ਦਿੜ੍ਹਬਾ ਹਲਕੇ ਦੇ 134 ਹੈਕਟੇਅਰ ਰਕਬੇ ਨੂੰ ਜਲਦ ਮਿਲੇਗਾ ਨਹਿਰੀ ਪਾਣੀ, ਪਿੰਡ ਗੁੱਜਰਾਂ ਵਿਖੇ ਬਣੇਗਾ ਨਵਾਂ ਪੰਚਾਇਤ ਘਰ

ਦਿੜ੍ਹਬਾ ਹਲਕੇ ਦੇ 134 ਹੈਕਟੇਅਰ ਰਕਬੇ ਨੂੰ ਜਲਦ ਮਿਲੇਗਾ ਨਹਿਰੀ ਪਾਣੀ, ਪਿੰਡ ਗੁੱਜਰਾਂ ਵਿਖੇ ਬਣੇਗਾ ਨਵਾਂ ਪੰਚਾਇਤ ਘਰ

ਦਿੜ੍ਹਬਾ, 26 ਅਕਤੂਬਰ (000) - ਪੰਜਾਬ ਸਰਕਾਰ ਵੱਲੋਂ ਸੂਬੇ ਦੇ ਹਰੇਕ ਖੇਤ ਨੂੰ ਨਹਿਰੀ ਪਾਣੀ ਦੀ ਸਹੂਲਤ ਨਾਲ ਜੋੜਨ ਲਈ ਸ਼ੁਰੂ ਕੀਤੇ ਗਏ ਉਪਰਾਲੇ ਤਹਿਤ ਅੱਜ ਪੰਜਾਬ ਦੇ ਵਿੱਤ ਅਤੇ ਯੋਜਨਾ ਮੰਤਰੀ ਸ੍ਰ ਹਰਪਾਲ ਸਿੰਘ ਚੀਮਾ ਨੇ ਪਿੰਡ ਮੌੜਾਂ ਵਿੱਚ ਜ਼ਮੀਨਦੋਜ਼ ਪਾਈਪਾਂ ਪਾਉਣ ਦੇ ਕੰਮ ਦੀ ਸ਼ੁਰੂਆਤ ਕਰਵਾਈ। ਇਸ ਤੋਂ ਇਲਾਵਾ ਉਹਨਾਂ ਨੇ ਪਿੰਡ ਗੁੱਜਰਾਂ ਵਿਖੇ ਪੰਚਾਇਤ ਘਰ ਦੇ ਕੰਮ ਦੀ ਵੀ ਸ਼ੁਰੂਆਤ ਕਰਵਾਈ।

ਇਸ ਮੌਕੇ ਜਾਣਕਾਰੀ ਦਿੰਦਿਆਂ ਸ੍ਰ ਹਰਪਾਲ ਸਿੰਘ ਚੀਮਾ ਨੇ ਆਖਿਆ ਕਿ ਅੱਜ ਸਾਂਝਾ ਜ਼ਮੀਨਦੋਜ਼ ਪਾਈਪਲਾਈਨ ਦੇ ਸਿੰਚਾਈ ਪ੍ਰੋਜੈਕਟ ਮੋਘਾ ਨੰਬਰ 14428/ਟੀ.ਆਰ., ਪਿੰਡ ਮੌੜਾ, ਤਹਿਸੀਲ ਦਿੜ੍ਹਬਾ ਦਾ ਨੀਂਹ ਪੱਥਰ ਰੱਖਿਆ ਗਿਆ ਹੈ। ਇਸ ਪ੍ਰੋਜੈਕਟ ਦੀ ਉਸਾਰੀ ਉਤੇ ਕੁੱਲ ਲਾਗਤ 143.45 ਲੱਖ ਰੁਪਏ ਖਰਚ ਆਵੇਗੀ। ਜਿਸ ਵਿੱਚੋਂ 143.45 ਲੱਖ ਰੁਪਏ ਸਬਸਿਡੀ ਪੰਜਾਬ ਸਰਕਾਰ ਵੱਲੋਂ ਦਿੱਤੀ ਜਾਵੇਗੀ। ਇਸ ਪ੍ਰੋਜੈਕਟ ਅਧੀਨ 134.80 ਹੈਕਟੇਅਰ ਰਕਬਾ ਖੇਤਾਂ ਦੀ ਸਿੰਚਾਈ ਲਈ ਕਵਰ ਕੀਤਾ ਜਾਵੇਗਾ, ਜਿਹਨਾਂ ਨਾਲ 125 ਪਰਿਵਾਰਾਂ ਨੂੰ ਲਾਭ ਮਿਲੇਗਾ।

