ਸੈਲਫ਼ ਹੈਲਪ ਗਰੁੱਪਾਂ ਦੀਆਂ ਔਰਤਾਂ ਦੀ ਆਮਦਨ ਚ ਵਾਧਾ ਕਰਨ ਲਈ ਹੰਭਲੇ ਜਾਰੀ : ਵਧੀਕ ਡਿਪਟੀ ਕਮਿਸ਼ਨਰ (ਵਿਕਾਸ)

ਸੈਲਫ਼ ਹੈਲਪ ਗਰੁੱਪਾਂ ਦੀਆਂ ਔਰਤਾਂ ਦੀ ਆਮਦਨ ਚ ਵਾਧਾ ਕਰਨ ਲਈ ਹੰਭਲੇ ਜਾਰੀ : ਵਧੀਕ ਡਿਪਟੀ ਕਮਿਸ਼ਨਰ (ਵਿਕਾਸ)


ਬਠਿੰਡਾ15 ਅਪ੍ਰੈਲ : ਜ਼ਿਲ੍ਹਾ ਪ੍ਰਸ਼ਾਸ਼ਨ ਬਠਿੰਡਾ ਵਲੋਂ ਇਸ ਵਾਰ ਨਵੇਕਲੀ ਪਹਿਲ ਕਰਦਿਆਂ ਪੰਜਾਬ ਰਾਜ ਪੇਂਡੂ ਆਜੀਵਿਕਾ ਮਿਸ਼ਨ ਤਹਿਤ ਸੈਲਫ਼ ਹੈਲਪ ਗਰੁੱਪਾਂ ਦੀਆਂ ਔਰਤਾਂ ਵਲੋਂ ਹੱਥੀਂ ਤਿਆਰ ਸ਼ੁੱਧ ਖਾਣ ਵਾਲੇ ਅਤੇ ਪਦਾਰਥਾਂ ਦੀਆਂ 5 ਸਟਾਲਾਂ ਵਿਸਾਖੀ ਮੇਲਾ ਤਖਤ ਸ਼੍ਰੀ ਦਮਦਮਾ ਸਾਹਿਬ ਤਲਵੰਡੀ ਸਾਬੋ ਵਿਖੇ ਲਗਵਾਈਆਂ ਗਈਆਂ। ਇਹ ਜਾਣਕਾਰੀ ਵਧੀਕ ਡਿਪਟੀ ਕਮਿਸ਼ਨਰ ਪੇਂਡੂ ਵਿਕਾਸ ਮੈਡਮ ਲਵਜੀਤ ਕਲਸੀ ਨੇ ਸਾਂਝੀ ਕੀਤੀ।

ਇਸ ਮੌਕੇ ਮੈਡਮ ਲਵਜੀਤ ਕਲਸੀ ਨੇ ਦੱਸਿਆ ਕਿ ਤਲਵੰਡੀ ਸਾਬੋ ਵਿਸਾਖੀ ਮੇਲੇ ਵਿੱਚ ਵੱਡੀ ਗਿਣਤੀ ਵਿਚ ਸ਼ਰਧਾਲੂ ਨਤਮਸਤਕ ਹੋਣ ਆਉਂਦੇ ਹਨ ਤੇ ਖਰੀਦਦਾਰੀ ਵੀ ਕਰਦੇ ਹਨ ਜਿਸ ਫਾਇਦਾ ਇਹਨਾਂ ਔਰਤਾਂ ਨੂੰ ਮਿਲਿਆ ਹੈ। ਉਨਾਂ ਕਿਹਾ ਕਿ ਇਹ ਉਪਰਾਲਾ ਇਨਾਂ ਔਰਤਾਂ ਦੀ ਆਮਦਨ ਵਿੱਚ ਵਾਧਾ ਕਰਨ ਤੇ ਉਹਨਾਂ ਨੂੰ ਮਾਰਕੀਟਿੰਗ ਸਿਖਾਉਣ ਦੇ ਮਕਸਦ ਨਾਲ ਕੀਤਾ ਗਿਆ ਹੈ ਜੋ ਸਫਲ ਰਿਹਾ।

