ਸੀ ਵਿਜਲ ਤੇ ਆਈਆਂ 7 ਸ਼ਿਕਾਇਤਾਂ ਸਮਾਂ ਵੱਧ ਤਰੀਕੇ ਨਾਲ ਕੀਤਾ ਨਿਪਟਾਰਾ -ਡਿਪਟੀ ਕਮਿਸ਼ਨਰ

ਸੀ ਵਿਜਲ ਤੇ ਆਈਆਂ 7 ਸ਼ਿਕਾਇਤਾਂ ਸਮਾਂ ਵੱਧ ਤਰੀਕੇ ਨਾਲ ਕੀਤਾ ਨਿਪਟਾਰਾ -ਡਿਪਟੀ ਕਮਿਸ਼ਨਰ

ਫਾਜ਼ਿਲਕਾ 27 ਮਾਰਚ
ਨਿਰਪੱਖ ਅਤੇ ਸ਼ਾਂਤਮਈ ਚੋਣਾਂ ਲਈ ਚੋਣ ਕਮਿਸ਼ਨ ਵੱਲੋਂ ਜਿਲੇ ਵਿੱਚ ਢੁਕਵੇਂ ਪ੍ਰਬੰਧ ਕੀਤੇ ਜਾ ਰਹੇ ਹਨ। ਇਹ ਜਾਣਕਾਰੀ ਜਿਲੇ ਤੇ ਕਮਿਸ਼ਨਰ ਡਾ ਸੇਨੁ ਦੁਗਲ ਨੇ ਦਿੱਤੀ ਹੈ। ਇਸ ਮੌਕੇ ਉਹਨਾਂ ਦੇ ਨਾਲ ਐਸਐਸਪੀ ਡਾ ਪ੍ਰਗਿਆ ਜੈਨ ਵੀ ਹਾਜ਼ਰ ਸਨ।
ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਜਿਲੇ ਵਿੱਚ ਹੁਣ ਤੱਕ ਸੀ ਵਿਜਲ ਤੇ ਸੱਤ ਸ਼ਿਕਾਇਤਾਂ ਪ੍ਰਾਪਤ ਹੋਈਆਂ ਹਨ ਅਤੇ ਇਹਨਾਂ ਦਾ ਨਾਲੋਂ ਨਾਲ ਨਿਪਟਾਰਾ ਕੀਤਾ ਜਾ ਰਿਹਾ ਹੈ। ਉਹਨਾਂ ਨੇ ਕਿਹਾ ਕਿ ਚੋਣ ਜਾਬਤੇ ਸਬੰਧੀ ਲੋਕ ਸੀ ਵਿਜਲ ਰਾਹੀਂ ਆਨਲਾਈਨ ਸ਼ਿਕਾਇਤ ਦਰਜ ਕਰਾ ਸਕਦੇ ਹਨ। ਇਸ ਤੋਂ ਬਿਨਾਂ ਚੋਣਾਂ ਸਬੰਧੀ ਸ਼ਿਕਾਇਤ ਨੰਬਰ 1950 ਵੀ ਸਥਾਪਿਤ ਕੀਤਾ ਗਿਆ।
ਡਾ. ਪ੍ਰਗਿਆ ਜੈਨ ਸੀਨੀਅਰ ਕਪਤਾਨ ਪੁਲਿਸ ਨੇ ਦੱਸਿਆ ਕਿ ਲੋਕ ਸਭਾ ਚੋਣਾਂ ਨੂੰ ਮੱਦੇਨਜਰ ਰੱਖਦੇ ਹੋਏ ਨਸ਼ਿਆਂ ਦੀ ਰੋਕਥਾਮ ਅਤੇ ਮਾੜੇ ਅਨਸਰਾਂ ਤੇ ਨਕੇਲ ਕਸਣ ਲਈ ਵਿਸ਼ੇਸ਼ ਅਭਿਆਨ ਚਲਾਇਆ ਜਾ ਰਿਹਾ ਹੈ। ਜਿਸਦੇ ਤਹਿਤ ਫਾਜਿਲਕਾ ਪੁਲਿਸ ਵੱਲੋਂ ਪਿਛਲੇ ਤਿੰਨ ਦਿਨਾਂ ਦੌਰਾਨ ਵੱਡੀ ਮਾਤਰਾ ਵਿੱਚ ਨਸ਼ੀਲੇ ਪਦਾਰਥ ਅਤੇ ਚੋਰੀਸ਼ੁਦਾ ਸਮਾਨ ਬ੍ਰਾਮਦ ਕੀਤਾ ਗਿਆ ਹੈ। ਜਿਸ ਵਿੱਚ ਐਕਸਾਈਜ਼ ਐਕਟ ਤਹਿਤ ਕੁੱਲ 08 ਮੁਕੱਦਮੇ ਦਰਜ ਕਰਕੇ 05 ਦੋਸ਼ੀਆਂ ਨੂੰ ਗ੍ਰਿਫਤਾਰ ਕੀਤਾ ਗਿਆ ਹੈ, ਜਿਹਨਾਂ ਪਾਸੋਂ 470 ਬੋਤਲਾਂ ਸ਼ਰਾਬ, 2200 ਲੀਟਰ ਲਾਹਣ ਅਤੇ ਇੱਕ ਚਾਲੂ ਭੱਠੀ ਬਰਾਮਦ ਕੀਤੀ ਗਈ ਹੈ। ਐਨ.ਡੀ.ਪੀ.ਐਸ.ਐਕਟ ਤਹਿਤ  ਕੁੱਲ 04 ਕੇਸ ਦਰਜ ਕਰਕੇ 04 ਦੋਸ਼ੀਆਂ ਨੂੰ ਗ੍ਰਿਫਤਾਰ ਕੀਤਾ ਗਿਆ ਹੈ। ਜਿਹਨਾਂ ਪਾਸੋਂ 25 ਗਰਾਮ ਹੈਰੋਇਨ, 08 ਕਿਲੋ 500 ਗਰਾਮ ਪੋਸਤ, 20,700 ਰੁਪਏ ਦੀ ਡਰੱਗ ਮਨੀ ਅਤੇ 320 ਨਸ਼ੀਲੀਆਂ ਗੋਲੀਆਂ ਤੇ ਕੈਪਸੂਲ ਬ੍ਰਾਮਦ ਕੀਤੇ ਗਏ ਹਨ। ਚੋਰੀ ਅਤੇ ਲੁੱਟਾਂ ਖੋਹਾਂ ਕਰਨ ਵਾਲੇ ਅਨਸਰਾਂ ਖਿਲਾਫ 04 ਕੇਸ ਦਰਜ ਕਰਕੇ 07 ਦੋਸ਼ੀਆਂ ਨੂੰ ਗ੍ਰਿਫਤਾਰ ਕੀਤਾ ਗਿਆ ਹੈ। ਜਿਹਨਾਂ ਪਾਸੋਂ 14 ਚੋਰੀਸ਼ੁਦਾ ਮੋਟਰਸਾਈਕਲ, 02 ਚੋਰੀਸ਼ੁਦਾ ਬੈਟਰੀਆਂ ਬਰਾਮਦ ਕੀਤੀਆਂ ਗਈਆਂ ਹਨ।  