ਪਹਿਲੇ ਫੇਜ਼ ਦੀ ਸਫਲਤਾ ਤੋਂ ਬਾਅਦ ਲਰਨ ਐਂਡ ਗ੍ਰੋਅ ਪ੍ਰੋਗਰਾਮ ਦੇ ਦੂਜੇ ਫੇਜ ਦੀ ਹੋਈ ਸ਼ੁਰੂਆਤ

ਪਹਿਲੇ ਫੇਜ਼ ਦੀ ਸਫਲਤਾ ਤੋਂ ਬਾਅਦ ਲਰਨ ਐਂਡ ਗ੍ਰੋਅ ਪ੍ਰੋਗਰਾਮ ਦੇ ਦੂਜੇ ਫੇਜ ਦੀ ਹੋਈ ਸ਼ੁਰੂਆਤ

ਫਾਜ਼ਿਲਕਾ, 9 ਜੁਲਾਈ

ਡਿਪਟੀ ਕਮਿਸ਼ਨਰ ਡਾ. ਸੇਨੂ ਦੁੱਗਲ ਦੀ ਅਗਵਾਈ ਹੇਠ ਜ਼ਿਲ੍ਹਾ ਪ੍ਰਸ਼ਾਸਨ ਫਾਜ਼ਿਲਕਾ ਵੱਲੋਂ ਸ਼ੁਰੂ ਕੀਤੇ ਨਿਵੇਕਲੇ ਲਰਨ ਐਂਡ ਗ੍ਰੋਅ ( ਸਿਖੋ ਤੇ ਵਧੋ ) ਪ੍ਰੋਗਰਾਮ ਦੇ ਪਹਿਲੇ ਫੇਜ਼ ਦੀ ਸਫਲਤਾ ਤੋਂ ਬਾਅਦ ਸਿਖੋਂ ਤੇ ਵਧੋ ਪ੍ਰੋਗਰਾਮ ਦੇ ਦੂਜੇ ਫੇਜ਼ ਦੀ ਸ਼ੁਰੂਆਤ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਆਫ ਐਮੀਨੈਂਸ (ਲੜਕੇ) ਫਾਜ਼ਿਲਕਾ ਤੋਂ ਕੀਤੀ ਗਈ। ਇਸ ਪ੍ਰੋਗਰਾਮ ਅਧੀਨ ਵਿਦਿਆਰਥੀਆਂ ਨੂੰ ਦਸਵੀ ਜਮਾਤ ਤੋਂ ਬਾਅਦ ਹੀ ਆਪਣੇ ਟੀਚੇ ਨੂੰ ਨਿਰਧਾਰਤ ਕਰਨ ਸਬੰਧੀ ਜਾਗਰੂਕ ਕੀਤਾ ਜਾ ਰਿਹਾ ਹੈ ਤਾਂ ਜ਼ੋ ਭਵਿੱਖ ਵਿਚ ਚੰਗੇ ਮੁਕਾਮਾਂ ਤੇ ਪਹੁੰਚਿਆ ਜਾ ਸਕੇ।

ਲਰਨ ਐਂਡ ਗ੍ਰੋਅ ਪ੍ਰੋਗਰਾਮ ਦੇ ਦੂਜੇ ਫੇਜ਼ ਦੀ ਸ਼ੁਰੂਆਤ ਮੌਕੇ ਮੁੱਖ ਮਹਿਮਾਨ ਵਜੋਂ ਪਹੁੰਚੇ ਸਮਾਜ ਸੇਵੀ ਤੇ ਉਦਮੀ ਸ੍ਰੀ ਵਿਕਰਮ ਆਦਿਤਿਆ ਆਹੁਜਾ ਨੇ ਵਿਦਿਆਰਥੀਆਂ ਨੂੰ ਜਾਗਰੂਕ ਕਰਦਿਆਂ ਕਿਹਾ ਕਿ ਅੱਜ ਦੇ ਸਮੇਂ ਵਿਚ ਮੌਕਿਆਂ ਦੀ ਕਮੀ ਨਹੀਂ ਹੈਬਸ ਲੋੜ ਹੈ ਸਾਨੂੰ ਆਪਣੇ ਹੁਨਰ ਨੂੰ ਪਹਿਚਾਨਣ ਦੀ ਤੇ ਨਿਖਾਰਨ ਦੀ। ਉਨ੍ਹਾਂ ਨੇ ਕਿਹਾ ਕਿ ਬੱਚਿਆਂ ਨੂੰ ਆਪਣੀ ਰੂਚੀ ਦੇ ਅਨੁਸਾਰ ਹੀ ਦਸਵੀਂ ਤੋਂ ਬਾਅਦ ਵਿਸ਼ੇ ਚੁਣਨੇ ਚਾਹੀਦੇ ਹਨ ਤੇ ਉਸ ਸਟਰੀਮ ਅਨੁਸਾਰ ਸਖਤ ਮਿਹਨਤ ਕਰਦਿਆਂ ਆਪਣਾ ਭਵਿੱਖ ਬਣਾਉਣਾ ਚਾਹੀਦਾ ਹੈ।ਉਨ੍ਹਾਂ ਕਿਹਾ ਕਿ ਇਹ ਅਸੀਂ ਚੁਣਨਾ ਹੈ ਕਿ ਅਸੀਂ ਕਿਸ ਖੇਤਰ ਵੱਲ ਜਾਣਾ ਚਾਹੁੰਦੇ ਹਾਂ ਸਰਕਾਰੀ ਜਾਂ ਪ੍ਰਾਈਵੇਟ।

