀਟਰ ਦੇ ਦਾਇਰੇ ਵਿੱਚ ਵਾਹਨ ਮਾਲਕ 330 ਰੁਪਏ ਦੀ ਬਜਾਏ 340 ਰੁਪਏ ਵਿੱਚ ਮਹੀਨਾਵਾਰ ਪਾਸ ਪ੍ਰਾਪਤ ਕਰ ਸਕਣਗੇ,ਬਸਤਾੜਾ, ਪਾਣੀਪਤ ਸ਼ਹਿਰ ਅਤੇ ਕਰਨਾਲ ਦੇ ਡੇਹਰ ਟੋਲ, ਜੀਂਦ ਵਿਚ ਖਟਕੜ, ਬੱਦੋਵਾਲ ਅਤੇ ਲੁਦਾਣਾ ਟੋਲ ‘ਤੇ ਟੈਕਸ ਵਧੇਗਾ। 

 

Advertisement

Latest News

ਆਈਫੋਨ ਸਸਤੇ ਹੋਏ,ਐਪਲ ਨੇ ਘਟਾਈਆਂ ਇਨ੍ਹਾਂ 7 ਮਾਡਲਾਂ ਦੀਆਂ ਕੀਮਤਾਂ ਆਈਫੋਨ ਸਸਤੇ ਹੋਏ,ਐਪਲ ਨੇ ਘਟਾਈਆਂ ਇਨ੍ਹਾਂ 7 ਮਾਡਲਾਂ ਦੀਆਂ ਕੀਮਤਾਂ
New Delhi,27 July,2024,(Azad Soch News):- ਕੇਂਦਰੀ ਵਿੱਤ ਮੰਤਰੀ ਨਿਰਮਲਾ ਸੀਤਾਰਮਨ (Nirmala Sitharaman) ਨੇ ਬਜਟ (ਬਜਟ 2024) ਵਿੱਚ ਕਈ ਵੱਡੇ ਐਲਾਨ...
ਅਰਵਿੰਦ ਕੇਜਰੀਵਾਲ ਦੀ ਪਤਨੀ ਸੁਨੀਤਾ ਅੱਜ ਤੋਂ ਹਰਿਆਣਾ ਵਿਧਾਨ ਸਭਾ ਚੋਣ ਪ੍ਰਚਾਰ ਦੀ ਕਮਾਨ ਸੰਭਾਲੇਗੀ
ਪੰਜਾਬ ’ਚ ਬਣੇਗੀ ਨਵੀਂ ਮਾਲਵਾ ਨਹਿਰ,ਮੁੱਖ ਮੰਤਰੀ ਭਗਵੰਤ ਮਾਨ ਅੱਜ ਲੈਣਗੇ ਜਾਇਜ਼ਾ
ਪੀ.ਐਸ.ਪੀ.ਸੀ.ਐਲ ਦੇ ਕੋਟਕਪੂਰਾ ਕੇਂਦਰੀ ਭੰਡਾਰ ’ਚ ਹੇਰਾਫੇਰੀ ਦੀ ਕੋਸ਼ਿਸ਼ ਕਰਨ ਐਕਸੀਅਨ,ਜੇ.ਈ ਤੇ ਸਟੋਰ ਕੀਪਰ ਮੁੱਅਤਲ : ਹਰਭਜਨ ਸਿੰਘ
ਭਾਰਤ-ਸ਼੍ਰੀਲੰਕਾ ਵਿਚਕਾਰ ਅੱਜ ਪਹਿਲਾT-20 Match ਖੇਡਿਆ ਜਾਵੇਗਾ
ਅੰਮ੍ਰਿਤ ਵੇਲੇ ਦਾ ਹੁਕਮਨਾਮਾ ਸ੍ਰੀ ਦਰਬਾਰ ਸਾਹਿਬ ਜੀ,ਅੰਮ੍ਰਿਤਸਰ,ਮਿਤੀ 27-07-2024 ਅੰਗ 826
ਸੁਰਿੰਦਰ ਛਿੰਦਾ ਦੀ ਲੋਕ ਗਾਇਕੀ ਨੇ ਪੰਜਾਬੀ ਭਾਸ਼ਾ ਦੇ ਪ੍ਰਚਾਰ ਤੇ ਪ੍ਰਸਾਰ ਵਿੱਚ ਅਹਿਮ ਯੋਗਦਾਨ ਪਾਇਆ-ਡਾ. ਬਲਜੀਤ ਕੌਰ