ਇਸੇ ਤਰਾਂ ਅਦਾਲਤ ਤੋਂ ਭਗੋੜੇ ਵਿਅਕਤੀਆਂ ਨੂੰ ਵੀ ਪਕੜ ਕੇ ਅਦਾਲਤ ਵਿੱਚ ਪੇਸ਼ ਕੀਤਾ ਜਾ ਰਿਹਾ ਹੈ। ਪਿਛਲੇ ਤਿੰਨ ਦਿਨਾਂ ਦੌਰਾਨ ਕੁੱਲ 05  ਭਗੌੜੇ ਵਿਅਕਤੀਆਂ ਨੂੰ ਗ੍ਰਿਫਤਾਰ ਕੀਤਾ ਗਿਆ ਹੈ। ਇਸੇ ਤਰਾਂ ਆਮ ਲੋਕਾਂ ਦੀਆਂ ਮੁਸ਼ਕਿਲਾਂ ਨੂੰ ਪਹਿਲ ਦੇ ਅਧਾਰ ਤੇ ਸੁਣਿਆ ਜਾ ਰਿਹਾ ਹੈ ਅਤੇ ਪਿੰਡਾਂ ਵਿੱਚ ਸਪੈਸ਼ਲ ਰਾਹਤ ਕੈਂਪ ਲਗਾ ਕੇ ਲੋਕਾਂ ਦੇ ਮਸਲਿਆਂ ਨੂੰ ਹੱਲ ਕੀਤਾ ਜਾ ਰਿਹਾ ਹੈ। ਪਿਛਲੇ ਤਿੰਨ ਦਿਨਾਂ ਦੌਰਾਨ ਕੁੱਲ 229 ਦਰਖਾਸਤਾਂ ਦਾ ਨਿਪਟਾਰਾ ਕੀਤਾ ਗਿਆ ਹੈ।
ਲੋਕ ਸਭਾ ਚੋਣਾਂ ਨੂੰ ਮੱਦੇਨਜਰ ਰੱਖਦੇ ਹੋਏ ਐਸ.ਐਸ.ਪੀ ਫਾਜਿਲਕਾ ਵੱਲੋਂ ਲੋਕਾਂ ਨੂੰ ਅਪੀਲ ਕੀਤੀ ਗਈ ਹੈ ਕਿ ਨਸ਼ਾ ਤਸਕਰਾਂ ਨੂੰ ਕਿਸੇ ਵੀ ਹਾਲਤ ਵਿੱਚ ਬਖਸ਼ਿਆ ਨਹੀਂ ਜਾਵੇਗਾ ਅਤੇ ਉਹਨਾਂ ਦੇ ਖਿਲਾਫ ਸਖਤ ਤੋਂ ਸਖਤ ਕਾਰਵਾਈ ਅਮਲ ਵਿੱਚ ਲਿਆਂਦੀ ਜਾਵੇਗੀ। ਜਿਲ੍ਹਾ ਵਿੱਚ ਕਾਨੂੰਨ ਅਤੇ ਵਿਵਸਥਾ ਨੂੰ ਬਰਕਰਾਰ ਰੱਖਣ ਲਈ ਮਾੜੇ ਅਨਸਰਾਂ ਅਤੇ ਅਦਾਲਤ ਤੋਂ ਭਗੌੜੇ ਦੋਸ਼ੀਆਂ ਨੂੰ ਪਕੜ ਕੇ ਉਹਨਾਂ ਦੇ ਖਿਲਾਫ ਕਾਨੂੰਨੀ ਕਾਰਵਾਈ ਅਮਲ ਵਿੱਚ ਲਿਆਂਦੀ ਜਾ ਰਹੀ ਹੈ। ਜਿਲ੍ਹਾ ਫਾਜਿਲਕਾ ਦੇ ਅਸਲਾ ਧਾਰਕਾਂ ਨੂੰ ਵੀ ਅਪੀਲ ਕੀਤੀ ਗਈ ਹੈ ਕਿ ਉਹ ਲੋਕ ਸਭਾ ਚੋਣਾਂ ਨੂੰ ਧਿਆਨ ਵਿੱਚ ਰੱਖਦੇ ਹੋਏ ਆਪਣਾ ਅਸਲਾ ਥਾਣੇ ਵਿੱਚ ਜਮਾਂ ਕਰਾਉਣ, ਤਾਂ ਕਿ ਚੋਣਾਂ ਦੌਰਾਨ ਕਿਸੇ ਅਣਸੁਖਾਵੀਂ ਘਟਨਾ ਤੋਂ ਬਚਿਆ ਜਾ ਸਕੇ।