ਉਨ੍ਹਾਂ ਕਿਹਾ ਕਿ ਸਰਕਾਰ ਵੱਲੋਂ ਸਰਕਾਰੀ ਅਦਾਰਿਆਂ ਵਿਚ ਜਾਣ ਲਈ ਅਨੇਕਾ ਸਿਖਲਾਈ ਕੇਂਦਰ ਸ਼ੁਰੂ ਕੀਤੇ ਗਏ ਹਨ ਜਿਸ ਤੋਂ ਸਿਖਲਾਈ ਲੈ ਕੇ ਅਸੀਂ ਉਚੀਆਂਉਚੀਆਂ ਪਦਵੀਆਂ ਹਾਸਲ ਕਰ ਸਕਦੇ ਹਾਂ। ਇਸ ਤੋਂ ਇਲਾਵਾ ਪ੍ਰਾਈਵੇਟ ਖੇਤਰ ਵਿਚ ਵੀ ਆਪਣੀ ਕਾਬਲੀਅਤ ਅਨੁਸਾਰ ਮਿਹਨਤ ਕਰਦਿਆਂ ਵਧੀਆ ਮੁਕਾਮ ਹਾਸਲ ਕੀਤਾ ਜਾ ਸਕਦਾ ਹੈ।ਉਨ੍ਹਾਂ ਕਿਹਾ ਕਿ ਖੇਤੀਬਾੜੀ ਕਿਤੇ ਨਾਲ ਜੁੜੇ ਪਰਿਵਾਰਾਂ ਦੇ ਬਚੇ ਇਸ ਕਿਤੇ ਨੂੰ ਤਕਨੀਕੀ ਸਾਧਨਾ ਰਾਹੀਂ ਵਾਤਾਵਰਣ ਦੇ ਰਾਖੇ ਬਣ ਕੇ ਇਸ ਨੂੰ ਉਭਾਰ ਸਕਦੇ ਹਨ। ਉਨ੍ਹਾਂ ਨੇ ਹੁਣੇ ਜਿਹੇ ਡ੍ਰੋਨ ਪਾਇਲਟ ਦੇ ਆਏ ਨਵੇਂ ਕਿੱਤੇ ਬਾਰੇ ਵੀ ਜਾਣਕਾਰੀ ਦਿੱਤੀ।

ਪ੍ਰੇਰਣਾਦਾਇਕ ਸਪੀਕਰ ਸ੍ਰੀ ਵਿਕਰਮ ਆਹੁਜਾ ਨੇ ਪ੍ਰੇਰਿਤ ਕਰਦਿਆਂ ਕਿਹਾ ਕਿ ਤਕਨੀਕੀ ਯੁੱਗ ਵਿਚ ਇੰਟਰਨੈਟਸੋਸ਼ਲ ਮੀਡੀਆ ਆਦਿ ਪਲੇਟਫਾਰਮਾਂ *ਤੇ ਹਰੇਕ ਵਿਸ਼ੇ ਸਬੰਧੀ ਅਥਾਹ ਜਾਣਕਾਰੀ ਉਪਲਬਧ ਹੈ। ਉਨ੍ਹਾਂ ਕਿਹਾ ਕਿ ਇਨ੍ਹਾਂ ਪਲੇਟਫਾਰਮਾਂ ਦੀ ਮਦਦ ਨਾਲ ਅਸੀਂ ਕਿਸੇ ਵੀ ਵਿਸ਼ੇ ਸਬੰਧੀ ਜਾਣਕਾਰੀ ਨੂੰ ਮੁਫਤ ਪ੍ਰਾਪਤ ਕਰ ਸਕਦੇ ਹਾਂ ਤੇ ਆਪਣੇ ਭਵਿੱਖ ਨੂੰ ਉਜਵਲ ਬਣਾ ਸਕਦੇ ਹਾਂ। ਉਨ੍ਹਾਂ ਕਿਹਾ ਕਿ ਸਿਖੋ ਤੇ ਵਧੋ ਪ੍ਰੋਜੈਕਟ ਦਾ ਉਦੇਸ਼ ਤਾਂ ਹੀ ਪੂਰਾ ਹੁੰਦਾ ਹੈ ਕਿ ਅਸੀਂ ਆਪਣੇ ਆਲੇਦੁਆਲੇ ਤੋਂ ਸਿਖਿਏ ਤੇ ਉਸ *ਤੇ ਅਮਲ ਕਰਦੇ ਹੋਏ ਅਗੇ ਵਧੀਏ।ਉਨ੍ਹਾਂ ਕਿਹਾ ਕਿ ਸੋਸ਼ਲ ਮੀਡੀਆ ਦੀ ਵਰਤੋਂ ਸਕਾਰਾਤਮਕ ਢੰਗ ਨਾਲ ਹੀ ਕੀਤੀ ਜਾਵੇ ਕਿਉਂ ਜ਼ੋ ਇਸਦੇ ਗਲਤ ਪ੍ਰਭਾਵ ਵੀ ਹਨਇਸ ਨੂੰ ਚੰਗੇ ਪੱਖੋਂ ਹੀ ਰੋਜਮਰਾ ਦੀ ਜਿੰਦਗੀ ਵਿਚ ਅਪਣਾਇਆ ਜਾਵੇ।

