ਏ.ਡੀ.ਸੀ. ਵੱਲੋਂ ਮੈਸਰਜ ਬਰਾਈਟ ਵੇਅ ਕੰਸਲਟੈਂਟਸ ਫਰਮ ਦਾ ਲਾਇਸੰਸ ਰੱਦ

ਏ.ਡੀ.ਸੀ. ਵੱਲੋਂ ਮੈਸਰਜ ਬਰਾਈਟ ਵੇਅ ਕੰਸਲਟੈਂਟਸ ਫਰਮ ਦਾ ਲਾਇਸੰਸ ਰੱਦ

ਸਾਹਿਬਜ਼ਾਦਾ ਅਜੀਤ ਸਿੰਘ ਨਗਰ, 14 ਅਪ੍ਰੈਲ, 2024: 
 
 ਪੰਜਾਬ ਟਰੈਵਲ ਪ੍ਰੋਫੈਸ਼ਨਲ ਰੈਗੂਲੇਸ਼ਨ ਐਕਟ-2012 ਦੇ ਸੈਕਸ਼ਨ 6 (1) (ਈ) ਤਹਿਤ ਮਿਲੀਆਂ ਸ਼ਕਤੀਆਂ ਦੀ ਵਰਤੋਂ ਕਰਦੇ ਹੋਏ ਵਧੀਕ ਜ਼ਿਲ੍ਹਾ ਮੈਜਿਸਟ੍ਰੇਟ ਵਿਰਾਜ ਸ਼ਿਆਮਕਰਨ ਤਿੜਕੇ ਵੱਲੋਂ ਮੈਸਰਜ ਬਰਾਈਟ ਵੇਅ ਕੰਸਲਟੈਂਟਸ ਫਰਮ ਦਾ ਲਾਇਸੰਸ ਰੱਦ ਕਰ ਦਿੱਤਾ ਗਿਆ ਹੈ। ਵਧੀਕ ਜ਼ਿਲ੍ਹਾ ਮੈਜਿਸਟ੍ਰੇਟ ਵਿਰਾਜ ਸ਼ਿਆਮਕਰਨ ਤਿੜਕੇ ਵੱਲੋਂ ਜਾਣਕਾਰੀ ਦਿੰਦਿਆਂ ਦੱਸਿਆ ਗਿਆ ਕਿ ਵੱਲੋਂ ਮੈਸਰਜ ਬਰਾਈਟ ਵੇਅ ਕੰਸਲਟੈਂਟਸ ਫਰਮ ਐਸ.ਸੀ.ਓ. ਨੰਬਰ 12-13, ਪਹਿਲੀ ਮੰਜਿਲ, ਮੰਡੀ ਬੋਰਡ, ਫੇਜ-11, ਮੋਹਾਲੀ, ਜਿਲ੍ਹਾ ਸਾਹਿਬਜ਼ਾਦਾ ਅਜੀਤ ਸਿੰਘ ਨਗਰ ਦੀ ਮਾਲਕਣ ਸ੍ਰੀ ਮਿਸ ਸਿਮਰਨਜੀਤ ਕੌਰ ਪੁੱਤਰੀ ਸ੍ਰੀ ਗੁਲਾਬ ਸਿੰਘ ਵਾਸੀ, ਪਿੰਡ ਮਾਣਕਪੁਰ, ਤਹਿਸੀਲ-ਰਾਜਪੁਰਾ, ਜਿਲ੍ਹਾ ਪਟਿਆਲਾ ,ਨੂੰ ਕੰਸਲਟੈਂਸੀ ਦੇ ਕੰਮ ਲਈ ਲਾਇਸੰਸ ਨੰ ਨੰਬਰ 229/ਆਈ.ਸੀ. ਮਿਤੀ 31-10-2018 ਜਾਰੀ ਕੀਤਾ ਗਿਆ ਸੀ। ਜਿਸ ਦੀ ਮਿਆਦ ਮਿਤੀ 30-10-2023 ਨੂੰ ਖਤਮ ਹੋ ਚੁੱਕੀ ਹੈ। ਲਾਇਸੰਸੀ ਨੇ ਆਪਣੇ ਪੱਤਰ ਮਿਤੀ 21-01-2020 ਰਾਹੀਂ ਆਪਣਾ ਦਫਤਰੀ ਪਤਾ ਬਰਾਈਟ ਵੇਅ ਫਰਮ, ਐਸ.ਸੀ.