Tags:

Advertisement

Latest News

ਜਿਲ੍ਹਾ ਸ੍ਰੀ  ਮੁਕਤਸਰ ਸਾਹਿਬ ਦੀਆਂ 103 ਮੰਡੀਆਂ ਵਿੱਚ 8 ਕਿਲੋਮੀਟਰ ਤਕ ਦੀ ਲਿਫਟਿੰਗ ਦਾ ਕੰਮ ਆੜਤੀਆਂ ਨੂੰ ਦਿੱਤਾ ਜਿਲ੍ਹਾ ਸ੍ਰੀ ਮੁਕਤਸਰ ਸਾਹਿਬ ਦੀਆਂ 103 ਮੰਡੀਆਂ ਵਿੱਚ 8 ਕਿਲੋਮੀਟਰ ਤਕ ਦੀ ਲਿਫਟਿੰਗ ਦਾ ਕੰਮ ਆੜਤੀਆਂ ਨੂੰ ਦਿੱਤਾ
ਬਾਬਾ ਬੰਦਾ ਬਹਾਦਰ ਗਰੁੱਪ ਆਫ਼ ਇੰਸਟਚਿਊਟਸ ਵਿਖੇ ਕੁਇਜ਼,ਜਾਗੋ ਤੇ ਨਾਟਕ ਰਾਹੀਂ ਦਿੱਤਾ ਵੋਟਰ ਜਾਗਰੂਕਤਾ ਸੰਦੇਸ਼
ਥਰਡ ਜੈਂਡਰ ਵੋਟਰ ਸਮਾਜ ਦਾ ਅਹਿਮ ਅੰਗ, ਵੋਟਾਂ ਵਿੱਚ ਸ਼ਮੂਲੀਅਤ ਬਣਾਈ ਜਾਵੇਗੀ ਯਕੀਨੀ- ਐਸ ਡੀ ਐਮ ਸਵਾਤੀ
ਮੋਗਾ ਜ਼ਿਲ੍ਹੇ ਵਿੱਚ ਵੋਟਰ ਪ੍ਰਤੀਸ਼ਤ ਵਧਾਉਣ ਦੇ ਯਤਨਾਂ ਅਧੀਨ ਸਕੂਲਾਂ ਦੇ ਸਟਾਫ਼ ਨਾਲ ਰੂਬਰੂ ਪ੍ਰੋਗਰਾਮ
ਸਵੀਪ ਮੁਹਿੰਮ ਤਹਿਤ ਸੀਨੀਅਰ ਸੈਕੰਡਰੀ ਸਮਾਰਟ ਸਕੂਲ, ਸੰਘਾ ਵਿਖੇ ਵੋਟਰ ਜਾਗਰੂਕਤਾ ਮੁਕਾਬਲੇ ਕਰਵਾਏ
ਡਾਕਟਰਾਂ ਲਈ ਆਯੁਸ਼ਮਾਨ ਭਾਰਤ ਡਿਜੀਟਲ ਮਿਸ਼ਨ ਅਧੀਨ ਮੀਟਿੰਗ ਕਮ ਟ੍ਰੇਨਿੰਗ ਦਾ ਆਯੋਜਨ
ਜਿ਼ਲ੍ਹੇ ਦੇ ਪ੍ਰਭਾਰੀ ਸਕੱਤਰ ਰਾਹੁਲ ਤਿਵਾੜੀ ਵੱਲੋਂ ਸ੍ਰੀ ਮੁਕਤਸਰ ਸਾਹਿਬ ਦੀਆਂ ਮੰਡੀਆਂ ਦਾ ਦੌਰਾ