ਯੁੱਧ ਨਸ਼ੇ ਵਿਰੁੱਧ ਮੁਹਿੰਮ ਤਹਿਤ ਫਰੀਦਕੋਟ ਜ਼ਿਲ੍ਹੇ ਦੇ ਸਕੂਲ ਪ੍ਰਿੰਸੀਪਲਾਂ ਲਈ ਤਿੰਨ ਰੋਜ਼ਾ ਟ੍ਰੇਨਿੰਗ ਵਰਕਸ਼ਾਪ ਆਯੋਜਿਤ

ਯੁੱਧ ਨਸ਼ੇ ਵਿਰੁੱਧ ਮੁਹਿੰਮ ਤਹਿਤ ਫਰੀਦਕੋਟ ਜ਼ਿਲ੍ਹੇ ਦੇ ਸਕੂਲ ਪ੍ਰਿੰਸੀਪਲਾਂ ਲਈ ਤਿੰਨ ਰੋਜ਼ਾ ਟ੍ਰੇਨਿੰਗ ਵਰਕਸ਼ਾਪ ਆਯੋਜਿਤ

ਫਰੀਦਕੋਟ, 9 ਜਨਵਰੀ 2026:

ਪੰਜਾਬ ਸਰਕਾਰ ਵੱਲੋਂ ਨਸ਼ਿਆਂ ਦੇ ਖ਼ਿਲਾਫ਼ ਚਲਾਈ ਜਾ ਰਹੀ ਯੁੱਧ ਨਸ਼ੇ ਵਿਰੁੱਧ” ਮੁਹਿੰਮ ਤਹਿਤ ਸਿਹਤ ਤੇ ਪਰਿਵਾਰ ਭਲਾਈ ਵਿਭਾਗ ਅਤੇ ਏਮਸ ਮੋਹਾਲੀ ਦੇ ਸਹਿਯੋਗ ਨਾਲ ਜਿਲ੍ਹਾ ਸਿੱਖਿਆ ਅਫਸਰ ਸੈਕੰਡਰੀ ਮੈਡਮ ਨੀਲਮ ਰਾਣੀ ਦੀ ਅਗਵਾਈ ਹੇਠ ਫਰੀਦਕੋਟ ਜ਼ਿਲ੍ਹੇ ਵਿੱਚ ਸਕੂਲ ਪ੍ਰਿੰਸੀਪਲਾਂ ਲਈ ਸਮਰੱਥਾ ਵਧਾਉਣ ਵਾਲੀ 3 ਦਿਨਾਂ ਟ੍ਰੇਨਿੰਗ ਵਰਕਸ਼ਾਪ ਸਥਾਨਕ ਡਾਈਟ ਵਿਖੇ ਆਯੋਜਤਿ ਕੀਤੀ ਗਈ।

ਇਸ ਟ੍ਰੇਨਿੰਗ ਵਰਕਸ਼ਾਪ ਵਿੱਚ ਫਰੀਦਕੋਟ ਜ਼ਿਲ੍ਹੇ ਦੇ ਵੱਖ-ਵੱਖ ਸਰਕਾਰੀ ਅਤੇ ਨਿੱਜੀ ਸਕੂਲਾਂ ਦੇ 92 ਪ੍ਰਿੰਸੀਪਲਾਂ ਨੇ ਭਾਗ ਲਿਆ। ਵਰਕਸ਼ਾਪ ਦਾ ਮੁੱਖ ਉਦੇਸ਼ ਸਕੂਲ ਲੀਡਰਸ਼ਿਪ ਨੂੰ ਵਿਦਿਆਰਥੀਆਂ ਵਿੱਚ ਨਸ਼ਿਆਂ ਅਤੇ ਮਾਨਸਿਕ ਸਿਹਤ ਨਾਲ ਸੰਬੰਧਿਤ ਸਮੱਸਿਆਵਾਂ ਦੇ ਸ਼ੁਰੂਆਤੀ ਲੱਛਣਾਂ ਦੀ ਸਮੇਂ ਸਿਰ ਪਛਾਣ ਕਰਨ ਅਤੇ ਸਕੂਲਾਂ ਵਿੱਚ ਸਹਾਇਕਸੁਰੱਖਿਅਤ ਤੇ ਬਿਨਾਂ ਭੇਦਭਾਵ ਵਾਲਾ ਮਾਹੌਲ ਤਿਆਰ ਕਰਨ ਲਈ ਯੋਗ ਬਣਾਉਣਾ ਹੈ।

ਇਸ ਮੌਕੇ ਸ੍ਰੀ ਦੁਰਗੇਸ਼ ਓਜਾ ਸੀਨੀਅਰ ਪ੍ਰੋਗਰਾਮ ਐਸੋਸੀਏਟ ਅਤੇ ਹਰਮਨਪ੍ਰੀਤ ਕੌਰ ਕਾਊਂਸਲਿੰਗ ਸਾਈਕਾਲੋਜਿਸਟ ਵੱਲੋਂ ਵਰਕਸ਼ਾਪ ਦੌਰਾਨ ਦੱਸਿਆ ਗਿਆ ਕਿ ਅਧਿਐਨਾਂ ਅਨੁਸਾਰ ਮਾਨਸਿਕ ਸਿਹਤ ਨਾਲ ਜੁੜੀਆਂ ਲਗਭਗ ਅੱਧੀਆਂ ਸਮੱਸਿਆਵਾਂ 14 ਸਾਲ ਦੀ ਉਮਰ ਤੋਂ ਪਹਿਲਾਂ ਹੀ ਸ਼ੁਰੂ ਹੋ ਜਾਂਦੀਆਂ ਹਨ। ਇਸ ਸੰਦਰਭ ਵਿੱਚ ਸਕੂਲ ਬੱਚਿਆਂ ਨੂੰ ਨਸ਼ਿਆਂ ਤੋਂ ਬਚਾਉਣ ਅਤੇ ਉਨ੍ਹਾਂ ਦੀ ਮਾਨਸਿਕ ਸਿਹਤ ਨੂੰ ਮਜ਼ਬੂਤ ਬਣਾਉਣ ਲਈ ਪਹਿਲੀ ਅਤੇ ਸਭ ਤੋਂ ਅਹੰਕਾਰਪੂਰਕ ਭੂਮਿਕਾ ਨਿਭਾ ਸਕਦੇ ਹਨ।

ਟ੍ਰੇਨਿੰਗ ਦੌਰਾਨ ਪ੍ਰਿੰਸੀਪਲਾਂ ਨੂੰ ਵਿਦਿਆਰਥੀਆਂ ਦੇ ਵਿਹਾਰ ਵਿੱਚ ਆ ਰਹੇ ਤਣਾਅਇਕਾਂਤਵਾਦ ਅਤੇ ਹੋਰ ਅਸਧਾਰਣ ਬਦਲਾਅ ਪਛਾਣਣ ਦੇ ਤਰੀਕੇ ਸਮਝਾਏ ਗਏਤਾਂ ਜੋ ਸਮੇਂ ਸਿਰ ਦਖ਼ਲ ਦੇ ਕੇ ਉਨ੍ਹਾਂ ਨੂੰ ਢੁਕਵੀਂ ਸਹਾਇਤਾ ਅਤੇ ਮਾਰਗਦਰਸ਼ਨ ਦਿੱਤਾ ਜਾ ਸਕੇ।

ਜਿਲ੍ਹਾ ਸਿੱਖਿਆ ਅਫਸਰ ਸੈਕੰਡਰੀ ਮੈਡਮ ਨੀਲਮ ਰਾਣੀ ਨੇ ਕਿਹਾ ਕਿ ਇਸ ਤਰ੍ਹਾਂ ਦੀਆਂ ਟ੍ਰੇਨਿੰਗਾਂ ਰਾਹੀਂ ਫਰੀਦਕੋਟ ਜ਼ਿਲ੍ਹੇ ਦੇ ਸਕੂਲ ਨਸ਼ਿਆਂ ਦੇ ਖ਼ਿਲਾਫ਼ ਇੱਕ ਮਜ਼ਬੂਤ ਪਹਿਲੀ ਰੱਖਿਆ ਰੇਖਾ ਬਣਨਗੇ ਅਤੇ ਵਿਦਿਆਰਥੀਆਂ ਨੂੰ ਨਸ਼ਾ ਮੁਕਤਤੰਦਰੁਸਤ ਅਤੇ ਸੁਨਿਹਰੇ ਭਵਿੱਖ ਵੱਲ ਪ੍ਰੇਰਿਤ ਕਰਨ ਵਿੱਚ ਮਹੱਤਵਪੂਰਨ ਯੋਗਦਾਨ ਪਾਉਣਗੇ। ਇਸ ਮੌਕੇ ਪ੍ਰਿ. ਡਾਈਟ ਭੁਪਿੰਦਰ ਸਿੰਘ ਬਰਾੜ ਨੇ ਵੀ ਇਸ ਮੌਕੇ ਆਪਣੇ ਨਿੱਜੀ ਤਜਰਬੇ ਸਾਰਿਆਂ ਨਾਲ ਸਾਂਝੇ ਕੀਤੇ।