ਉਨਾਂ ਕਿਹਾ ਕਿ ਇਹ ਸਟਾਲਾਂ ਪਿੰਡ ਗਾਟਵਾਲੀ ਤੋਂ ਕਿਰਨ ਆਜੀਵਿਕਾ ਸੈਲਫ਼ ਹੈਲਪ ਗਰੁੱਪ ਦੀ ਮਹਿਲਾ ਉੱਦਮੀ ਕਰਮਜੀਤ ਕੌਰ ਵਲੋਂ ਗੁੜਸ਼ੱਕਰ ਅਤੇ ਕੰਪੋਸਟ ਖਾਦਬਾਬਾ ਢੇਰਾਂ ਵਾਲਾ ਗਰੁੱਪ ਵਲੋਂ ਸ਼ਹਿਦ ਤੇ ਸ਼ਹਿਦ ਤੋਂ ਬਣੇ ਪਦਾਰਥਾਂ, ਬਾਬਾ ਦੀਪ ਸਿੰਘ ਗਰੁੱਪ ਕਟਾਰ ਸਿੰਘ ਵਾਲਾ ਵਲੋਂ ਲਕੜੀ ਦਾ ਸਮਾਨਹਰਿਆਲੀ ਆਜੀਵਿਕਾ ਗ੍ਰਾਮ ਸੰਗਠਨ ਹਮੀਰਗੜ੍ਹ ਵਲੋਂ ਚੱਪਲਾਂ ਤੇ ਸਲੀਪਰ (ਜੋ ਖੁਦ ਤਿਆਰ ਕਰਦੇ ਹਨ) ਦੀ ਸਟਾਲ ਅਤੇ ਸਰਗੁਣ ਆਜੀਵਿਕਾ ਗਰੁਪ ਸੇਮਾ ਕਲਾਂ ਵੱਲੋਂ ਪੁਰਾਤਨ ਪੰਜਾਬੀ ਵਿਰਸੇ ਤੇ ਸਜਾਵਟੀ ਸਮਾਨ ਦੀਆਂ ਲਗਾਈਆਂ ਗਈਆਂ

Tags:

Advertisement

Latest News

ਮੁੱਖ ਮੰਤਰੀ ਭਗਵੰਤ ਮਾਨ ਨੇ ਮੋਹਾਲੀ ਵਿੱਚ ਗੈਂਗਸਟਰਾਂ ਖਿਲਾਫ ਪੰਜਾਬ ਪੁਲਿਸ ਕਾਰਵਾਈ ਦੀ ਕੀਤੀ ਸ਼ਲਾਘਾ ਮੁੱਖ ਮੰਤਰੀ ਭਗਵੰਤ ਮਾਨ ਨੇ ਮੋਹਾਲੀ ਵਿੱਚ ਗੈਂਗਸਟਰਾਂ ਖਿਲਾਫ ਪੰਜਾਬ ਪੁਲਿਸ ਕਾਰਵਾਈ ਦੀ ਕੀਤੀ ਸ਼ਲਾਘਾ
-ਕੋਈ ਸਰਪ੍ਰਸਤੀ ਨਹੀਂ, ਹੁਣ ਸਿਰਫ਼ ਸਿੱਧੀ ਕਾਰਵਾਈ, ਗੈਂਗਸਟਰਾਂ ਨਾਲ ਨਜਿੱਠਣ ਲਈ ਮੁੱਖ ਮੰਤਰੀ ਭਗਵੰਤ ਮਾਨ ਦਾ ਸਪੱਸ਼ਟ ਸੰਦੇਸ਼- ਮੁੱਖ ਮੰਤਰੀ...
ਅਮਰੀਕਾ ਦੇ ਸ਼ਿਕਾਗੋ ‘ਚ ਭਾਰਤੀ ਵਿਦਿਆਰਥੀ 2 ਮਈ ਤੋਂ ਲਾਪਤਾ
ਪੰਜਾਬ ਕਿੰਗਜ਼ ਇੰਡੀਅਨ ਪ੍ਰੀਮੀਅਰ ਲੀਗ ਪਲੇਆਫ ਦੀ ਦੌੜ ਤੋਂ ਬਾਹਰ
ਅੰਮ੍ਰਿਤ ਵੇਲੇ ਦਾ ਹੁਕਮਨਾਮਾ ਸ੍ਰੀ ਦਰਬਾਰ ਸਾਹਿਬ ਜੀ,ਅੰਮ੍ਰਿਤਸਰ,ਮਿਤੀ 10-05-2024 ਅੰਗ 646
ਲੋਕ ਸਭਾ ਚੋਣਾਂ-2024: ਪੰਜਾਬ ਵਿਚ ਤੀਸਰੇ ਦਿਨ 28 ਉਮੀਦਵਾਰਾਂ ਵੱਲੋਂ 31 ਨਾਮਜ਼ਦਗੀ ਪੱਤਰ ਦਾਖਲ
ਉੱਤਰਾਖੰਡ ਵਿੱਚ ਬੱਦਲ ਫਟਣ ਕਾਰਨ ਹੜ੍ਹ ਵਰਗੇ ਹਾਲਾਤ ਪੈਦਾ ਹੋ ਗਏ ਹਨ
ਡਿਪਟੀ ਕਮਿਸ਼ਨਰ ਨੇ ਜ਼ਿਲ੍ਹਾ ਹੈਲਥ ਸੁਸਾਇਟੀ ਦੀ ਮੀਟਿੰਗ ਕਰਦਿਆਂ ਸਿਹਤ ਪ੍ਰੋਗਰਾਮਾਂ ਦਾ ਜਾਇਜ਼ਾ ਲਿਆ