ਉਹਨਾਂ ਕਿਹਾ ਕਿ ਖੇਤਾਂ ਦੀ ਸਿੰਚਾਈ ਅਤੇ ਫਸਲਾਂ ਦੀ ਪੈਦਾਵਾਰ ਵਿੱਚ ਵਾਧਾ ਕਰਨ ਲਈ ਨਹਿਰੀ ਪਾਣੀ ਬਹੁਤ ਲਾਹੇਵੰਦ ਹੈ। ਨਹਿਰੀ ਪਾਣੀ ਮਿਲਣ ਨਾਲ ਕਿਸਾਨਾਂ ਦੀ ਫਸਲ ਦੀ ਪੈਦਾਵਾਰ ਵਿੱਚ ਵਾਧਾ ਹੋਵੇਗਾ ਅਤੇ ਧਰਤੀ ਹੇਠਲੇ ਪਾਣੀ ਦੀ 20 ਤੋਂ 30 ਪ੍ਰਤੀਸ਼ਤ ਤੱਕ ਬਚਤ ਹੋਵੇਗੀ। ਉਹਨਾਂ ਵਲੋਂ ਕਿਸਾਨਾਂ ਨੂੰ ਨਹਿਰੀ ਪਾਣੀ ਨੂੰ ਵੱਧ ਤੋਂ ਵੱਧ ਵਰਤਣ ਦਾ ਸੁਨੇਹਾ ਦਿੱਤਾ ਤਾਂ ਕਿ ਧਰਤੀ ਹੇਠਲੇ ਪਾਣੀ ਨੂੰ ਬਚਾਇਆ ਜਾ ਸਕੇ ਅਤੇ ਧਰਤੀ ਹੇਠਲੇ ਪਾਣੀ ਦੇ ਪੱਧਰ ਨੂੰ ਉੱਚਾ ਚੁਕਿਆ ਜਾ ਸਕੇ।

ਇਸ ਤੋਂ ਉਪਰੰਤ ਉਹਨਾਂ ਨੇ ਪਿੰਡ ਗੁੱਜਰਾਂ ਵਿਖੇ 25 ਲੱਖ ਰੁਪਏ ਦੀ ਲਾਗਤ ਨਾਲ ਤਿਆਰ ਹੋਣ ਵਾਲੇ ਪੰਚਾਇਤ ਘਰ ਦੇ ਕੰਮ ਦੀ ਵੀ ਸ਼ੁਰੂਆਤ ਕਰਵਾਈ। ਉਹਨਾਂ ਕਿਹਾ ਕਿ ਪੰਚਾਇਤ ਘਰ ਦੀ ਸ਼ਾਨਦਾਰ ਇਮਾਰਤ ਵਿੱਚ ਸਰਪੰਚ ਦਫ਼ਤਰ ਸਮੇਤ ਵਧੀਆ ਵੱਡਾ ਕਮਰਾ ਅਤੇ ਵਾਸ਼ਰੂਮ ਬਣਾਏ ਜਾਣਗੇ। ਇਸ ਪਿੰਡ ਵਿੱਚ ਪੰਚਾਇਤ ਘਰ ਬਣਾਉਣ ਦੀ ਲੰਮੇ ਸਮੇਂ ਦੀ ਮੰਗ ਸੀ ਕਿਉਂਕਿ ਪੰਚਾਇਤ ਕੋਲ ਬੈਠਣ ਅਤੇ ਜ਼ਰੂਰੀ ਮੀਟਿੰਗਾਂ ਆਦਿ ਲਈ ਕੋਈ ਵੀ ਢੁੱਕਵੀਂ ਜਗ੍ਹਾ ਨਹੀਂ ਸੀ। ਜਿਸ ਕਾਰਨ ਪੰਚਾਇਤ ਅਤੇ ਆਮ ਲੋਕਾਂ ਨੂੰ ਆਪਣੇ ਨਿੱਤ ਦਿਨ ਦੇ ਕੰਮ ਕਾਰ ਕਰਾਉਣ ਲਈ ਬਹੁਤ ਮੁਸ਼ਕਿਲ ਦਾ ਸਾਹਮਣਾ ਕਰਨਾ ਪੈਂਦਾ ਸੀ।