ਇਸ ਮੌਕੇ ਪ੍ਰਿ. ਪੰਨਾ ਲਾਲ, ਪ੍ਰਿ. ਦੀਪਕ ਸਿੰਘ, ਸ੍ਰੀ ਜਸਬੀਰ ਜੱਸੀ ਜਿਲ੍ਹਾ ਨੋਡਲ ਅਫਸਰ ਯੁੱਧ ਨਸ਼ਿਆਂ ਵਿਰੁੱਧ, ਸੁਰਿੰਦਰਪਾਲ ਸਿੰਘ ਸੋਨੀ ਪੰਜਾਬੀ ਮਾਸਟਰ ਚਹਿਲ, ਹਰਮਿੰਦਰ ਸਿੰਘ ਸੋਢੀ ਪੰਜਾਬੀ ਮਾਸਟਰ ਭੋਲੂਵਾਲਾ ਹਾਜ਼ਰ ਸਨ। 

Advertisement

Latest News

ਕਰੇਲੇ ਸਾਡੇ ਸਰੀਰ ਲਈ ਬੇਹੱਦ ਲਾਭਕਾਰੀ ਹਨ ਕਰੇਲੇ ਸਾਡੇ ਸਰੀਰ ਲਈ ਬੇਹੱਦ ਲਾਭਕਾਰੀ ਹਨ
ਪਟਿਆਲਾ, 12, ਜੂਨ, 2026, (ਆਜ਼ਾਦ ਸੋਚ ਨਿਊਜ਼):- ਕਰੇਲਾ ਆਪਣੇ ਕੌੜੇ ਸਵਾਦ ਕਰਕੇ ਭਾਵੇਂ ਕਈ ਲੋਕਾਂ ਨੂੰ ਪਸੰਦ ਨਾ ਹੋਵੇ, ਪਰ...
ਚੰਡੀਗੜ੍ਹ ਵਿੱਚ ਪਾਰਾ ਡਿੱਗਿਆ: 70 ਕਿਲੋਮੀਟਰ ਪ੍ਰਤੀ ਘੰਟਾ ਦੀ ਰਫ਼ਤਾਰ ਨਾਲ ਹਵਾਵਾਂ ਚੱਲੀਆਂ,ਮੀਂਹ ਨੇ ਸ਼ਹਿਰ ਨੂੰ ਪਾਣੀ ਨਾਲ ਭਰ ਦਿੱਤਾ
ਚੰਡੀਗੜ੍ਹ ਦੀ 'ਅੰਮ੍ਰਿਤ ਰੈਜ਼ੀਡੈਂਟ ਵੈਲਫੇਅਰ ਐਸੋਸੀਏਸ਼ਨ' ਅਤੇ 'ਬਿਲਾਸ ਫਾਊਂਡੇਸ਼ਨ' ਵੱਲੋਂ ਸਾਂਝੇ ਤੌਰ 'ਤੇ ਵੀਰਵਾਰ ਨੂੰ ਸੈਕਟਰ 23ਡੀ  ਵਿੱਚ ਇੱਕ ਮੁਫ਼ਤ ਸਿਹਤ ਜਾਂਚ ਕੈਂਪ ਲਗਾਇਆ ਗਿਆ
Samsung Galaxy Z Fold 8 Wide, Z Flip 8, ਭਾਰਤ ਵਿੱਚ ਲਾਂਚ ਦੀ ਤਿਆਰੀ
ਕੇਂਦਰ ਸਰਕਾਰ ਨੇ ਉਦਯੋਗਿਕ ਅਤੇ ਵਪਾਰਕ ਖਪਤਕਾਰਾਂ ਨੂੰ ਨਿਯਮਤ ਪੈਟਰੋਲ ਪੰਪਾਂ ਤੋਂ ਪੈਟਰੋਲ ਅਤੇ ਡੀਜ਼ਲ ਖਰੀਦਣ ਤੋਂ ਵਰਜਿਤ ਕਰ ਦਿੱਤਾ
ਸੰਯੁਕਤ ਅਰਬ ਅਮੀਰਾਤ (ਯੂਏਈ) ਦੇ ਉੱਪਰ ਉੱਡਦੇ ਸਮੇਂ ਅਮਰੀਕੀ ਲੜਾਕੂ ਜਹਾਜ਼ ਨੇ ਐਮਰਜੈਂਸੀ ਕੋਡ ਭੇਜਿਆ
ਪੰਜਾਬ ਅਤੇ ਚੰਡੀਗੜ੍ਹ 'ਚ ਹਨੇਰੀ ਅਤੇ ਮੀਂਹ ਦਾ ਅਲਰਟ