ਕੋ ਐਜੂਕੇਸ਼ਨ ਮਾਣੂੰਕੇ ਵਿਖੇ ਅਧਿਆਪਕ ਤੇ ਵਿਦਿਆਰਥੀਆਂ ਨੂੰ ਕੀਤਾ ਵੋਟ ਪ੍ਰਤੀ ਜਾਗਰੂਕ

ਕੋ ਐਜੂਕੇਸ਼ਨ ਮਾਣੂੰਕੇ ਵਿਖੇ ਅਧਿਆਪਕ ਤੇ ਵਿਦਿਆਰਥੀਆਂ ਨੂੰ ਕੀਤਾ ਵੋਟ ਪ੍ਰਤੀ ਜਾਗਰੂਕ


5 ਮਈ ਨਿਹਾਲ ਸਿੰਘ ਵਾਲਾ:
ਡਿਪਟੀ ਕਮਿਸ਼ਨਰ- ਕਮ-ਜ਼ਿਲ੍ਹਾ ਚੋਣ ਅਫ਼ਸਰ ਮੋਗਾ ਕੁਲਵੰਤ ਸਿੰਘ ਅਤੇ ਸਹਾਇਕ ਕਮਿਸ਼ਨਰ (ਜ਼ )- ਕਮ- ਸਵੀਪ ਨੋਡਲ ਅਫ਼ਸਰ ਮੋਗਾ ਸ਼ੁਭੀ ਆਂਗਰਾ ਦੇ ਦਿਸ਼ਾ-ਨਿਰਦੇਸ਼ਾਂ ਤਹਿਤ ਵਿਧਾਨ ਸਭਾ ਹਲਕਾ ਨਿਹਾਲ ਸਿੰਘ ਵਾਲਾ-071 ਦੇ ਸਹਾਇਕ ਰਿਟਰਨਿੰਗ ਅਫ਼ਸਰ-ਕਮ- ਐੱਸ ਡੀ ਐੱਮ ਮੈਡਮ ਸ਼ਿਵਾਤੀ ਦੀਆ ਹਦਾਇਤਾਂ ਅਨੁਸਾਰ ਵੋਟ ਪ੍ਰਤੀਸ਼ਤ ਵਧਾਉਣ ਲਈ ਹਲਕਾ ਸਵੀਪ ਨੋਡਲ ਇੰਚਾਰਜ ਕੁਲਵਿੰਦਰ ਸਿੰਘ ਅਤੇ
ਸਵੀਪ ਟੀਮ ਨਿਹਾਲ ਸਿੰਘ ਵਾਲਾ ਵਲੋ ਸਵੀਪ ਮੁਹਿੰਮ ਤਹਿਤ ਕੋ-ਐਜੂਕੇਸ਼ਨ ਸਕੂਲ ਮਾਣੂੰਕੇ  ਵਿਖੇ
ਰੰਗੋਲੀ ਮੁਕਾਬਲੇ ,ਨੁਕੜ ਨਾਟਕ ਦੇ  ਵਿਦਿਆਰਥੀਆਂ ਦਾ ਸਰਟੀਫਿਕੇਟ ਨਾਲ ਸਨਮਾਨ  ਕੀਤਾ ਗਿਆ।
ਪ੍ਰੋਗਰਾਮ ਦੀ ਸ਼ੁਰੂਆਤ ਸਕੂਲ ਪ੍ਰਬੰਧਕ ਨਵਦੀਪ ਸਿੰਘ ਵੱਲੋਂ ਸਵੀਪ ਟੀਮ ਨਿਹਾਲ ਸਿੰਘ ਵਾਲਾ ਨੂੰ ਜੀ ਆਇਆ ਕਹਿਣ ਤੋ ਬਾਅਦ ਇਲੈਕਟਰੋਲ ਲਿਟਰੇਸੀ ਕਲੱਬ ਦੇ ਸੰਬੰਧ ਵਿਚ ਵਿਦਿਆਰਥੀਆ ਨਾਲ ਵਿਸਥਾਰ ਨਾਲ ਜਾਣਕਾਰੀ ਸਾਂਝੀ ਕੀਤੀ।