ਉਨ੍ਹਾਂ ਸਮਾਜਿਕ ਸੁਨੇਹਿਆ ਸਬੰਧੀ ਵੀ ਪ੍ਰੇਰਿਤ ਕਰਦਿਆਂ ਕਿਹਾ ਕਿ ਨਸ਼ਿਆਂ ਤੋਂ ਦੂਰ ਰਿਹਾ ਜਾਵੇਮਾੜੀਆਂ ਕੁਰੀਤਿਆ ਤੋਂ ਦੂਰ ਰਹਿ ਕੇ ਅਸੀ ਆਪਦੇ ਆਪ ਨੂੰ ਤੰਦਰੁਸਤ ਰੱਖ ਸਕਦੇ ਹਾਂ। ਉਨ੍ਹਾਂ ਕਿਹਾ ਕਿ ਵਾਤਾਵਰਣ ਦੀ ਸੰਭਾਲ ਦੇ ਮੱਦੇਨਜਰ ਹਰੇਕ ਵਿਦਿਆਰਥੀ ਨੂੰ ਵੱਧ ਤੋਂ ਵੱਧ ਬੂਟੇ ਲਗਾਉਣੇ ਚਾਹੀਦੇ ਹਨ। ਉਨ੍ਹਾਂ ਕਿਹਾ ਕਿ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਮੀਆਵਾਕੀ ਤਕਨੀਕ ਨਾਲ ਬੂਟੇ ਲਗਾ ਕੇ ਮਿਨੀ ਜੰਗਲ ਤਿਆਰ ਕੀਤੇ ਗਏ ਹਨ। ਉਨ੍ਹਾਂ ਕਿਹਾ ਕਿ ਤਪਸ਼ ਦਾ ਕਾਰਨ ਰੁੱਖਾਂ ਦੀ ਘਾਟ ਹੋਣਾ ਹੈ।ਉਨ੍ਹਾਂ ਕਿਹਾ ਕਿ ਹਰੇਕ ਵਿਅਕਤੀ ਨੂੰ ਬੂਟਾ ਲਗਾ ਕੇ ਇਸਦੀ ਸੰਭਾਲ ਕਰਨੀ ਚਾਹੀਦੀ ਹੈ। ਉਨ੍ਹਾਂ ਨੇ ਸਟਾਕ ਮਾਰਕਿਟ ਸਬੰਧੀ ਵੀ ਵਿਦਿਅਰਥੀਆਂ ਦੇ ਸੰਕੇ ਦੂਰ ਕੀਤੇ।

ਇਸ ਦੌਰਾਨ ਸਿਖਿਆ ਵਿਭਾਗ ਤੋਂ ਨੋਡਲ ਅਫਸਰ ਵਿਜੈ ਪਾਲ ਨੇ ਮੁੱਖ ਮਹਿਮਾਨ ਦਾ ਵਿਦਿਆਰਥੀਆਂ ਨੁੰ ਉਨ੍ਹਾਂ ਦੇ ਉਜਵਲ ਭਵਿੱਖ ਪ੍ਰਤੀ ਜਾਗਰੂਕ ਕਰਨ ਤੇ ਸਕੂਲ ਪ੍ਰਿੰਸੀਪਲ ਤੇ ਸਟਾਫ ਦਾ ਇਸ ਸੈਸ਼ਨ ਦੀ ਸ਼ੁਰੂਆਤ ਨੂੰ ਸਫਲ ਬਣਾਉਣ *ਤੇ ਧੰਨਵਾਦ ਪ੍ਰਗਟ ਕੀਤਾ।

