ਕੱਲ੍ਹ ਯਾਨੀ ਵੀਰਵਾਰ ਪੰਜਾਬ ਆਉਣਗੇ ਅਰਵਿੰਦ ਕੇਜਰੀਵਾਲ,ਅੰਮ੍ਰਿਤਸਰ ‘ਚ ਕਰਨਗੇ ਚੋਣ ਪ੍ਰਚਾਰ

ਕੱਲ੍ਹ ਯਾਨੀ ਵੀਰਵਾਰ ਪੰਜਾਬ ਆਉਣਗੇ ਅਰਵਿੰਦ ਕੇਜਰੀਵਾਲ,ਅੰਮ੍ਰਿਤਸਰ ‘ਚ ਕਰਨਗੇ ਚੋਣ ਪ੍ਰਚਾਰ

Chandigarh, 15 May 2024,(Azad Soch News):-  ਦਿੱਲੀ ਸ਼ਰਾਬ ਨੀਤੀ ਮਾਮਲੇ (Delhi Liquor Policy Matters) ‘ਚ ਅੰਤਿਰਮ ਜ਼ਮਾਨਤ ‘ਤੇ ਜੇਲ੍ਹ ਤੋਂ ਬਾਹਰ ਚੱਲ ਰਹੇ ‘ਆਪ’ ਸੁਪਰੀਮੋ ਅਰਵਿੰਦ ਕੇਜਰੀਵਾਲ (Arvind Kejriwal) ਕੱਲ੍ਹ ਯਾਨੀ ਵੀਰਵਾਰ ਪੰਜਾਬ ਆਉਣਗੇ,ਇਸ ਦੌਰਾਨ ਕੇਜਰੀਵਾਲ ਅੰਮ੍ਰਿਤਸਰ ਤੋਂ ਪਾਰਟੀ ਲਈ ਚੋਣ ਪ੍ਰਚਾਰ ਕਰਨਗੇ,ਇਸ ਤੋਂ ਪਹਿਲਾਂ ਅੰਮ੍ਰਿਤਸਰ ‘ਚ ਸ੍ਰੀ ਦਰਬਾਰ ਸਾਹਿਬ ਵਿਖੇ ਮੱਥਾ ਟੇਕਣ ਜਾਣਗੇ,ਸ਼ਾਮ 6 ਵਜੇ ਰੋਡ ਸ਼ੋਅ ਵੀ ਹੋਵੇਗਾ,ਰੋਡ ਸ਼ੋਅ (Road Show) ਵਿੱਚ ਉਨ੍ਹਾਂ (Arvind Kejriwal) ਨਾਲ ਸੀਐਮ ਭਗਵੰਤ ਮਾਨ (CM Bhagwant Mann) ਵੀ ਮੌਜੂਦ ਰਹਿਣਗੇ,ਪੰਜਾਬ ਵਿੱਚ 1 ਜੂਨ ਨੂੰ ਲੋਕ ਸਭਾ ਚੋਣਾਂ ਹੋਣਗੀਆਂ, ਜਿਸਦੇ ਲਈ ਸਿਰਫ਼ 15 ਦਿਨ ਬਾਕੀ ਹਨ,ਅਜਿਹੇ ‘ਚ ਸੂਬੇ ‘ਚ ਸਿਆਸੀ ਪਾਰਾ ਵਧਣ ਦੇ ਆਸਾਰ ਹਨ,ਜੇਲ੍ਹ ਤੋਂ ਬਾਹਰ ਆਉਣ ਤੋਂ ਬਾਅਦ ਭਾਵੇਂ ਅਰਵਿੰਦ ਕੇਜਰੀਵਾਲ (Arvind Kejriwal) ਦੀ ਇਹ ਪਹਿਲੀ ਪੰਜਾਬ ਫੇਰੀ ਹੈ।

 

Advertisement

Latest News