ਓ. ਨੰਬਰ 12-13, ਪਹਿਲੀ ਮੰਜਿਲ, ਮੰਡੀ ਬੋਰਡ, ਫੇਜ- 11, ਮੋਹਾਲੀ, ਜਿਲ੍ਹਾ ਸਾਹਿਬਜ਼ਾਦਾ ਅਜੀਤ ਸਿੰਘ ਨਗਰ ਤੋਂ ਬਰਾਈਟ ਵੇਅ ਫਰਮ, ਐਸ.ਸੀ.ਐਫ. ਨੰਬਰ 59, ਤੀਜੀ ਮੰਜਿਲ, ਫੇਜ-11, ਮੋਹਾਲੀ, ਜਿਲ੍ਹਾ ਸਾਹਿਬਜ਼ਾਦਾ ਅਜੀਤ ਸਿੰਘ ਨਗਰ ਵਿਖੇ ਸਿਫਟ ਕਰ ਲਿਆ ਹੈ। ਇਸ ਸਬੰਧੀ ਲਾਇਸੰਸੀ ਵੱਲੋਂ ਨਵੇਂ ਦਫਤਰੀ ਪਤੇ ਨਾਲ ਸਬੰਧਤ ਰਜਿਸਟਰਡ ਪੱਟਾਨਾਮਾ ਮਿਤੀ 01-11-2018 ਤੋਂ 31-10-2021 ਤੱਕ ਦੀ ਫੋਟੋ ਕਾਪੀ ਜੋ ਮਿਤੀ 15-11-2018 ਨੂੰ ਰਜਿਸਟਰਡ ਹੋਇਆ ਹੈ। (ਪ੍ਰਾਰਥਣ ਵੱਲੋਂ ਪਤਾ ਤਬਦੀਲ ਕਰਨ ਸਬੰਧੀ ਦਰਖਾਸਤ ਮਿਤੀ 21-01-2020 ਨੂੰ ਪੇਸ਼ ਕੀਤੀ ਗਈ ਸੀ)। ਇਸ ਦਫਤਰ ਦੇ ਪੱਤਰ ਮਿਤੀ 05-02-2020 ਰਾਹੀਂ ਲਾਇਸੰਸੀ ਦੇ ਨਵੇਂ ਦਫਤਰੀ ਪਤੇ ਦੀ ਸੀਨੀਅਰ ਕਪਤਾਨ ਪੁਲਿਸ, ਸਾਹਿਬਜ਼ਾਦਾ ਅਜੀਤ ਸਿੰਘ ਨਗਰ ਤੋਂ ਪੜਤਾਲ/ਇਤਰਾਜਹੀਣਤਾ ਪ੍ਰਾਪਤ ਕਰਨ ਲਈ ਲਿਖਿਆ ਗਿਆ ਸੀ ਅਤੇ ਇਸ ਪੱਤਰ ਦਾ ਉਤਾਰਾ ਲਾਇਸੰਸੀ ਨੂੰ ਦਫਤਰੀ ਪਤਾ ਬਿਨ੍ਹਾਂ ਪ੍ਰਵਾਨਗੀ ਪਹਿਲਾਂ ਹੀ ਆਪਣੇ ਪੱਧਰ ਤੇ ਤਬਦੀਲ ਕਰਨ ਅਤੇ ਐਕਟ/ਰੂਲਜ਼ ਅਨੁਸਾਰ ਮਹੀਨਾਵਾਰ ਕਲਾਇੰਟ ਰਿਪੋਰਟਾਂ ਨਾ ਭੇਜਣ ਕਾਰਨ ਸਪਸ਼ਟੀਕਰਨ ਪੇਸ਼ ਕਰਨ ਲਈ ਲਿਖਿਆ ਗਿਆ ਸੀ। ਸੀਨੀਅਰ ਕਪਤਾਨ ਪੁਲਿਸ, ਸਾਹਿਬਜ਼ਾਦਾ ਅਜੀਤ ਸਿੰਘ ਨਗਰ ਨੇ ਆਪਣੇ ਪੱਤਰ ਮਿਤੀ 02-02-2021 ਰਾਹੀਂ ਪੜਤਾਲ ਰਿਪੋਰਟ ਭੇਜਕੇ ਲਿਖਿਆ ਸੀ ਕਿ ਪ੍ਰਾਰਥਣ ਸਿਮਰਨਪ੍ਰੀਤ ਕੌਰ ਮਾਲਕ ਮੈਸਰਜ ਬਰਾਈਟ ਵੇਅ ਕੰਸਲਟੈਂਟਸ ਫਰਮ ਨਾਲ ਸੰਪਰਕ ਕੀਤਾ ਗਿਆ ਜਿਸਨੇ ਦਸਿਆ ਕਿ ਉਹ ਗਰਭਵਤੀ ਹੈ ਅਤੇ ਇਹ ਵੈਰੀਫਿਕੇਸ਼ਨ ਕਰਵਾਉਣ ਨਹੀ ਆ ਸਕਦੀ ਕਿਉਂਕਿ ਉਹ ਇਸ ਵਕਤ ਆਪਣੇ ਸਹੁਰੇ ਘਰ ਹਰਿਆਣਾ ਵਿਖੇ ਹੈ। ਇਸ ਲਈ ਮੈਸਰਜ ਬਰਾਈਟ ਵੇਅ ਕੰਸਲਟੈਂਟਸ, ਐਸ.ਸੀ.ਓ. ਨੰਬਰ. 12-13, ਪਹਿਲੀ ਮੰਜਿਲ, ਮੰਡੀ ਬੋਰਡ, ਫੇਜ-11, ਐਸ.ਏ.ਐਸ.ਨਗਰ ਦੇ ਪਤਾ ਤਬਦੀਲ ਕਰਨ ਦੀ ਸਿਫਾਰਸ਼ ਨਹੀ ਕੀਤੀ ਹੈ। ਪ੍ਰਾਰਥੀ ਨੂੰ ਮੈਡੀਕਲ ਆਧਾਰ ਤੇ 2 ਮਹੀਨੇ ਦਾ ਸਮਾਂ ਦਿੱਤਾ ਗਿਆ ਸੀ। ਮਿਸ ਸਿਮਰਨਜੀਤ ਕੌਰ ਪੁੱਤਰੀ ਸ੍ਰੀ ਗੁਲਾਬ ਸਿੰਘ ਵੱਲੋਂ ਦਰਖਾਸਤ ਮਿਤੀ 30-09-2021 ਰਾਹੀਂ ਲਿਖਿਆ ਹੈ ਕਿ ਉਸਨੇ ਆਪਣੀ ਉਕਤ ਫਰਮ ਦਾ ਦਫਤਰੀ ਪਤਾ ਤਬਦੀਲ ਕਰਨ ਲਈ ਅਪਲਾਈ ਕੀਤਾ ਗਿਆ ਸੀ। ਇਸ ਲਈ ਪੜਤਾਲ ਰਿਪੋਰਟ ਦੌਰਾਨ ਉਸਦੇ ਗਰਭਵਤੀ ਹੋਣ ਕਾਰਨ ਆਪਣੀ ਪੜਤਾਲ ਵਿੱਚ ਸ਼ਾਮਿਲ ਨਹੀ ਹੋ ਸਕੀ। ਇਸ ਸਬੰਧੀ ਲਾਇਸੰਸਧਾਰਕ ਵੱਲੋਂ ਮੈਡੀਕਲ ਰਿਪੋਰਟਾਂ ਆਦਿ ਪੇਸ਼ ਕੀਤੀਆਂ ਗਈਆਂ ਹਨ। ਲਾਇਸੰਸੀ ਨੇ ਦਫਤਰੀ ਪਤਾ ਤਬਦੀਲ ਕਰਨ ਸਬੰਧੀ ਪੜਤਾਲ ਰਿਪੋਰਟ ਦੁਬਾਰਾ ਕਰਵਾਉਣ ਦੀ ਬੇਨਤੀ ਕੀਤੀ ਸੀ। ਜਿਸ ਸਬੰਧੀ ਇਸ ਦਫਤਰ ਦੇ ਪੱਤਰ ਮਿਤੀ 18-10- 2021 ਰਾਹੀਂ ਸੀਨੀਅਰ ਕਪਤਾਨ ਪੁਲਿਸ, ਐਸ.ਏ.ਐਸ.