ਉਹਨਾਂ ਕਿਹਾ ਕਿ ਦੋਵਾਂ ਪਿੰਡਾਂ ਦੇ ਵਾਸੀਆਂ ਦੀ ਮੰਗ ਨੂੰ ਅੱਜ ਪੂਰਾ ਕੀਤਾ ਗਿਆ ਹੈ। ਉਹਨਾਂ ਕਿਹਾ ਕਿ ਜਿਹੜੇ ਕੰਮ ਪਿਛਲੇ 75 ਸਾਲਾਂ ਵਿੱਚ ਨਹੀਂ ਹੋਏ ਉਹ ਅੱਜ ਪਹਿਲ ਦੇ ਆਧਾਰ ਉੱਤੇ ਕਰਵਾਏ ਜਾ ਰਹੇ ਹਨ। ਉਹਨਾਂ ਦਾਅਵੇ ਨਾਲ ਕਿਹਾ ਕਿ ਅਗਲੇ ਇੱਕ ਸਾਲ ਵਿੱਚ ਇਲਾਕੇ ਦਾ ਕੋਈ ਵੀ ਕੰਮ ਬਕਾਇਆ ਨਹੀਂ ਰਹੇਗਾ। ਉਹਨਾਂ ਜਿੱਥੇ ਦੋਵੇਂ ਪਿੰਡਾਂ ਦੇ ਨਿਵਾਸੀਆਂ ਨੂੰ ਵਧਾਈ ਦਿੱਤੀ ਉਥੇ ਹੀ ਭਵਿੱਖ ਵਿੱਚ ਵੀ ਹਰ ਤਰ੍ਹਾਂ ਦੀ ਸੇਵਾ ਵਿੱਚ ਹਾਜ਼ਰ ਰਹਿਣ ਦਾ ਭਰੋਸਾ ਦਿੱਤਾ। ਉਹਨਾਂ ਕਿਹਾ ਕਿ ਚੰਗਾ ਬੁਨਿਆਦੀ ਢਾਂਚਾ ਮਿਲਣ ਨਾਲ ਸਮੁੱਚੇ ਹਲਕਾ ਦਿੜ੍ਹਬਾ ਵਿੱਚ ਵਿਕਾਸ ਦੀ ਗਤੀ ਹੋਰ ਤੇਜ਼ ਹੋਵੇਗੀ।

ਇਸ ਮੌਕੇ ਤਪਿੰਦਰ ਸਿੰਘ ਸੋਹੀ ਓ ਐਸ ਡੀ ਵਿੱਤ ਮੰਤਰੀ, ਸ਼੍ਰੀਮਤੀ ਜਸਵੀਰ ਕੌਰ ਸ਼ੇਰਗਿੱਲ ਚੇਅਰਪਰਸਨ ਮਾਰਕੀਟ ਕਮੇਟੀ ਦਿੜ੍ਹਬਾ ਅਤੇ ਵੱਡੀ ਗਿਣਤੀ ਵਿੱਚ ਇਲਾਕੇ ਦੇ ਲੋਕ ਹਾਜ਼ਰ ਸਨ। 