ਇਸ ਤੋ ਬਾਅਦ  ਹਲਕਾ ਸਵੀਪ ਨੋਡਲ ਅਫ਼ਸਰ ਕੁਲਵਿੰਦਰ ਸਿੰਘ ਧਾਲੀਵਾਲ ਨੇ ਵਿਦਿਆਰਥੀਆ ਨੂੰ ਅਪੀਲ ਕੀਤੀ ਕਿ ਪੋਲਿੰਗ ਵਾਲੇ ਦਿਨ ਤੁਸੀ ਵੋਟ ਪਾਉਣ ਲਈ ਆਪਣੇ ਪਰਿਵਾਰ ਦੀ ਘਰੇਲੂ  ਕੰਮ ਵਿੱਚ ਮਦਦ ਜਰੂਰ ਕਰਨਾ ਤਾ ਜੋ ਤੁਹਾਡੇ ਪਰਿਵਾਰਕ ਮੈਂਬਰ ਜਲਦ ਵੋਟ ਪਾਉਣ ਲਈ ਪੋਲਿੰਗ ਬੂਥ ਤੇ ਜਾ ਕਿ ਆਪਣੀ ਵੋਟ ਦਾ ਇਸਤੇਮਾਲ ਕਰ ਸਕਣ। ਉਹਨਾ ਦੱਸਿਆ ਕਿ ਚੋਣ ਕਮਿਸ਼ਨ ਦੇ ਦਿਸ਼ਾ ਨਿਰਦੇਸ਼ਾ  ਅਨੁਸਾਰ ਸਹਾਇਕ ਰਿਟਰਨਿੰਗ ਅਫ਼ਸਰ ਸਵਾਤੀ ਵੱਲੋਂ ਹਦਾਇਤਾ ਜਾਰੀ ਕੀਤੀਆ ਗਈਆ ਹਨ ਕਿ ਸਮੂਹ ਪੋਲਿੰਗ ਬੂਥਾ ਉਪਰ  ਕਿਸੇ ਵੀ ਵੋਟਰ ਭਾਵੇ ਉਹ ਸੀਨੀਅਰ ਸਿਟੀਜ਼ਨ, ਦਿਵਿਆਂਗ, ਟਰਾਂਸਜੈਂਡਰ ਵੋਟਰ ਹੋਵੇ ਵੋਟ ਪਾਉਣ ਸਮੇ ਕੋਈ ਸਮੱਸਿਆ ਨਹੀ ਆਵੇਗੀ
ਇਸ ਤੋ ਇਲਾਵਾ ਵੋਟਰਾ ਲਈ ਹਰ ਪੋਲਿੰਗ ਬੂਥ ਉਪਰ ਛਾ ਦਾ ਪ੍ਰਬੰਧ, ਛਬੀਲ, ਵੀਲ ਚੇਅਰ,ਮੈਡੀਕਲ ਸਹੂਲਤ, ਬੱਚਿਆ ਦੀ ਸੰਭਾਲ ਲਈ ਕਰਿਚ,ਵੋਟਿੰਗ ਏਰੀਆ, ਵੋਟਰਾਂ ਦੀ ਸਹਾਇਤਾ ਲਈ ਵਲੰਟੀਅਰ ਵੀ ਹਾਜਰ ਰਹਿਣਗੇ।
ਇਸ ਤੋ ਬਾਅਦ  ਸੈਕਟਰ ਅਫਸਰ  ਬਲਵਿੰਦਰ ਬੈਂਸ ਨੇ  ਵੋਟ ਦਾ ਇਸਤੇਮਾਲ ਕਰਨ ਲਈ ਜਰੂਰੀ ਦਸਤਾਵੇਜ ਅਤੇ ਹਰ ਵੋਟਰ ਨੂੰ ਵੋਟ ਪਾਉਣ ਲਈ ਅਪੀਲ ਕੀਤੀ ਤੇ ਲੋਕ ਸਭਾ ਚੋਣਾ ਨਾਲ ਸੰਬੰਧਤ ਵਿਸਥਾਰ ਨਾਲ ਜਾਣਕਾਰੀ ਦਿੱਤੀ ।

Tags:

Advertisement

Latest News