ਇਸ ਮੌਕੇ ਸਕੂਲ ਪ੍ਰਿੰਸੀਪਲ ਜ਼ੋਗਿੰਦਰ ਸਿੰਘਡੀ.ਡੀ.ਐਫ. ਅਭਿਸ਼ੇਕ ਗੁਪਤਾਸਕੂਲ ਅਧਿਆਪਕ ਸੰਦੀਪ ਅਨੇਜਾਸਟੇਜ਼ ਸੰਚਾਲਕ ਸੁਰਿੰਦਰ ਸਿੰਘਸਕੂਲ ਅਧਿਆਪਕ ਗੋਰਵਹਿਤੇਸ਼ ਧਵਨਵਿਨੋਦ ਕੁਮਾਰਦਵਿੰਦਰਰਾਕੇਸ਼ ਜੁਨੇਜਾਸਰਬਜੀਤਚੇਤਨਅਸ਼ੋਕ ਧਮੀਜਾ ਆਦਿ ਸਕੂਲ ਸਟਾਫ ਮੌਜੂਦ ਸੀ।

Tags:

Advertisement

Latest News

ਚੰਡੀਗੜ੍ਹ 'ਚ ਤਾਪਮਾਨ 'ਚ ਲਗਾਤਾਰ ਗਿਰਾਵਟ ਜਾਰੀ ਚੰਡੀਗੜ੍ਹ 'ਚ ਤਾਪਮਾਨ 'ਚ ਲਗਾਤਾਰ ਗਿਰਾਵਟ ਜਾਰੀ
Chandigarh,22 OCT,2024,(Azad Soch News):- ਚੰਡੀਗੜ੍ਹ ਦਾ ਤਾਪਮਾਨ ਲਗਾਤਾਰ ਡਿੱਗਦਾ ਜਾ ਰਿਹਾ ਹੈ,ਪਿਛਲੇ 24 ਘੰਟਿਆਂ ਵਿੱਚ ਪੰਜਾਬ ਦੇ ਔਸਤ ਤਾਪਮਾਨ ਵਿੱਚ...
South Korea ਦੇ ਦਾਅਵਿਆਂ ਨੂੰ ਬੇਬੁਨਿਆਦ ਦੱਸਦੇ ਹੋਏ ਉੱਤਰੀ ਕੋਰੀਆ ਦੇ ਸੈਨਿਕ Russia-Ukraine ਯੁੱਧ 'ਚ ਹਿੱਸਾ ਨਹੀਂ ਲੈਣਗੇ
ਵੱਧਦੇ ਪ੍ਰਦੂਸ਼ਣ ਨੂੰ ਲੈ ਕੇ ਹਰਿਆਣਾ ਵਿੱਚ 24 ਅਧਿਕਾਰੀ ਮੁਅੱਤਲ
ਵਿਦਿਆਰਥੀਆਂ ਨੂੰ ਗੁਣਾਤਮਿਕ ਸਿੱਖਿਆ ਪ੍ਰਦਾਨ ਕਰਨ ਲਈ ਮਾਪੇ-ਅਧਿਆਪਕ ਮਿਲਣੀ ਇੱਕ ਸਕਾਰਾਤਮਕ ਕਦਮ: ਕੁਲਦੀਪ ਸਿੰਘ ਧਾਲੀਵਾਲ
ਪੰਜਾਬ ਦੇ ਕਿਸਾਨਾਂ ਨਾਲ ਕੇਂਦਰ ਕਰ ਰਿਹਾ ਹੈ ਮਤਰੇਈ ਮਾਂ ਵਾਲਾ ਸਲੂਕ: ਡਾ. ਬਲਜੀਤ ਕੌਰ
ਮੈਗਾ ਪੇਰੈਂਟ ਟੀਚਰ ਮੀਟ, ਸਰਕਾਰੀ ਸਕੂਲਾਂ ਦਾ ਪੱਧਰ ਉੱਚਾ ਚੁੱਕਣ ਲਈ ਭਗਵੰਤ ਮਾਨ ਸਰਕਾਰ ਦਾ ਸ਼ਲਾਘਾਯੋਗ ਕਦਮ, ਸਮਾਜਿਕ ਸੁਰੱਖਿਆ ਮੰਤਰੀ ਡਾ. ਬਲਜੀਤ ਕੌਰ  
ਮਾਪੇ ਅਧਿਆਪਕ ਮਿਲਣੀ ਨੇ ਪੰਜਾਬ ਦੇ ਸਰਕਾਰੀ ਸਕੂਲਾਂ ਦੀ ਬਿਹਤਰੀ ਵਿਚ ਅਹਿਮ ਭੂਮਿਕਾ ਨਿਭਾਈ: ਹਰਜੋਤ ਸਿੰਘ ਬੈਂਸ