Advertisement

Advertisement

Latest News

ਸੁਖਬੀਰ ਅਤੇ ਕੈਪਟਨ ਅਮਰਿੰਦਰ ਸਿੰਘ ਨੇ ਜਨਤਾ ਦੇ ਪੈਸੇ ਦੀ ਵਰਤੋਂ ਕੀਤੀ ਲੰਡਨ, ਕੈਨੇਡਾ ਅਤੇ ਦੁਬਈ ਦੇ ਦੌਰੇ ਲਈ , ਜਦੋਂ ਕਿ ਮੁੱਖ ਮੰਤਰੀ ਮਾਨ ਲਿਆ ਰਹੇ ਹਨ ਜਪਾਨ ਤੋਂ ਨੌਕਰੀਆਂ ਸੁਖਬੀਰ ਅਤੇ ਕੈਪਟਨ ਅਮਰਿੰਦਰ ਸਿੰਘ ਨੇ ਜਨਤਾ ਦੇ ਪੈਸੇ ਦੀ ਵਰਤੋਂ ਕੀਤੀ ਲੰਡਨ, ਕੈਨੇਡਾ ਅਤੇ ਦੁਬਈ ਦੇ ਦੌਰੇ ਲਈ , ਜਦੋਂ ਕਿ ਮੁੱਖ ਮੰਤਰੀ ਮਾਨ ਲਿਆ ਰਹੇ ਹਨ ਜਪਾਨ ਤੋਂ ਨੌਕਰੀਆਂ
*ਸੁਖਬੀਰ ਅਤੇ ਕੈਪਟਨ ਅਮਰਿੰਦਰ ਸਿੰਘ ਨੇ ਜਨਤਾ ਦੇ ਪੈਸੇ ਦੀ ਵਰਤੋਂ ਕੀਤੀ ਲੰਡਨ, ਕੈਨੇਡਾ ਅਤੇ ਦੁਬਈ ਦੇ ਦੌਰੇ ਲਈ ,...
ਅੰਜੀਰ ਵਿੱਚ ਕੈਲਸ਼ੀਅਮ, ਮੈਗਨੀਸ਼ੀਅਮ ਅਤੇ ਵਿਟਾਮਿਨ ਕੇ ਵਰਗੇ ਪੌਸ਼ਟਿਕ ਤੱਤ ਹੁੰਦੇ ਹਨ
OnePlus 15R ਵਿੱਚ 7,400mAh ਦੀ ਵੱਡੀ ਬੈਟਰੀ ਹੋਵੇਗੀ ਅਤੇ ਇਹ ਭਾਰਤ ਵਿੱਚ 17 ਦਸੰਬਰ 2025 ਨੂੰ ਲਾਂਚ ਹੋਵੇਗਾ
ਅੰਮ੍ਰਿਤ ਵੇਲੇ ਦਾ ਹੁਕਮਨਾਮਾ ਸ੍ਰੀ ਦਰਬਾਰ ਸਾਹਿਬ ਜੀ,ਅੰਮ੍ਰਿਤਸਰ,ਮਿਤੀ 07-12-2025 ਅੰਗ 727
ਕੂੜਾ ਸਾੜਨ ਨੂੰ ਰੋਕਣ ਲਈ ਪੀ.ਪੀ.ਸੀ.ਬੀ. ਵੱਲੋਂ ਰੋਜ਼ਾਨਾ ਜਾਗਰੂਕਤਾ ਮੁਹਿੰਮ ਜਾਰੀ
ਭਗਤਾਂਵਾਲਾ ਡੰਪ ਤੋਂ 1 ਲੱਖ ਟਨ ਕੂੜੇ ਦੀ ਸਫ਼ਾਈ ਪੂਰੀ ਕੀਤੀ
ਹਰਜੋਤ ਬੈਂਸ ਨੇ ਨੰਗਲ ਦੇ ਜ਼ਮੀਨ ਵਿਵਾਦ ਨੂੰ ਸੁਲਝਾਉਣ ਦਾ ਲਿਆ ਅਹਿਦ, ਜ਼ਮੀਨ ‘ਤੇ ਬੀ.ਬੀ.ਐਮ.ਬੀ. ਦੇ ਦਾਅਵੇ ਨੂੰ ਗ਼ੈਰ-ਕਾਨੂੰਨੀ ਦੱਸਿਆ