ਨਗਰ ਨੂੰ ਪੜਤਾਲ ਹਿੱਤ ਭੇਜੀ ਗਈ ਸੀ। ਜਿਸ ਦਾ ਉਤਾਰਾ ਇਸ ਦਫਤਰ ਦੇ ਪਿੱਠ ਅੰਕਣ ਮਿਤੀ 18-10-2021 ਰਾਹੀਂ ਲਾਇਸੰਸੀ ਨੂੰ ਨੁਕਤਿਆਂ ਵਾਇਜ ਰਿਪੋਰਟ ਮੰਗੀ ਗਈ ਸੀ। ਪੁਲਿਸ ਵਿਭਾਗ ਤੋਂ ਅਜੇ ਤੱਕ ਕੋਈ ਰਿਪੋਰਟ ਪ੍ਰਾਪਤ ਨਹੀਂ ਹੋਈ ਅਤੇ ਨਾ ਹੀ ਲਾਇਸੰਸੀ ਵੱਲੋਂ ਨੁਕਤਿਆਂ ਵਾਈਜ ਸੂਚਨਾ ਭੇਜੀ ਗਈ ਹੈ। ਜਿਸ ਸਬੰਧੀ ਪੱਤਰ ਮਿਤੀ 25-08-2023 ਰਾਹੀਂ ਸੀਨੀਅਰ ਕਪਤਾਨ ਪੁਲਿਸ, ਐਸ.ਏ.ਐਸ.ਨਗਰ ਨੂੰ ਯਾਦ ਪੱਤਰ ਜਾਰੀ ਕੀਤਾ ਗਿਆ ਸੀ ਅਤੇ ਲਾਇਸੰਸੀ ਨੂੰ ਪਿੱਠ ਮਿਤੀ 25-08-2023 ਰਾਹੀਂ ਯਾਦ ਪੱਤਰ ਜਾਰੀ ਕੀਤਾ ਗਿਆ ਸੀ। ਪ੍ਰੰਤੂ ਅਜੇ ਤੱਕ ਰਿਪੋਰਟ ਪ੍ਰਾਪਤ ਨਹੀਂ ਹੋਈ। ਉਪ ਮੰਡਲ ਮੈਜਿਸਟਰੇਟ, ਮੋਹਾਲੀ ਦੀ ਰਿਪੋਰਟ ਅਨੁਸਾਰ ਕੰਪਨੀ ਦੀ ਚੈਕਿੰਗ ਦੌਰਾਨ ਪਾਇਆ ਗਿਆ ਕਿ ਦਫਤਰ ਬੰਦ ਸੀ। ਜਿਸ ਸਬੰਧੀ ਪੱਤਰ ਮਿਤੀ 25-08-2023 ਰਾਹੀਂ ਲਾਇਸੰਸੀ ਨੂੰ ਨੋਟਿਸ ਜਾਰੀ ਕਰਦੇ ਹੋਏ ਲਿਖਿਆ ਗਿਆ ਸੀ ਕਿ ਦਫਤਰ ਬੰਦ ਹੋਣ ਅਤੇ ਪੰਜਾਬ ਟਰੈਵਲ ਪ੍ਰੋਫੈਸ਼ਨਲ ਰੈਗੂਲੇਸ਼ਨ ਐਕਟ ਅਧੀਨ ਮਹੀਨਾਵਾਰ ਰਿਪੋਰਟਾਂ ਨਾ ਭੇਜਣ ਦਾ ਕਾਰਣ/ਸਬੰਧਤ ਦਸਤਾਵੇਜ ਮੰਗੇ ਗਏ ਸਨ। ਲਾਇਸੰਸ ਦੀ ਮਿਆਦ ਮਿਤੀ 30.10.2023 ਨੂੰ ਖਤਮ ਹੋ ਗਈ ਸੀ, ਪੰਜਾਬ ਟਰੈਵਲ ਪ੍ਰੋਫੈਸ਼ਨਲ ਰੈਗੂਲੇਸ਼ਨ ਐਕਟ-2012 ਤਹਿਤ ਬਣੇ ਰੂਲਜ਼ ਦੇ ਸੈਕਸ਼ਨ 5(2) ਮੁਤਾਬਿਕ ਲਾਇਸੰਸ ਦੀ ਮਿਆਦ ਖਤਮ ਹੋਣ ਦੀ ਮਿਤੀ ਤੋਂ 2 ਮਹੀਨੇ ਪਹਿਲਾਂ ਅਪਲਾਈ ਕਰਨਾ ਹੁੰਦਾ ਹੈ। ਜਿਸ ਸਬੰਧੀ ਲਾਇਸੰਸੀ ਨੂੰ ਪੱਤਰ ਮਿਤੀ 19-12-2023 ਜੋ ਕਿ ਰਜਿਸਟਰਡ ਡਾਕ ਰਾਹੀਂ ਨੋਟਿਸ ਜਾਰੀ ਕੀਤਾ ਗਿਆ ਸੀ। ਕਾਫੀ ਸਮਾਂ ਬੀਤ ਜਾਣ ਉਪਰੰਤ ਲਾਇਸੰਸੀ ਵੱਲੋਂ ਮਹੀਨਾਵਾਰ ਰਿਪੋਰਟ ਅਤੇ ਲਾਇਸੰਸ ਨਵੀਨ ਕਰਨ ਲਈ ਦਰਖਾਸਤ ਪੇਸ਼ ਨਹੀਂ ਕੀਤੀ ਗਈ। ਫਰਮ ਸਬੰਧੀ ਉਕਤ ਦਰਸਾਈ ਗਈ ਸਥਿਤੀ ਦੇ ਆਧਾਰ ਤੇ ਲਾਇਸੰਸੀ ਵੱਲੋਂ ਐਕਟ/ਰੁਲਜ ਅਤੇ ਅਡਵਾਈਜਰੀ ਅਨੁਸਾਰ ਕਲਾਇੰਟਾਂ ਦੀ ਜਾਣਕਾਰੀ ਅਤੇ ਇਸ਼ਤਿਹਾਰ/ਸੈਮੀਨਾਰ ਆਦਿ ਸਬੰਧੀ ਸੂਚਨਾਂ ਨਾ ਭੇਜਣ ਕਰਕੇ, ਦਫਤਰ ਬੰਦ ਹੋਣ ਕਰਕੇ, ਨੋਟਿਸ ਦਾ ਜਵਾਬ ਨਾ ਭੇਜਣ ਕਰਕੇ, ਲਾਇਸੰਸ ਨਵੀਨ ਨਾ ਕਰਵਾਉਣ ਕਰਕੇ, ਲਾਇਸੰਸ ਦੀਆਂ ਧਾਰਾਵਾਂ ਦੀ ਪਾਲਣਾ ਨਾ ਕਰਨ ਕਰਕੇ ਫਰਮ ਅਤੇ ਲਾਇਸੰਸੀ ਵੱਲੋਂ ਪੰਜਾਬ ਟਰੈਵਲ ਪ੍ਰੋਫੈਸ਼ਨਲ ਰੈਗੂਲੇਸ਼ਨ ਐਕਟ-2012 ਦੇ ਸੈਕਸ਼ਨ 6(1)(e) ਦੇ ਉਪਬੰਧਾਂ ਅਧੀਨ ਉਲੰਘਣਾ ਕੀਤੀ ਗਈ ਹੈ। ਇਸ ਲਈ ਉਕਤ ਤੱਥਾਂ ਦੇ ਸਨਮੁੱਖ ਸ੍ਰੀ ਵਿਰਾਜ ਸ਼ਿਆਮਕਰਨ ਤਿੜਕੇ, ਆਈ.ਏ.ਐਸ.. ਵਧੀਕ ਜਿਲ੍ਹਾ ਮੈਜਿਸਟਰੇਟ, ਸਾਹਿਬਜ਼ਾਦਾ ਅਜੀਤ ਸਿੰਘ ਨਗਰ ਪੰਜਾਬ ਟਰੈਵਲ ਪ੍ਰੋਫੈਸ਼ਨਲ ਰੈਗੂਲੇਸ਼ਨ ਐਕਟ-2012 ਦੇ ਸੈਕਸ਼ਨ 6(1)(e) ਦੇ ਉਪਬੰਧਾਂ ਤਹਿਤ ਮਿਲੀਆ ਸ਼ਕਤੀਆਂ ਦੀ ਵਰਤੋਂ ਕਰਦੇ ਹੋਏ ਮੈਸਰਜ ਬਰਾਈਟ ਵੇਅ ਕੰਸਲਟੈਂਟਸ ਫਰਮ ਨੂੰ ਜਾਰੀ ਲਾਇਸੰਸ ਨੰਬਰ 229/ਆਈ.ਸੀ ਮਿਤੀ 31-10-2018 ਤੁਰੰਤ ਪ੍ਰਭਾਵ ਤੋਂ ਕੈਂਸਲ/ਰੱਦ ਕੀਤਾ ਜਾਂਦਾ ਹੈ। ਇਸ ਤੋਂ ਇਲਾਵਾ ਐਕਟ/ਰੂਲਜ਼ ਮੁਤਾਬਕ ਜੇਕਰ ਭਵਿੱਖ ਵਿੱਚ ਉਕਤ ਕੰਪਨੀ/ਫਰਮ/ਪਾਰਟਨਰਸ਼ਿਪ ਜਾਂ ਇਸ ਦੇ ਲਾਇਸੰਸੀ/ਡਾਇਰੈਕਟਰਜ/ਫਰਮ ਦੀ ਪਾਰਟਨਰ ਦੇ ਖਿਲਾਫ ਕੋਈ ਵੀ ਸ਼ਿਕਾਇਤ ਆਦਿ ਪ੍ਰਾਪਤ ਹੁੰਦੀ ਹੈ ਤਾਂ ਉਸ ਲਈ ਉਕਤ ਕੰਪਨੀ/ਡਾਇਰੈਕਟਰ/ਪਾਰਟਨਰ/ਲਾਇਸੰਸੀ ਹਰ ਪੱਖੋਂ ਜਿੰਮੇਵਾਰ ਹੋਣਗੇ ਅਤੇ ਇਸਦੀ ਭਰਪਾਈ ਕਰਨ ਲਈ ਵੀ ਜਿੰਮੇਵਾਰ ਹੋਣਗੇ।
Tags:

Advertisement

Latest News

 ਹਰਿਆਣਾ ਦੇ ਹਿਸਾਰ ਦੀ ਕੇਂਦਰੀ ਜੇਲ੍ਹ-2 ਵਿੱਚ ਬੰਦ ਜਲੇਬੀ ਬਾਬਾ ਦੀ ਮੌਤ ਹਰਿਆਣਾ ਦੇ ਹਿਸਾਰ ਦੀ ਕੇਂਦਰੀ ਜੇਲ੍ਹ-2 ਵਿੱਚ ਬੰਦ ਜਲੇਬੀ ਬਾਬਾ ਦੀ ਮੌਤ
Hisar,09 May,2024,(Azad Soch News):- ਹਰਿਆਣਾ ਦੇ ਹਿਸਾਰ ਦੀ ਕੇਂਦਰੀ ਜੇਲ੍ਹ-2 ਵਿੱਚ ਬੰਦ ਜਲੇਬੀ ਬਾਬਾ ਦੇ ਨਾਮ ਨਾਲ ਮਸ਼ਹੂਰ ਕੈਦੀ ਬਿੱਲੂ...
ਕਾਂਗਰਸ ਨੇ ਸਾਬਕਾ ਏਡੀਜੀਪੀ ਗੁਰਿੰਦਰ ਸਿੰਘ ਢਿੱਲੋਂ ਨੂੰ ਐਕਸ ਸਰਵਿਸਮੈਨ ਸੈੱਲ ਦਾ ਚੇਅਰਮੈਨ ਕੀਤਾ ਨਿਯੁਕਤ
10,000 ਰੁਪਏ ਰਿਸ਼ਵਤ ਲੈਂਦਾ ਆਰਕੀਟੈਕਟ ਪੰਜਾਬ ਵਿਜੀਲੈਂਸ ਬਿਊਰੋ ਵੱਲੋਂ ਕਾਬੂ
ਚੰਡੀਗੜ੍ਹ ਵਿੱਚ ਹੁਣ ਟ੍ਰੈਫਿਕ ਨਿਯਮ ਤੋੜਨ ਵਾਲਿਆਂ ਦੀ ਖੈਰ ਨਹੀਂ
CM ਭਗਵੰਤ ਮਾਨ ਨੇ ਬੁੱਧਵਾਰ ਨੂੰ ਮਲੇਰਕੋਟਲਾ 'ਚ ਅਕਾਲੀ ਦਲ ਬਾਦਲ ਅਤੇ ਭਾਜਪਾ 'ਤੇ ਤਿੱਖਾ ਹਮਲਾ ਕੀਤਾ
ਅੰਮ੍ਰਿਤ ਵੇਲੇ ਦਾ ਹੁਕਮਨਾਮਾ ਸ੍ਰੀ ਦਰਬਾਰ ਸਾਹਿਬ ਜੀ,ਅੰਮ੍ਰਿਤਸਰ,ਮਿਤੀ 09-05-2024 ਅੰਗ 619
ਐਮੀ ਵਿਰਕ ਅਤੇ ਸੋਨਮ ਬਾਜਵਾ ਨੇ ਆਪਣੀ ਫਿਲਮ,'ਕੁੜੀ ਹਰਿਆਣੇ ਵੱਲ ਦੀ' ਪਹਿਲੀ ਝਲਕ ਲਾਂਚ ਕੀਤੀ