ਅਰਜੁਨਾ ਐਵਾਰਡੀ ਓਲੰਪਿਅਨ ਸਿਮਰਨਜੀਤ ਸਿੰਘ ਨੇ ਸੰਭਾਲਿਆ ਐਸ.ਡੀ.ਐਮ. ਪੱਟੀ ਅਤੇ ਭਿਖੀਵਿੰਡ ਦਾ ਚਾਰਜ
By Azad Soch
On
ਤਰਨ ਤਾਰਨ, 29 ਨਵੰਬਰ —
ਅਰਜੁਨਾ ਐਵਾਰਡੀ (2024) ਅਤੇ ਟੋਕਿਓ ਓਲੰਪਿਕਸ ਦੇ ਕਾਂਸੀ ਤਮਗਾ ਜੇਤੂ ਸਿਮਰਨਜੀਤ ਸਿੰਘ ਨੇ ਜ਼ਿਲ੍ਹਾ ਤਰਨ ਤਾਰਨ ਦੇ ਪੱਟੀ ਅਤੇ ਭਿਖੀਵਿੰਡ ਵਿੱਚ ਸਬ-ਡਿਵਿਜ਼ਨਲ ਮੈਜਿਸਟ੍ਰੇਟ (ਐਸ.ਡੀ.ਐਮ.) ਵਜੋਂ ਚਾਰਜ ਸੰਭਾਲ ਲਿਆ ਹੈ।
ਭਾਰਤੀ ਹਾਕੀ ਟੀਮ ਦੇ ਇਸ ਮਾਹਿਰ ਫਾਰਵਰਡ ਨੇ 2018 ਏਸ਼ੀਆਈ ਖੇਡਾਂ ਵਿੱਚ ਵੀ ਕਾਂਸੀ ਦਾ ਤਮਗਾ ਜਿੱਤਿਆ ਸੀ। ਟੋਕਿਓ ਓਲੰਪਿਕ 2020 ਵਿੱਚ ਕਾਮਯਾਬੀ ਤੋਂ ਬਾਅਦ ਪੰਜਾਬ ਸਰਕਾਰ ਨੇ ਉਨ੍ਹਾਂ ਨੂੰ ਪੀ.ਸੀ.ਐਸ. ਐਗਜ਼ਿਕਿਊਟਿਵ ਕਾਡਰ ਵਿੱਚ ਨਿਯੁਕਤੀ ਦਿੱਤੀ ਸੀ।
ਵਿਸ਼ਵ ਪੱਧਰ 'ਤੇ ਭਾਰਤ ਦਾ ਮਾਣ ਵਧਾਉਣ ਤੋਂ ਬਾਅਦ ਹੁਣ ਸਿਮਰਨਜੀਤ ਸਿੰਘ ਉਹੀ ਸੇਵਾ ਭਾਵਨਾ, ਸਮਰਪਣ ਅਤੇ ਅਨੁਸ਼ਾਸਨ ਨਾਲ ਪੰਜਾਬ ਦੇ ਲੋਕਾਂ ਦੀ ਸੇਵਾ ਲਈ ਤਿਆਰ ਹਨ।
ਓਲੰਪਿਅਨ ਤੋਂ ਪ੍ਰਸ਼ਾਸਕ ਬਣੇ ਸਿਮਰਨਜੀਤ ਸਿੰਘ ਨੇ ਨਵੀਂ ਜ਼ਿੰਮੇਵਾਰੀ ਸੰਭਾਲਣ ਉਪਰੰਤ ਕਿਹਾ ਕਿ ਉਹ ਆਪਣੀ ਨਿਯੁਕਤੀ ਲਈ ਬਹੁਤ ਉਤਸ਼ਾਹਿਤ ਹਨ ਅਤੇ ਪੱਟੀ ਤੇ ਭਿਖੀਵਿੰਡ ਦੇ ਲੋਕਾਂ ਦੇ ਵਿਕਾਸ ਅਤੇ ਭਲਾਈ ਲਈ ਪੂਰੇ ਮਨ ਨਾਲ ਕੰਮ ਕਰਨ ਲਈ ਵਚਨਬੱਧ ਹਨ।
Related Posts
Latest News
13 Dec 2025 16:54:49
ਬਿਜਲੀ ਇਕ ਕੌਮੀ ਸਰਮਾਇਆ, ਬਿਜਲੀ ਦੀ ਬੱਚਤ ਕਰਨਾ ਸਭ ਨਾਗਰਿਕਾਂ ਦੀ ਨੈਤਿਕ ਜ਼ਿੰਮੇਵਾਰੀ: ਅਮਰਜੀਤ ਕੌਰ ਪੂਜਾ
ਚੰਡੀਗੜ੍ਹ 13 ਦਸੰਬਰ, 2025:-...


